ਚੰਡੀਗੜ੍ਹ,15 ਦਸੰਬਰ 2022
ਬੱਚਿਆ ਦੇ ਇਮਤਿਹਾਨਾਂ ਦਾ ਸਮਾਂ ਨਜਦੀਕ ਆ ਗਿਆ ਹੈ ਅਤੇ ਇਸ ਸਮੇਂ ਦੌਰਾਨ ਅਧਿਆਪਕਾਂ ਨੂੰ ਬੱਚਿਆਂ ਦੀ ਪੜ੍ਹਾਈ ਤੇ ਖਾਸ ਧਿਆਨ ਦੇਣ ਦੀ ਲੋੜ ਪੈਂਦੀ ਹੈ। ਅਧਿਆਪਕਾਂ ਦੁਆਰਾ ਪੜਾਉਣ ਦੇ ਟੀਚਿਆਂ ਨੂੰ ਮੁਕੰਮਲ ਕਰਨ ਦੇ ਲਈ ਸਕੂਲਾਂ ਵਿੱਚ ਨਾਨ-ਟੀਚਿੰਗ ਸਟਾਫ ਦੀ ਵੀ ਕਾਫੀ ਮਹੱਤਤਾ ਹੈ।
ਇਸ ਲਈ ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਮਹੀਨਾਂ ਜਨਵਰੀ, ਫਰਵਰੀ ਅਤੇ ਮਾਰਚ ਦੌਰਾਨ ਚਾਈਲਡ ਕੇਵਰ ਲੀਵ ਅਤੇ ਵਿਦੇਸ਼ ਛੁੱਟੀ ਪ੍ਰਵਾਨ ਨਾ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ਅਤੇ ਨਾ ਹੀਂ ਇਹਨਾਂ ਛੁੱਟੀਆਂ ਨੂੰ ਪ੍ਰਵਾਨ ਕਰਨ ਦੀ ਸਿਫਾਰਿਸ਼ ਭੇਜਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਜਾਰੀ ਹੁਕਮਾਂ ਵਿੱਚ ਕਿਸੇ ਅਧਿਕਾਰੀ /ਕਰਮਚਾਰੀ ਦਾ ਬੱਚਾ ਤਿੰਨ ਸਾਲ ਤੋਂ ਛੋਟਾ ਹੈ ਜਾਂ ਕਿਸੇ ਗੰਭੀਰ ਬਿਮਾਰੀ ਤੋਂ ਪੀੜਿਤ ਹੈ ਤਾਂ ਅਜਿਹੇ ਹਾਲਾਤ ਵਿੱਚ ਚਾਇਲਡ ਕੇਅਰ ਲੀਵ ਸਬੰਧੀ ਸਿਵਲ ਸਰਜਨ ਦੇ ਸਰਟੀਫਿਕੇਟ / ਸਿਫਾਰਿਸ਼ ਦੇ ਆਧਾਰ ਤੇ ਅਤੇ ਵਿਦੇਸ਼ ਛੁੱਟੀ ਲਈ ਨਾ ਟਾਲਣ ਯੋਗ ਹਾਲਾਤਾਂ ਵਿੱਚ ਛੁੱਟੀਆਂ ਦਾ ਫੈਸਲਾ ਮੁੱਖ ਦਫਤਰ ਦੇ ਪੱਧਰ ਤੇ ਲਿਆ ਜਾਵੇਗਾ। READ OFFICIAL LETTER HERE