ਧਰਨਾ ਲਾਉਣਾ ਹੈ ਤਾਂ " ਮੇਰੇ ਘਰ ਦੇ ਸਾਹਮਣੇ ਲਾਓ" , ਸਿੱਖਿਆ ਮੰਤਰੀ ਦੀ ਅਧਿਆਪਕਾਂ ਨਾਲ ਤਿੱਖੀ ਬਹਿਸ

 

ਧਰਨਾ ਲਾਉਣਾ ਹੈ ਤਾਂ ਮੇਰੇ ਘਰ ਦੇ ਸਾਹਮਣੇ ਲਾਓ , ਸਿੱਖਿਆ ਮੰਤਰੀ ਦੀ ਅਧਿਆਪਕਾਂ ਨਾਲ ਤਿਖੀ ਬਹਿਸ 

ਸ੍ਰੀ ਆਨੰਦਪੁਰ ਸਾਹਿਬ 6 ਦਸੰਬਰ 

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਬੇਰੁਜ਼ਗਾਰ ਅਧਿਆਪਕਾਂ ਵਿਚਾਲੇ ਤਿਖੀ ਬਹਿਸ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਸਿੱਖਿਆ ਮੰਤਰੀ ,   ਸ੍ਰੀ ਆਨੰਦਪੁਰ ਸਾਹਿਬ ਦੇ ਭਾਈ ਨੰਦਲਾਲ ਸਕੂਲ ਖੇਡਾਂ ਨਾਲ ਸਬੰਧਤ ਪ੍ਰੋਗਰਾਮ ਸ਼ੁਰੂ ਕਰਨ ਲਈ ਪਹੁੰਚੇ  ਤਾਂ ਉਨ੍ਹਾਂ ਦੀ ਮਾਸਟਰ ਕੇਡਰ 4161 ਅਧਿਆਪਕਾਂ ਨਾਲ ਤਿੱਖੀ ਬਹਿਸ ਹੋ ਗਈ। 



ਜਿਵੇਂ ਹੀ ਸਿਖਿਆ ਮੰਤਰੀ ਸ੍ਰੀ ਆਨੰਦਪੁਰ ਸਾਹਿਬ ਪਹੁੰਚੇ ਉਸੇ ਦੌਰਾਨ ਬੇਰੁਜ਼ਗਾਰ ਅਧਿਆਪਕ ਵੀ ਸਿੱਖਿਆ ਮੰਤਰੀ ਦਾ ਵਿਰੋਧ ਕਰਨ ਲਈ ਪਹੁੰਚ ਗਏ।

VERKA JOBS IN PUNJAB: ਵੇਰਕਾ ਪੰਜਾਬ ਵਿੱਚ 1000 ਨਵੇਂ ਬੂਥ ਖੋਲ੍ਹੇਗੀ, 625 ਬੂਥ ਖੋਲ੍ਹਣ ਨੂੰ ਅੱਜ ਦਿੱਤੀ ਪ੍ਰਵਾਨਗੀ

LIBRARIAN RECRUITMENT: ਕੱਟ ਆਫ ਮੈਰਿਟ ਅਤੇ ਕਾਉਂਸਲਿੰਗ ਸ਼ਡਿਊਲ ਜਾਰੀ

SUSPEND: ਪੰਜਾਬ ਸਰਕਾਰ ਵੱਲੋਂ ਖਜ਼ਾਨਾ ਅਫ਼ਸਰ ਨੂੰ ਕੀਤਾ ਮੁਅੱਤਲ

Non teaching to master cadre promotion: ਨਾਨ ਟੀਚਿਂਗ ਸਟਾਫ ਤੋਂ ਮਾਸਟਰ ਕੇਡਰ ਦੀਆਂ ਪਦਉੱਨਤੀਆਂ ਦੀ ਪ੍ਰਕਿਰਿਆ ਸ਼ੁਰੂ, ਤੁਰੰਤ ਮੰਗੀ ਇਹ ਸੂਚਨਾ


 ਅਧਿਆਪਕਾਂ ਦੇ ਵਿਰੋਧ ਨੂੰ  ਦੇਖ ਕੇ ਸਿੱਖਿਆ ਮੰਤਰੀ ਕਾਫੀ ਗਰਮ ਨਜ਼ਰ ਆਏ। ਇਸ ਦੌਰਾਨ ਗੁੱਸੇ 'ਚ ਆਏ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਜੇਕਰ ਧਰਨਾ ਪ੍ਰਦਰਸ਼ਨ ਕਰਨਾ ਹੈ ਤਾਂ ਮੇਰੇ ਘਰ ਦੇ ਬਾਹਰ ਕਰੋ, ਪ੍ਰੋਗਰਾਮ ਦੇ ਵਿਚਕਾਰ ਆ ਕੇ ਮੇਰੇ ਬੱਚਿਆਂ ਨੂੰ ਪਰੇਸ਼ਾਨ ਨਾ ਕਰੋ। ਇਸ ਦੇ ਨਾਲ ਹੀ ਬੇਰੁਜ਼ਗਾਰ ਅਧਿਆਪਕਾਂ ਨੇ ਸਿੱਖਿਆ ਮੰਤਰੀ ਖ਼ਿਲਾਫ਼ ਮੁਰਦਾਬਾਦ ਦੇ ਨਾਅਰੇ ਵੀ ਲਾਏ।

DEO SUSPEND: ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਕੀਤਾ ਮੁਅੱਤਲ 


Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends