ਈਟੀਯੂ (ਰਜਿ) ਨੇ ਇੱਕ ਵਾਰ ਫਿਰ ਜਿੱਤ ਦੇ ਝੰਡੇ ਗੱਡੇ ਸੀਐੱਚਟੀ ਰਵੀ ਵਾਹੀ ਨੂੰ ਕਰਵਾਇਆ ਬਹਾਲ - ਪੰਨੂੰ , ਲਾਹੌਰੀਆ

 ਈਟੀਯੂ (ਰਜਿ) ਨੇ ਇੱਕ ਵਾਰ ਫਿਰ ਜਿੱਤ ਦੇ ਝੰਡੇ ਗੱਡੇ ਸੀਐੱਚਟੀ ਰਵੀ ਵਾਹੀ ਨੂੰ ਕਰਵਾਇਆ ਬਹਾਲ  -  ਪੰਨੂੰ , ਲਾਹੌਰੀਆ



ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਰੋਸ ਨੂੰ ਮੁੱਖ ਰੱਖਦਿਆ ਜਿਲਾ ਸਿਖਿਆ ਅਫਸਰ ਦਫਤਰ ਕਪੂਰਥਲਾ ਦੇ ਕੱਲ ਹੋ ਰਹੇ ਘਿਰਾਓ ਨੂੰ ਵੇਖਦਿਆ  ਸੈਟਰ ਹੈਡ ਟੀਚਰ ਸਾਥੀ ਰਵੀ ਵਾਹੀ ਨੂੰ ਕੀਤਾ ਬਹਾਲ । ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ(ਰਜਿ.) ਦੇ ਆਗੂਆ ਵੱਲੋ ਆਪਣੇ ਸਟੇਟ ਆਗੂ ਸਾਥੀ ਰਵੀ ਵਾਹੀ ਦੀ ਬਹਾਲੀ ਤੇ ਸਤਿਕਾਰ ਬਹਾਲ ਹੋਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ । ਭਰਾਤਰੀ ਯੂਨੀਅਨ ਆਗੂਆ ਵੱਲੋ ਈ ਟੀ ਯੂ ਦੇ ਸਾਥੀ ਵਾਹੀ ਦੀ ਬਹਾਲੀ ਦੀ ਮੰਗ ਤੇ ਜਤਾਈ ਸਹਿਮਤੀ ਦਾ ਵੀ ਪੁਰਜੋਰ ਧੰਨਵਾਦ । ਈ ਟੀ ਯੂ (ਪੰਜਾਬ ) ਰਜਿ: ਦੇ ਸਮੂਹ ਸੂਬਾ ਕਮੇਟੀ ਆਗੂਆ ਵੱਲੋ ਕਿਹਾ ਕਿ ਐਲੀਮੈਟਰੀ ਅਧਿਆਪਕ ਵਰਗ ਦੇ ਰੋਸ ਨੂੰ ਮੁੱਖ  ਰੱਖਦਿਆਂ ਪਿਛਲੇ ਦਿਨਾਂ ਤੋ ਜਿਲਾ ਸਿਖਿਆ ਅਫਸਰ ਐਲੀ ਕਪੂਰਥਲਾ ਵੱਲੋ ਈ ਟੀ ਯੂ (ਰਜਿ) ਨਾਲ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਸੀ ,ਜਿਸਤੇ ਯੂਨੀਅਨ ਦੀ ਮੁੱਖ ਮੰਗ ਸੀ ਕਿ ਸਾਥੀ ਵਾਹੀ  ਬਹਾਲ ਹੋਣਗੇ ਤਾਾਂ ਹੀ ਘਿਰਾਉ ਮੁਲਤਵੀ ਹੋਵੇਗਾ । ਇਥੇ ਇਹ ਵੀ ਜਿਕਰਯੋਗ ਹੈ ਕਿ ਭਰਾਤਰੀ ਯੂਨੀਅਨ ਆਗੂਆ ਗੁਰਮੁੱਖ ਸਿੰਘ ਬਾਬਾ ਅਤੇ ਈ ਟੀ ਟੀ ਅਧਿਆਪਕ ਯੂਨੀਅਨ ਦੇ ਆਗੂ ਰਛਪਾਲ ਸਿੰਘ ਸਮੇਤ ਬਾਕੀ ਭਰਾਤਰੀ ਯੂਨੀਅਨ ਆਗੂ ਸਾਹਿਬਾਨ ਨੇ ਵੀ ਯੂਨੀਅਨ ਦੀ ਮੰਗ ਪਹਿਲਾ ਰਵੀ ਵਾਹੀ ਦੀ ਬਹਾਲੀ ਤੇ ਸਹਿਮਤੀ ਦਿੰਦਿਆਂ ਸਮਰਥਨ ਕੀਤਾ ਹੈ । ਇਹਨਾਂ ਸਭ ਹਲਾਤਾਂ ਤੋ ਬਾਅਦ ਇਸ ਵੇਲੇ ਸਾਥੀ ਵਾਹੀ ਦੀ ਬਹਾਲੀ ਉਪਰੰਤ ਸੂਬਾ ਕਮੇਟੀ ਵੱਲੋ ਫੈਸਲਾ ਲਿਆ ਕਿ ਕੱਲ ਹੋਣ ਵਾਲੇ ਰੋਸ ਪ੍ਰਗਟਾਵੇ ਤੇ ਜਿਲਾ ਦਫਤਰ ਦਾ ਰੋਸ ਮੁਜਾਹਰਾ ਮੁਲਤਵੀ ਕੀਤਾ ਜਾਂਦਾ ਹੈ ।

ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ(ਰਜਿ.) ਦੇ ਸਮੂਹ ਸੂਬਾ ਕਮੇਟੀ ਨੇ ਜਿਲਾ ਸਿਖਿਆ ਅਫਸਰ ਕਪੂਰਥਲਾ ਵੱਲੋ ਬਹਾਲ ਕਰਨ ਦੀ ਕਾਰਵਾਈ ਅਤੇ ਭਰਤਾਰੀ ਯੂਨੀਅਨਜ ਆਗੂਆਂ ਵੱਲੋ ਵੀ ਈ ਟੀ ਯੂ ਦੀ ਮੰਗ ਤੇ ਜਤਾਈ ਸਹਿਮਤੀ ਤੇ ਧੰਨਵਾਦ ਕਰਦਿਆ ਈ ਟੀ ਯੂ ਨੇ ਇਹ ਵੀ ਫਰਾਖਦਿਲੀ ਵਿਖਾਉਦਿਆ ਕਿਹਾ ਕਿ ਹੁਣ ਜੇਕਰ ਸਾਥੀ ਵਾਹੀ ਦੀ ਬਹਾਲੀ ਹੋ ਚੁੱਕੀ ਹੈ …ਹੁਣ ਈ ਟੀ ਯੂ ਵੀ ਇਹ ਫਰਾਕਦਿਲੀ ਵਿਖਾਵੇਗੀ ਕਿ  ਜਿਲਾ ਸਿਖਿਆ ਅਫਸਰ ਵੱਲੋ ਈ ਟੀ ਟੀ ਅਧਿਆਪਕ ਜਗਜੀਤ ਸਿਂਘ ਪਿਥੋਰਾਹਲ ਨੂੰ ਵੀ ਬਹਾਲ ਕਰ ਦੇਣ ਤਾ ਕੋਈ ਇਤਰਾਜ ਨਹੀ ਹੋਵੇਗਾ ਕਿਉ ਕਿ ਈ ਟੀ ਯੂ ਦੇ ਆਗੂ ਅਧਿਆਪਕ ਵਰਗ ਦੇ ਮਾਣ ਸਤਿਕਾਰ ਚ ਹਮੇਸ਼ਾ ਵਿਸ਼ਵਾਸ਼ ਰੱਖਦੇ ਹਨ ।ਇਸ ਮੌਕੇ ਤੇ ਸਮੂਹ ਸੂਬਾ ਕਮੇਟੀ ਵੱਲੋ ਸਾਥੀ ਵਾਹੀ ਨੂੰ ਸਮਰਥਨ ਦੇਕੇ ਸਤਿਕਾਰ ਬਹਾਲ ਕਰਾਉਣ ਵਾਲੇ ਸਾਰੇ ਭੈਣਾ ਭਰਾਵਾਂ ਅਤੇ ਆਗੂਆ ਦਾ ਸਾਰੇ ਜਿਲਿਆ ਬਲਾਕਾ ਸਟੇਟ ਦਾ ਧੰਨਵਾਦ ਕੀਤਾ ।

   ਜਾਰੀ ਕਰਤਾ - ਸਮੂਹ ਸੂਬਾ ਕਮੇਟੀ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ(ਰਜਿ)

Featured post

Punjab Board Class 8th, 10th, and 12th Guess Paper 2025: Your Key to Exam Success!

PUNJAB BOARD GUESS PAPER 2025 Punjab Board Class 8th, 10th, and 12th Guess Paper 2025: Your Key to Exam Success! The ...

RECENT UPDATES

Trends