ਚੰਡੀਗੜ੍ਹ ,7 ਨਵੰਬਰ
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ 6ਵੀਂ ਤੋਂ 8ਵੀਂ ਅਤੇ 9ਵੀਂ ਤੋਂ 10ਵੀਂ ਜਮਾਤਾਂ ਲਈ Math Olympiad conduct ਕਰਵਾਉਣ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ
ਸਕੂਲ ਸਿੱਖਿਆ ਵਿਭਾਗ, ਪੰਜਾਬ ਵੱਲੋਂ ਸਮੇਂ-ਸਮੇਂ ਤੇ ਗਣਿਤ ਵਿਸ਼ੇ ਵਿੱਚ ਪਰਿਪੱਕਤਾ ਲਿਆਉਣ ਅਤੇ ਭਵਿੱਖ ਵਿੱਚ ਆਉਣ ਵਾਲੇ ਗਣਿਤ ਮੁਕਾਬਲਿਆਂ ਲਈ ਤਿਆਰ ਕਰਨ ਲਈ ਵੱਖ-ਵੱਖ ਉਪਰਾਲੇ ਕੀਤੇ ਜਾਂਦੇ ਹਨ। ਇਸ ਹੀ ਦਿਸ਼ਾ ਵਿੱਚ Math Olympiad ਕਰਵਾਇਆ ਜਾ ਰਿਹਾ ਹੈ। Math Olympiad 6ਵੀਂ ਤੋਂ 10ਵੀਂ ਜਮਾਤਾਂ ਲਈ ਵੱਖਰਾ ਵੱਖਰਾ ਕਰਵਾਇਆ ਜਾਵੇਗਾ । ਜਿਸ ਵਿੱਚ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 6ਵੀਂ ਤੋਂ 10ਵੀਂ ਦੇ ਸਾਰੇ ਵਿਦਿਆਰਥੀ ਭਾਗ ਲੈਣਗੇ।
ਇਸ ਲਈ ਵਿਭਾਗ ਵੱਲੋਂ ਹਰੇਕ ਜਮਾਤ ਦੀ Math Olympiad tool ਦੀ ਸਾਫ਼ਟਕਾਪੀ ਭੇਜੀ ਜਾਵੇਗੀ।
ਇਹ Olympiad ਮਿਤੀ ਨਵੰਬਰ 21, 2022 ਨੂੰ ਸਵੇਰੇ 10:00 ਵਜੇ ਤੋਂ 11:00 ਵਜੇ ਤੱਕ ਲਿਆ ਜਾਵੇਗਾ।
ਇਸ Math Olympiad ਦਾ ਨਤੀਜਾ ਮਿਤੀ ਨਵੰਬਰ 28, 2022 ਤੱਕ ਸਬੰਧਤ BM ਦੇ ਰਾਹੀਂ ਇੱਕਤਰ ਕਰਕੇ ਹੈੱਡ ਆਫਿਸ ਨੂੰ ਭੇਜਿਆ ਜਾਵੇਗਾ ਤਾਂ ਜੋ ਵਿਦਿਆਰਥੀਆਂ ਦੀ ਮੈਰਿਟ ਲਿਸਟ ਤਿਆਰ ਕੀਤੀ ਜਾ ਸਕੇ।
ਇਸ Math Olympiad ਵਿੱਚ 5000 ਵਿਦਿਆਰਥੀਆਂ ਨੂੰ 1000/- ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ।
ਇਸ ਮੁਕਾਬਲੇ ਵਿੱਚ ਜਮਾਤ 6ਵੀਂ ਤੋਂ 8ਵੀਂ ਤਕ 30 MCQs ਅਤੇ ਜਮਾਤ 9ਵੀਂ ਤੋਂ 10ਵੀਂ ਤਕ 35 MCQs ਪੁੱਛੇ ਜਾਣਗੇ।