ਗੌਰਮਿੰਟ ਟੀਚਰਜ਼ ਯੂਨੀਅਨ (ਵਿਗਿਆਨਕ) ਜ਼ਿਲਾ ਲੁਧਿਆਣਾ ਵੱਲੋਂ ਧੁੰਦ ਕਾਰਨ ਸਕੂਲਾਂ ਦਾ ਸਮਾਂ ਬਦਲਣ ਦੀ ਮੰਗ।

 *ਗੌਰਮਿੰਟ ਟੀਚਰਜ਼ ਯੂਨੀਅਨ (ਵਿਗਿਆਨਕ) ਜ਼ਿਲਾ ਲੁਧਿਆਣਾ ਵੱਲੋਂ ਧੁੰਦ ਕਾਰਨ ਸਕੂਲਾਂ ਦਾ ਸਮਾਂ ਬਦਲਣ ਦੀ ਮੰਗ। 


ਗੌਰਮਿੰਟ ਟੀਚਰਜ਼ ਯੂਨੀਅਨ (ਵਿਗਿਆਨਕ) ਜ਼ਿਲਾ ਲੁਧਿਆਣਾ ਦੇ ਪ੍ਰਧਾਨ ਸ੍ਰੀ ਜਗਦੀਪ ਜੌਹਲ ਅਤੇ ਜਨਰਲ ਸਕੱਤਰ ਬੀ ਪੀ ਈ ਓ ਇਤਬਾਰ ਸਿੰਘ ਨੇ ਪੰਜਾਬ ਸਰਕਾਰ ਤੋਂ ਸੰਘਣੀ ਧੁੰਦ ਕਾਰਨ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਕਰਨ ਦੀ ਮੰਗ ਕੀਤੀ ਹੈ ।
 ਅਧਿਆਪਕ ਆਗੂ ਸ੍ਰੀ ਰਾਜਵਿੰਦਰ ਸਿੰਘ ਛੀਨਾ ਕੇਵਲ ਸਿੰਘ ਜਰਗੜੀ, ਸੰਦੀਪ ਸਿੰਘ ਬਦੇਸ਼ਾ, ਕਮਲਜੀਤ ਸਿੰਘ ਮਾਨ, ਸ੍ਰੀ ਪ੍ਰੇਮ ਕੁਮਾਰ, ਰਾਜਮਿੰਦਰਪਾਲ ਸਿੰਘ, ਅਤੇ ਜਤਿੰਦਰਪਾਲ ਸਿੰਘ ਨੇ ਆਦਿ ਨੇ ਕਿਹਾ ਕਿ ਮੌਸਮ ਦੀ ਖ਼ਰਾਬੀ ਕਾਰਨ ਜਨ-ਜੀਵਨ ਅਸਤ-ਵਿਅੱਸਤ ਹੋਇਆ ਪਿਆ ਹੈ ਅਤੇ ਨਿੱਤ ਨਵੇਂ ਹਾਦਸੇ ਹੋ ਰਹੇ ਹਨ। ਜਥੇਬੰਦੀ ਨੇ ਸੰਘਣੀ ਧੁੰਦ ਕਾਰਨ ਬਲਾਕ ਦੋਰਾਹਾ ਤੋਂ ਸ੍ਰੀਮਤੀ ਬਲਵਿੰਦਰ ਕੌਰ ਨਾਮੀ ਇੱਕ ਅਧਿਆਪਕਾ ਦੀ ਮੌਤ ਤੇ ਦੁੱਖ ਕਰਦਿਆਂ ਕਿਹਾ ਕਿ ਹਰ ਸਾਲ ਅਧਿਆਪਕਾਂ ਦੀਆਂ ਸੜਕ ਹਾਦਸਿਆਂ ਵਿੱਚ ਸ਼ਹਾਦਤਾਂ ਤੋਂ ਬਾਅਦ ਹੀ ਸਰਕਾਰਾਂ ਅਤੇ ਪ੍ਰਸ਼ਾਸ਼ਨ ਵੱਲੋਂ ਕਦਮ ਚੁੱਕੇ ਜਾਂਦੇ ਹਨ।*ਜੱਥੇਬੰਦੀ ਨੇ ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਫੌਰੀ ਤੌਰ ਤੇ ਫੈਸਲਾ ਲੈ ਕੇ ਸਕੂਲਾਂ ਦਾ ਸਮਾਂ ਬਦਲਣ ਦੀ ਅਪੀਲ ਕੀਤੀ ਤਾਂ ਜੋ ਬੇਸ਼ਕੀਮਤੀ ਜਾਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।*

RECENT UPDATES