PUNJABI ELEGIBILITY TEST SYLLABUS: ਪੰਜਾਬੀ ਭਾਸ਼ਾ ਟੈਸਟ ਲਈ ਸਿਲੇਬਸ ਜਾਰੀ,

PUNJABI ELEGIBILITY TEST SYLLABUS 

ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫ਼ਤਰਾਂ ਵਿੱਚ ਪੰਜਾਬੀ ਭਾਸ਼ਾ ਦੀ ਹਾਲਤ ਸੁਧਾਰਨ ਅਤੇ ਸੂਬੇ ਦੇ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਲਈ ਆਉਣ ਵਾਲਿਆਂ ਗਰੁੱਪ "ਸੀ" ਭਰਤੀਆਂ 'ਚ ਪੰਜਾਬੀ ਭਾਸ਼ਾ ਦਾ ਟੈਸਟ ਲੈਣ ਦੇ ਹੁਕਮ ਜਾਰੀ ਕੀਤੇ ਗਏ ਹਨ। 



ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ‘ਪੰਜਾਬ ਸਿਵਲ ਸੇਵਾਵਾਂ (ਆਮ ਤੇ ਸਾਂਝੀਆਂ ਸੇਵਾ ਸ਼ਰਤਾਂ) ਨਿਯਮ-1994 ਦੀ ਮਦ ਨੰਬਰ-17 'ਚ 28 ਅਕਤੂਬਰ 2022 ਨੂੰ ਸੋਧ ਕਰਨ ਉਪਰੰਤ ਪ੍ਰਸੋਨਲ ਵਿਭਾਗ ਵੱਲੋਂ ਵੀ ਨੋਟੀਫਿਕੇਸ਼ ਦੇ ਆਧਾਰ 'ਤੇ ਹੁਕਮਾਂ ਦੀ ਤੁਰੰਤ ਪਾਲਣਾ ਲਈ ਸਾਰੇ ਵਿਭਾਗਾਂ ਨੂੰ ਪੱਤਰ ਵੀ ਜਾਰੀ ਕਰ ਦਿੱਤਾ ਹੈ। ਇਸ‌ ਪ੍ਰੀਖਿਆ ਸਬੰਧੀ ਹਦਾਇਤਾਂ ਅਤੇ ਸਿਲੇਬਸ ਹੇਠਾਂ ਦਿੱਤੇ ਅਨੁਸਾਰ ਹੈ:-

 

ਪ੍ਰੀਖਿਆ ਸਬੰਧੀ ਹਦਾਇਤਾਂ:-

1) ਇਸ ਪ੍ਰੀਖਿਆ ਵਿੱਚ ਕੁੱਲ 50 ਪ੍ਰਸ਼ਨ ਹੋਣਗੇ, ਜੋ ਕਿ objective type ਹੋਣਗੇ। ਹਰੇਕ ਪ੍ਰਸ਼ਨ ਦਾ ਇੱਕ-ਇੱਕ ਅੰਕ ਹੋਵੇਗਾ।

2) ਇਸ ਪ੍ਰੀਖਿਆ ਦਾ ਕੁੱਲ ਸਮਾਂ 50 ਮਿੰਟ ਹੋਵੇਗਾ।

3) ਇਸ ਪ੍ਰੀਖਿਆ ਵਿੱਚ Negative Marking ਨਹੀਂ ਹੋਵੇਗੀ।

4) ਪੰਜਾਬ ਸਰਕਾਰ ਪ੍ਰਸੋਨਲ ਵਿਭਾਗ ਵੱਲੋਂ ਜਾਰੀ ਨੋਟਿਫਿਕੇਸ਼ਨ ਨੰਬਰ G.S.R.72/Const/Arts.309/Amd.(22)/2022 ਮਿਤੀ 28/10/2022 ਅਨੁਸਾਰ ਇਸ ਪ੍ਰੀਖਿਆ ਨੂੰ qualify ਕਰਨ ਲਈ ਪ੍ਰੀਖਿਆ ਦੇ ਕੁੱਲ ਅੰਕਾਂ ਦਾ 50% ਅੰਕ ਲੈਣੇ ਲਾਜ਼ਮੀ ਹੋਣਗੇ। ਭਾਵ ਉਮੀਦਵਾਰਾਂ ਨੂੰ ਘੱਟੋ-ਘੱਟ 25 ਅੰਕ ਪ੍ਰਾਪਤ ਕਰਨੇ ਲਾਜਮੀ ਹੋਣਗੇ। ਜਿਨ੍ਹਾਂ ਉਮੀਦਵਾਰਾਂ ਵੱਲੋਂ 25 ਅੰਕਾਂ ਤੋਂ ਘੱਟ ਅੰਕ ਪ੍ਰਾਪਤ ਕੀਤੇ ਜਾਣਗੇ, ਉਹ ਉਮੀਦਵਾਰ ਸ਼ਾਰਟ ਹੈਂਡ/ਟਾਈਪ ਟੈਸਟ ਲਈ ਨਹੀਂ ਸੱਦਿਆ ਜਾਵੇਗਾ। 


Punjabi eligibility test Syllabus


1. ਜੀਵਨੀ ਅਤੇ ਰਚਨਾਵਾਂ ਨਾਲ ਸਬੰਧਤ ਪ੍ਰਸ਼ਨ:-

ਸ਼੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਰਾਮਦਾਸ ਜੀ, ਸ਼੍ਰੀ ਗੁਰੂ ਅਰਜਨ ਦੇਵ ਜੀ, ਸ਼੍ਰੀ ਗੁਰੂ ਤੇਗ ਬਹਾਦਰ ਜੀ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ।

2.ਵਿਰੋਧਾਰਥਕ ਸ਼ਬਦ, ਸਮਾਨਾਰਥਕ ਸ਼ਬਦ।

3. ਮੁਹਾਵਰੇ।

4. ਅਖਾਣ।

5. ਸਬਦ ਦੇ ਭੇਦ।

6. ਅਗੇਤਰ/ਪਿਛੇਤਰ।

7. ਵਚਨ ਬਦਲੋ ਤੇ ਲਿੰਗ ਬਦਲੋ।

8. ਵਿਸ਼ਰਾਮ ਚਿੰਨ੍ਹ।

9. ਸ਼ਬਦਾਂ / ਵਾਕਾਂ ਨੂੰ ਸ਼ੁੱਧ ਕਰਕੇ ਲਿਖੋ।

10. ਅੰਗਰੇਜ਼ੀ ਸ਼ਬਦਾਂ ਦਾ ਪੰਜਾਬੀ ਵਿੱਚ ਸ਼ੁੱਧ ਰੂਪ।

11. ਅੰਕਾਂ, ਮਹੀਨੇ, ਦਿਨਾਂ ਦਾ ਸ਼ੁੱਧ ਪੰਜਾਬੀ ਰੂਪ।

12. ਪੰਜਾਬੀ ਭਾਸ਼ਾ ਨਾਲ ਸਬੰਧਤ ਪ੍ਰਸ਼ਨ।

13. ਪੰਜਾਬ ਦੇ ਇਤਿਹਾਸ ਨਾਲ ਸਬੰਧਤ ਪ੍ਰਸ਼ਨ।

14. ਪੰਜਾਬ ਦੇ ਸਭਿਆਚਾਰ ਨਾਲ ਸਬੰਧਤ ਪ੍ਰਸ਼ਨ।

DOWNLOAD PUNJABI ELEGIBILITY TEST SYLLABUS HERE


Featured post

Punjab Board Class 8th, 10th, and 12th Guess Paper 2025: Your Key to Exam Success!

PUNJAB BOARD GUESS PAPER 2025 Punjab Board Class 8th, 10th, and 12th Guess Paper 2025: Your Key to Exam Success! The ...

RECENT UPDATES

Trends