ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਵੱਡਾ ਬਿਆਨ, ਜਲਦੀ ਹੋਣਗੀਆਂ ਪ੍ਰਮੋਸ਼ਨਾਂ

 ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਸਿੱਖਿਆ ਮੰਤਰੀ ਨਾਲ ਹੋਈ ਮੀਟਿੰਗ ;ਜਲਦ ਹੋਣਗੀਆਂ ਪ੍ਰਮੋਸ਼ਨਾ 

 ਚੰਡੀਗੜ੍ਹ, 3 ਜਨਵਰੀ 

ਪੰਜਾਬ ਦੀ ਸਿਰਮੌਰ ਯੂਨੀਅਨ ਮਾਸਟਰ ਕੇਡਰ ਯੂਨੀਅਨ ਦੀ ਸਿੱਖਿਆ ਮੰਤਰੀ ਨਾਲ ਅੱਜ ਸੁਖਾਵੇ ਮਾਹੌਲ ਵਿੱਚ ਮੀਟਿੰਗ ਹੋਈ ।ਯੂਨੀਅਨ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਦਾ ਸੰਪੂਰਨ ਨੋਟੀਫਿਕੇਸ਼ਨ ਜਾਰੀ ਕਰਨ ਮੁੱਖ ਮੰਗ ਨੂੰ ਪ੍ਰਵਾਨ ਕਰਦਿਆਂ ਕਿਹਾ ਜਲਦ ਜਾਰੀ ਹੋਵੇਗਾ ਨੋਟੀਫਿਕੇਸ਼ਨ।ਜਾਣਕਾਰੀ ਦਿੰਦਿਆਂ ਜਿਲਾ ਪ੍ਰਧਾਨ ਧਰਮਿੰਦਰ ਗੁਪਤਾ , ਜਿਲਾ ਜਨਰਲ ਸਕੱਤਰ ਬਲਵਿੰਦਰ ਸਿੰਘ ਤਹਿਸੀਲ ਪ੍ਰਧਾਨ ਦਲਜੀਤ ਸਿੰਘ ਸਭਰਵਾਲ ਜੀ ਨੇ ਦੱਸਿਆ ਕਿ ਸਿੱਖਿਆ ਮੰਤਰੀ ਜੀ ਵੱਲੋਂ ਲਟਕਦੀਆ ਪ੍ਰਮੋਸ਼ਨਾ ਅਗਲੇ ਹਫ਼ਤੇ ਹੀ ਕਰਨ ਦੀ ਹਾਮੀ ਭਰੀ।ਜਲਦ ਹੋਣਗੀਆਂ ਮਾਸਟਰ ਕੈਡਰ ਤੋਂ ਲੈਕਚਰਾਰ ਦੀਆਂ ਪ੍ਰਮੋਸ਼ਨਾਂ ਜਨਵਰੀ ਦੇ ਪਹਿਲੇ ਹਫ਼ਤੇ ਸਕਰੂਟਨੀ ਉਪਰੰਤ ਜਾਰੀ ਹੋਵੇਗੀ ਪ੍ਰਮੋਸ਼ਨ ਲਿਸਟ ।



ਮਾਸਟਰ ਕੇਡਰ ਯੂਨੀਅਨ ਦੀ ਪ੍ਰਮੁੱਖ ਮੰਗ ਪੇ ਕਮਿਸ਼ਨ ਦੀ ਸ਼ਿਫਾਰਸ਼ ਅਨੁਸਾਰ 2.59 ਦਾ ਗੁਣਾਂਕ ਦੇਣ ਸਬੰਧੀ ਸਿੱਖਿਆ ਮੰਤਰੀ ਵਲੋਂ ਮੁੱਖ ਮੰਤਰੀ ਨਾਲ ਗੱਲ ਕਰਕੇ ਮਸਲਾ ਹੱਲ ਕਰਨਗੇ ਜਲਦ ਮਿਲੇਗਾ ਸਬ ਕਮੇਟੀ ਨਾਲ ਮੀਟਿੰਗ ਦਾ ਸਮਾਂਇਸਤੋਂ ਇਲਾਵਾ ਵੱਖ-ਵੱਖ ਬੰਦ ਪਏ ਭੱਤੇ ਜਿਵੇਂ ਪੇਡੂ ਭੱਤਾ,ਬਾਰਡਰ ਏਰੀਆ ਭੱਤਾ , ਸਾਇੰਸ ਭੱਤਾ,ਪ੍ਰਬੰਧਕੀ ਭੱਤਾ ਸਮੇਤ ਹੋਰ ਭੱਤੇ ਬਹਾਲ ਕਰਨ ਲਈ ਜਲਦੀ ਹੀ ਸਿੱਖਿਆ ਵਿਭਾਗ ਵਿਤ ਵਿਭਾਗ ਨੂੰ ਸਿਫਾਰਸ਼ ਕਰੇਗਾ। ਮਾਸਟਰ ਕੇਡਰ ਤੋਂ ਮੁੱਖ ਅਧਿਆਪਕਾਂ ਦੀਆਂ ਪ੍ਰਮੋਸ਼ਨਾਂ ਸਬੰਧੀ ਜਲਦ ਕੋਰਟ ਤੋਂ ਆਗਿਆ ਲੈਣ ਦਾ ਭਰੋਸਾ ਦਿੱਤਾ ਗਿਆ।



 ਇਸਤੋਂ ਇਲਾਵਾ ਨਾਨ ਟੀਚਿੰਗ ਤੋਂ ਵੀ ਜਲਦ ਪ੍ਰਮੋਸ਼ਨਾਂ ਕਰਨ ਦਾ ਭਰੋਸਾ ਦਿੱਤਾ ਗਿਆ ਅਤੇ ਸਰੀਰਕ ਸਿੱਖਿਆ ਲੈਕਚਰਾਰਾਂ ਦੀਆਂ ਵੀ ਪ੍ਰਮੋਸ਼ਨਾਂ ਕਰਨ ਦਾ ਭਰੋਸਾ ਦਿੱਤਾ।ਹੋਈਆਂ ਟਰਾਂਸਫਰਾ ਵਿੱਚ ਪੰਜਾਹ ਪ੍ਰਤੀਸ਼ਤ ਸਟਾਫ਼ ਦੀ ਸ਼ਰਤ ਖਤਮ ਹੋਵੇਗੀ । 27-06-2013 ਤੋਂ ਬਾਅਦ ਵਾਲੇ ਓ ਡੀ ਐੱਲ ਅਧਿਆਪਕਾਂ ਸਬੰਧੀ ਫ਼ੈਸਲਾ ਕੋਰਟ ਦੇ ਆਦੇਸ਼ ਅਨੁਸਰ ਲਾਗੂ ਕਰਨ , ਸਮਾਂ ਬੱਧ ਪਰਮੋਸ਼ਨ ਨੀਤੀ ਦੀ ਫਾਈਲ ਤੇ ਵਿਚਾਰ ਕਰਕੇ ਜਲਦ ਪਾਲਿਸੀ ਤਿਆਰ ਕਰਨ ਦਾ ਭਰੋਸਾ ਦਿੱਤਾ,ਤਰਸ ਦੇ ਆਧਾਰ ਤੇ ਨੌਕਰੀ ਕਰਨ ਵਾਲੇ ਮੁਲਾਜਮਾਂ ਨੂੰ ਟਾਈਪਿੰਗ ਟੈਸਟ ਤੋਂ ਛੋਟ ਦੇਣ ਲਈ ਕੰਪਿਊਟਰ ਟ੍ਰੇਨਿੰਗ ਕਰਵਾਉਣ , ਬੀ ਐਮ ਡੀ ਐਮ ਨੂੰ ਉਹਨਾਂ ਦੇ ਪਿੱਤਰੀ ਸਕੂਲਾਂ ਚ ਵਾਪਿਸ ਭੇਜਣ, ਐਸ ਐਸ ਏ ਰਮਸਾ ਅਧਿਆਪਕਾਂ ਦੀ ਸਰਵਿਸ ਨੂੰ ਛੁੱਟੀਆਂ ਲਈ ਵਿਚਾਰਨ ,ਉਹਨਾ ਦੇ ਬਕਾਏ ਜਾਰੀ ਕਰਨ, 2018ਤੋਂ ਬਾਅਦ ਪਦਉੱਨਤ ਹੋਏ ਲੇਕ਼ਚਰਾਰ ਦਾ ਟੈਸਟ ਨਾ ਲੈਣ ਦੀ ਮੰਗ ਮੌਕੇ ਤੇ ਹੀ ਮਨ ਲਈ ਗਈ, ਨਬਾਰਡ ਦੇ ਸਕੂਲਾਂ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਛੱਡ ਕੇ ਟਰਾਂਸਫਰ ਦੇ ਆਦੇਸ਼ ਲਾਗੂ ਕਰਨ ਲਈ ਉੱਚ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ। ਮੀਟਿੰਗ ਵਿੱਚ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਰਿਆੜ ਯੂਨੀਅਨ ਫਾਉਡਰ ਤੋਂ ਜੁਝਾਰੂ ਯੋਧੇ ਵਸ਼ਿੰਗਟਨ ਸਿੰਘ ਸਾਮੀਰੋਵਾਲ ਸੂਬਾ ਜਨਰਲ ਸੈਕਟਰੀ ਬਲਜਿੰਦਰ ਸਿੰਘ ਧਾਲੀਵਾਲ ਤੇ ਮਾਸਟਰ ਕੇਡਰ ਦੇ ਹੋਰ ਜੁਝਾਰੂ ਮੀਟਿੰਗ ਵਿੱਚ ਹਾਜ਼ਰ ਸਨ।

RECENT UPDATES

School holiday

DIRECT LINK JNV Result 2023: Check Your Results Online Now

JNV Result 2023: Check Your Results Online Now The Jawahar Navodaya Vidyalaya Samiti (NVS) will  announce the results of the JNV Class 6 Ent...