SPECIAL CASUAL LEAVE FOR PUNJAB GOVT EMPLOYEES: ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਮਿਲਦੀਆਂ ਹਨ ਸਪੈਸ਼ਲ ਅਚਨਚੇਤ ਛੁੱਟੀਆਂ, ਪੜ੍ਹੋ ਪੱਤਰ
ਸਵੈ-ਇੱਛੁਕ ਖੂਨਦਾਨ ਮਹਾਂਦਨ ਹੈ ਇਸ ਦੀ ਮਹਤੱਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਪਰਸੋਨਲ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲੇ, ਪਰਸੋਨਲ ਅਤੇ ਸਿਖਲਾਈ ਵਿਭਾਗ, ਭਾਰਤ ਸਰਕਾਰ ਨੇ ਸਰਕਾਰੀ ਕਰਮਚਾਰੀ ਨੂੰ 4 ਵਿਸ਼ੇਸ਼ ਅਚਨਚੇਤ ਛੁੱਟੀਆਂ ਜਾਰੀ ਕੀਤੀਆਂ ਹਨ, ਜੋ ਕਿ ਲਸੰਸਸ਼ੁਦਾ ਬਲੱਡ ਬੈਂਕ ਵਿੱਚ ਖੂਨ ਜਾਂ ਖੂਨ ਦੇ ਹਿੱਸੇ ਜਾਂ ਐਫੇਰੇਸਿਸ ਦਾਨ ਕਰਨ ਲਈ ਹਨ।
ਭਾਰਤ ਸਰਕਾਰ ਦੇ ਮੁਲਾਜ਼ਮਾਂ ਨੂੰ ਹੀ ਨਹੀਂ ਪੰਜਾਬ ਸਰਕਾਰ ਨੇ ਵੀ ਆਪਣੇ ਮੁਲਾਜ਼ਮਾਂ ਨੂੰ ਇਹ ਵਿਸ਼ੇਸ਼ ਛੁੱਟੀ ਦੇਣ ਦਾ ਫੈਸਲਾ ਕੀਤਾ ਹੈ।ਲੋਕ ਹਿੱਤ ਵਿੱਚ ਸਵੈਇੱਛਤ ਖੂਨਦਾਨ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ 2019 ਵਿੱਚ ਵਿਭਾਗਾਂ ਨੂੰ ਸਰਕਾਰੀ ਕਰਮਚਾਰੀਆਂ ਨੂੰ ਕੰਮ ਵਾਲੇ ਦਿਨ (ਕੇਵਲ ਉਸ ਦਿਨ ਲਈ) ਸਾਲ ਵਿੱਚ ਵੱਧ ਤੋਂ ਵੱਧ ਚਾਰ ਵਾਰ ਖੂਨਦਾਨ ਕਰਨ ਜਾਂ ਖੂਨ ਦੇ ਹਿੱਸੇ ਦਾਨ ਕਰਨ ਜਾਂ ਲਾਈਸੈਂਸਸ਼ੁਦਾ ਬਲੱਡ ਬੈਂਕਾਂ ਵਿੱਚ ਐਫੇਰੇਸਿਸ ਦਾਨ ਕਰਨ ਲਈ ਵਿਸ਼ੇਸ਼ ਅਚਨਚੇਤ ਛੁੱਟੀ ਦੇਣ ਦਾ ਪ੍ਰਬੰਧ ਕਰਨ ਦੀ ਹਦਾਇਤ ਕੀਤੀ ਗਈ ਹੈ।
ਇਸ ਨਾਲ ਸਾਲ ਵਿੱਚ ਚਾਰ ਵਾਰ ਸਵੈ-ਇੱਛਤ ਖੂਨਦਾਨ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਮਿਲੇਗੀ। ਅਤੇ ਸਰਕਾਰੀ ਮੁਲਾਜ਼ਮ ਇੱਕ ਸਾਲ ਵਿੱਚ 4 ਸਪੈਸ਼ਲ ਛੁੱਟੀਆਂ ਲੈ ਸਕਦੇ ਹਨ। READ OFFICIAL LETTER HERE