ਸਿੱਖਿਆ ਵਿਭਾਗ ਵੱਲੋਂ ਸੈਕੰਡਰੀ ਡਾਇਰੈਕਟੋਰੇਟ ਦੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਮਿਤੀ 01.12.2022 ਤੋਂ ਬਾਇਓਮੈਟਰਿਕ ਮਸ਼ੀਨਾਂ ਤੇ ਆਪਣੀ ਹਾਜਰੀ ਰੈਗੂਲਰ ਤੌਰ ਤੇ ਲਗਾਉਣੀ ਯਕੀਨੀ ਬਣਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਇਸ ਦੇ ਨਾਲ ਹੀ ਇਹ ਵੀ ਲਿੱਖਿਆ ਗਿਆ ਹੈ ਕਿ ਜੇਕਰ ਕੋਈ ਵੀ ਅਧਿਕਾਰੀ/ਕਰਮਚਾਰੀ ਦਾ ਡਾਟਾ ਬਾਇਓਮੈਟਰਿਕ ਮਸ਼ੀਨ ਉਪਰ ਅਪਲੋਡ ਨਹੀਂ ਹੈ ਤਾਂ ਉਹ ਲੀਵ ਮੈਨੇਜਰ ਪਾਸ ਆਪਣਾ ਡਾਟਾ ਅਪਲੋਡ ਕਰਵਾਉਣਾ ਯਕੀਨੀ ਬਣਾਉਣ ਅਤੇ ਜੇਕਰ ਕੋਈ ਅਧਿਕਾਰੀ/ ਕਰਮਚਾਰੀ ਆਨਲਾਈਨ ਹਾਜ਼ਰੀ ਲਈ ਆਪਣਾ ਡਾਟਾ ਅਪਲੋਡ ਨਹੀਂ ਕਰਵਾਉਂਦਾ, ਇਸ ਵਿਚ ਉਸ ਅਧਿਕਾਰੀ/ਕਰਮਚਾਰੀ ਦੀ ਆਪਣੀ ਨਿੱਜੀ ਜ਼ਿੰਮੇਵਾਰੀ ਹੋਵੇਗੀ। ਪੱਤਰ ਦੀ ਕਾਪੀ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ 👈👈
ਸਮੂਹ ਅਧਿਕਾਰੀਆਂ/ਸਾਖਾ ਮੁੱਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਆਪਣੀ ਸਾਖਾ ਵਿੱਚ ਇੱਕ ਮੂਵਮੈਂਟ ਰਜਿਸਟਰ ਲਗਾਉਣਾ ਯਕੀਨੀ ਬਣਾਇਆ ਜਾਵੇ।