ਜੀ ਟੀ ਯੂ ਵਿਗਿਆਨਕ ਵੱਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨਾਲ਼ ਮੀਟਿੰਗਾਂ

 *ਜੀ ਟੀ ਯੂ ਵਿਗਿਆਨਕ ਵੱਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨਾਲ਼ ਮੀਟਿੰਗਾਂ* 


*ਗੋਰਮਿੰਟ ਟੀਚਰਜ਼ ਯੂਨੀਅਨ (ਵਿਗਿਆਨਕ) ਜ਼ਿਲ੍ਹਾ ਲੁਧਿਆਣਾ ਦੇ ਵਫ਼ਦ ਵੱਲੋਂ ਪ੍ਰਧਾਨ ਸ੍ਰ ਜਗਦੀਪ ਸਿੰਘ ਜੌਹਲ ਅਤੇ ਜਨਰਲ* *ਸਕੱਤਰ ਸ੍ਰੀ ਇਤਬਾਰ ਸਿੰਘ ਨੱਥੋਵਾਲ ਦੀ ਅਗਵਾਈ ਹੇਠ ਸ਼ੁੱਕਰਵਾਰ ਨੂੰ ਅਧਿਆਪਕਾਂ ਦੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਲੁਧਿਆਣਾ ਸ੍ਰੀ ਬਲਦੇਵ ਸਿੰਘ ਜੋਧਾਂ ਅਤੇ ਅਤੇ ਸੈਕੰਡਰੀ ਸ੍ਰੀ ਹਰਜੀਤ ਸਿੰਘ ਨਾਲ਼ ਮੀਟਿੰਗਾਂ ਕੀਤੀਆਂ ਗਈਆਂ । ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਆਗੂਆਂ ਸ੍ਰੀ ਸੰਦੀਪ ਸਿੰਘ ਬਦੇਸ਼ਾ, ਜਤਿੰਦਰ ਪਾਲ ਸਿੰਘ, ਕੇਵਲ ਸਿੰਘ ਜਰਗੜੀ, ਰਾਜਵਿੰਦਰ ਸਿੰਘ ਛੀਨਾ, ਕਮਲਜੀਤ ਸਿੰਘ ਮਾਨ, ਇੰਦਰਜੀਤ ਸਿੰਗਲਾ, ਰਾਜੀਵ ਕੁਮਾਰ, ਰਾਜਮਿੰਦਰਪਾਲ ਸਿੰਘ ਪਰਮਾਰ, ਆਦਿ ਨੇ ਦੱਸਿਆ ਕਿ ਪੇਂਡੂ ਖੇਤਰ ਦੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚੋਂ ਬੱਚਿਆਂ ਦੀ ਗਿਣਤੀ ਪੂਰੀ ਹੋਣ ਦੇ ਬਾਵਜੂਦ ਚੋਣਵੇਂ ਵਿਸ਼ਿਆਂ ਦੀਆਂ ਖਤਮ ਕੀਤੀਆਂ ਹੋਈਆਂ ਅਸਾਮੀਆਂ ਨੂੰ ਮੁੜ ਸੁਰਜੀਤ ਕਰਨ ਲਈ ਕਿਹਾ ਗਿਆ।


 ਨਵੀਂ ਭਰਤੀ ਵਾਲ਼ੇ ਲੁਧਿਆਣਾ-1 ਬਲਾਕ ਨਾਲ਼ ਸੰਬੰਧਤ 6635 ਅਧਿਅਪਕਾਂ ਦੀਆਂ ਰੁਕੀਆਂ ਤਨਖ਼ਾਹਾਂ ਦੇ ਬਜਟ ਅਲਾਟਮੈਂਟ ਦੀ ਡਿਮਾਂਡ ਦੇ ਸੰਬੰਧ ਵਿੱਚ 7 ਕਰੋੜ ਦਾ ਬਜਟ ਮੌਕੇ ਤੇ ਪਾਇਆ ਗਿਆ ਅਤੇ ਹੋਰ ਲੋੜ ਅਨੁਸਾਰ ਹੋਰ ਬਜਟ ਪਾਉਣ ਦਾ ਵਾਅਦਾ ਵੀ ਕੀਤਾ ਗਿਆ । ਐੱਚ ਟੀ ਅਤੇ ਸੀ ਐੱਚ ਟੀ ਦੀਆਂ ਤਰੱਕੀਆਂ ਵਾਸਤੇ ਰੋਸਟਰ ਪਾਸ ਹੋਣ ਲਈ ਫਾਈਲ ਨੂੰ ਜ਼ਿਲ੍ਹਾ ਭਲਾਈ ਦਫ਼ਤਰ ਵੱਲ ਭੇਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਲ੍ਹਾ ਬਦਲਕੇ ਆਈਆਂ ਇਸਤਰੀ ਅਧਿਆਪਕਾਵਾਂ ਨੂੰ ਤਰੱਕੀ ਲਈ ਸੀਨੀਆਰਤਾ ਦਾ ਲਾਭ ਦੇਣ ਅਤੇ ਅੰਗਹੀਣਾਂ ਦੀਆਂ ਤਰੱਕੀਆਂ ਲਈ ਬੈਕਲਾਗ ਪੂਰਾ ਕਰਨ ਦੀ ਮੰਗ ਸਮੇਤ ਤਰੱਕੀਆਂ ਹਰ ਮਹੀਨੇ ਕਰਨ ਦੀ ਮੰਗ ਸਮੇਤ ਅਧਿਅਪਕਾਂ ਦੇ ਹੋਰ ਫੁਟਕਲ ਮਸਲੇ ਵਿਚਾਰੇ ਗਏ । ਜ਼ਿਲ੍ਹਾ ਅਫਸਰਾਂ ਵੱਲੋਂ ਰੁਕੇ ਹੋਏ ਕੰਮਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਭਰੋਸਾ ਦਿੱਤਾ ਗਿਆ। ਇਸ ਸਮੇਂ ਸੁਖਵੀਰ ਸਿੰਘ, ਤੁਸ਼ਾਲ ਕੁਮਾਰ, ਰਾਜਨ ਕੰਬੋਜ, ਸੁਰਿੰਦਰ ਸਿੰਘ, ਰਗੁਵੀਰ ਸਿੰਘ, ਕਰਮਜੀਤ ਸਿੰਘ ਤੋਂ ਇਲਾਵਾ ਦਫਤਰੀ ਅਮਲੇ ਦੇ ਨਵਪ੍ਰੀਤ ਸਿੰਘ, ਪ੍ਰੇਮਜੀਤ ਸਿੰਘ, ਗੁਰਬੀਰ ਸਿੰਘ, ਸਤਿੰਦਰ ਅਤੇ ਰਮਨਦੀਪ ਸਿੰਘ ਆਦਿ ਵੀ ਹਾਜ਼ਰ ਸਨ।*

Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends