ਪੰਜਾਬ ਸਟੇਟ ਮਿਡ ਡੇ ਮੀਲ ਸੋਸਾਇਟੀ ਪੰਜਾਬ ਸਕੂਲ ਸਿੱਖਿਆ ਬੋਰਡ ਕੰਪਲੈਕਸ, ਪੰਜਵੀਂ ਮੰਜਿਲ, ਜਿਲ੍ਹਾ ਐਸ.ਏ.ਐਸ. ਨਗਰ (ਮੋਹਾਲੀ ) ਵਲੋਂ ਸਮੂਹ ਜਿਲ੍ਹਾ ਸਿੱਖਿਆ ਅਫਸਰਾਂ (ਸੈ.ਸਿ./ਐ.ਸਿ.) ਨੂੰ ਪੱਤਰ ਜਾਰੀ ਕਰ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਜਾਰੀ ਪੱਤਰ ਵਿੱਚ ਹਦਾਇਤ ਕੀਤੀ ਗਈ ਹੈ ਕਿ ਪਹਿਲਾਂ ਜਾਰੀ ਹਦਾਇਤਾਂ ਦੀ ਲਗਾਤਾਰਤਾ ਵਿੱਚ ਹੇਠਾਂ ਦਿਤੀਆਂ ਹਦਾਇਤਾਂ ਨੂੰ ਸ਼ਾਮਲ ਕੀਤਾ ਜਾਵੇ ਅਤੇ ਸਕੂਲਾਂ ਵਿੱਚ ਲਾਗੂ ਕਰਨਾ ਯਕੀਨੀ ਬਣਾਉਣ ਲਈ ਲਿਖਿਆ ਗਿਆ ਹੈ।
Also read: ਚੂਹੇ ਦਾ ਕਤਲ ਕਰਨ ਤੇ ਸ਼ਿਕਾਇਤ ਦਰਜ, ਆਰੋਪੀ ਨੂੰ 8 ਘੰਟੇ ਹਿਰਾਸਤ 'ਚ ਰਖਿਆ
ਦਾਲ ਚਾਵਲ ਨਹੀਂ ਹੁਣ ਮਿਲੇਗਾ ਰਾਜਮਾਂਹ ਚਾਵਲ
ਮਿਡ ਡੇ ਮੀਲ ਦੇ ਮੀਨੂੰ ਵਿੱਚ ਇੱਕ ਦਿਨ ਦਾਲ ਚਾਵਲ ਦੀ ਥਾਂ ਰਾਜਮਾਹ ਚਾਵਲ ਕਰਨਾ ਯਕੀਨੀ ਬਣਾਉਣ ਲਈ ਲਿਖਿਆ ਗਿਆ ਹੈ।
ਗੈਸ ਪਾਈਪ ਅਤੇ ਵਿਦਿਆਰਥੀਆਂ ਨੂੰ ਖਾਣਾ ਖੁਆਉਣ ਸਬੰਧੀ ਹਦਾਇਤਾਂ
ਇਸਦੇ ਨਾਲ ਹੀ ISI Marked ਗੈਸ ਪਾਈਪ ਦਾ ਇਸਤੇਮਾਲ ਕਰਨਾ ਯਕੀਨੀ ਬਣਾਉਣ ਅਤੇ ਵਿਦਿਆਰਥੀਆਂ ਨੂੰ ਸੁਵਿਧਾ ਅਨੁਸਾਰ ਲਾਈਨ/ਕਤਾਰ ਵਿੱਚ ਬਿਠਾ ਕੇ ਮਿਡ ਡੇ ਮੀਲ ਖਵਾਉਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। READ OFFICIAL LETTER HERE