ਡੀ.ਟੀ.ਐੱਫ. ਦੇ ਵਫ਼ਦ ਵਲੋਂ ਪ੍ਰਾਇਮਰੀ ਸਕੂਲਾਂ ਦੀਆਂ ਮੰਗਾਂ ਸੰਬੰਧੀ ਡੀ.ਪੀ.ਆਈ.(ਪ੍ਰਾਇਮਰੀ) ਨਾਲ ਮੀਟਿੰਗ

 ਡੀ.ਟੀ.ਐੱਫ. ਦੇ ਵਫ਼ਦ ਵਲੋਂ ਪ੍ਰਾਇਮਰੀ ਸਕੂਲਾਂ ਦੀਆਂ ਮੰਗਾਂ ਸੰਬੰਧੀ ਡੀ.ਪੀ.ਆਈ.(ਪ੍ਰਾਇਮਰੀ) ਨਾਲ ਮੀਟਿੰਗ


ਡੀ.ਪੀ.ਆਈ. ਵਲੋਂ ਪ੍ਰਾਇਮਰੀ ਅਧਿਆਪਕਾਂ ਦੀਆਂ ਘਟਾਈਆਂ ਅਸਾਮੀਆਂ ਬਹਾਲ ਕਰਕੇ ਨਵੀਂ ਭਰਤੀ ਜਲਦ ਕਰਨ ਦਾ ਭਰੋਸਾ



ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ (ਡੀ.ਟੀ.ਐੱਫ.) ਵਲੋਂ ਸੂਬਾ ਪ੍ਰਧਾਨ ਵਿਕਰਮ ਦੇਵ ਪਟਿਆਲਾ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਸੂਬਾ ਵਿੱਤ ਸਕੱਤਰ ਅਸ਼ਵਨੀ ਅਵਸਥੀ ਦੀ ਅਗਵਾਈ ਹੇਠ ਪ੍ਰਾਇਮਰੀ ਅਧਿਆਪਕਾਂ, ਵਿਦਿਆਰਥੀਆਂ ਅਤੇ ਪ੍ਰਾਇਮਰੀ ਸਿੱਖਿਆ ਨਾਲ਼ ਸੰਬੰਧਿਤ ਮਸਲਿਆਂ ਉੱਤੇ ਮਾਨਯੋਗ ਡੀ. ਪੀ. ਆਈ.(ਪ੍ਰਾਇਮਰੀ) ਸ੍ਰੀਮਤੀ ਹਰਿੰਦਰ ਕੌਰ ਨਾਲ਼ ਵਿਸਥਾਰ ਪੂਰਵਕ ਮੀਟਿੰਗ ਕੀਤੀ ਗਈ, ਜਿਸ ਵਿੱਚ ਮੰਗ ਕੀਤੀ ਗਈ ਕਿ ਸੰਘਰਸ਼ਾਂ ਦਾ ਹਿੱਸਾ ਬਨਣ ਕਾਰਨ ਅਧਿਆਪਕਾਂ ‘ਤੇ ਦਰਜ ਪੁਲਿਸ ਕੇਸ ਅਤੇ ਵਿਕਟੇਮਾਈਜੇਸ਼ਨਾਂ ਰੱਦ ਕੀਤੀਆਂ ਜਾਣ, ਈ.ਟੀ.ਟੀ ਅਤੇ ਐੱਚ.ਟੀਜ਼. ਦੀਆਂ ਖਤਮ ਕੀਤੀਆਂ ਸਮੁੱਚੀ ਅਸਾਮੀਆਂ ਬਹਾਲ ਕੀਤੀਆਂ ਜਾਣ ਅਤੇ ਈ-ਪੰਜਾਬ ‘ਤੇ ਦਿਖਾਈਆਂ ਜਾਣ। ਪ੍ਰਾਇਮਰੀ ਸਕੂਲਾਂ ਦੇ ਇਸ ਮਹੱਤਵਪੂਰਨ ਮੁੱਦੇ ਉੱਤੇ ਡੀ.ਪੀ.ਆਈ. ਮੈਡਮ ਨੇ ਭਰੋਸਾ ਦਿੱਤਾ ਕਿ ਈ.ਟੀ.ਟੀ. ਅਧਿਆਪਕਾਂ ਦੀਆਂ ਸਾਰੀਆਂ ਅਸਾਮੀਆਂ ਨੂੰ ਨਵੀਂ ਭਰਤੀ ਸਮੇਂ ਬਹਾਲ ਕਰਕੇ ਭਰਤੀ ਕੀਤੀ ਜਾਵੇਗੀ। ਸਿੰਗਲ ਟੀਚਰ ਸਕੂਲਾਂ ਦੀ ਵੱਡੀ ਸਮੱਸਿਆ ਦਾ ਮੁੱਦਾ ਯੂਨੀਅਨ ਵਲੋਂ ਚੁੱਕਣ ਉੱਤੇ ਉਨ੍ਹਾਂ ਨੇ ਕਿਹਾ ਕਿ ਨਵੀਂ ਭਰਤੀ ਸਮੇਂ ਸਾਰੇ 3265 ਸਿੰਗਲ ਟੀਚਰ ਸਕੂਲਾਂ ਵਿੱਚ ਅਧਿਆਪਕਾਂ ਦੀ ਤਾਇਨਾਤੀ ਹੋ ਜਾਵੇਗੀ ਅਤੇ ਨਾਲ਼ ਹੀ ਪ੍ਰਾਇਮਰੀ ਸਕੂਲਾਂ ਵਿੱਚ 2000 ਖੇਡ ਅਧਿਆਪਕ ਆਉਣਗੇ ਅਤੇ ਐੱਲ.ਕੇ.ਜੀ. ਅਤੇ ਯੂ.ਕੇ.ਜੀ. ਜਮਾਤਾਂ ਦੇ ਵਿਦਿਆਰਥੀਆਂ ਦੀ ਸੰਭਾਲ ਲਈ ਹਰੇਕ ਸਕੂਲ ਵਿੱਚ 1-1 ਕੇਅਰ-ਟੇਕਰ ਵੀ ਰੱਖਿਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ 2364 ਅਸਾਮੀਆਂ ਸੰਬੰਧੀ ਕੋਰਟ ਵਿੱਚ ਹਲਫਨਾਮਾ ਦੇ ਦਿੱਤਾ ਗਿਆ ਹੈ ਅਤੇ 6635 ਅਸਾਮੀਆਂ ਵਿੱਚੋਂ ਮੈਰਿਟ ਅੱਗੇ ਵਧਾਉਂਦਿਆਂ 765 ਅਸਾਮੀਆਂ ਨੂੰ ਨਿਯੁਕਤੀ ਪੱਤਰ ਜਲਦ ਦਿੱਤੇ ਜਾਣਗੇ ਅਤੇ ਨਾਲ਼ ਹੀ 8730 ਅਧਿਆਪਕ ਪੱਕੇ ਵੀ ਕੀਤੇ ਜਾ ਰਹੇ ਹਨ। ਯੂਨੀਅਨ ਵਲੋਂ ਸਰਵਿਸ ਬ੍ਰੇਕ ਦੀ ਸ਼ਰਤ ਹਟਾਉਣ ਦੀ ਪੁਰਜ਼ੋਰ ਮੰਗ ਕਰਦਿਆਂ ਸਭ ਨੂੰ ਪੱਕੇ ਕਰਨ ਲਈ ਕਿਹਾ। ਯੂਨੀਅਨ ਨੇ ਇੱਕ ਹੀ ਭਰਤੀ ਇਸ਼ਤਿਹਾਰ ਲਈ (180 ਈ.ਟੀ.ਟੀ. ਟੈਟ ਪਾਸ ਆਦਿ) ਲਈ ਵੱਖਰੇ-2 ਤਨਖਾਹ ਸਕੇਲ ਨਾ ਲਾਗੂ ਕਰਨ ਦੀ ਮੰਗ ਵੀ ਕੀਤੀ ਜਿਸਤੇ ਡੀ.ਪੀ.ਆਈ. ਮੈਡਮ ਵੱਲੋਂ ਮਾਮਲਾ ਵਿਚਾਰਨ ਦਾ ਭਰੋਸਾ ਦਿੱਤਾ ਗਿਆ। ਸਿੱਖਿਆ ਵਿਭਾਗ ਦੇ ਸੇਵਾ ਨਿਯਮਾਂ-2018 ਤਹਿਤ ਨਵ ਨਿਯੁਕਤਾਂ ਅਤੇ ਪ੍ਰੋਮੋਟਡ ਅਧਿਆਪਕਾਂ ‘ਤੇ ਲਗਾਈ ਵਿਭਾਗੀ ਪ੍ਰੀਖਿਆ ਅਤੇ ਕੰਪਿਊਟਰ ਮੁਹਾਰਤਾ ਟੈਸਟ ਪਾਸ ਕਰਨ ਦੀ ਸ਼ਰਤ ਵਾਪਿਸ ਲੈਣ ਦੇ ਮੁੱਦੇ ਉੱਤੇ ਉਨ੍ਹਾਂ ਵਫ਼ਦ ਨੂੰ ਦੱਸਿਆ ਕਿ ਇਸ ਮਸਲੇ ਦੀ ਫ਼ਾਈਲ ਵਿਸ਼ੇਸ਼ ਸਿੱਖਿਆ ਸਕੱਤਰ ਦੇ ਦਫ਼ਤਰ ਵਿੱਚ ਫ਼ੈਸਲੇ ਲਈ ਪੈਂਡਿੰਗ ਹੈ ਅਤੇ ਨਾਲ਼ ਹੀ ਉਨ੍ਹਾਂ ਕਿਹਾ ਕਿ ਵਿਭਾਗ ‘ਚੋਂ ਸਿੱਧੀ ਭਰਤੀ ਰਾਹੀਂ ਚੁਣੇ ਐੱਚ.ਟੀ., ਸੀ.ਐੱਚ.ਟੀ. ਅਤੇ ਬੀ.ਪੀ.ਈ.ਓ. ਦਾ ਪਰਖ ਸਮਾਂ 1 ਸਾਲ ਕਰਨ ਲਈ ਵੀ ਉਹ ਸਰਕਾਰ ਨੂੰ ਲਿਖਣਗੇ। ਈ.ਟੀ.ਟੀ. ਤੋਂ ਮਾਸਟਰ ਕਾਡਰ ਤਰੱਕੀਆਂ ਬਾਰੇ ਉਨ੍ਹਾਂ ਦੱਸਿਆ ਕਿ ਹੈੱਡ-ਟੀਚਰ ਤੋਂ ਮਾਸਟਰ ਕੇਡਰ 4% ਅਤੇ ਸੈਂਟਰ ਹੈੱਡ ਟੀਚਰ ਤੋਂ ਮਾਸਟਰ ਕੇਡਰ 1% ਤਰੱਕੀ ਕੋਟਾ ਹੋਵੇਗਾ। ਤਰੱਕੀਆਂ ਦਾ ਕੰਮ ਸੈਕੰਡਰੀ ਵਿਭਾਗ ਕੋਲ ਪੈਂਡਿੰਗ ਹੈ ਉਨ੍ਹਾਂ ਜਲਦ ਤਰੱਕੀਆਂ ਹੋਣ ਦੀ ਉਮੀਦ ਜਤਾਈ ਅਤੇ ਸਾਰੇ ਜਿਲ੍ਹਿਆਂ ਵਿੱਚ ਈ.ਟੀ.ਟੀ. ਤੋਂ ਐੱਚ.ਟੀ. ਤੇ ਐੱਚ.ਟੀ. ਤੋਂ ਸੀ.ਐੱਚ.ਟੀ. ਦੀਆਂ ਪੈਡਿੰਗ ਤਰੱਕੀਆਂ ਲਈ ਸਾਰੇ ਜ਼ਿਲ੍ਹਿਆਂ ਨੂੰ ਜਲਦ ਕਰਨ ਲਈ ਕਹਿਣ ਦਾ ਵੀ ਉਨ੍ਹਾਂ ਵਫ਼ਦ ਨੂੰ ਭਰੋਸਾ ਦਿੱਤਾ। ਯੂਨੀਅਨ ਦੀ ਮੰਗ 'ਤੇ ਉਨ੍ਹਾਂ ਬਦਲੀਆਂ ਦੌਰਾਨ ਸੁਸਾਇਟੀਆਂ ਅਤੇ ਜਿਲ੍ਹਾ-ਪ੍ਰੀਸ਼ਦ ਅਧੀਨ ਸਰਵਿਸ ਨੂੰ ਵੀ ਠਹਿਰ ਸਮੇਂ 'ਚ ਸ਼ਾਮਿਲ ਕਰਨ ਦਾ ਭਰੋਸਾ ਦਿੱਤਾ। ਐੱਸ.ਐੱਸ.ਏ./ਰਮਸਾ ਅਧੀਨ ਭਰਤੀ ਹੋਏ 8886 ਅਧਿਆਪਕਾਂ ਲਈ ਆਨਲਾਈਨ ਕਲਿੱਕ ਕਰਨ ਦੀ ਥਾਂ ਰੈਗੂਲਰ ਦੀ ਮਿਤੀ ਅਨੁਸਾਰ ਸੀਨੀਆਰਤਾ ਤੈਅ ਕਰਨ, ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਾ ਰਹੇ ਉੱਚ ਸਿੱਖਿਆ ਪ੍ਰਾਪਤ ਅਧਿਆਪਕਾਂ ‘ਤੇ ਬ੍ਰਿਜ਼ ਕੋਰਸ ਦੀ ਸ਼ਰਤ ਹਟਾਉਣ, ਬੱਚਾ ਸੰਭਾਲ/ਵਿਦੇਸ਼/ਮੈਡੀਕਲ ਛੁੱਟੀ ਦੀ ਪ੍ਰਵਾਨਗੀ ਦੇ ਅਧਿਕਾਰ ਡੀ.ਡੀ.ਓ. ਪੱਧਰ ‘ਤੇ ਦਿੱਤੇ ਜਾਣ ਅਤੇ ਅਚਨਚੇਤੀ ਛੁੱਟੀ ਨੂੰ ਈ-ਪੰਜਾਬ ਜਾਂ ਆਈ.ਆਰ.ਐੱਮ.ਐੱਸ. ਪੋਰਟਲ ਉੱਤੋਂ ਅਪਲਾਈ ਕਰਨ ਤੋਂ ਪੂਰਨ ਛੋਟ ਦੇਣ, ਅਧਿਆਪਕਾਂ ਨੂੰ ਗਰਮੀ ਤੇ ਸਰਦੀ ਦੀਆਂ ਛੁੱਟੀਆਂ ਤੋਂ ਇਲਾਵਾ ਵਿਦੇਸ਼ ਛੁੱਟੀ ਦੀ ਪ੍ਰਵਾਨਗੀ ਨਾ ਦੇਣ ਦਾ ਫੈਸਲਾ ਰੱਦ ਕਰਨ, ਅਧਿਆਪਕਾਂ/ਨਾਨ ਟੀਚਿੰਗ ਨੂੰ ਰੈਗੂਲਰ ਪੜ੍ਹਾਈ ਲਈ ਛੁੱਟੀ ਦੀ ਪ੍ਰਵਾਨਗੀ ਦੇਣ, ਪੁਰਸ਼ ਕਰਮਚਾਰੀਆਂ ਨੂੰ ਅਚਨਚੇਤ ਛੁੱਟੀਆਂ 10 ਤੋਂ ਵਧਾ ਕੇ 15/20 ਕਰਨ ਲਈ ਠੇਕਾ ਅਧਾਰਿਤ ਸੇਵਾ ਨੂੰ ਯੋਗ ਮੰਨਣ, ਜਿਲ੍ਹਾ ਪ੍ਰੀਸ਼ਦਾਂ ਤੋਂ 2014 ਵਿੱਚ ਸਿੱਖਿਆ ਵਿਭਾਗ ਵਿੱਚ ਈ.ਟੀ.ਟੀ. ਅਧਿਆਪਕਾਂ ਨੂੰ ਉਨ੍ਹਾਂ ਦੀ ਨਿਯੁਕਤੀ ਦੀ ਮਿਤੀ 2006 ਤੋਂ ਹੁਣ ਤੱਕ ਦੇ ਰਹਿੰਦੇ ਸੀ.ਪੀ.ਐੱਫ. , ਹੋਰ ਬਕਾਏ ਅਤੇ ਏਰੀਅਰ ਤੁਰੰਤ ਜਾਰੀ ਕਰਨ, ਪਦਉੱਨਤੀ ਦੀ ਥਾਂ ਰਿਵਰਸ਼ਨ ਲੈਣ ਵਾਲੇ ਅਧਿਆਪਕ ਨੂੰ ਪਿਛਲੇ ਕਾਡਰ ਅਨੁਸਾਰ ਏ.ਸੀ.ਪੀ. (4-9-14 ਸਾਲਾਂ) ਦਿੱਤਾ ਜਾਣ ਜਿਹੀਆਂ ਮੰਗਾਂ ਨੂੰ ਵੀ ਡੀ.ਪੀ.ਆਈ. ਮੈਡਮ ਵਲੋਂ ਵਿਚਾਰਨ ਦਾ ਭਰੋਸਾ ਦਿੱਤਾ ਗਿਆ। ਇਸ ਸਮੇਂ ਸੂਬਾ ਮੀਤ ਪ੍ਰਧਾਨ ਗੁਰਪਿਆਰ ਕੋਟਲੀ, ਮੀਤ ਪ੍ਰਧਾਨ ਬੇਅੰਤ ਸਿੰਘ, ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਜਗਪਾਲ ਸਿੰਘ ਬੰਗੀ, ਸੂਬਾ ਕਮੇਟੀ ਮੈਂਬਰ ਜੋਸ਼ਲੀ ਤਿਵਾੜੀ, ਤੇਜਵੰਤ ਸਿੰਘ, ਗਿਆਨ ਸਿੰਘ ਰੋਪੜ, ਕਰਮਜੀਤ ਸਿੰਘ, ਇੰਦਰ ਸੁਖਦੀਪ ਸਿੰਘ ਓਢਰਾ, ਮਨਜੀਤ ਸਿੰਘ ਦਸੂਹਾ , ਵਰਿੰਦਰ ਕੁਮਾਰ ਆਦਿ ਆਗੂ ਵੀ ਵਫਦ ਵਿੱਚ ਸ਼ਾਮਿਲ ਸਨ।


Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends