ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫ਼ਤਰਾਂ ਵਿੱਚ ਪੰਜਾਬੀ ਭਾਸ਼ਾ ਦੀ ਹਾਲਤ ਸੁਧਾਰਨ ਅਤੇ ਸੂਬੇ ਦੇ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਲਈ ਆਉਣ ਵਾਲਿਆਂ ਗਰੁੱਪ "ਸੀ" ਭਰਤੀਆਂ 'ਚ ਪੰਜਾਬੀ ਭਾਸ਼ਾ ਦਾ ਟੈਸਟ ਲੈਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ‘ਪੰਜਾਬ ਸਿਵਲ ਸੇਵਾਵਾਂ (ਆਮ ਤੇ ਸਾਂਝੀਆਂ ਸੇਵਾ ਸ਼ਰਤਾਂ) ਨਿਯਮ-1994 ਦੀ ਮਦ ਨੰਬਰ-17 'ਚ 28 ਅਕਤੂਬਰ 2022 ਨੂੰ ਸੋਧ ਕਰਨ ਉਪਰੰਤ ਪ੍ਰਸੋਨਲ ਵਿਭਾਗ ਵੱਲੋਂ ਵੀ ਨੋਟੀਫਿਕੇਸ਼ ਦੇ ਆਧਾਰ 'ਤੇ ਹੁਕਮਾਂ ਦੀ ਤੁਰੰਤ ਪਾਲਣਾ ਲਈ ਸਾਰੇ ਵਿਭਾਗਾਂ ਨੂੰ ਪੱਤਰ ਵੀ ਜਾਰੀ ਕਰ ਦਿੱਤਾ ਹੈ।
ਇਸਦੇ ਨਾਲ ਹੀ ਆਉਣ ਵਾਲੇ ਸਮੇਂ ਵਿੱਚ ਅਧਿਆਪਕਾਂ ਦੀਆਂ ਭਰਤੀਆਂ ਲਈ ਪੰਜਾਬੀ ਭਾਸ਼ਾ ਦਾ ਟੈਸਟ ਅਲੱਗ ਤੋਂ ਪਾਸ ਕਰਨਾ ਜ਼ਰੂਰੀ ਕਰਾਰ ਦਿੱਤਾ ਗਿਆ ਹੈ ਕਿਉਂਕਿ ਸਿੱਖਿਆ ਵਿਭਾਗ ਨੇ ਸਾਰੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਇਹਨਾਂ ਨੂੰ ਹੁਕਮਾਂ ਨੂੰ ਲਾਗੂ ਕਰਨ ਲਈ ਪੱਤਰ ਜਾਰੀ ਕਰ ਕੇ ਇਨ੍ਹਾਂ ਹੁਕਮਾਂ ਤੁਰੰਤ ਕਾਰਵਾਈ ਲਈ ਆਖਿਆ ਹੈ।
SOME QUESTIONS AND ANSWERS ON PUNJABI LANGUAGE TEST
WHAT IS PUNJABI LANGUAGE TEST? WHO HAVE TO QUALIFY IT?
ਕੀ ਹੈ ਪੰਜਾਬੀ ਭਾਸ਼ਾ ਟੈਸਟ? ਕਿਸਨੂੰ ਪਾਸ ਕਰਨਾ ਪਵੇਗਾ ਇਹ ਟੈਸਟ?
ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਗਰੁੱਪ-ਸੀ ਨਾਲ ਸਬੰਧਤ ਜਿਨੀਆਂ ਵੀ ਭਰਤੀ ਕੀਤੀਆਂ ਜਾ ਰਹੀਆਂ ਹਨ ਉਨ੍ਹਾਂ ਵਾਸਤੇ ਕਿਸੇ ਵੀ ਉਮੀਦਵਾਰ ਨੂੰ ਭਾਸ਼ਾਈ ਗਿਆਨ ਵਾਲੀ ਪ੍ਰੀਖਿਆ ਯਾਨੀ ਪੰਜਾਬੀ ਭਾਸ਼ਾ ਦਾ ਟੈਸਟ ਪਾਸ ਕਰਨਾ ਪਵੇਗਾ।
ਕੀ ਇਹ ਟੈਸਟ ਸੂਬੇ ਤੋਂ ਬਾਹਰ ਦੇ ਨੌਜਵਾਨਾਂ / ਉਮੀਦਵਾਰਾਂ ਲਈ ਹੋਵੇਗਾ ਜਾਂ ਸਾਰਿਆਂ ਉਮੀਦਵਾਰਾਂ ਲਈ?
Will Punjabi test be for out-of-state youth/candidates or for all candidates?
ਇਹਨਾਂ ਹੁਕਮਾਂ ਤੋਂ ਬਾਅਦ ਪੰਜਾਬ 'ਚ ਆਪ੍ਰੇਟਰਾਂ, ਸਟੈਨੋਗ੍ਰਾਫਾਂ, ਮਾਸਟਰ ਕਾਡਰ, ਕਲਰਕਾਂ, ਡਾਟਾ ਐਂਟਰੀ ਈਟੀਟੀ ਅਧਿਆਪਕਾਂ ਵਰਗੀਆਂ ਅਸਾਮੀਆਂ ਦੇ ਇਮਤਿਹਾਨਾਂ ਵਾਸਤੇ ਪੰਜਾਬੀ ਵਿਸ਼ੇ ਦਾ ਟੈਸਟ ਸਾਰੇ ਉਮੀਦਵਾਰਾਂ (ਭਾਵ ਪੰਜਾਬ ਅਤੇ ਬਾਹਰ ਦੇ ਸੂਬਿਆਂ ਦੇ ਸਾਰੇ ਉਮੀਦਵਾਰਾਂ ) ਲਈ ਪਾਸ ਕਰਨਾ ਜ਼ਰੂਰੀ ਹੋਵੇਗਾ।
ਕਿਨੇਂ ਪ੍ਰਤੀਸ਼ਤ ਅੰਕ ਪੰਜਾਬੀ ਭਾਸ਼ਾ ਦੇ ਟੈਸਟ ਲਈ ਜ਼ਰੂਰੀ ਹਨ? What is the pass percentage for Punjabi language test ?
ਉਮੀਦਵਾਰ ਨੂੰ ਦਸਵੀਂ ਪੱਧਰ 'ਤੇ ‘ਪੰਜਾਬੀ ਭਾਸ਼ਾ’ ਦੇ ਟੈਸਟ 'ਚ 50 ਫ਼ੀਸਦੀ ਅੰਕ ਪ੍ਰਾਪਤ ਕਰਨੇ ਜ਼ਰੂਰੀ ਹੋਣਗੇ।
ਕੀ ਘੱਟ ਅੰਕ ਜਾਂ ਪੰਜਾਬੀ ਟੈਸਟ ਪਾਸ ਕੀਤੇ ਬਿਨਾਂ ਨੌਕਰੀ ਮਿਲੇਗੀ? Will I get a job without passing Punjabi test
Or with low score in Punjabi test?
ਨਿਰਧਾਰਤ ਕੀਤੇ 50% ਅੰਕ ਪ੍ਰਾਪਤ ਨਾ ਕਰਨ ਵਾਲੇ ਉਮੀਦਵਾਰ ਨੂੰ ਅਯੋਗ ਐਲਾਨਿਆ ਜਾਵੇਗਾ, ਬੇਸ਼ੱਕ ਪ੍ਰਤੀਯੋਗਤਾ ਪ੍ਰੀਖਿਆ 'ਚ ਉਹ ਪਾਸ ਹੀ ਕਿਉਂ ਨਾ ਹੋਵੇ। ਬਿਨਾਂ ਪੰਜਾਬੀ ਭਾਸ਼ਾ ਦਾ ਟੈਸਟ ਪਾਸ ਕੀਤੇ ਨੌਕਰੀ ਨਹੀਂ ਮਿਲੇਗੀ।
ਕੀ ਪੰਜਾਬੀ ਟੈਸਟ ਪਾਸ ਕਰਨ ਲਈ 1 ਤੋਂ ਜ਼ਿਆਦਾ ਮੌਕੇ ਮਿਲਣਗੇ?Will there be more than 1 chance to pass the Punjabi test?
ਨਹੀਂ। ਇਹ ਟੈਸਟ ਭਰਤੀ ਪ੍ਰੀਖਿਆ ਦੇ ਨਾਲ ਹੀ ਲਿਆ ਜਾਵੇਗਾ। ਫਿਲਹਾਲ 1 ਤੋਂ ਵੱਧ ਮੌਕੇ ਨਹੀਂ ਦੇਣ ਦੀ ਕੋਈ ਕੋਈ ਵਿਵਸਥਾ ਨਹੀਂ ਹੈ।
ਪੰਜਾਬੀ ਭਾਸ਼ਾ ਦਾ ਟੈਸਟ ਪੱਧਰ ਕੀ ਹੋਵੇਗਾ?What will be the level of Punjabi language test?
10ਵੀਂ ਜਮਾਤ ਦੇ ਪੱਧਰ ਦਾ ਟੈਸਟ ਲਿਆ ਜਾਵੇਗਾ।
ਪੰਜਾਬੀ ਭਾਸ਼ਾ ਟੈਸਟ ਕੌਣ ਲਵੇਗਾ?
ਇਹ ਟੈਸਟ ਭਰਤੀ ਪ੍ਰੀਖਿਆ ਕਰਵਾਉਣ ਵਾਲੀ ਏਜੰਸੀ ਵੱਲੋਂ ਲਿਆ ਜਾਵੇਗਾ।