ਪੰਜਾਬ 'ਚ ਟੈਸਟ ਦੁੱਗਣੇ, ਐਤਵਾਰ ਨੂੰ ਮਿਲੇ 6 ਮਰੀਜ਼
ਚੰਡੀਗੜ੍ਹ, 27 ਦਸੰਬਰ
ਕੋਰੋਨਾ ਦੇ ਵਧਦੇ ਖ਼ਤਰੇ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਸੂਬੇ ਵਿੱਚ ਟੈਸਟਿੰਗ ਵਧਾ ਦਿੱਤੀ ਗਈ ਹੈ। ਪਿਛਲੇ ਹਫ਼ਤੇ ਦੀ ਔਸਤ ਟੈਸਟਿੰਗ ਦੇ ਮੁਕਾਬਲੇ ਐਤਵਾਰ ਨੂੰ 5497 ਸੈਂਪਲ ਲਏ ਗਏ ਅਤੇ 5140 ਟੈਸਟ ਕੀਤੇ ਗਏ।
ਐਤਵਾਰ ਨੂੰ ਮਿਲੇ 6 ਨਵੇਂ ਮਰੀਜ਼ , ਸਰਗਰਮ ਮਰੀਜ਼ਾਂ ਦੀ ਗਿਣਤੀ 37
ਇਸ ਦੌਰਾਨ 6 ਨਵੇਂ ਮਰੀਜ਼ ਮਿਲੇ ਹਨ। ਸਰਗਰਮ ਮਰੀਜ਼ਾਂ ਦੀ ਗਿਣਤੀ ਵਧ ਕੇ 37 ਹੋ ਗਈ ਹੈ। ਐਤਵਾਰ ਨੂੰ ਪਟਿਆਲਾ ਤੋਂ 2, ਅੰਮ੍ਰਿਤਸਰ, ਬਠਿੰਡਾ, ਮੁਕਤਸਰ ਅਤੇ ਮੋਹਾਲੀ ਤੋਂ 1-1 ਮਰੀਜ਼ ਮਿਲੇ ਹਨ। ਪੋਜਿਟਿਵਿਟੀ ਦਰ 0.12 ਪ੍ਰਤੀਸ਼ਤ ਹੈ।
ਅਮ੍ਰਿਤਸਰ ਵਿੱਚ ਸ਼ਭ ਤੋਂ ਵੱਧ ਮਰੀਜ਼
ਸਭ ਤੋਂ ਵੱਧ 7 ਸਰਗਰਮ ਮਰੀਜ਼ ਅੰਮ੍ਰਿਤਸਰ ਵਿੱਚ ਹਨ। ਬਠਿੰਡਾ ਅਤੇ ਮੁਕਤਸਰ ਵਿੱਚ 5-5 ਅਤੇ ਮੋਹਾਲੀ ਵਿੱਚ 4 ਮਰੀਜ਼ ਹਨ। ਹੋਰ ਜ਼ਿਲ੍ਹਿਆਂ ਵਿੱਚ ਪੋਜਿਟਿਵ ਮਰੀਜ਼ਾਂ ਦੀ ਗਿਣਤੀ 1 ਤੋਂ 3 ਤੱਕ ਹੈ।
