ਜਾਅਲੀ ਸਰਟੀਫਿਕੇਟਾਂ ਤੇ ਨੌਕਰੀ ਕਰਨ ਵਾਲੇ ਅਧਿਆਪਕ ਪਤੀ ਪਤਨੀ 27 ਸਾਲਾਂ ਬਾਅਦ ਸਰਕਾਰੀ ਨੌਕਰੀ ਤੋਂ ਬਰਖਾਸਤ

ਜਾਅਲੀ ਸਰਟੀਫਿਕੇਟ ਤੇ ਨੌਕਰੀ ਕਰਨ ਵਾਲੇ ਅਧਿਆਪਕ ਪਤੀ ਪਤਨੀ ਨੂੰ 27 ਸਾਲਾਂ ਬਾਅਦ ਸਰਕਾਰੀ ਨੌਕਰੀ ਤੋਂ ਬਰਖਾਸਤ

ਹਰਿਆਣਾ, 13 ਫਰਵਰੀ 2023 

ਹਰਿਆਣਾ ਦੇ ਸਿੱਖਿਆ ਵਿਭਾਗ ਨੇ ਇੱਕ ਸੰਸਕ੍ਰਿਤ ਅਧਿਆਪਕ ਨੂੰ 27 ਸਾਲਾਂ ਬਾਅਦ ਸਰਕਾਰੀ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ ਕਿਉਂਕਿ ਉਸ ਦਾ ਅਨੁਸੂਚਿਤ ਜਾਤੀ (ਐਸਸੀ) ਸਰਟੀਫਿਕੇਟ ਜਾਅਲੀ ਪਾਇਆ ਗਿਆ ਸੀ। ਜਨਰਲ ਵਰਗ ਨਾਲ ਸਬੰਧਤ ਹੋਣ ਦੇ ਬਾਵਜੂਦ ਉਹ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਦੇ ਆਧਾਰ ’ਤੇ ਵਿਭਾਗ ਵਿੱਚ ਭਰਤੀ ਹੋਇਆ ਸੀ। 



ਪ੍ਰਾਪਤ ਜਾਣਕਾਰੀ ਅਨੁਸਾਰ ਨੌਕਰੀ ਤੋਂ ਬਰਖਾਸਤ ਕੀਤਾ  ਅਧਿਆਪਕ  ਪੱਥਰਗੜ੍ਹ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਤਾਇਨਾਤ ਸੀ। ਉਸ ਦੀ ਪਤਨੀ, ਜੋ ਕਿ ਸੰਸਕ੍ਰਿਤ  ਟੀਚਰ ਨੂੰ ਵੀ ਪੰਜ ਮਹੀਨੇ ਪਹਿਲਾਂ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਕਿਉਂਕਿ ਉਸ ਦਾ ਅਪਾਹਜ ਸਰਟੀਫਿਕੇਟ ਜਾਅਲੀ ਪਾਇਆ ਗਿਆ ਸੀ।


ਜ਼ਿਲ੍ਹਾ ਸਿੱਖਿਆ ਅਫ਼ਸਰ ਬ੍ਰਿਜ ਮੋਹਨ ਗੋਇਲ ਨੇ ਦੱਸਿਆ ਕਿ ਪਿੰਡ ਗੰਜਬਰ ਦੇ ਤੇਜਬੀਰ ਸਿੰਘ ਨੇ 1995 ਵਿੱਚ ਐਸਸੀ ਸਰਟੀਫਿਕੇਟ ਦੇ ਆਧਾਰ ’ਤੇ ਨੌਕਰੀ ਜੁਆਇਨ ਕੀਤੀ ਸੀ। ਜਾਂਚ ਤੋਂ ਪਤਾ ਲੱਗਾ ਕਿ ਉਹ ਜਨਰਲ ਕੈਟਾਗਰੀ ਨਾਲ ਸਬੰਧਤ ਸੀ, ਪਰ ਉਸ ਨੇ ਜਾਅਲੀ ਐਸਸੀ ਸਰਟੀਫਿਕੇਟ ਦੇ ਆਧਾਰ ’ਤੇ ਨੌਕਰੀ ਪ੍ਰਾਪਤ ਕੀਤੀ ਸੀ।


Featured post

PSEB 10th result 2024 Date and link for downloading result

PSEB 10th result 2024 Date and link for downloading result Hello students! Waiting for Punjab Board 10th Result 2024 ? Don't worr...

RECENT UPDATES

Trends