ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਡੀ ਜੀ ਐਸ ਈ ਨਾਲ ਹੋਈ ਮੀਟਿੰਗ, ਪੜ੍ਹੋ ਕੀ ਹੋਏ ਅਹਿਮ ਫੈਸਲੇ

 *ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਡੀ ਜੀ ਐਸ ਈ ਨਾਲ ਹੋਈ ਮੀਟਿੰਗ*


 ਮੋਹਾਲੀ ( ) ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਮੀਟਿੰਗ ਸੂਬਾ ਕਨਵੀਨਰ ਹਰਵਿੰਦਰ ਸਿੰਘ ਬਿਲਗਾ ਦੀ ਅਗਵਾਈ ਵਿੱਚ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਨਾਲ ਹੋਈ। ਜਿਸ ਵਿੱਚ ਡੀ ਪੀ ਆਈ ਸੈਕੰਡਰੀ ਅਤੇ ਪ੍ਰਾਇਮਰੀ ਸਮੇਤ ਸਿੱਖਿਆ ਮੰਤਰੀ ਦੇ ਪੀ ਏ ਵੀ ਸ਼ਾਮਲ ਸਨ।



         ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਕੁਲਦੀਪ ਸਿੰਘ ਦੌੜਕਾ ਨੇ ਦੱਸਿਆ ਕਿ ਅਧਿਆਪਕਾਂ ਦੇ ਸੰਘਰਸ਼ਾਂ ਦੌਰਾਨ ਕੀਤੀਆਂ ਗਈਆਂ ਵਿਕਟੇਮਾਈਜੇਸ਼ਨਾਂ ਸਬੰਧੀ ਮੋਰਚੇ ਵਲੋਂ ਸਪਸ਼ਟ ਕੀਤਾ ਗਿਆ ਕਿ ਸੰਘਰਸ਼ਸ਼ੀਲ ਆਗੂਆਂ ਦੀ ਆਵਾਜ਼ ਬੰਦ ਕਰਨ ਲਈ ਹੀ ਉਨ੍ਹਾਂ ਨੂੰ ਸਜਾਵਾਂ ਦਿੱਤੀਆਂ ਗਈਆਂ ਸਨ, ਜਿਨ੍ਹਾਂ ਦਾ ਲੰਬਾ ਸਮਾਂ ਹੱਲ ਨਹੀਂ ਕੀਤਾ ਗਿਆ। ਮੋਰਚੇ ਵਲੋਂ ਸੰਘਰਸ਼ਾਂ ਦੌਰਾਨ ਅਤੇ ਬਾਅਦ ਵਿੱਚ ਦਿੱਤੀਆਂ ਗਈਆਂ ਸਜਾਵਾਂ ਰੱਦ / ਹੱਲ ਕਰਨ ਲਈ ਇਕੱਲੇ-ਇਕੱਲੇ ਕੇਸ ਦੀ ਚਰਚਾ ਕੀਤੀ ਗਈ ਅਤੇ ਉਸ ਤੇ ਕੀਤੀ ਜਾਣ ਵਾਲੀ ਕਾਰਵਾਈ ਦੇ ਆਦੇਸ਼ ਡੀ ਜੀ ਐਸ ਈ ਵਲੋਂ ਅਧਿਕਾਰੀਆਂ ਨੂੰ ਦਿੱਤੇ ਗਏ। ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸਾਬਕਾ ਕਨਵੀਨਰ ਬਲਕਾਰ ਸਿੰਘ ਵਲਟੋਹਾ ਦੀ ਪੈਨਸ਼ਨ ਵਿੱਚ 20% ਦੀ ਕਟੌਤੀ ਰੱਦ ਕਰਵਾਉਣ ਦੀ ਅਪੀਲ ਦੀ ਕਾਪੀ ਦੀ ਮੰਗ ਕੀਤੀ ਗਈ ਹੈ। ਮੋਰਚੇ ਦੇ ਕਨਵੀਨਰ ਸੁਖਵਿੰਦਰ ਸਿੰਘ ਚਾਹਲ ਦੀ ਅਪੀਲ ਜੋ ਡੀ ਪੀ ਆਈ ਐਲੀਮੈਂਟਰੀ ਕੋਲ ਅਤੇ ਜਸਵਿੰਦਰ ਸਿੰਘ ਔਲਖ ਦੀ ਅਪੀਲ ਡੀ ਪੀ ਆਈ ਸੈਕੰਡਰੀ ਕੋਲ ਵਿਚਾਰ ਅਧੀਨ ਹੈ, ਨੂੰ ਹੱਲ ਕਰਨ ਦੇ ਆਦੇਸ਼ ਦਿੱਤੇ ਗਏ। 

          ਪ੍ਰਿੰਸੀਪਲ ਕਮਲਜੀਤ ਕੌਰ, ਹੇਮ ਲਤਾ ਅਤੇ ਹਰੀ ਦੇਵ ਦੀ ਅਪੀਲ ਸਿੱਖਿਆ ਸਕੱਤਰ ਕੋਲ ਵਿਚਾਰ ਅਧੀਨ ਹੈ। ਅਸ਼ਵਨੀ ਕੁਮਾਰ, ਜਰਮਨਜੀਤ ਸਿੰਘ, ਊਧਮ ਸਿੰਘ, ਅਮਨ ਸ਼ਰਮਾ ਅਤੇ ਮੰਗਲ ਸਿੰਘ ਟਾਂਡਾ ਦੀਆਂ ਅਪੀਲਾਂ ਨੂੰ ਮੁੜ ਵਿਚਾਰਿਆ ਜਾਵੇਗਾ। ਊਧਮ ਸਿੰਘ ਨੂੰ ਸਟੇਸ਼ਨ ਚੋਣ ਦਾ ਮੌਕਾ ਨਾ ਦੇਣ ਅਤੇ ਡੀ ਬਾਰ ਕਰਨ ਦੀ ਅਪੀਲ ਕਰਨ ਦਾ ਫੈਸਲਾ ਹੋਇਆ। ਦਿਗਵਿਜੇ ਪਾਲ ਸ਼ਰਮਾ ਦੀ ਅਪੀਲ ਸਿੱਖਿਆ ਮੰਤਰੀ ਨੂੰ ਕੀਤੀ ਜਾਵੇਗੀ। ਦੀਦਾਰ ਸਿੰਘ ਦੀ ਅਪੀਲ ਦੀ ਕਾਪੀ ਦਿੱਤੀ ਜਾਵੇਗੀ। ਹਰਦੀਪ ਸਿੰਘ ਟੋਡਰਪੁਰ, ਅਮਿਤ ਜਿੰਦਲ, ਭੁਪਿੰਦਰ ਸਿੰਘ ਅਤੇ ਨਿਰਭੈ ਸਿੰਘ ਦੇ ਮੁਅੱਤਲੀ ਸਮੇਂ ਨੂੰ ਡਿਊਟੀ ਪੀਰੀਅਡ ਗਿਣਨ ਲਈ ਅਪੀਲ ਕੀਤੀ ਜਾਵੇਗੀ। ਰੁਪਿੰਦਰ ਕੌਰ, ਅਮਰਜੀਤ ਸਿੰਘ ਅਤੇ ਜਰਨੈਲ ਸਿੰਘ ਦੀ ਅਪੀਲ ਮੁੜ ਵਿਚਾਰੀ ਜਾਵੇਗੀ। ਰਮਨਦੀਪ ਕੌਰ ਅਤੇ ਸਪਨਦੀਪ ਕੌਰ ਦੀ ਅਪੀਲ ਕੀਤੀ ਜਾਵੇਗੀ।

       ਪ੍ਰਿੰਸੀਪਲ ਸਤਵੰਤ ਕੌਰ, ਕੁਲਵੰਤ ਸਿੰਘ, ਮੈਡਮ ਨਵਲਦੀਪ, ਹਰਿੰਦਰ ਸਿੰਘ, ਮੈਡਮ ਡੇਜ਼ੀ ਮੋਦਗਿੱਲ ਅਤੇ ਸਿਮਰਨ ਕੌਰ ਦਾ ਮਾਮਲਾ ਹੱਲ ਹੋ ਗਿਆ ਹੈ। ਆਦਰਸ਼ ਸਕੂਲਾਂ ਦੀਆਂ ਮੈਨੇਜਮੈਂਟਾਂ ਵਲੋਂ ਕੀਤੇ ਜਾਂਦੇ ਘਪਲੇ ਉਜਾਗਰ ਕਰਨ ਦੇ ਸਿੱਟੇ ਵਜੋਂ ਟਰਮੀਨੇਟ ਅਧਿਆਪਕਾਂ ਦੀ ਲਿਸਟ ਡੀ ਜੀ ਐਸ ਈ ਨੂੰ ਦਿੱਤੀ ਗਈ ਅਤੇ ਇਨ੍ਹਾਂ ਅਧਿਆਪਕਾਂ ਨੂੰ ਇਨਸਾਫ ਦੇਣ ਦੀ ਮੰਗ ਕੀਤੀ।

      ਹਰ ਵਰਗ ਦੀਆਂ ਰਹਿੰਦੀਆਂ ਪਦਉਨਤੀਆਂ ਤੁਰੰਤ ਕਰਨ ਦੀ ਮੰਗ ਕੀਤੀ ਗਈ। ਐਸ ਐਲ ਏ ਦੀ ਪੋਸਟ ਦਾ ਨਾਂ ਤਬਦੀਲ ਕਰਨ ਦਾ ਪੱਤਰ ਜਾਰੀ ਕਰਨ, ਅਧਿਆਪਕਾਂ ਦੀਆਂ ਹੋਈਆਂ ਬਦਲੀਆਂ ਲਾਗੂ ਕਰਨ ਅਤੇ ਅਧਿਆਪਕਾਂ ਦੀ ਮੰਗ ਅਨੁਸਾਰ ਰੱਦ ਕਰਨ, ਪ੍ਰੋਜੈਕਟਾਂ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਸਕੂਲਾਂ ਵਿੱਚ ਵਾਪਸ ਭੇਜਣ ਦੀ ਮੰਗ ਕੀਤੀ ਗਈ। ਪ੍ਰਾਇਮਰੀ ਦਾ ਬਜਟ ਜਾਰੀ ਕਰਨ ਦੀ ਜਾਣਕਾਰੀ ਮੀਟਿੰਗ ਵਿੱਚ ਹੀ ਦਿੱਤੀ ਗਈ। ਹਰ ਵਰਗ ਦੀ ਪਦਉਨਤੀ ਅਤੇ ਸਿੱਧੀ ਭਰਤੀ ਉਪਰੰਤ ਵਿਭਾਗੀ ਪ੍ਰੀਖਿਆ ਲੈਣ ਦਾ ਨਿਯਮ ਰੱਦ ਕਰਨ ਲਈ ਸਰਕਾਰ ਨੂੰ ਫਾਈਲ ਭੇਜਣ ਦੀ ਜਾਣਕਾਰੀ ਦਿੱਤੀ ਗਈ। ਡੀ ਪੀ ਆਈ ਵਲੋਂ ਮੀਟਿੰਗ ਰਾਹੀਂ ਸਕੂਲ ਮੁਖੀਆਂ ਨੂੰ ਅੰਡਰਟੇਕਿੰਗ ਲੈ ਕੇ ਸਾਲਾਨਾ ਤਰੱਕੀਆਂ ਲਗਾਉਣ ਦੇ ਹੁਕਮ ਕੀਤੇ ਜਾਣਗੇ। 

        ਮੀਟਿੰਗ ਵਿੱਚ ਜਸਵਿੰਦਰ ਸਿੰਘ ਔਲਖ, ਸੁਖਵਿੰਦਰ ਸਿੰਘ ਚਾਹਲ, ਸੁਰਿੰਦਰ ਕੰਬੋਜ, ਸੁਰਿੰਦਰ ਕੁਮਾਰ ਪੁਆਰੀ, ਬਾਜ ਸਿੰਘ ਖਹਿਰਾ, ਬਲਜੀਤ ਸਿੰਘ ਸਲਾਣਾ, ਹਰਜੀਤ ਸਿੰਘ ਜੁਨੇਜਾ, ਵਿਨੈ ਕੁਮਾਰ ਆਦਿ ਹਾਜ਼ਰ ਸਨ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends