ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਖਲ ਤੋਂ ਬਾਅਦ ਮਿਲਿਆ ਘਰ ਨੂੰ ਜਾਣ ਲਈ ਰਸਤਾ

 ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਖਲ ਤੋਂ ਬਾਅਦ ਮਿਲਿਆ ਘਰ ਨੂੰ ਜਾਣ ਲਈ ਰਸਤਾ 

ਚੰਡੀਗੜ੍ਹ, 13 ਦਸੰਬਰ ( JOBSOFTODAY)

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਖਲ ਤੋਂ ਬਾਅਦ ਪਿੰਡ ਛੱਜੂ ਮਾਜਰਾ ਜ਼ਿਲ੍ਹਾ ਮੁਹਾਲੀ ਦੇ ਨਿਵਾਸੀ ਨੂੰ ਘਰ ਨੂੰ ਜਾਣ ਲਈ ਰਸਤਾ ਮਿਲਿਆ। ਇਸ ਸਬੰਧੀ ਐਸ.ਸੀ.ਕਮਿਸ਼ਨ ਦੇ ਮੈਂਬਰ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਛੱਜੂ ਮਾਜਰਾ ਜ਼ਿਲ੍ਹਾ ਮੁਹਾਲੀ ਦੇ ਵਸਨੀਕ ਵੱਲੋਂ ਸ਼ਿਕਾਇਤ ਪ੍ਰਾਪਤ ਹੋਈ ਸੀ ਕਿ ਉਸਦੇ ਘਰ ਨੂੰ ਜਾਣ ਵਾਲੇ ਰਸਤੇ ਵਿੱਚ ਕੰਧ ਕਰਕੇ ਰੂੜੀ ਦੇ ਢੇਰ ਲਗਾ ਦਿੱਤੇ ਅਤੇ ਬਾਅਦ ਵਿਚ ਰਸਤੇ 'ਤੇ ਸ਼ੈਡ ਵੀ ਪਾ ਦਿੱਤਾ ਗਿਆ।



ਐਸ.ਸੀ.ਕਮਿਸ਼ਨ ਦੇ ਮੈਂਬਰ ਵੱਲੋਂ ਮੌਕੇ ਉੱਤੇ ਜਾ ਕੇ ਜਾਂਚ ਕਰਨ ਉਪਰੰਤ ਪਾਇਆ ਗਿਆ ਕਿ ਸ਼ਿਕਾਇਤ ਸਹੀ ਸੀ। ਉਪਰੋਕਤ ਸ਼ਿਕਾਇਤ ਦੇ ਮੱਦੇਨਜ਼ਰ਼ ਨਗਰ ਕੌਂਸਲ ਖਰੜ ਨੂੰ ਸ਼ਿਕਾਇਤ ਭੇਜਦੇ ਹੋਏ ਲਿਖਿਆ ਗਿਆ ਕਿ ਨਿਯਮਾਂ ਅਨੁਸਾਰ ਕਾਰਵਾਈ ਕਰਦੇ ਹੋਏ ਰੂੜੀ ਦੇ ਢੇਰ ਅਤੇ ਸ਼ੈਡ ਵੀ ਹਟਾਏ ਜਾਣ।


 ਸ਼ਿਕਾਇਤਕਰਤਾ ਨੇ ਕਮਿਸ਼ਨ ਨੂੰ ਦੱਸਿਆ ਕਿ ਨਗਰ ਕੌਂਸਲ ਖਰੜ ਵੱਲੋਂ ਕੋਈ ਕਾਰਵਾਈ ਨਹੀ ਕੀਤੀ ਗਈ। ਇਸ ਸਬੰਧੀ ਕਮਿਸ਼ਨ ਵੱਲੋਂ ਦੁਬਾਰਾ ਐਸ.ਡੀ.ਐਮ.ਅਤੇ ਕਾਰਜਕਾਰੀ ਅਫਸਰ ਖਰੜ ਨੂੰ ਲਿਖਿਆ ਕਿ ਤੁਰੰਤ ਕਾਰਵਾਈ ਨਾ ਕਰਨ ਸਬੰਧੀ ਐਸ.ਸੀ./ ਐਸ.ਟੀ (ਪ੍ਰੀਵੈਨਸ਼ਨ ਆਫ ਐਟਰੋਸਿਟੀ) ਐਕਟ 1989 ਤਹਿਤ ਡਿਊਟੀ ਵਿੱਚ ਕੁਤਾਹੀ ਕਰਨ ਵਾਲੇ ਜ਼ਿੰਮੇਵਾਰ ਅਧਿਕਾਰੀਆਂ/ ਕਰਮਚਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਹੁਣ ਨਗਰ ਕੌਂਸਲ ਖਰੜ ਵੱਲੋਂ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਲਿਖਤੀ ਰਿਪੋਰਟ ਦਿੱਤੀ ਕਿ ਨਜਾਇਜ ਕਬਜ਼ਾ ਹਟਾ ਦਿੱਤਾ ਗਿਆ ਅਤੇ ਸ਼ੈਡ ਵੀ ਉਤਾਰ ਦਿੱਤਾ ਹੈ। ਸ਼ਿਕਾਇਤਕਰਤਾ ਨੂੰ ਘਰ ਲਈ ਯੋਗ ਰਸਤਾ ਮੁਹੱਈਆ ਕਰਵਾ ਦਿੱਤਾ ਗਿਆ ਹੈ।

With Intervention of SC Commission,  Scheduled Caste gets pathway to home

 Chandigarh, December 13:

After the intervention of the Punjab State Commission for Scheduled Castes, the resident of village Chhaju Majra district Mohali got a way to go home.

Divulging in this regard, a member of the SC Commission, Mrs. Paramjit Kaur said that she had received a complaint from a resident of village Chhaju Majra District Mohali, that the road leading to his house was closed by built a wall and a shed on the way.  The complaint was found to be correct after the member of the SC Commission went to the spot and investigated.

In view of the above complaint, while sending the same to the Municipal Council Kharar, it was written that the dung heaps and sheds should also be removed while taking action as per the rules. The complainant told the commission that no action was taken by the Municipal Council Kharar.

The Commission again wrote to the SDM and Executive Officer Kharar that for not taking immediate action, action should be taken against the officers/employees dereliction of duty under the SC/ST (Prevention of Atrocity) Act, 1989.

Now the Municipal Council Kharar has given a written report to the Scheduled Caste Commission that the illegal encroachment and the shed has been removed. The complainant has been provided a path to his home.

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

AFPI MOHALI ADMISSION 2024-25: ਮੁੰਡਿਆਂ ਲਈ NDA, ਆਰਮੀ , ਨੇਵੀ ਅਤੇ ਏਅਰ ਫੋਰਸ ਵਿੱਚ ਭਰਤੀ ਲਈ ਸੁਨਹਿਰੀ ਮੌਕਾ, ਅਰਜ਼ੀਆਂ ਦੀ ਮੰਗ

Maharaja Ranjit Singh Academy entrance test 2024-25 Registration Maharaja Ranjit Singh Academy entrance test 2024-25 ਪੰਜਾਬ ਸਰਕਾਰ ਦੀ ਮੋਹਾਲੀ ਵ...

RECENT UPDATES

Trends