ਆਂਗਣਵਾੜੀ ਵਰਕਰ ਤੋਂ ਰਿਸ਼ਵਤ ਮੰਗਣ ਵਾਲੇ ਸੀ.ਡੀ.ਪੀ.ਓ.ਅਜਨਾਲਾ ਨੂੰ ਕੀਤਾ ਮੁਅੱਤਲ: ਡਾ. ਬਲਜੀਤ ਕੌਰ

 ਸੀ.ਡੀ.ਪੀ.ਓ.ਅਜਨਾਲਾ ਨੂੰ ਕੀਤਾ ਮੁਅੱਤਲ: ਡਾ. ਬਲਜੀਤ ਕੌਰ

ਆਂਗਣਵਾੜੀ ਵਰਕਰ ਤੋਂ ਰਿਸ਼ਵਤ ਮੰਗਣ ਵਾਲੇ ਸੀ.ਡੀ.ਪੀ.ਓ.ਅਜਨਾਲਾ ਨੂੰ ਕੀਤਾ ਮੁਅੱਤਲ: ਡਾ. ਬਲਜੀਤ ਕੌਰ

ਚੰਡੀਗੜ੍ਹ, 2 ਫਰਵਰੀ:

ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਆਂਗਣਵਾੜੀ ਵਰਕਰ ਤੋਂ ਰਿਸ਼ਵਤ ਮੰਗਣ ਅਤੇ ਤੰਗ ਕਰਨ ਦੇ ਦੋਸ਼ ’ਚ ਸੀ.ਡੀ.ਪੀ.ਓ. ਅਜਨਾਲਾ ਜਸਪ੍ਰੀਤ ਸਿੰਘ ਨੂੰ ਤੁਰੰਤ ਪ੍ਰਭਾਵ ਤੋ ਮੁਅੱਤਲ ਕਰ ਦਿੱਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਅਜਨਾਲਾ ਨੇੜੇ ਪਿੰਡ ਕਰੀਮਪੁਰਾ ਦੀ ਆਂਗਣਵਾੜੀ ਵਰਕਰ ਅਮਨਦੀਪ ਕੌਰ ਵੱਲੋ ਦੋਸ਼ ਲਗਾਏ ਗਏ ਸਨ ਕਿ ਜਸਪ੍ਰੀਤ ਸਿੰਘ ਸੀ.ਡੀ.ਪੀ.ਓ. ਉਸਦੀ ਬਦਲੀ ਕਰਵਾਉਣ ਲਈ ਰਿਸ਼ਵਤ ਮੰਗਦਾ ਸੀ ਅਤੇ ਬਿਨ੍ਹਾ ਵਜ੍ਹਾ ਉਸਨੂੰ ਤੰਗ ਤੇ ਪਰੇਸ਼ਾਨ ਕਰਦਾ ਸੀ। ਜਿਸ ਕਾਰਨ ਆਂਗਨਵਾੜੀ ਵਰਕਰ ਵੱਲੋ ਅਸਤੀਫਾ ਦੇ ਦਿੱਤਾ ਸੀ।

ਇਸਤਰੀ ਤੇ ਬਾਲ ਵਿਕਾਸ ਮੰਤਰੀ ਨੇ ਇਹ ਵੀ ਦੱਸਿਆ ਕਿ ਆਂਗਨਵਾੜੀ ਵਰਕਰ ਨੇ ਦੱਸਿਆ ਕਿ ਇਹ ਅਧਿਕਾਰੀ ਇਕ ਸੁਪਰਵਾਈਜਰ ਰਾਹੀਂ ਉਸ ਕੋਲ ਰਿਸ਼ਵਤ ਦੀ ਮੰਗ ਕਰਦਾ ਸੀ। ਜਿਸ ਕਰਕੇ ਉਨ੍ਹਾਂ ਵੱਲੋ ਇਸ ਅਧਿਕਾਰੀ ਨੂੰ ਤੁਰੰਤ ਮੁਅੱਤਲ ਕੀਤਾ ਗਿਆ ਹੈ।

ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਸੂਬੇ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਮੁਹੱਈਆ ਕਰਵਾਉਣਾ ਹੈ। ਇਸ ਲਈ ਉਨ੍ਹਾਂ ਨੇ ਇਸ ਅਧਿਕਾਰੀ ਨੂੰ ਮੁਅੱਤਲ ਕਰਦੇ ਹੋਏ ਵਿਭਾਗ ਦੇ ਹੋਰ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਭ੍ਰਿਸਟਾਚਾਰ ਕਰਨ ਵਾਲੇ ਕਿਸੇ ਵੀ ਅਧਿਕਾਰੀ ਅਤੇ ਕਰਮਚਾਰੀ ਨੂੰ ਭਵਿੱਖ ਵਿੱਚ ਬਖਸ਼ਿਆ ਨਹੀ ਜਾਵੇਗਾ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends