HIMACHAL. ELECTION 2022: 3 ਵਜੇ ਤੱਕ 56 ਫ਼ੀਸਦ ਮਤਦਾਨ,ਸਭ ਤੋਂ ਵੱਧ 62.75% ਪੋਲਿੰਗ ਲਾਹੌਲ ਸਪਿਤੀ ਵਿੱਚ

 ਹਿਮਾਚਲ ਦੀਆਂ 68 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਦੁਪਹਿਰ 3 ਵਜੇ ਤੱਕ 56 ਫੀਸਦੀ ਵੋਟਿੰਗ ਹੋ ਚੁੱਕੀ ਹੈ। ਸਭ ਤੋਂ ਵੱਧ 62.75% ਪੋਲਿੰਗ ਲਾਹੌਲ ਸਪਿਤੀ ਵਿੱਚ ਹੋਈ ਹੈ। ਦੂਜੇ ਨੰਬਰ ’ਤੇ ਸਿਰਮੌਰ ਜ਼ਿਲ੍ਹੇ ਵਿੱਚ 60.38 ਫੀਸਦੀ ਪੋਲਿੰਗ ਹੋਈ ਹੈ। ਸੀਐਮ ਜੈਰਾਮ ਠਾਕੁਰ ਦਾ ਗ੍ਰਹਿ ਜ਼ਿਲ੍ਹਾ ਮੰਡੀ ਹੁਣ 58.90% ਵੋਟਿੰਗ ਨਾਲ ਤੀਜੇ ਨੰਬਰ 'ਤੇ ਹੈ। ਚੰਬਾ ਜ਼ਿਲ੍ਹੇ ਵਿੱਚ ਸਭ ਤੋਂ ਘੱਟ 46% ਵੋਟਿੰਗ ਦਰਜ ਕੀਤੀ ਗਈ।ਵੋਟਿੰਗ ਸ਼ਾਮ 5 ਵਜੇ ਤੱਕ ਜਾਰੀ ਰਹੇਗੀ। ਪੂਰੇ ਹਿਮਾਚਲ ਤੋਂ 412 ਉਮੀਦਵਾਰ ਮੈਦਾਨ ਵਿੱਚ ਹਨ। ਸੂਬੇ ਦੇ ਕਰੀਬ 56 ਲੱਖ ਵੋਟਰ ਆਪਣੀ ਕਿਸਮਤ ਦਾ ਫੈਸਲਾ ਕਰਨਗੇ। ਇਨ੍ਹਾਂ ਵਿੱਚੋਂ 28 ਲੱਖ 54 ਹਜ਼ਾਰ 945 ਪੁਰਸ਼, 27 ਲੱਖ 37 ਹਜ਼ਾਰ 845 ਔਰਤਾਂ ਅਤੇ 38 ਤੀਜੇ ਲਿੰਗ ਦੇ ਵੋਟਰ ਹਨ। ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਵੇਗੀ। 2017 ਵਿੱਚ, ਰਾਜ ਵਿੱਚ 75.57% ਵੋਟਿੰਗ ਦਰਜ ਕੀਤੀ ਗਈ ਸੀ।

PUNJAB POLICE TRANSFER: 6 ਐਸ ਐਸ ਪੀ ਸਮੇਤ 33 ਪੁਲਿਸ ਅਧਿਕਾਰੀਆਂ ਦੇ ਤਬਾਦਲੇ

 

ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਵੱਲੋਂ 25 ਨਵੰਬਰ ਤੋਂ 5 ਦਸੰਬਰ ਤੱਕ ਵਿਧਾਇਕਾਂ ਤੇ ਮੰਤਰੀਆਂ ਨੂੰ ਮੰਗ ਪੱਤਰ ਦੇਣ ਦਾ ਫੈਸਲਾ

 ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਵੱਲੋਂ 25 ਨਵੰਬਰ ਤੋਂ 5 ਦਸੰਬਰ ਤੱਕ ਵਿਧਾਇਕਾਂ ਤੇ ਮੰਤਰੀਆਂ ਨੂੰ ਮੰਗ ਪੱਤਰ ਦੇਣ ਦਾ ਫੈਸਲਾ-


  ਪੁਰਾਣੀ ਪੈਨਸ਼ਨ ਸਕੀਮ ਹੁੂ ਬਹੂ ਬਹਾਲ ਕਰਨ ਦਾ ਨੋਟੀਫਿਕੇਸ਼ਨ ਤੁਰੰਤ ਜਾਰੀ ਕਰਨ ਦੀ ਮੰਗ- 


ਲੁਧਿਆਣਾ , 12 ਨਵੰਬਰ (Jobsoftoday ) 

 ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਦੇ ਸੂਬਾ ਕੋ ਕਨਵੀਨਰ ਰਣਦੀਪ ਸਿੰਘ ਫਤਹਿਗੜ੍ਹ ਸਾਹਿਬ, ਟਹਿਲ ਸਿੰਘ ਸਰਾਭਾ, ਕੰਵਲਜੀਤ ਸਿੰਘ ਰੋਪੜ, ਦਰਸ਼ੀ ਕਾਂਤ ਰਾਜਪੁਰਾ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਰਾਂਣਵਾ, ਸਰਪ੍ਰਸਤ ਚਰਨ ਸਿੰਘ ਸਰਾਭਾ, ਸਲਾਹਕਾਰ ਪ੍ਰੇਮ ਚਾਵਲਾ ਦੀ ਅਗਵਾਈ ਵਿੱਚ ਸੂਬਾ ਪੱਧਰੀ ਮੀਟਿੰਗ ਸਥਾਨਕ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਵਿਖੇ ਹੋਈ । ਜਿਸ ਵਿਚ ਸੂਬਾ ਕਮੇਟੀ ਵੱਲੋਂ ਪੰਜਾਬ ਦੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਦੀ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਵਿਚ ਕੀਤੀ ਜਾ ਰਹੀ ਦੇਰੀ ਸਬੰਧੀ ਗੱਲਬਾਤ ਕੀਤੀ ਗਈ ਅਤੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਹੂ ਬਹੂ ਲਾਗੂ ਕਰਨ ਦਾ ਨੋਟੀਫਿਕੇਸ਼ਨ ਤੁਰੰਤ ਜਾਰੀ ਕੀਤਾ ਜਾਵੇ ਅਤੇ ਇਸ ਤੋਂ ਇਲਾਵਾ ਪੰਜਾਬ ਦੇ ਮੁਲਾਜ਼ਮਾਂ ਦਾ ਹੁਣ ਤੱਕ ਪ੍ਰਾਈਵੇਟ ਕੰਪਨੀਆਂ ਕੋਲ ਸ਼ੇਅਰ ਮਾਰਕੀਟ ਵਿੱਚ ਲਗਾਇਆ ਗਿਆ ਲਗਭਗ 17 ਹਜ਼ਾਰ ਕਰੋੜ ਰੁਪਏ ਵੀ ਵਾਪਸ ਲਿਆ ਕੇ ਮੁਲਾਜ਼ਮਾਂ ਦੇ ਜੀ.ਪੀ.ਐਫ ਖਾਤਿਆਂ ਵਿੱਚ ਪਾਇਆ ਜਾਵੇ |
 ਜਗਦੀਸ਼ ਸਿੰਘ ਚਾਹਲ, ਗੁਰਮੇਲ ਸਿੰਘ ਮੈਲਡੇ, ਗੁਰਪ੍ਰੀਤ ਸਿੰਘ ਮੰਗਵਾਲ, ਪ੍ਰਭਦੀਪ ਸਿੰਘ ਵੇਰਕਾ , ਪ੍ਰਵੀਨ ਕੁਮਾਰ ਲੁਧਿਆਣਾ, ਹਰਬੰਸ ਸਿੰਘ ਲੁਧਿਆਣਾ, ਸੁਰਿੰਦਰ ਸਿੰਘ ਬੈਂਸ, ਆਗੂਆਂ ਨੇ ਪੰਜਾਬ ਸਰਕਾਰ ਤੇ ਦੋਸ਼ ਲਗਾਇਆ ਗਿਆ ਕਿ ਆਨੇ ਬਹਾਨੇ ਲਗਾ ਕੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਨੋਟੀਫਿਕੇਸ਼ਨ ਲੇਟ ਕਰ ਰਹੀ ਹੈ । ਆਗੂਆਂ ਵੱਲੋਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿਤੀ ਗਈ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਦੇ ਸਮੇਂ ਮੁਲਾਜ਼ਮਾਂ ਨਾਲ ਕੋਈ ਬੇਇਨਸਾਫ਼ੀ ਕੀਤੀ ਗਈ ਤਾਂ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਅਗਲੇ ਸਖਤ ਐਕਸ਼ਨਾਂ ਦਾ ਐਲਾਨ ਕਰਨ ਲਈ ਮਜ਼ਬੂਰ ਹੋਵੇਗਾ । ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਤੇ ਪੰਜਾਬ ਸਰਕਾਰ ਨੂੰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਨ ਲਈ ਪੰਜਾਬ ਦੇ ਵਿਧਾਇਕਾਂ ਤੇ ਮੰਤਰੀਆਂ ਨੂੰ 25 ਨਵੰਬਰ ਤੋਂ ਲੈ ਕੇ 5 ਦਸੰਬਰ ਤੱਕ ਮੰਗ ਪੱਤਰ ਭੇਜੇ ਜਾਣਗੇ | ਆਗੂਆਂ ਨੇ ਪੰਜਾਬ ਦੇ ਸਮੂਹ ਵਿਭਾਗਾਂ , ਬੋਰਡਾਂ , ਨਿਗਮਾਂ ਤੇ ਯੂਨੀਵਰਸਿਟੀਆਂ ਵਿੱਚ ਜਨਵਰੀ 2004 ਤੋਂ ਬਾਅਦ ਭਰਤੀ ਸਮੂਹ ਮੁਲਾਜ਼ਮਾਂ ਨੂੰ ਭਰੋਸਾ ਦਿੱਤਾ ਕਿ ਪੁਰਾਣੀ ਪੈਨਸ਼ਨ ਸਕੀਮ ਦੀ ਇੰਨ ਬਿੰਨ ਬਹਾਲੀ ਤੱਕ ਸੰਘਰਸ਼ ਜਾਰੀ ਰਹੇਗਾ । ਇਸ ਸਮੇਂ ਹਰਵਿੰਦਰ ਸ਼ਰਮਾ, ਗੁਰਜੀਤ ਸਿੰਘ ਘੋੜੇਵਾਹ, ਚਰਨ ਸਿੰਘ ਤਾਜਪੁਰੀ, ਰਜਿੰਦਰਪਾਲ ਸਿੰਘ, ਨਿਸ਼ਾਨ ਸਿੰਘ, ਵਿਜੇ ਕੁਮਾਰ ,ਸੁਖਜੀਤ ਸਿੰਘ, ਅਮਰਜੀਤ ਕੌਰ ਰਣ ਸਿੰਘ ਵਾਲਾ, ਕਾਰਜ ਸਿੰਘ ਕੈਰੋਂ ਸਮੇਤ ਵੱਡੀ ਗਿਣਤੀ ਵਿਚ ਆਗੂ ਹਾਜਰ ਸਨ। ਜਾਰੀ ਕਰਤਾ ਟਹਿਲ ਸਿੰਘ ਸਰਾਭਾ 8437189750

PUNJAB POLICE RECRUITMENT 2022: 2607 ਅਸਾਮੀਆਂ ਦੀ ਭਰਤੀ ਲਈ ਅਹਿਮ ਅਪਡੇਟ

PUNJAB POLICE RECRUITMENT 2022:  SCHEDULE OF DOCUMENTS VERIFICATION 

ਪੰਜਾਬ ਪੁਲਿਸ ਦੇ ਟੈਕਨੀਕਲ ਅਤੇ ਸਪੋਰਟ ਸਰਿਵਿਸਜ਼ ਕੈਡਰ ਵਿੱਚ ਸਬ-ਇੰਸਪੈਕਟਰ ਅਤੇ ਕਾਂਸਟੇਬਲ ਦੀਆਂ ਅਸਾਮੀਆਂ ਦੀ ਭਰਤੀ ਲਈ ਸਰੀਰਕ ਮਾਪ ਟੈਸਟ,ਸਰੀਰਕ ਸਕ੍ਰੀਨਿੰਗ ਟੈਸਟ ਅਤੇ ਦਸਤਾਵੇਜ਼ਾਂ ਦੀ ਜਾਂਚ ਮਿਤੀ 22.11.2022 ਤੋਂ 03.12.2022 ਤੱਕ ਹੋਵੇਗੀ। PUNJAB POLICE RECRUITMENT (SUB-INSPECTORS & CONSTABLES) IN TECHNICAL AND SUPPORT SERVICES (TSS) CADRE


• Online Applications were invited for recruitment of 267 Sub-Inspectors and 2340 Constables in Technical and Support Services (TSS) cadre of Punjab Police vide Advertisement dated 09.09.2021.


• The Phase-2 i.e. Physical Measurement Test (PMT), Physical Screening Test (PST) & Document Scrutiny for the recruitment to the posts of Sub-Inspectors and Constables will be held from 22.11.2022 to 03.12.2022.


• The candidates who have qualified for Phase-2 will be intimated shortly. The Admit cards for appearing in Phase-2 will be uploaded shortly on Punjab Police website www.punjabpolice.gov.in.PULSA PUNJAB RECRUITMENT : ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਅਸਾਮੀਆਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ

 The applications are invited from the suitable candidates for appointment to the 07 posts of Chairpersons, Permanent Lok Adalat's for Public Utility Services in the State of Punjab under the Legal Services Authorities Act, 1987. The number of the posts can be increased or decreased for any reason whatsoever such as resignation or relieving etc. of Chairpersons as per the requirement of the State Authority.


Eligibility Criteria: As per Section 22-B of Legal Services Authorities Act, 1987, A person who is or has been a District Judge or Additional District Judge or has held judicial office higher in rank than that of a District Judge. 

Tenure: The appointment shall be initially for a period of one year which can be further extendable upto 5 years or 65 years of age whichever is earlier. 

Age: Below 65 years.


PULSA.PUNJAB.GOV.IN RECRUITEMNT 2022

OFFICIAL WEBSITE : PULSA.PUNJAB.GOV.IN

OFFICIAL NOTIFICATION : DOWNLOAD HERE HIGH COURT STAYED ETT 5994 RESULT; 5994 ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਦੇ ਨਤੀਜੇ ਐਲਾਨਣ ਤੇ ਹਾਈ ਕੋਰਟ ਨੇ ਲਗਾਈ ਰੋਕ

 ਚੰਡੀਗੜ੍ਹ, 11 ਨਵੰਬਰ: ( JOBS OF TODAY)

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 5,994 ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਲਈ  12 ਅਕਤੂਬਰ ਨੂੰ ਜਾਰੀ ਕੀਤੇ ਗਏ ਇਸ਼ਤਿਹਾਰ ਦੇ ਆਧਾਰ 'ਤੇ ਪੰਜਾਬ  ਸਰਕਾਰ ਅਤੇ ਇਸ ਦੇ ਅਧਿਕਾਰੀਆਂ ਨੂੰ 5,994 ਈ.ਟੀ.ਟੀ. ਅਧਿਆਪਕਾਂ ਦੀ ਅੰਤਿਮ ਚੋਣ ਦੇ ਨਤੀਜੇ ਐਲਾਨਣ ਤੋਂ ਰੋਕ ਦਿੱਤਾ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜਾਰੀ  ਇਹ ਹੁਕਮ ਘੱਟੋ-ਘੱਟ 9 ਦਸੰਬਰ ਲਾਗੂ ਰਹਿਣਗੇ ਕਿਉਂਕਿ  ਇਸ ਕੇਸ ਦੀ  ਅਗਲੀ ਤਰੀਕ  9 ਦਸੰਬਰ ਹੈ । ਚਰਨਜੀਤ ਕੌਰ ਅਤੇ ਹੋਰ ਪਟੀਸ਼ਨਰਾਂ ਵੱਲੋਂ ਵਕੀਲ ਸੰਨੀ ਸਿੰਗਲਾ ਰਾਹੀਂ ਪੰਜਾਬ ਸਰਕਾਰ  ਅਤੇ ਹੋਰ ਪ੍ਰਤੀਵਾਦੀਆਂ ਖ਼ਿਲਾਫ਼ ਦਾਇਰ ਪਟੀਸ਼ਨ ’ਤੇ   ਜਸਟਿਸ ਮਹਾਬੀਰ ਸਿੰਘ ਸਿੰਧੂ ਵੱਲੋਂ ਇਹ ਨਿਰਦੇਸ਼  ਦਿੱਤੇ ਗਏ ਹਨ। 


ਕੀ ਹੈ ਮਾਮਲਾ : ਚਰਨਜੀਤ ਕੌਰ ਅਤੇ ਹੋਰ ਪਟੀਸ਼ਨਰਾਂ ਵੱਲੋਂ  ਹਾਈ ਕੋਰਟ ਵਿਚ  ਉਮਰ ਸੀਮਾ ਅਤੇ  ਸਰਹਦੀ ਖੇਤਰਾਂ  ਵਿੱਚ  ਅਸਾਮੀਆਂ ਦੀ ਵੰਡ ਸਬੰਧੀ  ਪਟੀਸ਼ਨ ਦਾਇਰ ਕੀਤੀ ਅਤੇ ਮੰਗ ਕੀਤੀ ਹੈ ਕਿ  ਸਿੱਧੀ ਭਰਤੀ ਵਿੱਚ ਜਨਰਲ ਸ਼੍ਰੇਣੀ ਦੇ ਉਮੀਦਵਾਰਾਂ ਦੀ ਉਪਰਲੀ ਉਮਰ ਸੀਮਾ ਵਿੱਚ  ਛੋਟ ਦਿਤੀ ਜਾਵੇ, ਜਿਵੇਂ ਕਿ ਸਹਾਇਕ ਪ੍ਰੋਫੈਸਰ/ਲਾਇਬ੍ਰੇਰੀਅਨ (ਕਾਲਜ ਕਾਡਰ) ਦੀ ਸਿੱਧੀ ਭਰਤੀ ਲਈ  ਉਪਰਲੀ ਉਮਰ ਸੀਮਾ ਵਿੱਚ  ਛੋਟ ਸਰਕਾਰ ਵਲੋਂ ਦਿਤੀ ਗਈ ਹੈ।   ਇਸਦੇ ਨਾਲ ਸਰਹਦੀ ਖੇਤਰਾਂ ਦੇ ਸਬੰਧ ਵਿੱਚ  ਵੀ ਈਟੀਟੀ ਦੀਆਂ ਅਸਾਮੀਆਂ ਦੀ ਵੰਡ ਸਬੰਧੀ ਪਟੀਸ਼ਨ ਦਾਇਰ ਕੀਤੀ ਸੀ।  

ALSO READ:

FIR ਦਰਜ ਹੋਣ ਤੇ ਉਮੀਦਵਾਰ ਨੂੰ ਮਿਲੇਗੀ ਨੌਕਰੀ ਜਾਂ ਨਹੀਂ, ਪੜ੍ਹੋ ਹਾਈਕੋਰਟ ਦਾ ਵੱਡਾ ਫੈਸਲਾ 

ਹਾਈਕੋਰਟ ਨੇ ETT ਭਰਤੀ ਦੀ ਆਖਰੀ ਮਿਤੀ ਤੋਂ ਇਕ ਦਿਨ ਪਹਿਲਾਂ PSTET ਦੇ ਨਤੀਜੇ ਵਿੱਚ ਕੀਤੀ ਸ਼ੋਧ ਮਾਨਯੋਗ ਜਸਟਿਸ ਸਿੰਧੂ ਦੀ ਬੈਂਚ ਅੱਗੇ ਪੇਸ਼ ਹੋਏ ਵਕੀਲ  ਸਿੰਗਲਾ ਨੇ ਕਿਹਾ ਕਿ ਇਸੇ ਤਰ੍ਹਾਂ ਦਾ ਵਿਵਾਦ ਇਕ ਹੋਰ ਮਾਮਲੇ ਵਿਚ ਵਿਚਾਰ ਅਧੀਨ ਹੈ। ਰਾਜ ਅਤੇ ਹੋਰ ਪ੍ਰਤੀਨਿਧੀਆਂ ਨੂੰ ਨੋਟਿਸ ਆਫ਼ ਮੋਸ਼ਨ ਜਾਰੀ ਕਰਦੇ ਹੋਏ, ਜਸਟਿਸ ਸਿੰਧੂ ਨੇ ਦੇਖਿਆ ਕਿ ਅਦਾਲਤ ਨੇ ਦੂਜੀ ਰਿੱਟ ਪਟੀਸ਼ਨ ਵਿੱਚ ਇਹ ਦੇਖਿਆ ਸੀ ਕਿ ਅਜਿਹਾ ਕੋਈ ਸੰਕੇਤ ( indication )  ਨਹੀਂ ਸੀ ਕਿ ਸਰਹੱਦੀ ਖੇਤਰ ਦੇ ਸਬੰਧ  ਬਾਕੀ ਜ਼ਿਲ੍ਹਿਆਂ  ਦੇ ਮੁਕਾਬਲੇ  ਕਿੰਨੀਆਂ ਅਸਾਮੀਆਂ  ਸਨ। 

ਮੋਸ਼ਨ ਦਾ ਨੋਟਿਸ ( MOTION of Notice )  ਜਾਰੀ ਕਰਦੇ ਹੋਏ, ਬੈਂਚ ਨੇ ਦੂਜੇ ਕੇਸ ਵਿੱਚ ਸਾਰੇ ਪਟੀਸ਼ਨਰਾਂ ਨੂੰ ਅਸਥਾਈ ਤੌਰ 'ਤੇ ਭਰਤੀ ਪ੍ਰਕਿਰਿਆ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਸੀ, ਜਦਕਿ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਨਤੀਜੇ ਨੂੰ ਸੀਲਬੰਦ ਕਵਰ ਵਿੱਚ ਰੱਖਿਆ ਜਾਵੇਗਾ ਅਤੇ ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਘੋਸ਼ਿਤ ਨਹੀਂ ਕੀਤਾ ਜਾਵੇਗਾ। 

In view of the factual position, it is not discernible as to on what basis the break-up of posts has been shown in the advertisement for different categories. Consequently, till the next date of hearing, the respondents are mandated not to declare the final result for selection of 5,994 ETT in pursuance of the advertisement dated October 12. However the petitioners are allowed to participate in the process provisionally, subject to the final outcome of writ petition," Justice Sindhu concluded.

ALSO READ:

ਪੰਜਾਬ ਸਰਕਾਰ ਵੱਲੋਂ 2500 ਤੋਂ ਵੱਧ ਅਸਾਮੀਆਂ ਤੇ ਭਰਤੀ, ਜਲਦੀ ਕਰੋ ਅਪਲਾਈ CABINET MEETING: ਮੰਤਰੀ ਪ੍ਰੀਸ਼ਦ ਦੀ ਅਹਿਮ ਮੀਟਿੰਗ ਸੱਦੀ, ਅਹਿਮ ਫੈਸਲੇ ਹੋਣ ਦੀ ਸੰਭਾਵਨਾ

CABINET MEETING PUNJAB 

 ਮੰਤਰੀ ਪ੍ਰੀਸ਼ਦ ਦੀ ਅਗਲੀ ਮੀਟਿੰਗ ਮਿਤੀ: 18.11.2022 ਦਿਨ ਸ਼ੁੱਕਰਵਾਰ ਨੂੰ ਦੁਪਹਿਰ 12:00 ਵਜੇ ਕਮੇਟੀ ਕਮਰਾ, ਦੂਜੀ ਮੰਜ਼ਿਲ, ਪੰਜਾਬ ਸਿਵਲ ਸਕੱਤਰੇਤ-1, ਚੰਡੀਗੜ੍ਹ ਵਿਖੇ ਹੋਵੇਗੀ। ਮੀਟਿੰਗ ਦਾ ਅਜੰਡਾ ਅਤੇ ਹੋਰ ਅਪਡੇਟ ਲਈ ਪੜ੍ਹੋ ਇਥੇ

ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ 12 ਨਵੰਬਰ ਨੂੰ

 *ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ 12 ਨਵੰਬਰ ਨੂੰ*


*ਸਿੱਖਿਆ ਮੰਤਰੀ ਦੇ ਘਰ ਵੱਲ ਚਿਤਾਵਨੀ ਮਾਰਚ ਮੁਲਤਵੀ*


*ਅਧਿਆਪਕਾਂ ਦੇ ਮਸਲੇ ਹੱਲ ਨਾ ਹੋਏ ਤਾਂ ਹੋਵੇਗਾ ਵੱਡਾ ਐਕਸ਼ਨ*


ਨਵਾਂ ਸ਼ਹਿਰ, 11ਨਵੰਬਰ,2022 (ਪ੍ਰਮੋਦ ਭਾਰਤੀ)

 ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਕਨਵੀਨਰਾਂ ਅਤੇ ਕੋ-ਕਨਵੀਨਰਾਂ ਦੀ ਵਰਚੁਅਲ ਮੀਟਿੰਗ ਬਲਜੀਤ ਸਿੰਘ ਸਲਾਣਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਬਾਜ ਸਿੰਘ ਖਹਿਰਾ, ਸੁਰਿੰਦਰ ਕੰਬੋਜ, ਸੁਖਵਿੰਦਰ ਸਿੰਘ ਚਾਹਲ, ਸੁਰਿੰਦਰ ਕੁਮਾਰ ਪੁਆਰੀ, ਹਰਵਿੰਦਰ ਸਿੰਘ ਬਿਲਗਾ, ਗੁਰਜੰਟ ਸਿੰਘ ਵਾਲੀਆ, ਜਸਵਿੰਦਰ ਸਿੰਘ ਔਲਖ, ਸੁਖਰਾਜ ਸਿੰਘ ਕਾਹਲੋਂ, ਸ਼ਮਸ਼ੇਰ ਸਿੰਘ ਆਦਿ ਸ਼ਾਮਲ ਸਨ। ਮੀਟਿੰਗ ਦੇ ਫੈਸਲੇ ਪ੍ਰੈੱਸ ਨੂੰ ਜਾਰੀ ਕਰਦਿਆਂ ਕੁਲਦੀਪ ਸਿੰਘ ਦੌੜਕਾ ਨੇ ਦੱਸਿਆ ਕਿ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀਆਂ ਸਿੱਖਿਆ ਮੰਤਰੀਆਂ ਨਾਲ ਹੋਈਆਂ ਮੀਟਿੰਗਾਂ ਵਿੱਚ ਬਣੀ ਸਹਿਮਤੀ ਅਨੁਸਾਰ ਵਿਦਿਆਰਥੀਆਂ, ਅਧਿਆਪਕਾਂ ਅਤੇ ਸਕੂਲਾਂ ਨਾਲ ਸਬੰਧਤ ਮਸਲੇ ਸਰਕਾਰ ਵੱਲੋਂ ਹੱਲ ਨਾ ਕਰਨ, ਜਨਤਕ ਸਿੱਖਿਆ ਦੀ ਰਾਖੀ ਕਰਨ ਦੀ ਬਜਾਏ ਰਾਸ਼ਟਰੀ ਸਿੱਖਿਆ ਨੀਤੀ ਨੂੰ ਵੱਖ ਵੱਖ ਨਾਵਾਂ ਨਾਲ ਲਾਗੂ ਕਰਕੇ ਸਰਕਾਰੀ ਸਕੂਲਾਂ ਨੂੰ ਖ਼ਤਮ ਕਰਨ ਵੱਲ ਕਦਮ ਵਧਾਉਣ, ਹਰ ਤਰ੍ਹਾਂ ਦੇ ਕੱਚੇ ਅਧਿਆਪਕਾਂ ਨੂੰ ਪੱਕੇ ਨਾ ਕਰਨ, ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਨਾ ਕਰਨ ਅਤੇ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਪੂਰੀ ਤਰ੍ਹਾਂ ਲਾਗੂ ਨਾ ਕਰਨ, ਬਦਲੀਆਂ ਸਬੰਧੀ ਦਿੱਤੇ ਸੁਝਾਅ ਲਾਗੂ ਨਾ ਕਰਨ, ਪੱਦਉਨਤੀਆਂ ਸੀਨੀਆਰਤਾ ਦੇ ਆਧਾਰਿਤ ਨਾ ਕਰਨ ਦੇ ਰੋਸ ਵਜੋਂ 13 ਨਵੰਬਰ ਨੂੰ ਆਨੰਦਪੁਰ ਸਾਹਿਬ ਤੋਂ ਸਿੱਖਿਆ ਮੰਤਰੀ ਦੇ ਘਰ ਵੱਲ ਚਿਤਾਵਨੀ ਮਾਰਚ ਦਾ ਐਲਾਨ ਕੀਤਾ ਸੀ। ਆਨੰਦਪੁਰ ਸਾਹਿਬ ਪ੍ਰਸ਼ਾਸਨ ਵਲੋਂ ਸਿੱਖਿਆ ਮੰਤਰੀ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ 12 ਨਵੰਬਰ ਨੂੰ ਦੋ ਵਜੇ ਮੀਟਿੰਗ ਦਾ ਸਮਾਂ ਦੇਣ ਕਾਰਨ ਉਪਰੋਕਤ ਚਿਤਾਵਨੀ ਮਾਰਚ ਮੁਲਤਵੀ ਕੀਤਾ ਗਿਆ ਹੈ। ਜੇ ਕਰ ਮੀਟਿੰਗ ਵਿੱਚ ਸਿੱਖਿਆ ਮੰਤਰੀ ਵਲੋਂ ਅਧਿਆਪਕ ਮਸਲਿਆਂ ਪ੍ਰਤੀ ਟਾਲ ਮਟੋਲ ਦੀ ਨੀਤੀ ਜਾਰੀ ਰੱਖੀ ਤਾਂ ਮੋਰਚੇ ਵਲੋਂ ਵੱਡਾ ਐਕਸ਼ਨ ਉਲੀਕਿਆ ਜਾਵੇਗਾ।

693 LIBRARIAN RECRUITMENT: ਉਮੀਦਵਾਰਾਂ ਨੂੰ ਕਾਉਂਸਲਿੰਗ ਦਾ ਸੱਦਾ

DOWNLOAD LIST OF SHORTLISTED CANDIDATES AND PROFORMA HERE

PUNJAB CABINET MEETING ON THIS DAY

 

ਕੁੱਲ ਹਿੰਦ ਰਾਜ ਸਰਕਾਰੀ ਪੈਨਸ਼ਨਰਜ਼ ਫੈਡਰੇਸ਼ਨ ਦੇ ਸੱਦੇ 'ਤੇ ਮਨਾਇਆ ਮੰਗ ਦਿਵਸ

 *ਕੁੱਲ ਹਿੰਦ ਰਾਜ ਸਰਕਾਰੀ ਪੈਨਸ਼ਨਰਜ਼ ਫੈਡਰੇਸ਼ਨ ਦੇ ਸੱਦੇ 'ਤੇ ਮਨਾਇਆ ਮੰਗ ਦਿਵਸ*


*ਤਨਖਾਹ ਕਮਿਸ਼ਨ ਵਲੋਂ ਸੁਝਾਏ ਗੁਣਾਂਕ ਅਨੁਸਾਰ ਪੈਨਸ਼ਨਾਂ ਸੋਧਣ ਦੀ ਮੰਗ*


*16 ਨਵੰਬਰ ਨੂੰ ਲੁਧਿਆਣਾ ਜੋਨਲ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ*


ਨਵਾਂ ਸ਼ਹਿਰ 10 ਨਵੰਬਰ ( )  ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਕੁੱਲ ਹਿੰਦ ਰਾਜ ਸਰਕਾਰੀ ਪੈਨਸ਼ਨਰਜ਼ ਫੈਡਰੇਸ਼ਨ ਦੇ ਸੱਦੇ 'ਤੇ ਸੋਮ ਲਾਲ ਜੀ ਦੀ ਪ੍ਰਧਾਨਗੀ ਹੇਠ ਵਿਸ਼ਵਕਰਮਾ ਮੰਦਰ ਰਾਹੋਂ ਰੋਡ ਨਵਾਂ ਸ਼ਹਿਰ ਵਿਖੇ ਮੀਟਿੰਗ ਕਰਕੇ ਪੈਨਸ਼ਨਰਜ਼ ਮੰਗ ਦਿਵਸ ਮਨਾਇਆ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਦੌੜਕਾ, ਕਰਨੈਲ ਸਿੰਘ ਰਾਹੋਂ ਰਿਟਾਇਰਡ ਬੀਪੀਈਓ, ਜੀਤ ਲਾਲ ਗੋਹਲੜੋਂ, ਪ੍ਰਿੰ. ਇਕਬਾਲ ਸਿੰਘ, ਪ੍ਰਿੰ. ਅਸ਼ੋਕ ਕੁਮਾਰ, ਅਸ਼ੋਕ ਕੁਮਾਰ ਵਿੱਤ ਸਕੱਤਰ, ਸੁੱਚਾ ਰਾਮ ਸਾਬਕਾ ਬੀਪੀਈਓ, ਰੇਸ਼ਮ ਲਾਲ ਆਦਿ ਨੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਸਰਕਾਰ ਦੀ ਬਦਨੀਤੀ ਦੀ ਚਰਚਾ ਕੀਤੀ। ਬੁਲਾਰਿਆਂ ਨੇ ਪੁਰਾਣੀ ਪੈਨਸ਼ਨ ਹੂਬਹੂ ਬਹਾਲ ਕਰਨ, ਪੈਨਸ਼ਨਰਾਂ ਅਤੇ ਫੈਮਿਲੀ ਪੈਨਸ਼ਨਰਾਂ ਨੂੰ ਸਿਹਤ ਬੀਮੇ ਦੀ ਸਹੂਲਤ ਦੇਣ, 65 ਤੋਂ 70 ਸਾਲ ਦੀ ਉਮਰ ਵਿੱਚ 20% ਬੁਢਾਪਾ ਭੱਤਾ ਦੇਣ, ਮਹਿੰਗਾਈ ਭੱਤੇ ਦੀਆਂ ਹੁਣ ਤੱਕ ਦੀਆਂ ਕਿਸ਼ਤਾਂ ਅਤੇ ਉਨ੍ਹਾਂ ਦਾ ਬਕਾਇਆ ਯਕਮੁਸ਼ਤ ਦੇਣ, ਘੱਟੋ-ਘੱਟ ਪੈਨਸ਼ਨ 12000 ਰੁਪਏ ਕਰਨ, ਸੀਨੀਅਰ ਸਿਟੀਜ਼ਨ ਲਈ ਰੇਲਵੇ ਸਫਰ ਦੇ ਕਿਰਾਏ ਵਿੱਚ ਬੰਦ ਕੀਤੀ 40% ਰਿਆਇਤ ਬਹਾਲ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ।      ਪੈਨਸ਼ਨਰਾਂ ਦੇ ਸਾਂਝੇ ਫਰੰਟ ਵਲੋਂ 16 ਨਵੰਬਰ ਨੂੰ ਲੁਧਿਆਣਾ ਸ਼ਹਿਰ ਵਿਖੇ ਕੀਤੀ ਜਾਣ ਵਾਲੀ ਜੋਨਲ ਰੋਸ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ। ਕੁਝ ਬੈਂਕਾਂ ਵਲੋਂ ਡੀ ਏ ਦੀ ਕਿਸ਼ਤ ਦਾ ਭੁਗਤਾਨ ਨਾ ਕਰਨ ਅਤੇ ਪੈਨਸ਼ਨਾਂ ਸਬੰਧੀ ਵੱਖ ਵੱਖ ਬੈਕਾਂ ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਚਰਚਾ ਕੀਤੀ ਗਈ ਜਿਸ ਦੇ ਹੱਲ ਲਈ ਬੈਂਕ ਅਧਿਕਾਰੀਆਂ ਨੂੰ ਵਫਦ ਦੇ ਰੂਪ ਵਿੱਚ ਮਿਲਣ ਦਾ ਫੈਸਲਾ ਕੀਤਾ ਗਿਆ।

             ਮੀਟਿੰਗ ਵਿੱਚ ਪੰਜਾਬ ਦੇ ਜਨਤਕ ਖੇਤਰ ਦੇ ਸਮੁੱਚੇ ਅਦਾਰਿਆਂ ਵਿੱਚ ਕੱਚੇ, ਠੇਕੇ ਤੇ, ਆਊਟ ਸੋਰਸ, ਮਾਣ ਭੱਤੇ ਤੇ ਕੰਮ ਕਰਦੇ ਮੁਲਾਜ਼ਮ ਜੋ ਲੋਕਾਂ ਨੂੰ ਸੇਵਾਵਾਂ ਦੇ ਰਹੇ ਹਨ, ਨੂੰ ਤੁਰੰਤ ਰੈਗੂਲਰ ਕਰਨ ਦੀ ਮੰਗ ਕੀਤੀ। ਪਿਛਲੀ ਸਰਕਾਰ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਕੀਤਾ ਧੋਖਾ ਰੱਦ ਕਰਕੇ ਜਨਵਰੀ 2016 ਨੂੰ 125% ਬਣਦੇ ਮਹਿੰਗਾਈ ਭੱਤੇ ਨਾਲ 2.72 ਦੇ ਗੁਣਾਂਕ ਨਾਲ ਪੈਨਸ਼ਨ ਦੁਹਰਾਈ ਕਰਨ, ਕੇਂਦਰੀ ਪੈਟਰਨ ਤੇ ਡੀਏ ਦੇ ਬਕਾਏ ਦੇਣ, 20 ਸਾਲ ਦੀ ਸੇਵਾ ਵਾਲੇ ਮੁਲਾਜ਼ਮਾਂ ਨੂੰ ਪੂਰੀ ਪੈਨਸ਼ਨ ਦਾ ਲਾਭ ਦੇਣ, ਕੈਸ਼ਲੈੱਸ ਹੈਲਥ ਸਕੀਮ ਸੋਧ ਕੇ ਲਾਗੂ ਕਰਨ ਦੀ ਮੰਗ ਕੀਤੀ।  

          ਮੀਟਿੰਗ ਵਿਚ ਧਰਮ ਪਾਲ, ਸਰੂਪ ਲਾਲ, ਜੋਗਿੰਦਰ ਪਾਲ, ਕੇਵਲ ਰਾਮ, ਹਰਭਜਨ ਸਿੰਘ, ਕ੍ਰਿਸ਼ਨ ਲਾਲ, ਰਾਮ ਲਾਲ, ਭੁਪਿੰਦਰ ਸਿੰਘ, ਜੋਗਾ ਸਿੰਘ, ਅਮਰਜੀਤ ਸਿੰਘ, ਮਹਿੰਗਾ ਰਾਮ, ਭਾਗ ਸਿੰਘ, ਰਾਮ ਸਿੰਘ, ਹਰਮੇਸ਼ ਲਾਲ, ਐਚ ਐਸ ਭਾਵੜਾ, ਜੋਗਿੰਦਰ ਪਾਲ, ਬਖਤਾਵਰ ਸਿੰਘ ਆਦਿ ਹਾਜ਼ਰ ਸਨ।

PSWC RECRUITMENT 2022: ਵੇਅਰਹਾਊਸਿੰਗ ਕੋਆਰਪੋਰੇਸਨ ਵੱਲੋਂ SDO, JE ਅਤੇ ਹੋਰ ਅਸਾਮੀਆਂ ਲਈ ਦਰਖਾਸਤਾਂ ਮੰਗੀਆਂ

PSWC RECRUITMENT 2022: ਵੇਅਰਹਾਊਸਿੰਗ ਕੋਆਰਪੋਰੇਸਨ ਵੱਲੋਂ SDO, JE ਅਤੇ ਹੋਰ ਅਸਾਮੀਆਂ ਲਈ ਦਰਖਾਸਤਾਂ ਮੰਗੀਆਂ  


Punjab State Warehousing Corporation (PSWC) intends to fill following posts from retired Engineering Staff of Punjab Govt. Departments/ Undertakings through a Walk-in Interview.


PSWC RECRUITMENT 2022: IMPORTANT HIGHLIGHTS 

Name of Post : SDO (Civil)

Number of posts: 6

Name of Post : Section Officer/Junior Engineer (Civil)

Number of posts: 07


Name of posts: Junior Technician (Civil)

No. of Posts : 24 The application proforma and terms and conditions may be downloaded from the PSWC website i.e. pswc.in under "what's new section. The proforma alongwith photocopies of documents and signed copy of terms and conditions shall be submitted on the date of interview.


PSWC OFFICIAL WEBSITE: www.pswc.in

PSWC OFFICIAL NOTIFICATION 2022: DOWNLOAD HERE NOVEMBER BI MONTHLY DATE SHEET: ਸਿੱਖਿਆ ਵਿਭਾਗ ਵੱਲੋਂ ਨਵੰਬਰ ਮਹੀਨੇ ਦੀਆਂ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ

AADHAR CARD ALERT : 10 ਸਾਲ ਪੁਰਾਣੇ ਆਧਾਰ ਕਾਰਡ ਨੂੰ ਕਰਨਾ ਹੋਵੇਗਾ ਅਪਡੇਟ, UIDAI ਨੇ ਜਾਰੀ ਕੀਤਾ ਅਲਰਟ

 AADHAR CARD ALERT : 10 ਸਾਲ ਪੁਰਾਣੇ ਆਧਾਰ ਕਾਰਡ ਨੂੰ ਕਰਨਾ ਹੋਵੇਗਾ ਅਪਡੇਟ, UIDAI ਨੇ ਜਾਰੀ ਕੀਤਾ ਅਲਰਟ 

ਨਵੀਂ ਦਿੱਲੀ , 10 ਨਵੰਬਰ 

ਆਧਾਰ ਕਾਰਡ ਅੱਜ  ਸਾਡੀ ਜਿੰਦਗੀ ਦੇ  ਸਭ ਤੋਂ ਅਹਿਮ ਦਸਤਾਵੇਜ਼ਾਂ ਵਿੱਚ ਇੱਕ ਹੈ। ਕਿਸੇ ਵੀ ਸਰਕਾਰੀ ਸਹੂਲਤ ਲਈ ਆਧਾਰ ਕਾਰਡ ਹੋਣਾ  ਜਰੂਰੀ ਹੈ । ਇਸ ਤੋਂ ਇਲਾਵਾ ਆਧਾਰ ਕਾਰਡ ਲਈ ਬੈਂਕ ਤੋਂ ਲਿੰਕ ਕਰਨਾ ਲਾਜ਼ਮੀ ਬਣਾਇਆ ਗਿਆ ਹੈ। ਜਿਸ ਕਾਰਨ ਤੋਂ ਆਧਾਰ ਦੀ ਸੁਰੱਖਿਆ ਵੀ ਕਾਫੀ ਅਹਿਮ ਹੈ। UIDAI ਨੂੰ  ਆਧਾਰ ਕਾਰਡ ਨਾਲ ਹੁੰਦੇ ਫਰਜੀਵਾੜੇ  ਨੂੰ ਰੋਕਣ ਲਈ  ਅਹਿਮ ਅਪਡੇਟ ਜਾਰੀ ਕੀਤੀ ਹੈ।  ਕੀ  ਹੈ ਆਧਾਰ ਸਬੰਧੀ ਨਵਾਂ ਅਲਰਟ :.

UIDAI ਨੇ ਇਕ ਆਧਾਰ ਸਬੰਧੀ ਨਵਾਂ ਅਲਰਟ / ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ 'ਚ UIDAI ਵੱਲੋਂ ਕਿਹਾ ਗਿਆ ਹੈ ਕਿ ਹੁਣ ਆਧਾਰ ਕਾਰਡ ਧਾਰਕਾਂ ਨੂੰ ਆਧਾਰ ਦੇ 10 ਸਾਲ ਪੂਰੇ ਹੋਣ 'ਤੇ ਇਸ ਨੂੰ ਅਪਡੇਟ ਕਰਨਾ ਹੋਵੇਗਾ।

ਨਵੀਂ ਨੋਟੀਫਿਕੇਸ਼ਨ ਅਨੁਸਾਰ ਆਧਾਰ ਕਾਰਡ ਵਿਚ ਹੇਠਾਂ ਦਿੱਤੋ ਡਾਟਾ ਹੋਵੇਗਾ ਅਪਡੇਟ :  UIDAI ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ  ਆਧਾਰ  ਕਾਰਡ ਧਾਰਕ ਨੂੰ ਕਾਰਡ ਵਿੱਚ ਦਿੱਤੇ ਗਏ ਸਾਰੇ ਡੇਟਾ ਨੂੰ ਦੁਬਾਰਾ ਮੈਚ ਕਰਨਾ ਹੋਵੇਗਾ। ਇਸ ਦੇ ਲਈ ਪਛਾਣ ਪ੍ਰਮਾਣ ( Identity  Proof )  ਅਤੇ ਪਤੇ ਦਾ ਸਬੂਤ  (Address Proof) ਦੇਣਾ ਹੋਵੇਗਾ। ਇਸ ਤੋਂ ਬਾਅਦ, ਸੈਂਟਰਲ ਆਈਡੈਂਟਿਟੀ ਡੇਟਾ ਰਿਪੋਜ਼ਟਰੀ ਵਿੱਚ ਫੀਡ ਕੀਤੇ ਗਏ ਡਾਟੇ  ਅਨੁਸਾਰ  ਉਹਨਾਂ ਦੇ ਡੇਟਾ ਨੂੰ ਲੋੜ ਪੈਣ 'ਤੇ ਮੇਲ ਅਤੇ ਅਪਡੇਟ ਕੀਤਾ ਜਾਵੇਗਾ।

HOW TO UPDATE AADHAR CARD ONLINE READ HERE: FOLLOW THESE FOUR STEPS


ਫਰਜੀਵਾੜੇ  ਨੂੰ ਰੋਕਣ ਲਈ ਮਿਲੇਗੀ ਮਦਦ : 

UIDAI ਵੱਲੋਂ ਇਸ ਨਿਯਮ ਨੂੰ ਲਾਗੂ ਕਰਨ  ਨਾਲ ਵੱਡੇ ਪੱਧਰ 'ਤੇ ਧੋਖਾਧੜੀ ਦੇ ਮਾਮਲੇ 'ਤੇ ਨਕੇਲ ਕੱਸਣ 'ਚ ਮਦਦ ਮਿਲੇਗੀ। ਨਾਲ ਹੀ, ਜੇਕਰ ਕਾਰਡਧਾਰਕਾਂ ਦਾ  ਆਧਾਰ ਡੇਟਾ ਅਪਡੇਟ ਕੀਤਾ ਜਾਵੇਗਾ, ਤਾਂ ਉਨ੍ਹਾਂ ਲਈ ਹੋਰ ਯੋਜਨਾਵਾਂ ਦਾ ਲਾਭ ਲੈਣਾ ਆਸਾਨ ਹੋ ਜਾਵੇਗਾ।


PCS RECRUITMENT 2022: ਪੀਪੀਐਸਸੀ ਵੱਲੋਂ ਪੀਸੀਐਸ ਅਧਿਕਾਰੀਆਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ

The Punjab Public Service Commission invites Online Applications from eligible candidates for the posts of Punjab Civil Services (Executive Branch) to be filled from Register A-II for Recruitment Process Year 2021 in the Department of Personnel, Government of Punjab.Name of Post:  Punjab Civil Services(Executive Branch)

Number of posts : 21

Advertisement Number: 2022112

Name of the post : Punjab Civil Services (Executive Branch) 

Advertisement Number: 2022113

No. of posts 05 

Eligibility Criteria:

a) is a confirmed hand and has completed eight years continuous service under the Government;

b) was under the age of fifty four years on the first day of November immediately preceding the date of submission of names by the concerned authorities; and

c) is a Graduate of a recognized university.


ALSO READ: PSWC RECRUITMENT, JE/SDO/JT RECRUITMENT PUNJAB 2022

 Fees : 

PCS RECRUITMENT 2022 IMPORTANT DATES 

Last date for filling Online Application Form Step-1:  10/12/2022

Schedule for depositing the requisite fees by

online system Step-2 :11/11/2022 to 12/12/2022.

PCS RECRUITMENT OFFICIAL NOTIFICATION: Punjab Civil Services(Executive Branch) DOWNLOAD HERE  Advertisement Number: 2022113

Advertisement Number: 2022112 Download here 

PPSC OFFICIAL WEBSITE: PPSC.GOV.IN
20,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵਲੋਂ ਰਜਿਸਟਰੀ ਕਲਰਕ ਗ੍ਰਿਫਤਾਰ

 20,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵਲੋਂ ਰਜਿਸਟਰੀ ਕਲਰਕ ਗ੍ਰਿਫਤਾਰ


 ਚੰਡੀਗੜ੍ਹ, 9 ਨਵੰਬਰ: 

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਤਹਿਸੀਲ ਦਫ਼ਤਰ ਜ਼ੀਰਕਪੁਰ, ਐਸ.ਏ.ਐਸ. ਨਗਰ ਵਿਖੇ ਤਾਇਨਾਤ ਰਜਿਸਟਰੀ ਕਲਰਕ ਗੁਰਮੀਤ ਕੌਰ ਨੂੰ ਰਿਸ਼ਵਤ ਦੇ ਇੱਕ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ।


 ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਮਾਮਲਾ ਥਾਣਾ ਡੇਰਾਬੱਸੀ ਦੇ ਪਿੰਡ ਅੱਡਾ ਝੁੰਗੀਆਂ ਦੇ ਹਰਸਿਮਰਨ ਸਿੰਘ ਵੱਲੋਂ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ’ਤੇ ਉਕਤ ਮਹਿਲਾ ਕਲਰਕ ਖ਼ਿਲਾਫ਼ ਦਰਜ ਕਰਵਾਈ ਗਈ ਸ਼ਿਕਾਇਤ ਦੇ ਅਧਾਰ ’ਤੇ ਪੜਤਾਲ ਉਪਰੰਤ ਦਰਜ ਕੀਤਾ ਗਿਆ ਹੈ।


 ਉਨ੍ਹਾਂ ਦੱਸਿਆ ਕਿ ਇਸ ਸ਼ਿਕਾਇਤ ਅਤੇ ਇਸ ਸਬੰਧੀ ਸਬੂਤਾਂ ਦੀ ਪੜਤਾਲ ਦੌਰਾਨ ਪਤਾ ਲੱਗਾ ਕਿ ਰਜਿਸਟਰੀ ਕਲਰਕ ਨੇ ਸ਼ਿਕਾਇਤਕਰਤਾ ਪਾਸੋਂ ਆਪਣਾ ਖੁਦਮੁਖਤਿਆਰਨਾਮਾ ਦਰਜ ਕਰਵਾਉਣ ਬਦਲੇ 20,000 ਰੁਪਏ ਲਏ ਹਨ।


 ਉਹਨਾਂ ਦੱਸਿਆ ਕਿ ਪੜਤਾਲ ਦੌਰਾਨ ਦੋਸ਼ ਸਹੀ ਪਾਏ ਗਏ ਅਤੇ ਉਕਤ ਮਹਿਲਾ ਮਾਲ ਅਧਿਕਾਰੀ ਖਿਲਾਫ ਵਿਜੀਲੈਂਸ ਬਿਓਰੋ ਦੇ ਉਡਣ ਦਸਤਾ-1, ਐਸ.ਏ.ਐਸ.ਨਗਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਪੰਜਾਬ ਦੀ ਮਾਨ ਸਰਕਾਰ ਨੇ ਸਕੂਲਾਂ ਵਿੱਚ ਹੋਰ ਜਿਆਦਾ ਸੁਧਾਰ ਲਿਆਉਣ ਲਈ ਜਾਰੀ ਕੀਤੀ ਕਰੋੜਾਂ ਦੀ ਗ੍ਰਾਂਟ

 ਪੰਜਾਬ ਦੀ ਮਾਨ ਸਰਕਾਰ ਨੇ ਸਕੂਲਾਂ ਵਿੱਚ ਹੋਰ ਜਿਆਦਾ ਸੁਧਾਰ ਲਿਆਉਣ ਲਈ ਜਾਰੀ ਕੀਤੀ ਕਰੋੜਾਂ ਦੀ ਗ੍ਰਾਂਟ

ਪੰਜਾਬ ਦੇ ਸਕੂਲਾਂ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਲਈ ਖਰਚ ਕੀਤੇ ਜਾਣਗੇ 23 ਕਰੋੜ

ਹੁਣ ਸਕੂਲ ਹੋਣਗੇ ਹੋਰ ਵੀ ਬਿਹਤਰ, ਕਲਾਸਰੂਮ, ਪਖਾਨਿਆਂ, ਲਾਇਬ੍ਰੇਰੀਆਂ ਅਤੇ ਆਰਟ ਐਂਡ ਕਰਾਫ਼ਟ ਕਮਰਿਆਂ ਦੀ ਉਸਾਰੀ ਅਤੇ ਕੀਤੀ ਜਾਵੇਗੀ ਮੇਜਰ ਰਿਪੇਅਰ

ਚੰਡੀਗੜ 9 ਨਵੰਬਰ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਬੁਨਿਆਦੀ ਸਹੂਲਤਾਂ ਮੁਹਈਆ ਕਰਵਾਉਣ ਦੇ ਮਕਸਦ ਨਾਲ ਲਗਭਗ 23 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ ਜਿਸ ਵਿਚੋ ਵਾਧੂ ਕਲਾਸਰੂਮ, ਪਖਾਨਿਆਂ, ਲਾਇਬ੍ਰੇਰੀਆਂ ਅਤੇ ਆਰਟ ਐਂਡ ਕਰਾਫ਼ਟ ਕਮਰਿਆਂ ਦੀ ਉਸਾਰੀ ਲਈ 12 ਕਰੋੜ 65 ਲੱਖ 25 ਹਜ਼ਾਰ ਦੀ ਨਵੀਂ ਗ੍ਰਾਂਟ ਜਾਰੀ ਕੀਤੀ ਗਈ ਹੈ ਜਦਕਿ ਪਹਿਲਾਂ ਚਲ ਰਹੇ ਕਾਰਜਾਂ ਨੂੰ ਵੀ ਜਾਰੀ ਰੱਖਣ ਲਈ 10 ਕਰੋੜ 34 ਲੱਖ 73 ਹਜ਼ਾਰ 221 ਰੁਪਏ ਦੀ ਵਾਧੂ ਗ੍ਰਾਂਟ ਵੀ ਜਾਰੀ ਕੀਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਚਾਲੂ ਸਾਲ ਦੌਰਾਨ ਵਾਧੂ ਕਮਰਿਆਂ ਦੀ ਉਸਾਰੀ, ਲੜਕੇ ਅਤੇ ਲੜਕੀਆਂ ਦੇ ਪਖਾਨਿਆਂ ਅਤੇ ਸਕੂਲ ਦੀ ਮੇਜਰ ਰਿਪੇਅਰ ਲਈ 12 ਕਰੋੜ 65 ਲੱਖ 25 ਹਜਾਰ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਜਿਸ ਵਿਚੋ ਜ਼ਿਲਾ ਅੰਮਿ੍ਰਤਸਰ ਨੂੰ 81,81,400 ਰੁਪਏ, ਬਰਨਾਲਾ ਨੂੰ 44,09,500 ਰੁਪਏ, ਬਠਿੰਡਾ ਨੂੰ 30,18,000 ਰੁਪਏ, ਫਰੀਦਕੋਟ ਨੂੰ 24,68,000 ਫਤਿਹਗੜ ਸਾਹਿਬ ਨੂੰ 8,44,000 ਰੁਪਏ, ਫ਼ਾਜ਼ਿਲਕਾ ਨੂੰ 1,35,21,700 ਰੁਪਏ, ਫ਼ਿਰੋਜ਼ਪੁਰ ਨੂੰ 1,21,14,300 ਰੁਪਏ, ਗੁਰਦਾਸਪੁਰ ਨੂੰ 67,20,000 ਰੁਪਏ, ਹੁਸ਼ਿਆਰਪੁਰ ਨੂੰ 43,00,300 ਰੁਪਏ, ਜਲੰਧਰ ਨੂੰ 58,03,000 ਰੁਪਏ, ਕਪੂਰਥਲਾ ਨੂੰ 86,76,000 ਰੁਪਏ, ਲੁਧਿਆਣਾ ਨੂੰ 64,60,000 ਰੁਪਏ, ਮਾਲੇਰਕੋਟਲਾ ਨੂੰ 24,92,700 ਰੁਪਏ, ਮਾਨਸਾ ਨੂੰ 18,80,000 ਰੁਪਏ, ਮੋਗਾ ਨੂੰ 31,67,100 ਰੁਪਏ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ 65,23,000 ਰੁਪਏ, ਸ੍ਰੀ ਮੁਕਤਸਰ ਸਾਹਿਬ ਨੂੰ 27,50,000 ਰੁਪਏ, ਸ਼ਹੀਦ ਭਗਤ ਸਿੰਘ ਨਗਰ ਨੂੰ 4,20,000 ਰੁਪਏ, ਪਠਾਨਕੋਟ ਨੂੰ 25,34,400 ਰੁਪਏ, ਪਟਿਆਲਾ ਨੂੰ 74,62,000 ਰੁਪਏ, ਰੂਪਨਗਰ ਨੂੰ 17,40,000 ਰੁਪਏ, ਸੰਗਰੂਰ ਨੂੰ 79,24,200 ਰੁਪਏ ਅਤੇ ਤਰਨਤਾਰਨ ਨੂੰ 1,31,15,400 ਰੁਪਏ ਨਵੀਂ ਗ੍ਰਾਂਟ ਤਹਿਤ ਜਾਰੀ ਕੀਤੇ ਗਏ ਹਨ।

ਇਸਦੇ ਨਾਲ ਹੀ ਵੱਖ-ਵੱਖ ਸਕੂਲਾਂ ਵਿੱਚ ਪਹਿਲਾਂ ਚਲ ਰਹੇ ਕੰਮਾਂ ਲਈ ਵੀ 10 ਕਰੋੜ 34 ਲੱਖ 73 ਹਜ਼ਾਰ 221 ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਜਿਸ ਨਾਲ ਸਕੂਲਾਂ ਵਿੱਚ ਚਲ ਰਹੇ ਕੰਮਾਂ ਨੂੰ ਨੇਪਰੇ ਚੜਾਇਆ ਜਾ ਸਕੇਗਾ। ਇਸ ਤਹਿਤ ਅੰਮਿ੍ਰਤਸਰ ਨੂੰ 73,87,865 ਰੁਪਏ, ਬਰਨਾਲਾ ਨੂੰ 10,35,766 ਰੁਪਏ, ਬਠਿੰਡਾ ਨੂੰ 4,46,000 ਰੁਪਏ, ਫਰੀਦਕੋਟ ਨੂੰ 92,57,000 ਫਤਿਹਗੜ ਸਾਹਿਬ ਨੂੰ 27,57,766 ਰੁਪਏ, ਫ਼ਾਜ਼ਿਲਕਾ ਨੂੰ 16,77,266 ਰੁਪਏ, ਫ਼ਿਰੋਜ਼ਪੁਰ ਨੂੰ 1,12,04,163 ਰੁਪਏ, ਗੁਰਦਾਸਪੁਰ ਨੂੰ 1,12,91,928 ਰੁਪਏ, ਹੁਸ਼ਿਆਰਪੁਰ ਨੂੰ 38,12,865 ਰੁਪਏ, ਜਲੰਧਰ ਨੂੰ 64,72,014 ਰੁਪਏ, ਕਪੂਰਥਲਾ ਨੂੰ 37,14,732 ਰੁਪਏ, ਲੁਧਿਆਣਾ ਨੂੰ 86,23,098 ਰੁਪਏ, ਮਾਲੇਰਕੋਟਲਾ ਨੂੰ 7,02,000 ਰੁਪਏ, ਮਾਨਸਾ ਨੂੰ 29,57,266 ਰੁਪਏ, ਮੋਗਾ ਨੂੰ 40,15,000 ਰੁਪਏ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ 78,000 ਰੁਪਏ, ਸ੍ਰੀ ਮੁਕਤਸਰ ਸਾਹਿਬ ਨੂੰ 9,85,433 ਰੁਪਏ, ਸ਼ਹੀਦ ਭਗਤ ਸਿੰਘ ਨਗਰ ਨੂੰ 9,57,433 ਰੁਪਏ, ਪਠਾਨਕੋਟ ਨੂੰ 27,58,266 ਰੁਪਏ, ਪਟਿਆਲਾ ਨੂੰ 89,84,098 ਰੁਪਏ, ਰੂਪਨਗਰ ਨੂੰ 74,29,464 ਰੁਪਏ, ਸੰਗਰੂਰ ਨੂੰ 64,99,798 ਰੁਪਏ ਅਤੇ ਤਰਨਤਾਰਨ ਨੂੰ 4,26,000 ਰੁਪਏ ਗ੍ਰਾਂਟ ਤਹਿਤ ਜਾਰੀ ਕੀਤੇ ਗਏ ਹਨ।

ਸ. ਬੈਂਸ ਨੇ ਕਿਹਾ ਕਿ ਸਾਡੀ ਸਰਕਾਰ ਲਈ ਸਿੱਖਿਆ ਤਰਜੀਹੀ ਖੇਤਰ ਹੈ। ਜਿਸ ਸਦਕੇ ਸਕੂਲਾਂ ਵਿਚ ਬੁਨਿਆਦੀ ਢਾਂਚੇ ਨੂੰ ਪੁਰੀ ਤਰਾਂ ਸਥਾਪਿਤ ਕਰਨ ਲਈ ਲਗਾਤਾਰ ਗ੍ਰਾਂਟਾ ਜਾਰੀ ਕੀਤੀਆਂ ਜਾ ਰਹੀਆਂ ਹਨ।

ਵੋਟਰ ਸੂਚੀ-ਸਪੈਸ਼ਲ ਸਮਰੀ ਰੀਵੀਜ਼ਨ 9 ਨਵੰਬਰ, 2022 ਤੋਂ ਸ਼ੁਰੂ ਹੋ ਕੇ 8 ਦਸੰਬਰ, 2022 ਨੂੰ ਹੋਵੇਗੀ ਸਮਾਪਤ- ਮੁੱਖ ਚੋਣ ਅਫਸਰ

 ਮੁੱਖ ਚੋਣ ਅਧਿਕਾਰੀ ਪੰਜਾਬ ਨੇ ਚੋਣਾਂ ਵਿੱਚ ਭਾਗ ਲੈਣ ਦਾ ਸੁਨੇਹਾ ਦੇਣ ਲਈ 200 ਸਾਈਕਲ ਸਵਾਰਾਂ ਦੀ ਕੀਤੀ ਅਗਵਾਈ

- ਐਸ.ਐਸ.ਆਰ.-2023 ਦੀ ਸ਼ੁਰੂਆਤ ਕਰਨ ਲਈ ਐਸ.ਏ.ਐਸ. ਨਗਰ ਵਿਖੇ ਸੂਬਾ ਪੱਧਰੀ ਸਮਾਗਮ ਕਰਵਾਇਆ

 ਇਹ ਵਿਸ਼ੇਸ਼ ਸੋਧ 9 ਨਵੰਬਰ, 2022 ਤੋਂ ਸ਼ੁਰੂ ਹੋ ਕੇ 8 ਦਸੰਬਰ, 2022 ਨੂੰ ਹੋਵੇਗੀ ਸਮਾਪਤ


ਚੰਡੀਗੜ/ਮੋਹਾਲੀ, 9 ਨਵੰਬਰ:

ਵੋਟਰ ਸੂਚੀ-ਸਪੈਸ਼ਲ ਸਮਰੀ ਰੀਵੀਜ਼ਨ (ਐਸ.ਐਸ.ਆਰ.)-2023 ਵਿੱਚ ਸੋਧ ਕਰਨ ਵਾਸਤੇ ਵਿਆਪਕ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਅੱਜ ਐਸ.ਏ.ਐਸ.ਨਗਰ ਵਿਖੇ “ਪੈਡਲ ਫਾਰ ਪਾਰਟੀਸੀਪੇਟਿਵ ਇਲੈਕਸ਼ਨਜ਼”ਦੇ ਬੈਨਰ ਹੇਠ ਸਾਈਕਲੋਥੌਨ ਦੇ ਆਯੋਜਨ ਉਪਰੰਤ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦਾ ਉਦੇਸ਼ ਚੋਣਾਂ ਵਿੱਚ ਨੌਜਵਾਨਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਉਹਨਾਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਸੀ।

ਯਾਦਵਿੰਦਰਾ ਪਬਲਿਕ ਸਕੂਲ ਨੇੜਿਓਂ ਨੇਚਰ ਪਾਰਕ ਤੋਂ ਘੱਟੋ-ਘੱਟ 200 ਸਾਈਕਲ ਸਵਾਰਾਂ ਦੀ ਅਗਵਾਈ ਕਰਦਿਆਂ, ਮੁੱਖ ਚੋਣ ਅਫ਼ਸਰ (ਸੀ.ਈ.ਓ.) ਪੰਜਾਬ ਡਾ. ਐਸ. ਕਰੁਣਾ ਰਾਜੂ ਨੇ 3ਬੀ-1 ਮੋਹਾਲੀ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਜਿੱਥੇ ਸੂਬਾ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ, ਤੱਕ ਯਾਤਰਾ ਕੀਤੀ। ਇਸ ਮੌਕੇ ਵਧੀਕ ਸੀ.ਈ.ਓ. ਬੀ ਸ੍ਰੀਨਿਵਾਸਨ ਅਤੇ ਐਸ.ਏ.ਐਸ. ਨਗਰ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾਰ ਨੇ ਵੀ ਸਾਈਕਲੋਥੌਨ ਵਿੱਚ ਸ਼ਮੂਲੀਅਤ ਕੀਤੀ। ਮੋਹਾਲੀ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਅਤੇ ਐਨ.ਐਸ.ਐਸ. ਵਲੰਟੀਅਰਾਂ ਸਮੇਤ ਸਾਈਕਲ ਸਵਾਰਾਂ ਨੇ “ਪੈਡਲ ਫਾਰ ਪਾਰਟੀਸੀਪੇਟਿਵ ਇਲੈਕਸ਼ਨਜ਼”ਦਾ ਸੁਨੇਹਾ ਦੇਣ ਲਈ ਸਾਈਕਲੋਥੌਨ ਵਿੱਚ ਭਾਗ ਲਿਆ।

ਜ਼ਿਕਰਯੋਗ ਹੈ ਕਿ ਮਜ਼ਬੂਤ ਲੋਕਤੰਤਰ ਦੇ ਹਿੱਤ ਵਿੱਚ, ਚੋਣਾਂ ਨੂੰ ਯਕੀਨੀ ਬਣਾਉਣ ਅਤੇ ਵੋਟਰ ਸੂਚੀ ਵਿੱਚ ਸੁਧਾਰ ਕਰਨ ਲਈ ਵੋਟਰ ਸੂਚੀ ਦੀ ਸਲਾਨਾ ਸੋਧ ਭਾਰਤੀ ਚੋਣ ਕਮਿਸ਼ਨ ਵੱਲੋਂ ਕੀਤਾ ਜਾਣ ਵਾਲਾ ਮਹੱਤਵਪੂਰਨ ਅਭਿਆਸ ਹੈ। ਇਹ ਵਿਸ਼ੇਸ਼ ਸੋਧ 9 ਨਵੰਬਰ, 2022 ਤੋਂ ਸ਼ੁਰੂ ਹੋ ਕੇ 8 ਦਸੰਬਰ, 2022 ਨੂੰ ਸਮਾਪਤ ਹੋਵੇਗੀ।

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਰਾਜੂ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ’ਕੋਈ ਵੀ ਵੋਟਰ ਪਿੱਛੇ ਨਾ ਰਹਿ ਜਾਵੇ’ ਸਬੰਧੀ ਆਪਣੇ ਯਤਨਾਂ ਨੂੰ ਯਕੀਨੀ ਬਣਾਉਂਦਿਆਂ ਔਰਤਾਂ, ਅਪਾਹਜ ਵਿਅਕਤੀਆਂ, ਸਮਾਜ ਦੇ ਸੀਮਾਂਤ ਮੈਂਬਰਾਂ, ਪੇਂਡੂ ਅਤੇ ਸ਼ਹਿਰੀ ਵੋਟਰਾਂ ਸਮੇਤ ਸਮਾਜ ਦੇ ਸਾਰੇ ਵਰਗਾਂ ਤੱਕ ਪਹੁੰਚ ਬਣਾਉਂਦਾ ਹੈ।

ਉਨਾਂ ਕਿਹਾ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਚੋਣ ਪ੍ਰਕਿਰਿਆ ਵਿੱਚ ਸ਼ਾਮਲ ਕਰਨ ਲਈ ਪ੍ਰੇਰਿਤ ਕਰਨ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ ਕਿਉਂਕਿ ਨੌਜਵਾਨ ਦੇਸ਼ ਦਾ ਭਵਿੱਖ ਹਨ।

ਇਸ ਤੋਂ ਪਹਿਲਾਂ ਸੀ.ਈ.ਓ ਨੇ ਸਕੂਲ ਦੇ ਦੋ ਬੂਥਾਂ ਦਾ ਨਿਰੀਖਣ ਵੀ ਕੀਤਾ ਅਤੇ ਵਿਸ਼ੇਸ਼ ਸੁਧਾਈ ਸਬੰਧੀ ਬੀ.ਐਲ.ਓਜ਼ ਨਾਲ ਗੱਲਬਾਤ ਕੀਤੀ।

ਇਸ ਮੌਕੇ ਵਿਦਿਆਰਥੀਆਂ ਨੇ ਵੋਟਰ ਸਬੰਧੀ ਸਹੁੰ ਚੁੱਕੀ ਅਤੇ ਨੌਜਵਾਨਾਂ ਨੂੰ ਚੋਣ ਪ੍ਰਕਿਰਿਆ ਵਿੱਚ ਭਾਗ ਲੈਣ ਦਾ ਸੁਨੇਹਾ ਦਿੰਦਿਆਂ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ ਵੀ ਕੀਤੀਆਂ।

ਮਾਤਰੂ ਵੰਦਨਾ ਯੋਜਨਾ ਦੇ ਤਹਿਤ 60,912 ਲਾਭਪਾਤਰੀਆਂ ਨੂੰ ਚਾਲੂ ਵਿੱਤੀ ਸਾਲ ਦੌਰਾਨ ਵੰਡ ਚੁੱਕੀ ਹੈ 10.40 ਕਰੋੜ ਰੁਪਏ ਦੀ ਰਾਸ਼ੀ: ਡਾ. ਬਲਜੀਤ ਕੌਰ

 ਪੰਜਾਬ ਦੀ ਮਾਨ ਸਰਕਾਰ ਵੱਲੋਂ ਗਰਭਵਤੀ ਮਹਿਲਾਵਾਂ ਨੂੰ ਤੋਹਫਾ

ਮਾਤਰੂ ਵੰਦਨਾ ਯੋਜਨਾ ਦੇ ਤਹਿਤ 60,912 ਲਾਭਪਾਤਰੀਆਂ ਨੂੰ ਚਾਲੂ ਵਿੱਤੀ ਸਾਲ ਦੌਰਾਨ ਵੰਡ ਚੁੱਕੀ ਹੈ 10.40 ਕਰੋੜ ਰੁਪਏ ਦੀ ਰਾਸ਼ੀ: ਡਾ. ਬਲਜੀਤ ਕੌਰ

ਸਰਕਾਰ ਨੇ ਸਕੀਮ ਲਈ ਚਾਲੂ ਵਿੱਤੀ ਵਰੇ ਲਈ 36.60 ਕਰੋੜ ਰੁਪਏ ਦਾ ਬਜਟ ਰੱਖਿਆ ਰਾਖਵਾਂ

ਚੰਡੀਗੜ, 9 ਨਵੰਬਰ

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਦੇ ਪੋਸਣ ਅਤੇ ਸਿਹਤ ਸਥਿਤੀ ਨੂੰ ਉੱਚਾ ਚੁੱਕਣ ਲਈ 10.40 ਕਰੋੜ ਰੁਪਏ ਦੀ ਰਾਸ਼ੀ ਵੰਡੀ ਜਾ ਚੁੱਕੀ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਸਰਕਾਰ ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਦੇ ਪੋਸਣ ਅਤੇ ਸਿਹਤ ਸਥਿਤੀ ਨੂੰ ਉੱਚਾ ਚੁੱਕਣ ਲਈ ਲਗਾਤਾਰ ਕਾਰਜਸ਼ੀਲ ਹੈ। ਉਨਾਂ ਦੱਸਿਆ ਕਿ ਇਸ ਸਕੀਮ ਤਹਿਤ ਸੂਬੇ ਵਿੱਚ ਚਾਲੂ ਵਿੱਤੀ ਸਾਲ ਦੌਰਾਨ ਕੁੱਲ 60912 ਔਰਤ ਲਾਭਪਾਤਰੀਆਂ ਨੂੰ 10.40 ਕਰੋੜ ਵੰਡੇ ਜਾ ਚੁੱਕੇ ਹਨ।ਉਨਾਂ ਦੱਸਿਆ ਕਿ ਸਰਕਾਰ ਨੇ ਇਸ ਸਕੀਮ ਲਈ ਕੁੱਲ 36.60 ਕਰੋੜ ਰੁਪਏ ਦਾ ਬਜਟ ਰਾਖਵਾਂ ਰੱਖਿਆ ਹੈ ।

ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ.ਬਲਜੀਤ ਕੌਰ ਨੇ ਦੱਸਿਆ ਕਿ ਸਰਕਾਰ ਵੱਲੋਂ 19 ਸਾਲ ਅਤੇ ਇਸ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਪਹਿਲੇ ਜੀਵਤ ਬੱਚੇ ਦੇ ਜਨਮ ‘ਤੇ 5000/-ਰੁਪਏ ਤਿੰਨ ਕਿਸਤਾਂ ਵਿੱਚ (ਰੁਪਏ 1000+2000+2000) ਦਿੱਤੇ ਜਾਂਦੇ ਹਨ। ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਦੇ ਪੋਸਣ ਅਤੇ ਸਿਹਤ ਸਥਿਤੀ ਨੂੰ ਉੱਚਾ ਚੁੱਕਣ ਲਈ ਵਿਸੇਸ ਸਰਤਾਂ ਦੀ ਪੂਰਤੀ ਦੇ ਅਧੀਨ ਦਿੱਤੇ ਜਾਂਦੇ ਹਨ।

ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਸ ਸਕੀਮ ਤਹਿਤ ਪਹਿਲਾਂ 5000 ਰੁਪਏ ਦਾ ਲਾਭ ਤਿੰਨ ਕਿਸਤਾਂ ਵਿੱਚ ਦਿੱਤਾ ਜਾਂਦਾ ਸੀ, ਜੋ ਅਪ੍ਰੈਲ 2022 ਤੋਂ ਬਾਅਦ ਸਮਾਜ ਦੇ ਸਮਾਜਿਕ ਅਤੇ ਆਰਥਿਕ ਤੌਰ ‘ਤੇ ਪਛੜੇ ਵਰਗਾਂ ਨਾਲ ਸਬੰਧਤ ਔਰਤਾਂ ਨੂੰ ਜਣੇਪਾ ਲਾਭ ਦੇ ਤਹਿਤ ਦੋ ਕਿਸਤਾਂ ਵਿੱਚ ਪੰਜ ਹਜਾਰ ਰੁਪਏ ਦਾ ਲਾਭ ਪ੍ਰਦਾਨ ਕੀਤਾ ਜਾਂਦਾ ਹੈ। ਪਹਿਲੀ ਕਿਸ਼ਤ 3000/- ਰੁਪਏ ਗਰਭ ਅਵਸਥਾ ਦੀ ਰਜਿਸਟ੍ਰੇਸਨ ‘ਤੇ ਅਤੇ ਘੱਟੋ-ਘੱਟ ਜਨਮ ਤੋਂ ਪਹਿਲਾਂ ਆਂਗਨਵਾੜੀ

ਕੇਂਦਰ (ਏ.ਡਬਲਿਯੂ.ਸੀ) ਵਿਖੇ ਐਲ.ਐਮ.ਪੀ ਮਿਤੀ ਤੋਂ 6 ਮਹੀਨਿਆਂ ਦੇ ਅੰਦਰ-ਅੰਦਰ ਇੱਕ ਚੈੱਕ-ਅੱਪ ਤੇ ਰਾਜ/ਯੂ.ਟੀ ਦੁਆਰਾ ਪ੍ਰਵਾਨਿਤ ਸਿਹਤ ਸਹੂਲਤਾਂ ਦੀ ਪਛਾਣ ਤੇ ਅਤੇ ਦੂਜ਼ੀ ਕਿਸ਼ਤ 2000/- ਰੁਪਏ ਬੱਚੇ ਦੇ ਜਨਮ ਦੇ ਰਜਿਸਟਰੇਸ਼ਨ, ਬੱਚੇ ਨੂੰ ਬੀ.ਸੀ.ਜੀ, ਓ.ਪੀ.ਵੀ, ਡੀ.ਪੀ.ਟੀ ਅਤੇ ਹੈਪੇਟਾਈਟਸ-ਬੀ ਜਾਂ ਇਸਦੇ ਬਰਾਬਰ ਦੀ ਪਹਿਲੀ ਡੋਜ਼ ਪ੍ਰਾਪਤ ਕਰਨ ਤੇ ਮਿਲਣ ਯੋਗ ਹੈ।

ਮੰਤਰੀ ਨੇ ਦੱਸਿਆ ਕਿ ਵਿੱਤੀ ਸਹਾਇਤਾ ਦੀ ਅਦਾਇਗੀ ਸਿੱਧੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਕੀਤੀ ਜਾਂਦੀ ਹੈ, ਜਿਨਾਂ ਨੂੰ ਆਧਾਰ ਨਾਲ ਜੋੜਿਆ ਜਾ ਚੁੱਕਾ ਹੈ।    

MASTER CADRE RECRUITMENT: ਗੈਰ ਹਾਜ਼ਰ ਉਮੀਦਵਾਰਾਂ ਲਈ ਸਕਰੂਟਨੀ ਲਈ ਆਖਰੀ ਮੌਕਾ

 

HOW TO UPDATE AADHAR CARD ONLINE : ਆਧਾਰ ਨੂੰ ਆਨਲਾਈਨ ਇੰਜ ਕਰੋ ਅਪਡੇਟ

 HOW TO UPDATE AADHAR CARD ONLINE : ਆਧਾਰ ਨੂੰ ਆਨਲਾਈਨ ਇੰਜ ਕਰੋ  ਅਪਡੇਟ 

Step -1 : ਆਧਾਰ ਨੂੰ ਆਨਲਾਈਨ ਅੱਪਡੇਟ ਕਰਨ ਲਈ, ਤੁਹਾਨੂੰ Self Service Update ਪੋਰਟਲ   'ਤੇ ਜਾਣ ਦੀ ਲੋੜ ਹੈ ਅਤੇ ਅੱਪਡੇਟ ਯੂਅਰ ਐਡਰੈੱਸ ਔਨਲਾਈਨ ( Update your address online ) 'ਤੇ ਕਲਿੱਕ ਕਰੋ।  ਐਡਰੈੱਸ ਨੂੰ ਅੱਪਡੇਟ ਕਰਨ ਲਈ,  Update Address  ਟੈਬ 'ਤੇ ਕਲਿੱਕ ਕਰੋ।


Step-2 :   Update Address  ਟੈਬ 'ਤੇ ਕਲਿੱਕ ਕਰਨ ਉਪਰੰਤ  ਤੁਹਾਡੇ ਸਾਹਮਣੇ ਇੱਕ ਨਵਾਂ ਪੇਜ ਖੁੱਲ੍ਹੇਗਾ। ਆਪਣਾ 12-ਅੰਕਾਂ ਵਾਲਾ ਆਧਾਰ ਨੰਬਰ ਦਰਜ ਕਰੋ ਅਤੇ Send OTP 'ਤੇ ਕਲਿੱਕ ਕਰੋ। ਆਧਾਰ ਨਾਲ ਰਜਿਸਟਰਡ ਮੋਬਾਈਲ ਨੰਬਰ 'ਤੇ ਇੱਕ OTP ਆਵੇਗਾ, ਇਸ ਨੂੰ ਦਰਜ ਕਰੋ। ਇਸ ਤੋਂ ਬਾਅਦ, ਤੁਹਾਨੂੰ ਐਡਰੈੱਸ ਪਰੂਫ ( Address proof)  ਜਾਂ ਸੀਕ੍ਰੇਟ ਕੋਡ ਦੇ ਨਾਲ ਐਡਰੈੱਸ ਨੂੰ ਅਪਡੇਟ ਕਰਨ ਦਾ ਵਿਕਲਪ ਚੁਣਨਾ ਹੋਵੇਗਾ।


Step-3 , ਇਸ ਸਟੈਪ ਵਿੱਚ  ਤੁਹਾਨੂੰ ਪਤੇ ਦੇ ਸਬੂਤ ਸਬੰਧੀ ਕਾਲਮ  ਵਿੱਚ ਦਿੱਤਾ ਗਿਆ ਆਪਣਾ ਪਤਾ ਦਰਜ ਕਰੋ ਇਸ ਉਪਰੰਤ  ਪ੍ਰੀਵਿਊ ਵਿਕਲਪ 'ਤੇ ਕਲਿੱਕ ਕਰੋ ਜੇਕਰ ਤੁਸੀਂ ਐਡਰੈੱਸ ਨੂੰ ਐਡਿਟ ਕਰਨਾ ਚਾਹੁੰਦੇ ਹੋ, ਤਾਂ ਮੋਡੀਫਾਈ 'ਤੇ ਕਲਿੱਕ ਕਰੋ ਅਤੇ ਘੋਸ਼ਣਾ ( Declaration ) 'ਤੇ ਟਿਕ ਕਰੋ ਅਤੇ ਸਬਮਿਟ 'ਤੇ ਕਲਿੱਕ ਕਰੋ।


Step-4 : ਇਸ ਸਟੈਪ  ਵਿੱਚ, ਤੁਹਾਨੂੰ ਦਸਤਾਵੇਜ਼ ਕਿਸਮ ਨੂੰ ਚੁਣਨਾ ਹੋਵੇਗਾ, ਜੋ ਤੁਸੀਂ ਤਸਦੀਕ ਲਈ ਦੇ ਰਹੇ ਹੋ। ਇਸ ਤੋਂ ਬਾਅਦ ਤੁਹਾਨੂੰ ਐਡਰੈੱਸ ਪਰੂਫ ਦੀ ਕਾਪੀ ਅੱਪਲੋਡ ਕਰਕੇ ਜਮ੍ਹਾ ਕਰਨੀ ਹੋਵੇਗੀ। ਤੁਹਾਡੀ ਆਧਾਰ ਅਪਡੇਟ ਦੀ ਬੇਨਤੀ ਸਵੀਕਾਰ ਕਰ ਲਈ ਜਾਵੇਗੀ, ਅਤੇ ਤੁਹਾਨੂੰ 14 ਅੰਕਾਂ ਦਾ URN ਦਿੱਤਾ ਜਾਵੇਗਾ, ਜਿਸ ਨਾਲ ਤੁਸੀਂ ਪਤਾ ਕਰ ਸਕੋਗੇ ਕਿ ਐਡਰੈੱਸ  ਅਪਡੇਟ ਹੋਇਆ ਕਿ ਨਹੀਂ।  


ਆਧਾਰ ਕਾਰਡ ਵਿੱਚ ਅਪਡੇਟ ਕਰਨ ਲਈ ਲਿੰਕ ਇਥੇ ਕਲਿੱਕ ਕਰੋ ADMISSION CAMPAIGN: ਸਿੱਖਿਆ ਵਿਭਾਗ ਵੱਲੋਂ ਬਾਲ ਮੇਲਾ ਅਤੇ ਦਾਖ਼ਲਾ ਮੁਹਿੰਮ ਸ਼ੁਰੂ ਕਰਨ ਸਬੰਧੀ ਹਦਾਇਤਾਂ ਜਾਰੀ

 


DOWNLOAD COMPLETE LETTER HERE 
6635 ETT RECRUITMENT: ਸਟੇਸ਼ਨ ਚੁਆਈਸ ਸਬੰਧੀ ਅਹਿਮ ਅਪਡੇਟ

 

MUTUAL TRANSFER 2022: ਮਿਊਚਲ ਟਰਾਂਸਫਰ ਲਾਗੂ ਕਰਨ ਸਬੰਧੀ ਅਹਿਮ ਅਪਡੇਟ,

 

YELLOW ALERT : ਮੌਸਮ ਵਿਭਾਗ ਪੰਜਾਬ ਵੱਲੋਂ ਸੂਬੇ ਵਿੱਚ ਯੈਲੋ ਅਲਰਟ ਜਾਰੀ

YELLOW ALERT : ਮੌਸਮ ਵਿਭਾਗ ਪੰਜਾਬ ਵੱਲੋਂ ਸੂਬੇ ਵਿੱਚ ਯੈਲੋ ਅਲਰਟ ਜਾਰੀ।


 ਚੰਡੀਗੜ੍ਹ ,9 ਨਵੰਬਰ:    ਚੰਡੀਗੜ੍ਹ ਮੌਸਮ ਵਿਭਾਗ ਵੱਲੋਂ ਸੂਬੇ ਵਿੱਚ ਕੱਲ 10 ਨਵੰਬਰ ਨੂੰ ਸੰਘਣੀ ਧੁੰਦ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਅਨੁਸਾਰ, ਪਠਾਨਕੋਟ ਗੁਰਦਾਸਪੁਰ, ਅਮ੍ਰਿਤਸਰ , ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ , ਮਾਨਸਾ, ਸੰਗਰੂਰ, ਫਤਿਹਗੜ ਸਾਹਿਬ, ਰੂਪਨਗਰ, ਪਟਿਆਲਾ, ਐਸ.ਏ.ਐਸ ਨਗਰ ਜ਼ਿਲਿਆਂ ਵਿੱਚ ਸੰਘਣੀ ਧੁੰਦ ਪਵੇਗੀ। 

 

ਈਟੀਟੀ ਅਧਿਆਪਕਾਂ ਦੀ ਭਰਤੀ ਤੋਂ ਇੱਕ ਦਿਨ ਪਹਿਲਾਂ ਹਾਈਕੋਰਟ ਵੱਲੋਂ PSTET ਵਿੱਚ ਨਤੀਜੇ ਵਿੱਚ ਸੋਧ,

ਈਟੀਟੀ ਅਧਿਆਪਕਾਂ ਦੀ ਭਰਤੀ ਤੋਂ ਇੱਕ ਦਿਨ ਪਹਿਲਾਂ ਹਾਈਕੋਰਟ ਵੱਲੋਂ PSTET ਵਿੱਚ ਨਤੀਜੇ ਵਿੱਚ ਸੋਧ

ਚੰਡੀਗੜ੍ਹ,10 ਨਵੰਬਰ 2022

ਈਟੀਟੀ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ ਤੋਂ ਇੱਕ ਦਿਨ ਪਹਿਲਾਂ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ( PUNJAB AND HARYANA HIGH COURT)  ਨੇ ਅੱਜ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ (ਪੀਐਸਟੀਈਟੀ) -1 ਦਾ ਪੇਪਰ ਪੰਜਾਬੀ ਵਿੱਚ ਦੇਣ ਦੀ ਕੋਸ਼ਿਸ਼ ( ਅਟੈਂਪਟ)  ਕਰਨ ਵਾਲੇ ਸਾਰੇ ਉਮੀਦਵਾਰਾਂ ਨੂੰ ਇੱਕ-ਇੱਕ ਅੰਕ ਦੇ ਕੇ ਨਤੀਜੇ ਵਿੱਚ ਸੋਧ ਕਰਨ ਦੇ ਨਿਰਦੇਸ਼ ਦਿੱਤੇ ਹਨ।
ਜਸਟਿਸ ਆਗਸਟੀਨ ਜਾਰਜ ਮਸੀਹ ਅਤੇ ਜਸਟਿਸ ਵਿਕਰਮ ਅਗਰਵਾਲ ਦੇ ਬੈਂਚ ਨੇ  ਕਿਹਾ, "ਪੰਜਾਬੀ ਵਿੱਚ ਪੇਪਰ  ਅਟੈਂਪਟ ਕਰਨ ਵਾਲੇ ਸਾਰੇ ਉਮੀਦਵਾਰਾਂ ਨੂੰ ਇੱਕ-ਇੱਕ ਅੰਕ ਦੇ ਕੇ ਪੀਐਸਟੀਈਟੀ-1 ਦੇ ਨਤੀਜੇ ਵਿੱਚ ਸੋਧ ਕਰਨ ਦੇ ਨਿਰਦੇਸ਼ ਦੇ ਕੇ ਮੌਜੂਦਾ ਅਪੀਲ ਡਿਸਪੋਜ ਕੀਤੀ ਗਈ।"

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇਹ ਹੁਕਮ ਸੁਰੇਸ਼ ਕੁਮਾਰ ਅਤੇ ਇਕ ਹੋਰ ਅਪੀਲਕਰਤਾ ਵੱਲੋਂ ਵਕੀਲ ਅਲਕਾ ਚਤਰਥ ਰਾਹੀਂ ਪੰਜਾਬ  ਸਰਕਾਰ ਅਤੇ ਹੋਰ ਪ੍ਰਤੀਵਾਦੀਆਂ ਵਿਰੁੱਧ ਦਾਇਰ ਅਪੀਲ ਦੀ ਸੁਣਵਾਈ ਦੌਰਾਨ ਦਿੱਤੇ ਗਏ। ਅਪੀਲਕਰਤਾ  , ਪੰਜਾਬ ਸਰਕਾਰ  ਨੂੰ PSTET-I ਦੀ B-ਸੀਰੀਜ਼ ਪ੍ਰਸ਼ਨ ਪੁਸਤਿਕਾ ਵਿੱਚ ਦੋ ਪ੍ਰਸ਼ਨਾਂ ਲਈ ਗ੍ਰੇਸ ਅੰਕ ਦੇਣ ਲਈ ਨਿਰਦੇਸ਼ਾਂ ਦੀ ਮੰਗ ਕਰ ਰਹੇ ਸਨ।


ਸਾਰੇ ਉਮੀਦਵਾਰ, ਜਿਨ੍ਹਾਂ ਨੂੰ  ਇੱਕ ਗ੍ਰੇਸ ਮਾਰਕ ਦਿੱਤਾ ਗਿਆ ਹੈ ETT 5994 ਅਸਾਮੀਆਂ ਲਈ ਫਾਰਮ ਭਰਨ ਦੇ ਯੋਗ ਬਣ ਗਏ ਹਨ, ਉਨ੍ਹਾਂ ਨੂੰ 10 ਨਵੰਬਰ ਨੂੰ ਜਾਂ ਇਸ ਤੋਂ ਪਹਿਲਾਂ ਆਨਲਾਈਨ ਅਪਲਾਈ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।"


READ PUNJAB AND HARYANA HIGH COURT ORDER HERE


PSEB SPORTS CALENDAR: ਸਿੱਖਿਆ ਵਿਭਾਗ ਵੱਲੋਂ 2022-23 ਲਈ ਅੰਤਰ ਜ਼ਿਲ੍ਹਾ ਸਕੂਲ ਖੇਡ ਕਲੰਡਰ ਜਾਰੀ

 

DOWNLOAD COMPLETE SPORTS CALENDAR HERE

ਰਿਟਾਇਰਡ ਮੁਲਾਜ਼ਮਾਂ ਲਈ ਵੱਡੀ ਖੱਬਰ, ਰਿਵਾਇਜ਼ਡ ਪੈਨਸ਼ਨ ਕੇਸ ਜਲਦੀ ਭੇਜਣ ਸਬੰਧੀ ਪੱਤਰ

ਸੰਗਰੂਰ, 9 ਨਵੰਬਰ 

ਜ਼ਿਲ੍ਹਾ ਖਜ਼ਾਨਾ ਅਫ਼ਸਰ , ਸੰਗਰੂਰ ਵੱਲੋਂ  ਸਮੂਹ ਡੀ.ਡੀ.ਓ   ਨੂੰ ਪੱਤਰ ਲਿਖਿਆ ਹੈ ਅਤੇ ਕਿਹਾ ਗਿਆ ਹੈ ਕਿ ਉਹਨਾਂ ਦੇ ਦਫ਼ਤਰਾਂ ਵੱਲੋਂ  ਮਿਤੀ 01-01-2016 ਤੋਂ ਪਹਿਲਾਂ ਆਪਣੇ ਸੇਵਾ ਕਾਲ ਦੌਰਾਨ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵਾਧਾ ਲੈ ਕੇ ਮਿਤੀ 01-01-2016 ਤੋਂ ਬਾਅਦ ਰਿਟਾਇਰ ਹੋਏ ਹਨ, ਉਹਨਾਂ ਦਾ ਰਿਵਾਇਜ਼ਡ ਪੈਨਸ਼ਨ ਕੇਸ ਛੇਵੇਂ ਪੇ-ਕਮੀਸ਼ਨ ਅਨੁਸਾਰ ਬਣਾ ਕੇ ਇਸ ਦਫਤਰ ਨੂੰ ਬਿਨਾ ਕਿਸੇ ਦੇਰੀ ਤੋਂ ਭੇਜਿਆ ਜਾਵੇ ਤਾਂ ਜੋ ਇਸ ਦਫਤਰ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਸਕੇ।

MATH OLYMPIAD 2022: 6ਵੀਂ ਤੋਂ 10 ਵੀਂ ਜਮਾਤਾਂ ਲਈ ਮੈਥ ਓਲੰਪਿਅਡ ਕਰਵਾਉਣ ਲਈ 1 ਕਰੋੜ ਰੁਪਏ ਦੀ ਰਾਸ਼ੀ ਜਾਰੀ

ਚੰਡੀਗੜ੍ਹ ,7 ਨਵੰਬਰ 

ਪੰਜਾਬ ਸਕੂਲ ਸਿੱਖਿਆ ਵਿਭਾਗ  ਵੱਲੋਂ 6ਵੀਂ ਤੋਂ 8ਵੀਂ ਅਤੇ 9ਵੀਂ ਤੋਂ 10ਵੀਂ ਜਮਾਤਾਂ ਲਈ Math Olympiad conduct ਕਰਵਾਉਣ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ 

ਸਕੂਲ ਸਿੱਖਿਆ ਵਿਭਾਗ, ਪੰਜਾਬ ਵੱਲੋਂ ਸਮੇਂ-ਸਮੇਂ ਤੇ ਗਣਿਤ ਵਿਸ਼ੇ ਵਿੱਚ ਪਰਿਪੱਕਤਾ ਲਿਆਉਣ ਅਤੇ ਭਵਿੱਖ ਵਿੱਚ ਆਉਣ ਵਾਲੇ ਗਣਿਤ ਮੁਕਾਬਲਿਆਂ ਲਈ ਤਿਆਰ ਕਰਨ ਲਈ ਵੱਖ-ਵੱਖ ਉਪਰਾਲੇ ਕੀਤੇ ਜਾਂਦੇ ਹਨ। ਇਸ ਹੀ ਦਿਸ਼ਾ ਵਿੱਚ Math Olympiad ਕਰਵਾਇਆ ਜਾ ਰਿਹਾ ਹੈ।  Math Olympiad 6ਵੀਂ ਤੋਂ 10ਵੀਂ ਜਮਾਤਾਂ ਲਈ ਵੱਖਰਾ ਵੱਖਰਾ ਕਰਵਾਇਆ ਜਾਵੇਗਾ । ਜਿਸ ਵਿੱਚ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 6ਵੀਂ ਤੋਂ 10ਵੀਂ ਦੇ ਸਾਰੇ ਵਿਦਿਆਰਥੀ ਭਾਗ ਲੈਣਗੇ।

ਇਸ ਲਈ ਵਿਭਾਗ ਵੱਲੋਂ ਹਰੇਕ ਜਮਾਤ ਦੀ Math Olympiad tool ਦੀ ਸਾਫ਼ਟਕਾਪੀ ਭੇਜੀ ਜਾਵੇਗੀ। ਇਹ Olympiad ਮਿਤੀ ਨਵੰਬਰ 21, 2022 ਨੂੰ ਸਵੇਰੇ 10:00 ਵਜੇ ਤੋਂ 11:00 ਵਜੇ ਤੱਕ ਲਿਆ ਜਾਵੇਗਾ।

ਇਸ Math Olympiad ਦਾ ਨਤੀਜਾ ਮਿਤੀ ਨਵੰਬਰ 28, 2022 ਤੱਕ ਸਬੰਧਤ BM ਦੇ ਰਾਹੀਂ ਇੱਕਤਰ ਕਰਕੇ ਹੈੱਡ ਆਫਿਸ ਨੂੰ ਭੇਜਿਆ ਜਾਵੇਗਾ ਤਾਂ ਜੋ ਵਿਦਿਆਰਥੀਆਂ ਦੀ ਮੈਰਿਟ ਲਿਸਟ ਤਿਆਰ ਕੀਤੀ ਜਾ ਸਕੇ।

ਇਸ Math Olympiad ਵਿੱਚ 5000 ਵਿਦਿਆਰਥੀਆਂ ਨੂੰ 1000/- ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ।


ਇਸ ਮੁਕਾਬਲੇ ਵਿੱਚ ਜਮਾਤ 6ਵੀਂ ਤੋਂ 8ਵੀਂ ਤਕ 30 MCQs ਅਤੇ ਜਮਾਤ 9ਵੀਂ ਤੋਂ 10ਵੀਂ ਤਕ 35 MCQs ਪੁੱਛੇ ਜਾਣਗੇ।

ਹੋਰ ਜਾਣਕਾਰੀ ਲਈ ਇਥੇ ਕਲਿੱਕ ਕਰੋ 

LOW VISIBILITY ACCIDENT: ਲੁਧਿਆਣਾ ਵਿਖੇ ਫਰੀਦਕੋਟ ਦੇ ਵਿਧਾਇਕ ਦਾ ਐਕਸੀਡੈਂਟ

ਲੁਧਿਆਣਾ,9 ਨਵੰਬਰ 

ਵਿਜੀਵਿਲੀਟੀ  ਕੰਮ ਹੋਣ ਕਾਰਨ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦਾ ਦੇਰ ਰਾਤ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਹਾਦਸਾ ਹੋ ਗਿਆ। ਫਰੀਦਕੋਟ ਤੋਂ  ਵਿਧਾਇਕ ਗੁਰਦਿੱਤ ਸਿੰਘ ਦੀ ਸਰਕਾਰੀ ਗੱਡੀ ਨੂੰ ਨੁਕਸਾਨ ਪਹੁੰਚਾਇਆ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਵਿਧਾਇਕ ਬੱਦੋਵਾਲ ਗੇਟ ਨੇੜੇ ਆ ਰਹੇ ਸਨ ਕਿ ਅਚਾਨਕ ਉਹਨਾਂ ਤੋਂ ਥੋੜ੍ਹਾ  ਅੱਗੇ ਜਾ ਰਹੀ ਇੱਕ ਕਾਰ ਨੇ ਬ੍ਰੇਕ ਲਗਾ ਦਿੱਤੀ। ਖ਼ਰਾਬ ਦਿੱਖ ( Low visibility) ਕਾਰਨ ਵਿਧਾਇਕ ਦੀ ਕਾਰ ਪਿੱਛੇ ਤੋਂ ਟਕਰਾ ਗਈ। 

ਟਕਰ ਹੋਣ  ਨਾਲ ਕਾਰ ਦਾ ਬੰਪਰ ਖਰਾਬ ਹੋ ਗਿਆ। ਗੱਡੀ ਦੇ ਨੁਕਸਾਨੇ ਜਾਣ ਤੋਂ ਬਾਅਦ ਵਿਧਾਇਕ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਗੱਡੀ ਦੇ ਡਰਾਈਵਰ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਪੁਲੀਸ ਮੁਲਾਜ਼ਮ ਵੀ ਮੌਕੇ ’ਤੇ ਪਹੁੰਚ ਗਏ। ਵਿਧਾਇਕ ਗੁਰਦਿੱਤ ਸਿੰਘ ਨੂੰ ਸੁਰੱਖਿਅਤ ਚੰਡੀਗੜ੍ਹ ਭੇਜ ਦਿੱਤਾ ਗਿਆ।

EARTHQUAKE: ਦੇਰ ਰਾਤ ਭੂਚਾਲ ਦੇ ਝਟਕੇ, 1.5 ਘੰਟਿਆਂ ਦੌਰਾਨ 2 ਵਾਰੀ ਕੰਬੀ ਧਰਤੀ

  ਦਿੱਲੀ 9 ਨਵੰਬਰ 

ਨੇਪਾਲ 'ਚ ਮੰਗਲਵਾਰ  ਨੂੰ ਰਾਤ   1:57 ਵਜੇ  6.3 ਤੀਬਰਤਾ ਦਾ ਭੂਚਾਲ ਆਇਆ। ਇਸ ਭੂਚਾਲ ਦੇ ਝਟਕੇ ਦੇਸ਼ ਦੀ  ਰਾਜਧਾਨੀ ਦਿੱਲੀ ਸਮੇਤ ਪੂਰੇ ਉੱਤਰ ਭਾਰਤ ਵਿੱਚ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ( NCS)  ਮੁਤਾਬਕ ਭੂਚਾਲ 9 ਨਵੰਬਰ ਨੂੰ ਦੁਪਹਿਰ ਕਰੀਬ 1:57 ਵਜੇ ਆਇਆ। ਭੂਚਾਲ ਦਾ ਕੇਂਦਰ ਮਨੀਪੁਰ, ਨੇਪਾਲ ਵਿੱਚ ਸਥਿਤ ਸੀ। ਇਸ ਦੀ ਡੂੰਘਾਈ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ।ਨੇਪਾਲ 'ਚ ਪ੍ਰਭਾਵ: 24 ਘੰਟਿਆਂ 'ਚ 4 ਝਟਕੇ, 6 ਦੀ ਮੌਤ 

ਗੁਆਂਢੀ ਦੇਸ਼ ਨੇਪਾਲ 'ਚ ਡੇਢ ਘੰਟੇ 'ਚ ਭੂਚਾਲ ਦੇ ਦੋ ਝਟਕੇ ਮਹਿਸੂਸ ਕੀਤੇ ਗਏ। ਦੇਰ ਰਾਤ 1.57 ਵਜੇ ਤੋਂ ਬਾਅਦ 3:15 ਮਿੰਟ 'ਤੇ ਭੂਚਾਲ ਦੇ ਝਟਕੇ ਦਰਜ ਕੀਤੇ ਗਏ। ਇਸ ਭੂਚਾਲ ਦੀ ਤੀਬਰਤਾ 3.6 ਸੀ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (NCS) ਮੁਤਾਬਕ 8 ਨਵੰਬਰ ਦੀ ਰਾਤ 9 ਵਜੇ ਨੇਪਾਲ 'ਚ ਭੂਚਾਲ ਆਇਆ। 

PUNJABI UNIVERSITY PATIALA RECRUITMENT 2022:ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ

PUNJABI UNIVERSITY, PATIALA RECRUITMENT 2022 
ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।Applications are invited for the following posts purely on temporary basis under various research projects funded by Ministry of Electronics and Information Technolgy (MeitY), Govt. of India. The qualifications and other details are given as below.
HOW TO APPLY FOR THESE POSTS: 

Applications should reach with all self attested soft copies of certificates of qualifications and experience via E-mail at gslehal@pbi.ac.in.

LAST DATE FOR APPLYING THESE POSTS: 
The last date for submission of application is 23-11-2022.ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੁੱਖ ਮੰਤਰੀ ਦਾ ਵੱਡਾ ਐਲਾਨ, ਆਨੰਦ ਮੈਰਿਜ ਐਕਟ ਨੂੰ ਕੀਤਾ ਜਾਵੇਗਾ ਲਾਗੂ

 ਮੁੱਖ ਮੰਤਰੀ ਦਫ਼ਤਰ, ਪੰਜਾਬ


ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੁੱਖ ਮੰਤਰੀ ਦਾ ਵੱਡਾ ਐਲਾਨ, ਆਨੰਦ ਮੈਰਿਜ ਐਕਟ ਨੂੰ ਕੀਤਾ ਜਾਵੇਗਾ ਲਾਗੂ


* ਪ੍ਰਕਾਸ਼ ਪੁਰਬ ਮੌਕੇ ਮੁੱਖ ਮੰਤਰੀ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ


* ਸੂਬੇ ਦੀ ਸ਼ਾਂਤੀ, ਤਰੱਕੀ ਅਤੇ ਖ਼ੁਸ਼ਹਾਲੀ ਲਈ ਕੀਤੀ ਅਰਦਾਸ


* ਪ੍ਰਕਾਸ਼ ਪੁਰਬ ਦੇ ਸ਼ੁਭ ਮੌਕੇ 'ਤੇ ਲੋਕਾਂ ਨੂੰ ਦਿੱਤੀਆਂ ਵਧਾਈਆਂ


ਸ੍ਰੀ ਅਨੰਦਪੁਰ ਸਾਹਿਬ, 8 ਨਵੰਬਰ ( ਚਾਨੀ)


ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਾਵਨ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਐਲਾਨ ਕੀਤਾ ਕਿ ਆਨੰਦ ਮੈਰਿਜ ਐਕਟ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇਗਾ।ਮੁੱਖ ਮੰਤਰੀ ਨੇ ਕਿਹਾ ਕਿ ਇਸ ਐਕਟ ਨੂੰ 2016 ਵਿੱਚ ਨੋਟੀਫਾਈ ਕੀਤਾ ਗਿਆ ਸੀ ਪਰ ਉਦੋਂ ਤੋਂ ਇਹ ਲਟਕ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਈ ਹੋਰ ਰਾਜ ਪਹਿਲਾਂ ਹੀ ਇਸ ਐਕਟ ਨੂੰ ਲਾਗੂ ਕਰ ਚੁੱਕੇ ਹਨ ਪਰ ਪੰਜਾਬ ਇਸ ਤੋਂ ਪਛੜ ਗਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਐਕਟ ਨੂੰ ਹੁਣ ਸਹੀ ਮਾਅਨਿਆਂ ਵਿੱਚ ਲਾਗੂ ਕੀਤਾ ਜਾਵੇਗਾ।


ਮੁੱਖ ਮੰਤਰੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਉਨ੍ਹਾਂ ਅਰਦਾਸ ਕੀਤੀ ਕਿ ਸੂਬੇ ਵਿੱਚ ਫ਼ਿਰਕੂ ਸਾਂਝ, ਸ਼ਾਂਤੀ ਅਤੇ ਭਾਈਚਾਰੇ ਦੀਆਂ ਭਾਵਨਾਵਾਂ ਹਰ ਲੰਘਦੇ ਦਿਨ ਨਾਲ ਜ਼ਿਆਦਾ ਮਜ਼ਬੂਤ ​​ਹੋਣ ਅਤੇ ਪੰਜਾਬ ਹਰ ਖੇਤਰ ਵਿੱਚ ਦੇਸ਼ ਦੀ ਅਗਵਾਈ ਕਰੇ। ਪ੍ਰਕਾਸ਼ ਪੁਰਬ ਦੇ ਸ਼ੁਭ ਮੌਕੇ 'ਤੇ ਸੰਗਤ ਨੂੰ ਹਾਰਦਿਕ ਵਧਾਈ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਮਹਾਨ ਅਧਿਆਤਮਕ ਆਗੂ ਸਨ, ਜਿਨ੍ਹਾਂ ਮਨੁੱਖਤਾ ਨੂੰ ਪਰਮਾਤਮਾ ਦੀ ਭਗਤੀ ਰਾਹੀਂ ਮੁਕਤੀ ਪ੍ਰਾਪਤ ਕਰਨ ਦਾ ਰਾਹ ਦਿਖਾਇਆ। ਭਗਵੰਤ ਮਾਨ ਨੇ ਕਿਹਾ ਕਿ ਗੁਰੂ ਜੀ ਦੀਆਂ ‘ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ’ ਦੀਆਂ ਸਦੀਵੀ ਸਿੱਖਿਆਵਾਂ ਅਜੋਕੇ ਪਦਾਰਥਵਾਦੀ ਸਮਾਜ ਵਿੱਚ ਵੀ ਪ੍ਰਸੰਗਿਕ ਹਨ।ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਾਤ-ਪਾਤ ਰਹਿਤ ਸਮਾਜ ਦੀ ਕਲਪਨਾ ਕੀਤੀ ਸੀ ਤਾਂ ਕਿ ਦੁਖੀ ਮਨੁੱਖਤਾ ਨੂੰ ਤਕਲੀਫ਼ਾਂ ਤੋਂ ਮੁਕਤ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਨਵੇਂ ਵਿਚਾਰਾਂ, ਆਦਰਸ਼ਾਂ ਅਤੇ ਜਿਗਿਆਸਾਵਾਂ ਨਾਲ ਪ੍ਰੇਰਿਤ ਕੀਤਾ ਅਤੇ ਪਾਖੰਡ, ਝੂਠ, ਫ਼ਰੇਬ ਅਤੇ ਜਾਤ-ਪਾਤ ਦੀਆਂ ਬੁਰਾਈਆਂ ਤੋਂ ਛੁਟਕਾਰਾ ਪਾਉਣ ਦਾ ਸੱਦਾ ਦਿੱਤਾ। ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਹਾਨ ਗੁਰੂ ਦੁਆਰਾ ਦਰਸਾਈ ਸੇਵਾ ਅਤੇ ਨਿਮਰਤਾ ਦੀ ਭਾਵਨਾ ਨੂੰ ਅਪਨਾਉਣ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਡਮੁੱਲੀ ਵਿਰਾਸਤ 'ਤੇ ਚੱਲਦਿਆਂ ਸ਼ਾਂਤਮਈ, ਖ਼ੁਸ਼ਹਾਲ ਅਤੇ ਨਰੋਏ ਸਮਾਜ ਦੀ ਸਿਰਜਣਾ ਲਈ ਤਨਦੇਹੀ ਨਾਲ ਯਤਨ ਕਰਨ।


ਮੁੱਖ ਮੰਤਰੀ ਨੇ ਲੋਕਾਂ ਨੂੰ ਇਸ ਪਵਿੱਤਰ ਮੌਕੇ ਨੂੰ ਜਾਤ, ਰੰਗ, ਨਸਲ ਅਤੇ ਧਰਮ ਦੇ ਭੇਦਭਾਵ ਤੋਂ ਉਪਰ ਉੱਠ ਕੇ ਪੂਰੀ ਸ਼ਰਧਾ ਅਤੇ ਲਗਨ ਨਾਲ ਮਨਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਆਪਣੀਆਂ ਉਦਾਸੀਆਂ ਕਾਰਨ ਸੰਸਾਰ ਭਰ ਵਿੱਚ ਜਗਤ ਗੁਰੂ ਵਜੋਂ ਸਤਿਕਾਰੇ ਜਾਂਦੇ ਗੁਰੂ ਨਾਨਕ ਦੇਵ ਜੀ ਨੇ ਫ਼ਿਰਕੂ ਸਾਂਝ ਅਤੇ ਭਾਈਚਾਰਕ ਤੰਦਾਂ ਨੂੰ ਮਜ਼ਬੂਤ ਕਰਨ ਦਾ ਪ੍ਰਚਾਰ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਸਿੱਖਿਆਵਾਂ ਰਾਹੀਂ ਮੁਗਲ ਬਾਦਸ਼ਾਹ ਬਾਬਰ ਦੇ ਹਮਲੇ ਸਮੇਂ ਜ਼ੁਲਮ, ਅਨਿਆ ਅਤੇ ਅੱਤਿਆਚਾਰ ਦਾ ਡਟ ਕੇ ਵਿਰੋਧ ਕੀਤਾ।


ਗੁਰਬਾਣੀ ਦੀ ਤੁਕ ‘ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ’ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਜੀ ਨੇ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤ ਦੀ ਮਾਤਾ ਨਾਲ ਤੁਲਨਾ ਕੀਤੀ ਹੈ। ਭਗਵੰਤ ਮਾਨ ਨੇ ਕਿਹਾ ਕਿ ਗੁਰੂ ਜੀ ਦੀ ਦੂਰਅੰਦੇਸ਼ ਸੋਚ ਦੀ ਪਤਾ ਇਸ ਗੱਲੋਂ ਲੱਗਦਾ ਹੈ ਕਿ ਉਨ੍ਹਾਂ ਉਸ ਸਮੇਂ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਦਾ ਉਪਦੇਸ਼ ਦਿੱਤਾ ਸੀ, ਜਦੋਂ ਹਵਾ ਪ੍ਰਦੂਸ਼ਣ ਕਿਤੇ ਵੀ ਨਹੀਂ ਸੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨਾਰੀ ਸ਼ਕਤੀਕਰਨ ਅਤੇ ਸਮਾਜ ਵਿੱਚ ਔਰਤਾਂ ਨੂੰ ਬਰਾਬਰੀ ਦਾ ਦਰਜਾ ਦੇਣ ਦੇ ਪੱਕੇ ਪੈਰੋਕਾਰ ਸਨ।

(D.El.Ed) (E.T.T.) ਸੈਸ਼ਨ 2022-24 ਦੀ ਪਹਿਲੀ ਕਾਊਂਸਲਿੰਗ ਸਬੰਧੀ ਅਹਿਮ ਸੂਚਨਾ


ਸਟੇਟ ਕੌਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ (SCERT) ਪੰਜਾਬ ਵੱਲੋਂ Diploma in Elementary Education (D.El.Ed) (E.T.T.) ਸੈਸ਼ਨ 2022-24 ਦੀ ਪਹਿਲੀ ਕਾਊਂਸਲਿੰਗ ਸਬੰਧੀ ਆਮ ਪਬਲਿਕ ਨੂੰ ਸੂਚਿਤ ਕੀਤਾ ਗਿਆ ਹੈ ਕਿ ਪਹਿਲੀ ਕਾਊਸਲਿੰਗ ਮਿਤੀ 10.11.2022 ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਮੈਰਿਟ ਲਿਸਟ ਅਨੁਸਾਰ ਨਿਰਧਾਰਿਤ ਮਿਤੀਆਂ ਨੂੰ ਜ਼ਿਲ੍ਹੇ ਨਾਲ ਸਬੰਧਤ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ (ਡਾਈਟ) ਵਿਖੇ ਸ਼ਾਮਿਲ ਹੋਣਾ ਯਕੀਨੀ ਬਣਾਉਣ। ਵਧੇਰੇ ਜਾਣਕਾਰੀ ਲਈ ਵਿਭਾਗ ਦੀ ਵੈਬਸਾਈਟ scert.epunjabschool.gov.in ਤੇ ਵਿਜ਼ਟ ਕੀਤਾ ਜਾ ਸਕਦਾ ਹੈ।

BREAKING NEWS: ਪੰਜਾਬ ਸਰਕਾਰ ਵੱਲੋਂ ਸਿਵਲ ਸਕੱਤਰੇਤ ਦੇ ਕਰਮਚਾਰੀਆਂ ਦੇ ਕੀਤੇ ਤਬਾਦਲੇ

 

"VAAR "SIDHU MOOSE WALA SONG RELEASED: ਸਿੱਧੂ ਮੂਸੇ ਵਾਲਾ ਦਾ SONG ਰਿਲੀਜ਼, 30 ਮਿੰਟਾਂ ਵਿੱਚ 13 ਲੱਖ ਲੋਕਾਂ ਨੇ ਸੁਣੀਆਂ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਅੱਜ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਉਸਦਾ ਦੂਜਾ ਗੀਤ ਰਿਲੀਜ਼ ਹੋਇਆ ਹੈ। ਇਹ ਗੀਤ ਅੱਜ  ਸਵੇਰੇ 10:02 ਵਜੇ ਸਿੱਧੂ ਮੂਸੇਵਾਲਾ ਦੇ ਆਫਿਸਿਅਲ  ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ।  ਰਿਲੀਜ਼ ਦੇ 32  ਮਿੰਟਾਂ ਵਿੱਚ ਹੀ 13  ਲੱਖ ਲੋਕਾਂ ਨੇ ਇਸ ਨੂੰ ਸੁਣਿਆ।ਸਕੂਲ ਆਫ਼ ਐਮੀਨੈਂਸ( SCHOOL OF EMINENCE)ਦੇ ਲੋਗੋ ਲਈ 10 ਨਵੰਬਰ ਤੱਕ ਭੇਜ ਸਕਦੇ ਹਨ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਆਪਣੇ ਡਿਜ਼ਾਇਨ: ਹਰਜੋਤ ਸਿੰਘ ਬੈਂਸ

 

ਸਕੂਲ ਆਫ਼ ਐਮੀਨੈਂਸ ਦੇ ਲੋਗੋ ਲਈ 10 ਨਵੰਬਰ ਤੱਕ ਭੇਜ ਸਕਦੇ ਹਨ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਆਪਣੇ ਡਿਜ਼ਾਇਨ: ਹਰਜੋਤ ਸਿੰਘ ਬੈਂਸ 


ਚੰਡੀਗੜ, 7 ਨਵੰਬਰ

ਪੰਜਾਬ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੂਬੇ ਵਿੱਚ ਪਹਿਲੇ ਪੜਾਅ ਅਧੀਨ ਸਥਾਪਿਤ ਕੀਤਾ ਜਾ ਰਹੇ ‘ਸਕੂਲ ਆਫ਼ ਐਮੀਨੈਂਸ’ ਦੇ ਲੋਗੋ ਲਈ ਸਰਕਾਰੀ ਸਕੂਲਾਂ ਦੇ ਵਿਦਿਆਰਥੀ 10 ਨਵੰਬਰ,2022 ਤੱਕ ਆਪਣੇ ਡਿਜ਼ਾਇਨ ਭੇਜ ਸਕਦੇ ਹਨ। ਇਹ ਪ੍ਰਗਟਾਵਾ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋ ਕੀਤਾ ਗਿਆ।

ਉਹਨਾਂ ਦੱਸਿਆ ਕਿ ਸਮੂਹ ਸਕੂਲਾਂ ਦੇ ਮੁਖੀਆਂ ਨੂੰ ਪੱਤਰ ਰਾਹੀਂ ਨਿਰੇਦਸ਼ ਦਿੱਤੇ ਗਏ ਹਨ ਕਿ 11ਵੀਂ ਅਤੇ 12ਵੀਂ ਜਮਾਤ ਵਿੱਚ ਫ਼ਾਈਨ ਆਰਟਸ, ਡਰਾਇੰਗ ਅਤੇ ਪੇਂਟਿੰਗ ਦਾ ਵਿਸ਼ਾ ਪੜ੍ਹਦੇ ਬੱਚੇ ਪ੍ਰਭਾਵਸ਼ਾਲੀ ਅਤੇ ਅਰਥਪੂਰਨ ਲੋਗੋ ਦਾ ਡਿਜ਼ਾਇਨ ਤਿਆਰ ਕਰਕੇ ਜ਼ਿਲ੍ਹਾ ਦਫ਼ਤਰ ਰਾਹੀਂ 10 ਨਵੰਬਰ ਤੱਕ ਮੁੱਖ ਦਫ਼ਤਰ ਵਿੱਚ ਭੇਜਣ। ਇਸ ਲਈ ਪੰਜ ਮੁੱਖ ਅਗਵਾਈ ਬਿੰਦੂ ਵੀ ਜਾਰੀ ਕੀਤੇ ਗਏ ਹਨ ਜਿਸ ਵਿੱਚ ਸਕੂਲਾਂ ਵਿੱਚ ਵਧੀਆ ਬੁਨਿਆਦੀ ਸਹੂਲਤਾਂ, ਡਿਜੀਟਲ ਸਿੱਖਿਆ ਲਈ ਮਲਟੀਮੀਡੀਆ ਅਤੇ ਹੋਰ ਈ-ਸ੍ਰੋਤਾਂ ਦੀ ਵਰਤੋਂ, ਵਧੀਆ ਸੁਸੱਜਿਤ ਲਾਇਬ੍ਰੇਰੀਆਂ ਅਤੇ ਪ੍ਰਯੋਗਸ਼ਾਲਾਵਾਂ, ਖੇਡ ਸਹੂਲਤਾਂ ਅਤੇ ਸਹਿ-ਅਕਾਦਮਿਕ ਕਿਰਿਆਵਾਂ ਲਈ ਸਹੂਲਤਾਂ ਦਾ ਜ਼ਿਕਰ ਜਾਂ ਪੇਸ਼ਕਾਰੀ ਹੋਵੇ। 

ਸ. ਬੈਂਸ ਨੇ ਕਿਹਾ ਕਿ ਰਾਜ ਪੱਧਰ ‘ਤੇ ਪਹਿਲੇ ਤਿੰਨ ਸਥਾਨ ‘ਤੇ ਰਹਿਣ ਵਾਲੇ ਸਕੂਲ ਆਫ਼ ਐਮੀਨੈਂਸ ਦੇ ਡਿਜ਼ਾਇਨਾਂ ਨੂੰ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਪਹਿਲਾ ਇਨਾਮ 5100 ਰੁਪਏ, ਦੂਜਾ ਇਨਾਮ 3100 ਰੁਪਏ ਅਤੇ ਤੀਜਾ ਇਨਾਮ 2100 ਰੁਪਏ ਨਿਸ਼ਚਿਤ ਕੀਤਾ ਗਿਆ ਹੈ। ਇਸ ਲਈ ਵਿਭਾਗ ਵੱਲੋਂ ਰਾਜ ਪੱਧਰੀ ਜਿਊਰੀ ਅੰਤਿਮ ਫੈਸਲਾ ਲਵੇਗੀ।

PRINCIPAL PROMOTION: ਹੈਡਮਾਸਟਰਾਂ ਲੈਕਚਰਾਰਾਂ ਅਤੇ ਵੋਕੇਸ਼ਨਲ ਮਾਸਟਰਾਂ ਤੋਂ ਪ੍ਰਿੰਸੀਪਲਾਂ ਦੀ ਤਰੱਕੀ ਸਬੰਧੀ ਡੀਪੀਸੀ ( DPC) ਹੁਣ ਇਸ ਦਿਨ ਹੋਵੇਗੀ

DPC for promotion of lecturers/ vocational master/ Headmaster to Principal

ਚੰਡੀਗੜ੍ਹ 5 ਨਵੰਬਰ 

ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਲੈਕਚਰਾਰਾਂ, ਵੋਕੇਸ਼ਨਲ ਲੈਕਚਰਾਰ ਵੋਕੇਸਨਲ ਮਾਸਟਰਾਂ ਅਤੇ ਹੈੱਡਮਾਸਟਰਾਂ ਤੋਂ ਬਤੌਰ ਪ੍ਰਿੰਸੀਪਲ ਪਦ-ਉੱਨਤ ਕਰਨ ਲਈ ਵਿਭਾਗੀ ਤਰੱਕੀ ਕਮੇਟੀ ਦੀ ਮੀਟਿੰਗ ਸੱਦੀ ਗਈ ਹੈ। 


MID DAY MEAL: ਪੰਜਾਬ ਸਰਕਾਰ ਵੱਲੋਂ ਮਿਡ ਡੇਅ ਮੀਲ ਦੀ ਕੁਕਿੰਗ ਕੋਸਟ ਵਿੱਚ ਕੀਤਾ ਵਾਧਾ 
ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਖ਼ਿਲਾਫ਼ ਲਿਆ ਵੱਡਾ ਫੈਸਲਾ, ਪੜ੍ਹੋ ਇਥੇ 


ਲੈਕਚਰਾਰਾਂ, ਵੋਕੇਸ਼ਨਲ ਲੈਕਚਰਾਰ ਵੋਕੇਸਨਲ ਮਾਸਟਰਾਂ ਅਤੇ ਹੈੱਡਮਾਸਟਰਾਂ ਤੋਂ ਬਤੌਰ ਪ੍ਰਿੰਸੀਪਲ ਪਦ-ਉੱਨਤ ਕਰਨ ਸਬੰਧੀ ਵਿਭਾਗੀ ਤਰੱਕੀ ਕਮੇਟੀ ਦੀ ਮੀਟਿੰਗ ਮਿਤੀ 09-11-2022 ਨੂੰ ਪ੍ਰਮੁੱਖ ਸਕੱਤਰ ਸਕੂਲ ਸਿੱਖਿਆ  ਦੇ ਦਫਤਰ  ਸੱਤਵੀਂ ਮੰਜਿਲ ਪੰਜਾਬ ਸਿਵਲ ਸਕੱਤਰੇਤ-2, ਸੈਕਟਰ-9, ਚੰਡੀਗੜ੍ਹ ਵਿਖੇ ਨਿਸਚਿਤ ਕੀਤੀ ਗਈ ਸੀ। ਪਟਿਆਲਾ ਤੇ ਸੰਗਰੂਰ ਵਿੱਚ ਰਿਹਾਇਸ਼ੀ ਤੇ ਉਦਯੋਗਿਕ ਅਰਬਨ ਅਸਟੇਟ ਵਿਕਸਤ ਕੀਤੀਆਂ ਜਾਣਗੀਆਂ: ਅਮਨ ਅਰੋੜਾ

 ਪਟਿਆਲਾ ਤੇ ਸੰਗਰੂਰ ਵਿੱਚ ਰਿਹਾਇਸ਼ੀ ਤੇ ਉਦਯੋਗਿਕ ਅਰਬਨ ਅਸਟੇਟ ਵਿਕਸਤ ਕੀਤੀਆਂ ਜਾਣਗੀਆਂ: ਅਮਨ ਅਰੋੜਾ


•ਅਧਿਕਾਰੀਆਂ ਨੂੰ ਵਿਕਸਤ ਕੀਤੀਆਂ ਜਾਣ ਵਾਲੀਆਂ ਅਰਬਨ ਅਸਟੇਟਸ ਲਈ ਜ਼ਮੀਨ ਐਕੁਆਇਰ/ਲੈਂਡ ਪੂਲਿੰਗ ਸਬੰਧੀ ਸਕਰੀਨਿੰਗ ਕਮੇਟੀ ਤੋਂ 15 ਦਿਨਾਂ ਵਿੱਚ ਦਰਖ਼ਾਸਤਾਂ ਦੀ ਪੜਤਾਲ ਕਰਵਾਉਣ ਦੇ ਨਿਰਦੇਸ਼


• ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਵੱਲੋਂ ਪਟਿਆਲਾ ਵਿਕਾਸ ਅਥਾਰਟੀ ਦੇ ਪ੍ਰਗਤੀ ਅਧੀਨ ਅਤੇ ਭਵਿੱਖੀ ਪ੍ਰਾਜੈਕਟਾਂ ਦੀ ਸਮੀਖਿਆ


ਚੰਡੀਗੜ੍ਹ, 7 ਨਵੰਬਰ:


ਸੂਬੇ ਦੇ ਸ਼ਹਿਰੀ ਖੇਤਰਾਂ ਵਿੱਚ ਯੋਜਨਾਬੱਧ ਵਿਕਾਸ ਨੂੰ ਯਕੀਨੀ ਬਣਾਉਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਪਟਿਆਲਾ ਵਿਕਾਸ ਅਥਾਰਟੀ (ਪੀ.ਡੀ.ਏ.) ਵੱਲੋਂ ਨੇੜ ਭਵਿੱਖ ਵਿੱਚ ਇਸ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਸ਼ਹਿਰਾਂ ਵਿੱਚ ਰਿਹਾਇਸ਼ੀ ਅਤੇ ਉਦਯੋਗਿਕ ਉਦੇਸ਼ਾਂ ਲਈ ਨਵੀਆਂ ਅਰਬਨ ਅਸਟੇਟਸ ਵਿਕਸਤ ਕੀਤੀਆਂ ਜਾਣਗੀਆਂ।


ਪੁੱਡਾ ਭਵਨ, ਐਸ.ਏ.ਐਸ.ਨਗਰ (ਮੋਹਾਲੀ) ਵਿਖੇ ਪੀ.ਡੀ.ਏ. ਦੇ ਪ੍ਰਗਤੀ ਅਧੀਨ, ਭਵਿੱਖੀ ਪ੍ਰਾਜੈਕਟਾਂ ਅਤੇ ਕੰਮਕਾਜ ਦੀ ਸਮੀਖਿਆ ਸਬੰਧੀ ਬੁਲਾਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਪਟਿਆਲਾ, ਸੰਗਰੂਰ ਅਤੇ ਸਮਾਣਾ ਵਿੱਚ ਰਿਹਾਇਸ਼ੀ ਅਤੇ ਉਦਯੋਗਿਕ ਅਰਬਨ ਅਸਟੇਟ ਵਿਕਸਤ ਕਰਨ ਦੀ ਤਜਵੀਜ਼ ਹੈ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਇਨ੍ਹਾਂ ਪ੍ਰਸਤਾਵਿਤ ਅਸਟੇਟਸ ਲਈ ਜ਼ਮੀਨ ਐਕੁਆਇਰ/ਲੈਂਡ ਪੂਲਿੰਗ ਸਬੰਧੀ ਦਰਖ਼ਾਸਤਾਂ ਦੀ ਸਕਰੀਨਿੰਗ ਕਮੇਟੀ ਤੋਂ 15 ਦਿਨਾਂ ਵਿੱਚ ਪੜਤਾਲ ਕਰਵਾਉਣ ਲਈ ਕਿਹਾ।

 

ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਅਜੋਏ ਕੁਮਾਰ ਸਿਨਹਾ ਨੇ ਬੜੀ ਨਦੀ ਅਤੇ ਛੋਟੀ ਨਦੀ ਦੀ ਨੁਹਾਰ ਬਦਲਣ ਸਬੰਧੀ ਪ੍ਰਾਜੈਕਟ, ਪਟਿਆਲਾ ਵਿਖੇ ਐਸ.ਟੀ.ਪੀਜ਼. ਅਤੇ ਈ.ਟੀ.ਪੀ. ਦੀ ਉਸਾਰੀ ਅਤੇ ਸੀਵਰੇਜ ਨੈੱਟਵਰਕ ਵਿਛਾਉਣ ਸਬੰਧੀ ਕਾਰਜਾਂ ਦਾ ਜਾਇਜ਼ਾ ਵੀ ਲਿਆ। ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਨੂੰ ਅਧਿਕਾਰੀਆਂ ਵੱਲੋਂ ਪੀ.ਡੀ.ਏ. ਦੀ ਅਰਬਨ ਅਸਟੇਟ 1, 2, 3, 4 ਅਤੇ ਪੀ.ਡੀ.ਏ. ਓਮੈਕਸ ਸਿਟੀ ਨੂੰ 24 ਘੰਟੇ ਨਹਿਰੀ ਪਾਣੀ ਦੀ ਸਪਲਾਈ ਦੇਣ ਦੀ ਤਜਵੀਜ਼ ਬਾਰੇ ਵੀ ਜਾਣੂ ਕਰਵਾਇਆ ਗਿਆ।


ਇਸ ਤੋਂ ਇਲਾਵਾ ਪੀ.ਡੀ.ਏ. ਵੱਲੋਂ ਸ਼ੁਰੂ ਕੀਤੇ ਜਾਣ ਵਾਲੇ ਪ੍ਰਾਜੈਕਟਾਂ ਦੇ ਨਾਲ-ਨਾਲ ਚਲਾਈਆਂ ਜਾ ਰਹੀਆਂ ਨਿਯਮਤ ਗਤੀਵਿਧੀਆਂ ਬਾਰੇ ਵੀ ਚਰਚਾ ਕੀਤੀ ਗਈ। ਕੈਬਨਿਟ ਮੰਤਰੀ ਨੇ ਪੀ.ਡੀ.ਏ. ਦੇ ਮੁੱਖ ਪ੍ਰਸ਼ਾਸਕ ਸ੍ਰੀ ਗੌਤਮ ਜੈਨ ਨੂੰ ਲੰਬਿਤ ਪਏ ਵੱਖ-ਵੱਖ ਕੇਸਾਂ ਦੇ ਨਿਪਟਾਰੇ ਸਬੰਧੀ ਪ੍ਰਕਿਰਿਆ ਨੂੰ ਹੋਰ ਤੇਜ਼ ਕਰਨ ਦੇ ਨਾਲ-ਨਾਲ ਮਨਜ਼ੂਰਸ਼ੁਦਾ ਰਿਹਾਇਸ਼ੀ ਪ੍ਰਾਜੈਕਟਾਂ ਵਿੱਚ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਸਬੰਧੀ ਕਾਰਜ ਕਰਨ ਦੇ ਨਿਰਦੇਸ਼ ਵੀ ਦਿੱਤੇ।

ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋਂ ‘ਛਿੰਝ ਛਰਾਹਾਂ ਦੀ’ ਨੂੰ ਵਿਰਾਸਤੀ ਮੇਲਾ ਐਲਾਨਣ ਲਈ ਪੰਜਾਬ ਸਰਕਾਰ ਨੂੰ ਪੱਤਰ

ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋਂ ‘ਛਿੰਝ ਛਰਾਹਾਂ ਦੀ’ ਨੂੰ ਵਿਰਾਸਤੀ ਮੇਲਾ ਐਲਾਨਣ ਲਈ ਪੰਜਾਬ ਸਰਕਾਰ ਨੂੰ ਪੱਤਰ


ਚੰਡੀਗੜ, 7 ਨਵੰਬਰ


ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ. ਜੈ ਕ੍ਰਿਸ਼ਨ ਸਿੰਘ ਰੌੜੀ ਨੇ ‘ਛਿੰਝ ਛਰਾਹਾਂ ਦੀ’ ਨੂੰ ਵਿਰਾਸਤੀ ਮੇਲਾ ਐਲਾਨਣ ਲਈ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਹੈ।ਇਸ ਪੱਤਰ ਵਿੱਚ ਸ. ਰੌੜੀ ਨੇ ਲਿਖਿਆ ਹੈ ਕਿ ਹੁਸ਼ਿਆਰਪੁਰ ਜਿਲੇ ਦੇ ਗੜਸ਼ੰਕਰ ਅਧੀਨ ਪੈਂਦੇ ਨੀਮ ਪਹਾੜੀ ਖੇਤਰ ਬੀਤ ਦੇ ਪਿੰਡ ਅਚਲਪੁਰ ਮਜਾਰੀ ਵਿਖੇ ਹਰ ਸਾਲ ਮੱਘਰ ਮਹੀਨ ਦੇ ਜੇਠੇ ਐਤਵਾਰ ਤੋਂ ਲੈ ਕੇ ਲਗਾਤਾਰ ਚਾਰ ਦਿਨ ਇਹ ਛਿੰਝ ਮੇਲੇ ਲਗਦਾ ਹੈ। ਉਨਾਂ ਕਿਹਾ ਕਿ ਇਸ ਇਤਿਹਾਸਕ ਮੇਲੇ ਨੂੰ ਸਰਬ - ਸਾਂਝੀ ਵਿਰਾਸਤੀ ਨਿਸ਼ਾਨੀ ਵਜੋਂ ਸੰਭਾਲਣ ਦੀ ਜ਼ਰੂਰਤ ਹੈ।


SCHOOL HOLIDAYS IN NOVEMBER: ਸਕੂਲਾਂ ਵਿੱਚ ਨਵੰਬਰ ਮਹੀਨੇ ਦੀਆਂ ਛੁੱਟੀਆਂ 


ਸ. ਰੌੜੀ ਨੇ ਅੱਗੇ ਲਿਖਿਆ ਕਿ ਪੰਜਾਬ ਸਰਕਾਰ ਪੰਜਾਬ ਦੇ ਅਮੀਰ ਵਿਰਸੇ ਨੂੰ ਅਗਲੀਆਂ ਪੀੜੀਆਂ ਤੱਕ ਪੁੱਜਦਾ ਕਰਨ ਲਈ ਨਿਰੰਤਰ ਯਤਨਸ਼ੀਲ ਹੈ। ਬੀਤ ਖੇਤਰ ਦੇ ਲੋਕਾਂ ਵੱਲੋਂ ਇਤਿਹਾਸਕ ਮੇਲੇ ‘ ਛਿੰਝ ਛਰਾਹਾਂ ਦੀ’ ਨੂੰ ਵਿਰਾਸਤੀ ਮੇਲਾ ਐਲਾਨਣ ਦੀ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ। ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਊਨਾ ਦੀ ਹੱਦ ਨਾਲ ਲਗਦੇ ਬੀਤ ਇਲਾਕੇ ਦਾ ਇਹ ਮੇਲਾ ਸਦੀਆਂ ਪੁਰਾਣਾ ਹੈ ਜਿਸ ਵਿਚ ਸਾਰੇ ਵਰਗਾਂ ਦੇ ਲੋਕ ਸ਼ਾਮਿਲ ਹੁੰਦੇ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪ੍ਰਕਾਸ਼ਿਤ ਅੱਠਵੀਂ ਦੀ ਪੁਸਤਕ ਵਿਚ ਨਾਮਵਰ ਲੇਖਕ ਅਮਰੀਕ ਸਿੰਘ ਦਿਆਲ ਦਾ ਲਿਖਿਆ ਲੇਖ ‘ਛਿੰਝ ਛਰਾਹਾਂ ਦੀ’ ਪਿਛਲੇ ਦਸ ਸਾਲ ਤੋਂ ਸਕੂਲਾਂ ਵਿੱਚ ਪੜਾਇਆ ਜਾ ਰਿਹਾ ਹੈ। ਵੰਡ ਤੋਂ ਪਹਿਲਾਂ ਲਾਹੌਰ ਤੱਕ ਤੋਂ ਹੱਟੀਆਂ ਇਸ ਮੇਲੇ ਦਾ ਸ਼ਿੰਗਾਰ ਬਣਦੀਆਂ ਰਹੀਆਂ ਹਨ ।


ਉਨਾਂ ਕਿਹਾ ਕਿ ਬੀਤ ਦਾ ਖਿਤਾ ਪੱਛੜਿਆ ਅਤੇ ਪਹਾੜੀ ਹੋਣ ਕਰ ਕੇ ਇਸ ਮੇਲੇ ਦਾ ਪ੍ਰਚਾਰ - ਪਸਾਰ ਨਹੀਂ ਹੋ ਸਕਿਆ ਅਤੇ ਨਾ ਹੀ ਪਿਛਲੀਆਂ ਸਰਕਾਰਾਂ ਨੇ ਇਸ ਮੇਲੇ ਵੱਲ ਕੋਈ ਧਿਆਨ ਦਿੱਤਾ।

HOLIDAY ALERT : 8 ਨਵੰਬਰ ਨੂੰ ਸੇਵਾ ਕੇਂਦਰਾਂ ਵਿੱਚ ਛੁੱਟੀ ਦੀ ਘੋਸ਼ਣਾ

HOLIDAY ALERT: 8 ਨਵੰਬਰ ਨੂੰ ਸੇਵਾ ਕੇਂਦਰਾਂ ਵਿੱਚ ਹੋਇਆ ਛੁੱਟੀ ਦਾ ਐਲਾਨ

ਪਟਿਆਲਾ, 6 ਨਵੰਬਰ 2022: ਜ਼ਿਲ੍ਹਾ ਪਟਿਆਲਾ ਦੇ  ਜ਼ਿਲ੍ਹਾ ਕਮਿਸ਼ਨਰ ਸਾਕਸ਼ੀ ਸਾਹਨੀ ਨੇ 8 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜ਼ਿਲ੍ਹਾ ਪਟਿਆਲਾ ਦੇ ਸਾਰੇ ਸੇਵਾ ਕੇਂਦਰਾਂ ਵਿੱਚ ਛੁੱਟੀ ਦੀ ਘੋਸ਼ਣਾ ਕੀਤੀ ਹੈ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਾਕੀ ਦਿਨ ਸੇਵਾ ਕੇਂਦਰ ਅਮ ਦਿਨਾਂ ਵਾਂਗ ਖੁੱਲਣਗੇ।


PSEB NOVEMBER BI MONTHLY DATESHEET : 30 ਨਵੰਬਰ ਤਕ ਹੋਣਗੀਆਂ ਮਹੀਨੇਵਾਰ ਪ੍ਰੀਖਿਆਵਾਂ

 ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ  ਅਕਾਦਮਿਕ ਸਾਲ 2021-22 ਤੋਂ ਬੋਰਡ ਨਾਲ ਸਰਕਾਰੀ, ਅਰਧ ਸਰਕਾਰੀ, ਏਡਿਡ, ਐਫੀਲਿਏਟਿਡ, ਐਸੋਸੀਏਟਿਡ ਸਕੂਲਾਂ ਵੱਲੋਂ ਸਕੂਲ ਪੱਧਰ ਤੇ ਲਏ ਜਾਂਦੇ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੇ Bimonthly Tests ਅਤੇ Term ਪ੍ਰੀਖਿਆ , ਪੀ-ਬੋਰਡ ਪ੍ਰੀਖਿਆ ਹਰੇਕ ਸਾਲ ਕਰਵਾਉਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ। 


ਜਾਰੀ ਹਦਾਇਤਾਂ ਅਨੁਸਾਰ  

 • ਹਰੇਕ ਸਕੂਲ ਵੱਲੋਂ ਪੂਰੇ ਅਕਾਦਮਿਕ ਸੈਸ਼ਨ ਦੌਰਾਨ ਘੱਟੋ ਘੱਟ ਤਿੰਨ Bimonthly Class Tests(ਆਨਲਾਈਨ/ਆਫ ਲਾਈਨ) ਲਏ ਜਾਣਗੇ।
 • Bimonthly Class Tests ਅਤੇ ਪ੍ਰੀ-ਬੋਰਡ ਪ੍ਰੀਖਿਆ ਦੇ ਨਾਲ ਨਾਲ ਸਤੰਬਰ ਮਹੀਨੇ ਵਿੱਚ ਇੱਕ ਟਰਮ ਪ੍ਰੀਖਿਆ ਵੀ ਸਕੂਲਾਂ ਵੱਲੋਂ ਲਈ ਜਾਵੇਗੀ।


 ਉਪਰੋਕਤ  ਅਨੁਸਾਰ ਲਏ ਗਏ ਫੈਸਲੇ ਦੀ ਲੋਅ ਵਿੱਚ Bimonthly Tests, Term ਪ੍ਰੀਖਿਆ ਅਤੇ ਪ੍ਰੀ-ਬੋਰਡ ਪ੍ਰੀਖਿਆ ਲੈਣ ਦਾ ਸਮਾਂ (ਸ਼ਡਿਊਲ) ਹੇਠ ਦਰਜ ਅਨੁਸਾਰ ਹੈ:-

Bimonthly Tests :-

 • a)  ਪਹਿਲਾ ਮਹੀਨਾਵਾਰ  ਟੈਸਟ 1-20 ਮਈ ਤੋਂ 30 ਮਈ ਤੱਕ
 • b)  ਦੂਜਾ ਮਹੀਨਾਵਾਰ  ਟੈਸਟ   ਟੈਸਟ 2-20 ਅਗਸਤ ਤੋਂ 30 ਅਗਸਤ ਤੱਕ
 • c)  ਤੀਜਾ ਮਹੀਨਾਵਾਰ  ਟੈਸਟ  3-20 ਨਵੰਬਰ ਤੋਂ 30 ਨਵੰਬਰ ਤੱਕ  
ਮਈ ਅਤੇ ਅਗਸਤ ਮਹੀਨਾਵਾਰ ਪ੍ਰੀਖਿਆਵਾਂ ਉਪਰੰਤ , ਹੁਣ ਤੀਜੀ  ਮਹੀਨਾਵਾਰ ਪ੍ਰੀਖਿਆ ਨਵੰਬਰ ਮਹੀਨੇ ਕਰਵਾਵੀ ਜਾਏਗੀ। 
ਇਹ ਪ੍ਰੀਖਿਆ 30 ਨਵੰਬਰ ਤਕ ਕਰਵਾਈ ਜਾਏਗੀ।  

ਵਿਦਿਆਰਥੀਆਂ ਦੀ ਜਾਣਕਾਰੀ ਹਿਤ ਦੱਸ ਦੇਈਏ ਕਿ ਇਹਨਾਂ ਪ੍ਰੀਖਿਆਵਾਂ  ਵਿੱਚ  ਪ੍ਰਾਪਤ ਨੰਬਰ ਫਾਈਨਲ ਨਤੀਜਿਆਂ ਵਿਚ ਜੋੜੇ ਜਾਣਗੇ।  ਇਸ ਲਈ ਨਵੰਬਰ ਮਹੀਨਾਵਾਰ ਟੈਸਟ ਅਤੇ ਪ੍ਰੀ -ਬੋਰਡ ਪ੍ਰੀਖਿਆ ਜੋ ਕਿ ਫਰਵਰੀ ਮਹੀਨੇ ਕਰਵਾਈ ਜਾਏਗੀ , ਉਸ ਲਈ ਲਗਾਤਾਰ  ਤਿਆਰੀ  ਕੀਤੀ ਜਾਵੇ , ਤਾਂ ਜੋ ਵਧੀਆ ਨੰਬਰਾਂ ਨਾਲ ਬੋਰਡ ਪ੍ਰੀਖਿਆਵਾਂ ਪਾਸ ਕੀਤੀ ਜਾ ਸਕੇ.

MUTUAL TRANSFER ORDER UPDATED: ਆਪਸੀ ਬਦਲੀਆਂ ਦੇ ਆਰਡਰ ਜਾਰੀ, ਇੰਜ ਕਰੋ ਡਾਊਨਲੋਡ

ਸਿੱਖਿਆ ਵਿਭਾਗ ਵਲੋਂ ਬਦਲੀਆਂ ਦੇ ਤੀਜੇ ਗੇੜ ਦੌਰਾਨ ਆਪਸੀ ਬਦਲੀ (Mutual Transfers) ਬਦਲੀਆਂ ਕੀਤੀਆਂ ਗਈਆਂ ਹਨ। ਜਿੰਨਾਂ ਦਰਖਾਸਤਕਰਤਾਵਾਂ ਨੇ ਬਦਲੀ ਲਈ ਬੇਨਤੀ ਦਿੱਤੀ ਸੀ   ਉਹਨਾਂ ਤੋਂ ਆਪਸੀ ਬਦਲੀ (Mutual Transfers)  ਲਈ ਈ ਪੰਜਾਬ ਪੋਰਟਲ ਤੇ ਲਾਗ ਇਨ ਕਰਕੇ ਮਿਤੀ 03.11.2022 ਤੋਂ 04.11.2022 ਤੱਕ ਅਰਜ਼ੀਆਂ ਮੰਗੀਆਂ ਸਨ । 


ਆਪਸੀ ਬਦਲੀ ਲਈ ਆਰਡਰ ਅਪਲੋਡ ਕਰ ਦਿੱਤੇ  ਗਏ ਹਨ।  ਸਬੰਧਤ ਅਧਿਆਪਕ ਆਪਣੇ ID ਤੋਂ Login ਕਰਕੇ ਇਹ ਟ੍ਰਾਂਸਫਰ ਆਰਡਰ ਡਾਊਨਲੋਡ ਕਰ ਸਕਦੇ ਹਨ। DOWNLOAD TRANSFER ORDER CLICK HERE  https://epunjabschool.gov.in/ 


Also read

PSEB NOVEMBER EXAMINATION DATESHEET 2022: 30 ਨਵੰਬਰ ਤੱਕ ਹੋਣਗੀਆਂ ਮਹੀਨਾਵਾਰ ਪ੍ਰੀਖਿਆਵਾਂ,

CLERK (IT) ANSWER KEY: ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਕਲਰਕ (IT) ਦੀ ਭਰਤੀ ਲਈ ਆਂਸਰ ਕੀਅ ਜਾਰੀ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਕਲਰਕਾਂ ( IT) ਦੀ ਭਰਤੀ ਪ੍ਰੀਖਿਆ ਉਪਰੰਤ ਆਂਸਰ ਕੀਅ ਜਾਰੀ ਕਰ ਦਿੱਤੀ ਗਈ ਹੈ।

ਜਿਨ੍ਹਾਂ ਉਮੀਦਵਾਰਾਂ ਨੇ ਇਸ ਭਰਤੀ ਲਈ ਪ੍ਰੀਖਿਆ ਦਿੱਤੀ ਸੀ ਉਹ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰ ਆਂਸਰ ਕੀਅ ਡਾਊਨਲੋਡ ਕਰ ਸਕਦੇ ਹਨ।


LINK FOR DOWNLOADING ANSWER KEY FOR CLERK ( IT) CLICK HERE  
 

SCHEDULE OF PSEB BI-MONTHLY TERM EXAMS 2022-23: ਸਿੱਖਿਆ ਬੋਰਡ ਵੱਲੋਂ ਜਾਰੀ ਮਹੀਨਾਵਾਰ ਅਤੇ ਟਰਮ ਪ੍ਰੀਖਿਆਵਾਂ ਦਾ ਸ਼ਡਿਊਲ


ਅਕਾਦਮਿਕ ਸਾਲ 2021-22 ਤੋਂ ਬੋਰਡ ਨਾਲ ਸਰਕਾਰੀ, ਅਰਧ ਸਰਕਾਰੀ,ਏਡਿਡ,ਐਫੀਲਿਏਟਿਡ,ਐਸੋਸੀਏਟਿਡ ਸਕੂਲਾਂ ਵੱਲੋਂ ਸਕੂਲ ਪੱਧਰ ਤੇ ਲਏ ਜਾਂਦੇ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੇ Bimonthly Tests ਅਤੇ Term ਪ੍ਰੀਖਿਆ , ਪੀ-ਬੋਰਡ ਪ੍ਰੀਖਿਆ ਵਿੱਚ ਪ੍ਰਾਪਤ ਅੰਕਾਂ ਨੂੰ ਬੋਰਡ ਪ੍ਰੀਖਿਆਵਾਂ ਵਿੱਚ Weightage ਦੇਣ ਸਬੰਧੀ ਸਿੱਖਿਆ ਬੋਰਡ ਵੱਲੋਂ  ਜਾਣਕਾਰੀ ਦਿੱਤੀ ਗਈ ਹੈ:-

ਜਾਰੀ ਹਦਾਇਤਾਂ ਅਨੁਸਾਰ  

 • ਹਰੇਕ ਸਕੂਲ ਵੱਲੋਂ ਪੂਰੇ ਅਕਾਦਮਿਕ ਸੈਸ਼ਨ ਦੌਰਾਨ ਘੱਟੋ ਘੱਟ ਤਿੰਨ Bimonthly Class Tests(ਆਨਲਾਈਨ/ਆਫ ਲਾਈਨ) ਲਏ ਜਾਣਗੇ।
 • ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਲਈ ਪ੍ਰੀ-ਬੋਰਡ ਪ੍ਰੀਖਿਆਵਾਂ ਸਕੂਲਾਂ ਵੱਲੋਂ ਹਰੇਕ ਸਾਲ 15 ਫਰਵਰੀ ਤੱਕ ਆਪਣੀ ਸੁਵਿਧਾ ਅਨੁਸਾਰ ਸੰਚਾਲਿਤ ਕੀਤੀਆਂ ਜਾਣ ਅਤੇ ਇਨ੍ਹਾਂ ਪ੍ਰੀਖਿਆਵਾਂ ਵਿੱਚ ਵਿਦਿਆਰਥੀਆਂ ਵੱਲੋਂ ਵਿਸ਼ਾਵਾਰ ਪ੍ਰਾਪਤ ਅੰਕਾਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਪੋਰਟਲ ਤੇ 25ਫਰਵਰੀ ਤੱਕ ਸਕੂਲਾਂ ਵੱਲੋਂ ਅਪਲੋਡ ਕੀਤਾ ਜਾਵੇਗਾ।
 • Bimonthly Class Tests ਅਤੇ ਪ੍ਰੀ-ਬੋਰਡ ਪ੍ਰੀਖਿਆ ਦੇ ਨਾਲ ਨਾਲ ਸਤੰਬਰ ਮਹੀਨੇ ਵਿੱਚ ਇੱਕ ਟਰਮ ਪ੍ਰੀਖਿਆ ਵੀ ਸਕੂਲਾਂ ਵੱਲੋਂ ਲਈ ਜਾਵੇਗੀ।

2. ਉਪਰੋਕਤ  ਅਨੁਸਾਰ ਲਏ ਗਏ ਫੈਸਲੇ ਦੀ ਲੋਅ ਵਿੱਚ Bimonthly Tests, Term ਪ੍ਰੀਖਿਆ ਅਤੇ ਪ੍ਰੀ-ਬੋਰਡ ਪ੍ਰੀਖਿਆ ਲੈਣ ਦਾ ਸਮਾਂ (ਸ਼ਡਿਊਲ) ਹੇਠ ਦਰਜ ਅਨੁਸਾਰ ਹੈ:-

Bimonthly Tests :-

 • a) ਪਹਿਲਾ ਮਹੀਨਾਵਾਰ  ਟੈਸਟ 1-20 ਮਈ ਤੋਂ 30 ਮਈ ਤੱਕ
 • b)  ਦੂਜਾ ਮਹੀਨਾਵਾਰ  ਟੈਸਟ   ਟੈਸਟ 2-20 ਅਗਸਤ ਤੋਂ 30 ਅਗਸਤ ਤੱਕ
 • c)  ਤੀਜਾ ਮਹੀਨਾਵਾਰ  ਟੈਸਟ  3-20 ਨਵੰਬਰ ਤੋਂ 30 ਨਵੰਬਰ ਤੱਕ

 ਟਰਮ ਪ੍ਰੀਖਿਆਵਾਂ

ਪਹਿਲੀ ਟਰਮ ਪ੍ਰੀਖਿਆ :  25 ਸਤੰਬਰ ਤੋਂ 10 ਅਕਤੂਬਰ ਤੱਕ 

ਪੀ-ਬੋਰਡ ਪ੍ਰੀਖਿਆਵਾਂ  : 01 ਫਰਵਰੀ ਤੋਂ 15 ਫਰਵਰੀ ਤੱਕ


ਸਕੂਲਾਂ ਲਈ ਹਦਾਇਤਾਂ : 

 • ਸਕੂਲਾਂ ਵੱਲੋਂ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੇ ਤਿੰਨੋ Bimonthly Tests ਦੇ ਅੰਕ ਅਤੇ ਟਰਮ ਪ੍ਰੀਖਿਆ ਦੇ  ਅੰਕ, ਬੋਰਡ ਨੂੰ ਹਰ ਹਾਲਤ ਵਿੱਚ ਹਰੇਕ ਸਾਲ 15 ਦਸੰਬਰ ਤੱਕ ਭੇਜੇ ਜਾਣ।
 • ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਲਈ ਪ੍ਰੀ-ਬੋਰਡ ਪ੍ਰੀਖਿਆਵਾਂ ਦੇ ਵਿਸ਼ਾਵਾਰ ਅੰਕ ਸਕੂਲਾਂ ਵੱਲੋਂ ਹਰੇਕ ਸਾਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਪੋਰਟਲ ਤੇ 25 ਫਰਵਰੀ ਤੱਕ ਅਪਲੋਡ ਕੀਤੇ ਜਾਣ।
 • ਵੱਖ-ਵੱਖ ਵਿਸ਼ਿਆਂ ਲਈ ਪ੍ਰੀ-ਬੋਰਡ ਪ੍ਰੀਖਿਆਵਾਂ, ਬੋਰਡ ਵੱਲੋਂ ਨਿਰਧਾਰਿਤ ਪ੍ਰਸ਼ਨ ਪੱਤਰਾਂ ਦੀ ਰੂਪ ਰੇਖਾ ਅਤੇ ਅੰਕ ਵੰਡ ਅਨੁਸਾਰ ਹੀ ਲਈਆਂ ਜਾਣ।
 • ਸਕੂਲਾਂ ਵੱਲੋਂ ਲਏ ਗਏ ਤਿੰਨ Bimonthly Tests, ਟਰਮ ਪ੍ਰੀਖਿਆਵਾਂ ਅਤੇ ਪ੍ਰੀ-ਬੋਰਡ ਦੇ ਵਿਸ਼ਾਵਾਰ ਅੰਕਾਂ ਦਾ ਰਿਕਾਰਡ ਨਤੀਜਾ ਘੋਸ਼ਿਤ ਹੋਣ ਤੋਂ ਬਾਅਦ ਤਿੰਨ ਸਾਲ ਤੱਕ ਰੱਖਣਾ ਜਰੂਰੀ ਹੋਵੇਗਾ। ਇਸ ਰਿਕਾਰਡ ਨੂੰ ਬੋਰਡ ਵੱਲੋਂ ਕਿਸੇ ਸਮੇਂ ਵੀ ਵੈਰੀਫਾਈ ਕੀਤਾ ਜਾ ਸਕਦਾ ਹੈ।
ਇੰਸਟ੍ਰਕਸ਼ਨਸ ਫਾਰ ਓਪਨ ਸਕੂਲ 

 ਓਪਨ ਸਕੂਲ ਪ੍ਰਣਾਲੀ ਅਧੀਨ ਦਾਖਲ ਹੋਏ ਵਿਦਿਆਰਥੀਆਂ ਲਈ ਪ੍ਰੀ-ਬੋਰਡ ਪ੍ਰੀਖਿਆ ਦੇਣੀ ਲਾਜ਼ਮੀ ਹੋਵੇਗੀ ਜੋ ਕਿ ਅਧਿਐਨ ਕੇਂਦਰ ਵੱਲੋਂ ਦੂਜੇ ਵਿਅਕਤੀਗਤ ਪ੍ਰੋਗਰਾਮ ਦੌਰਾਨ (ਪੀ.ਸੀ.ਪੀ) ਲਈ ਜਾਵੇਗੀ।ਵਿਦਿਆਰਥੀਆਂ ਵੱਲੋਂ ਪ੍ਰਾਪਤ ਅੰਕ ਬੋਰਡ ਨੂੰ ਭੇਜੇ ਜਾਣ।


ਅਧਿਐਨ ਕੇਂਦਰ ਵੱਲੋਂ ਸੰਚਾਲਿਤ ਕੀਤੇ ਜਾਂਦੇ ਦੋ ਪੀ.ਸੀ.ਪੀ ਦੌਰਾਨ ਵਿਦਿਆਰਥੀਆਂ ਦੇ ਦੋ ਮੁਲਾਂਕਣ ਟੈਸਟ ਵੀ ਕੰਡਕਟ ਕੀਤੇ ਜਾਣਗੇ ਅਤੇ ਵਿਦਿਆਰਥੀਆਂ ਵੱਲੋਂ ਪ੍ਰਾਪਤ ਅੰਕ ਬੋਰਡ ਨੂੰ ਭੇਜੇ ਜਾਣਗੇ।ਸਕੂਲਾਂ ਵੱਲੋਂ ਲਏ ਗਏ Bimonthly Tests, ਟਰਮ ਪ੍ਰੀਖਿਆ ਅਤੇ ਪ੍ਰੀ-ਬੋਰਡ ਪ੍ਰੀਖਿਆਵਾਂ ਵਿੱਚ ਪ੍ਰਾਪਤ ਅੰਕਾਂ ਨੂੰ ਵਿਦਿਆਰਥੀਆਂ ਦੇ ਬੋਰਡ ਦੀ ਪ੍ਰੀਖਿਆ ਦੇ ਨਤੀਜੇ ਵਿੱਚ ਅਹਿਮੀਅਤ ਦੇਣ ਲਈ ਇਨ੍ਹਾਂ ਅੰਕਾਂ ਨੂੰ ਅਕਾਦਮਿਕ ਸਾਲ 2021-22 ਤੋਂ ਪੰਜਵੀਂ ਅਤੇ ਅੱਠਵੀਂ ਸ਼੍ਰੇਣੀਆਂ ਲਈ ਹਰੇਕ ਵਿਸ਼ੇ ਲਈ ਨਿਰਧਾਰਿਤ CCE ਅਤੇ ਦਸਵੀਂ ਅਤੇ ਬਾਰਵੀਂ ਸ਼੍ਰੇਣੀਆਂ ਲਈ ਹਰੇਕ ਵਿਸ਼ੇ ਲਈ ਨਿਰਧਾਰਿਤ INA ਦੇ ਅੰਕਾਂ ਅਧੀਨ ਸ਼ਾਮਿਲ ਕਰਦੇ ਹੋਏ ਮੁਕੰਮਲ CCE/INA ਦਾ ਮਡਿਊਲ ਖੇਤਰ ਵਿੱਚ ਪ੍ਰੀ-ਬੋਰਡ ਪ੍ਰੀਖਿਆ ਲੈਣ ਲਈ ਸਬੰਧੀ ਜਾਰੀ ਸੂਦਾ ਪੱਤਰ ਦੇ ਨਾਲ ਹੀ ਭੇਜਿਆ ਜਾਵੇਗਾ।

ਨੋਟ:-

ਟਰਮ-ਪ੍ਰੀਖਿਆ ਸਬੰਧੀ ਦੱਸਿਆ ਗਿਆ ਹੈ ਕਿ ਅਕਾਦਮਿਕ ਸਾਲ 2021-22 ਤੋਂ ਹਰੇਕ ਸਾਲ ਲਈ ਇਹ ਨੀਤੀ ਨਿਰਧਾਰਿਤ ਹੋਵੇਗੀ।

FOREST GUARD RECRUITMENT PUNJAB: ਫਾਰੈਸਟ ਗਾਰਡ ਭਰਤੀ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ, ਇਥੇ ਕਰੋ ਡਾਊਨਲੋਡ

 PUNJAB FOREST GUARD RECRUITMENT 2022: ਵਣ ਵਿਭਾਗ ਪੰਜਾਬ ਵੱਲੋਂ 204 ਅਸਾਮੀਆਂ ਤੇ ਭਰਤੀ।


ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਵਣ ਵਿਭਾਗ ਦੀਆਂ ਵੱਖ-ਵੱਖ 204 ਅਸਾਮੀਆਂ ਨੂੰ ਇਸ਼ਤਿਹਾਰ ਨੰ: 07 ਆਫ 2022 ਰਾਹੀਂ ਭਰਨ ਲਈ ਬੋਰਡ ਦੀ ਵੈੱਬਸਾਈਟ ਤੇ ਯੋਗ ਉਮੀਦਵਾਰਾਂ ਤੋਂ ਮਿਤੀ 19.05.2022 ਤੋਂ 28.06.2022 ਸ਼ਾਮ 5.00 ਵਜੇ ਤੱਕ ਆਨ-ਲਾਈਨ ਅਰਜੀਆਂ ਦੀ ਮੰਗ ਕੀਤੀ ਗਈ ਸੀ। ਬਾਅਦ ਵਿੱਚ ਅਪਲਾਈ ਕਰਨ ਦੀ ਆਖਰੀ ਮਿਤੀ ਨੂੰ ਵਧਾਉਂਦੇ ਹੋਏ ਇਸ ਨੂੰ 08-07-2022 ਕਰ ਦਿੱਤਾ ਗਿਆ ਸੀ। ਇਸ ਸਬੰਧ ਵਿੱਚ ਸੂਚਿਤ ਕੀਤਾ ਜਾਂਦਾ ਹੈ ਕਿ ਆਨ-ਲਾਈਨ ਅਰਜੀਆਂ ਪ੍ਰਾਪਤ ਕਰਨ ਅਤੇ ਫੀਸ ਭਰਨ ਦੀ ਆਖਰੀ ਮਿਤੀ ਵਿੱਚ ਇੱਕ ਵਾਰ ਫਿਰ ਤੋਂ ਵਾਧਾ ਕੀਤਾ ਗਿਆ ਸੀ।

ਆਨਲਾਈਨ ਅਰਜੀਆਂ ਸਬਮਿਟ/ਅਪਲਾਈ ਕਰਨ ਦੀ ਆਖਰੀ ਮਿਤੀ : 22/07/2022 (05-00 pm ਤੱਕ) 
ਫੀਸ ਭਰਨ ਦੀ ਆਖਰੀ ਮਿਤੀ : 25/07/2022 ਸੀ।
ਫਾਰੇਸਟ ਗਾਰਡ ਭਰਤੀ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ, ਜ਼ਿੰਨਾ ਉਮੀਦਵਾਰਾਂ ਨੇ ਅਪਲਾਈ ਕੀਤਾ ਹੈ ਉਹ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰ ਆਪਣੇ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ।


FOR MORE INFORMATION READ BELOW 

PUNJAB FOREST GUARD RECRUITMENT OFFICIAL NOTIFICATION 

ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵਲੋਂ ਇਸ਼ਤਿਹਾਰ ਨੰ: 07/2022   ਜਾਰੀ ਕੀਤਾ ਹੈ।   ਇਸ ਇਸਤਿਹਾਰ ਰਾਹੀਂ  ਵਣ ਵਿਭਾਗ, ਪੰਜਾਬ  ਵਲੋਂ  ਉਪ-ਰੇਂਜਰ ਦੀਆਂ 02, ਫਾਰੈਸਟਰ ਦੀਆਂ 02 ਅਤੇ ਵਣ ਗਾਰਡ ਦੀਆਂ 200 ਅਸਾਮੀਆਂ ਸਿੱਧੀ ਭਰਤੀ ਰਾਹੀਂ ਭਰਨ ਲਈ ਅਧੀਨ ਸੇਵਾਵਾਂ ਚੋਣ ਬੋਰਡ ਦੀ ਵੈੱਬਸਾਈਟ www.sssb.punjab.gov.in ਤੇ ਮਿਤੀ 19.05.2022 ਤੋਂ ਆਨਲਾਈਨ ਅਰਜ਼ੀਆਂ ਦੀ ਮੰਗੀ ਕੀਤੀ ਹੈ।

 • Name of post : Number of posts
 • Deputy Ranger : 02
 • Forester : 02
 • Forest Guard : 200 
Reservation of posts as per notification 

QUALIFICATION FOR THE RECRUITMENT OF FOREST GUARD , DEPUTY RANGER , FORESTER : 
Qualification for Deputy Ranger  :graduation in science/ engineering
Physical Standard 

Height : Male   = 167 cm Female 150 cm

Chest  (  Unexpanded)  Male : 79cm Female 74 cm

Chest ( Expanded) Male : 84 cm , Female : 79

 

Qualification for forester : 10 + 2  in science 

Physical Standard 

Height : Male   = 167 cm Female 150 cm

Chest  (  Unexpanded)  Male : 79cm Female 74 cm

Chest ( Expanded) Male : 84 cm , Female : 79

 

Qualification for Forest guard : 10+2 pass 

Physical Standard  

Height : Male   = 167 cm Female 150 cm

Chest  (  Unexpanded)  Male : 79cm Female 74 cm

Chest ( Expanded) Male : 84 cm , Female : 79

  

Age : 18-37, age relaxation is applicable for sc/bc etc , as per notification. 

Pay scale : 

 • Deputy ranger : 35400-00
 • Forester : 25500-00
 • Forest guard : 21700-00 

Important Dates PUNJAB FOREST GUARD RECRUITMENT 2022

 • Date of releasing official notification : 19-05-2022 
 • Starting of online application : 19-05-2022 ( Thursday) 
 • Last Date for application: 22 July 2022
 • Date of releasing admit card : Update soon
 • Date of written exam : Update soon
 • Date of result : Update soon 

Name of post/ total posts Online application starts/ last date Official notification/ Link for application
ਜਲ ਸਰੋਤ ਵਿਭਾਗ ਭਰਤੀ 2022  16 May 2022/ 16 June 2022 Click here
ETT RECRUITMENT 2022 [ 5594 POSTS] May 2022/ June 2022 Clerk here
HEAD CONSTABLE RECRUITMENT 835  17 May 2022/  June 2022 Click here

ਫੀਸ ਦਾ ਵੇਰਵਾ:

ਆਮ ਵਰਗ (General Category)/ਸੁਤੰਤਰਤਾ ਸੰਗਰਾਮੀ/ਖਿਡਾਰੀ : 1000/- ਰੁਪਏ

ਐਸ.ਸੀ.(S.C)/ਬੀ.ਸੀ.(BC)/ਆਰਥਿਕ ਤੌਰ ਤੇ ਕਮਜ਼ੋਰ ਵਰਗ (EWS) : 250/- ਰੁਪਏ

ਸਾਬਕਾ ਫੌਜੀ ਅਤੇ ਆਸ਼ਰਿਤ (Ex-Servicemen & Dependent)  : 200/- ਰੁਪਏ

 (Physical Handicapped)  : 500/- ਰੁਪਏ 

Important links PUNJAB FOREST GUARD RECRUITMENT 2022

Link of official notification Punjab forest department recruitment 2022 : click here 
Link for official website Punjab forest department: https://forest.punjab.gov.in/
Link for applying online Punjab forest department recruitment 2022 :click here   
Link for official notice Punjab forest Guard recruitment 2022 


Important Questions: 
How can I apply for forest guard Job in Punjab?
Answer: You can apply for  forest guard Job from the link available on official website given above.

Question: What is the qualification for Forest guard recruitment in Punjab?
Answer: Qualification for Forest guard job in Punjab is 10+2 .

Question: What is the qualification for Forester  recruitment in Punjab.
Answer: Qualification for Forester in Punjab is 10+2 in science  .

Question: What is the qualification for deputy ranger( ਉਪ-ਰੇਂਜਰ)  recruitment in Punjab.
Answer: Qualification for deputy ranger  job in Punjab is graduation in science/ engineering  .

Question: What is the age for forest guard recruitment 2022 in Punjab?
Answer : 18-37 years
Question: On what date online application starts 
Ans: 19 May 2022 ( Thursday) 

Question: Where is the link for applying forest guard , forester, deputy ranger(ਉਪ-ਰੇਂਜਰ) posts ? 
Answer : Link for application click here 

QUESTION : what is the salary of forest guard , forester, deputy ranger posts ? 
Answer: Pay scale of forest guard is 21700/-, forester : 25500/- , deputy ranger is 35500/-
Name of post/ total postsOnline application starts/ last dateOfficial notification/ Link for application
VDO- ਗ੍ਰਾਮ ਸੇਵਕ ਭਰਤੀ 792 Posts15 May 2022/ 15 June 2022Click here
Clerk cum data entry operator 917 Posts15 May 2022/ 15 June 2022Clerk here
Clerk legal Recruitment 283 Posts15 May 2022/ 15 June 2022Click here 


ਚੋਣ ਵਿਧੀ: ਪ੍ਰਕਾਸ਼ਿਤ ਕੀਤੀਆਂ ਅਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਕਰਨ ਲਈ ਤਿੰਨ ਪੜਾਅ (three stages) ਵਿੱਚ ਪ੍ਰੀਖਿਆ ਹੋਵੇਗੀ ਜੋ ਕਿ ਕ੍ਰਮਵਾਰ Objective type (Multiple Choice  Questions) ਲਿਖਤੀ ਪ੍ਰੀਖਿਆ, Physical Measurement Test ਅਤੇ Physical Efficiency Test ਹੋਵੇਗੀ।

 ਪਹਿਲੇ ਪੜਾਅ ਵਿੱਚ ਹੋਣ ਵਾਲੀ ਲਿਖਤੀ ਪ੍ਰੀਖਿਆ ਵਿੱਚ ਪ੍ਰਾਪਤ ਅੰਕਾਂ ਦੇ ਆਧਾਰ ਤੇ ਉਮੀਦਵਾਰਾਂ ਦੀ ਮੈਰਿਟ ਸੂਚੀ (Merit List) ਤਿਆਰ ਕੀਤੀ ਜਾਏਗੀ। ਇਸ ਮੈਰਿਟ ਸੂਚੀ ਵਿੱਚ ਮੌਜੂਦ ਉਮੀਦਵਾਰਾਂ ਨੂੰ ਅਸਾਮੀ ਲਈ ਤੈਅ ਕੀਤੇ ਸਰੀਰਕ ਮਾਪਦੰਡ ਪੂਰਾ ਕਰਨ ਤੇ ਹੀ ਚੋਣ ਲਈ ਵਿਚਾਰਿਆ ਜਾਏਗਾ। ਇਸ ਮੰਤਵ ਲਈ ਦੂਜੇ ਪੜਾਅ ਵਿੱਚ ਮੈਰਿਟ ਦੇ ਆਧਾਰ ਤੇ ਉਮੀਦਵਾਰਾਂ ਦਾ Physical Measurement Test ਲਿਆ ਜਾਵੇਗਾ।


 Physical Measurement Test ਵਿੱਚ ਤੈਅ ਮਾਪਦੰਡ ਪੂਰਾ ਕਰਨ ਵਾਲੇ ਉਮੀਦਵਾਰਾਂ ਦਾ ਤੀਜੇ ਪੜਾਅ ਵਿੱਚ Physical Efficiency Test ਲਿਆ ਜਾਵੇਗਾ। Physical Measurement Test ਅਤੇ Physical Efficiency Test ਸਿਰਫ qualifiyiing nature ਦਾ ਹੋਵੇਗਾ। Physical Measurement Test ਅਤੇ Physical Efficiency Test ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਸਿਰਫ ਲਿਖਤੀ ਪ੍ਰੀਖਿਆ ਦੀ ਮੈਰਿਟ ਦੇ ਆਧਾਰ ਤੇ ਹੀ ਚੋਣ ਲਈ ਵਿਚਾਰਿਆ ਜਾਵੇਗਾ। 


RECENT UPDATES

School holiday

SCHOOL HOLIDAYS IN FEBRUARY 2023: ਫਰਵਰੀ ਮਹੀਨੇ ਸਕੂਲਾਂ ਵਿੱਚ ਛੁੱਟੀਆਂ ਹੀ ਛੂਟੀਆਂ

SCHOOL HOLIDAYS IN FEBRUARY 2023   ਸਕੂਲਾਂ ਵਿੱਚ ਫਰਵਰੀ ਮਹੀਨੇ ਦੀਆਂ ਛੁੱਟੀਆਂ  ਪਿਆਰੇ ਵਿਦਿਆਰਥੀਓ ਪ੍ਰੀ ਬੋਰਡ ਪ੍ਰੀਖਿਆਵਾਂ ਜਨਵਰੀ ਮਹੀਨੇ ਤੋਂ ਸ਼ੁਰੂ ਹੋ ਕੇ ਫਰ...