ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਪੰਜਾਬ ਰਾਜ ਦੇ ਸਮੂਹ ਸਕੂਲ ਮੁੱਖੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਸੈਸ਼ਨ 2022-23 ਲਈ ਨੌਵੀਂ ਅਤੇ ਗਿਆਰਵੀਂ ਸ਼੍ਰੇਣੀ ਵਿੱਚ ਆਨ-ਲਾਈਨ ਰਜਿਸਟਰੇਸ਼ਨ/ ਕੰਟੀਨਿਊਸ਼ਨ ਕਰਦੇ ਸਮੇਂ ਸਕੂਲਾਂ ਵੱਲੋਂ ਵਿਦਿਆਰਥੀਆਂ ਦੇ ਵੇਰਵਿਆਂ/ਫੋਟੇ ਸਾਈਨ/ ਸਟਰੀਮ ਵਿੱਚ ਜੋ ਗਲਤੀਆਂ ਹੋ ਗਈਆਂ ਸਨ,ਉਹਨਾਂ ਗਲਤੀਆਂ ਦੀਆਂ ਸੋਧਾਂ ਕਰਵਾਉਣ ਲਈ ਸਕੂਲ Correction Performa ਜਨਰੇਟ ਕਰਨ ਉਪਰੰਤ ਜ਼ਿਲ੍ਹਾ ਖੇਤਰੀ ਦਫਤਰਾਂ ਵਿਖੇ Verify ਕਰਵਾ ਸਕਦੇ ਹਨ,ਜਿਸ ਦਾ ਸ਼ਡਿਊਲ ਹੇਠ ਲਿਖੇ ਅਨੁਸਾਰ ਹੈ :
ਸਕੂਲ ਮੁੱਖੀ ਕਿਸੇ ਵੀ ਤਰ੍ਹਾਂ ਦੇ ਵੇਰਵਿਆਂ ਦੀਆਂ ਸੋਧਾਂ ਲਈ ਪਿਛਲੀ ਸ਼੍ਰੇਣੀ ਪਾਸ ਦਾ ਸਰਟੀਫਿਕੇਟ/ ਜਨਮ ਸਰਟੀਫਿਕੇਟ ਅਤੇ ਹੋਰ ਲੋੜੀਂਦੇ ਰਿਕਾਰਡ ਨੂੰ ਜਿਲਾ ਖੇਤਰੀ ਦਫਤਰ ਵਿਖੇ ਜਮ੍ਹਾਂ ਕਰਵਾਕੇ ਸੋਧਾਂ ਵੈਰੀਫਾਈ ਕਰਵਾ ਸਕਦੇ ਹਨ।
2. ਰਜਿਸਟਰੇਸ਼ਨ ਨੰਬਰ ਦੀ ਸੋਧ ਲਈ ਵਿਦਿਆਰਥੀ ਨੂੰ ਜਿਸ ਵੀ ਸ਼੍ਰੇਣੀ ਵਿੱਚ ਪੰਜਾਬ ਬੋਰਡ ਦਾ ਪਹਿਲਾ ਰਜਿਸਟਰੇਸ਼ਨ ਨੰਬਰ ਜਾਰੀ ਹੋਇਆ ਹੈ,ਉਸ ਦੇ proof ਵਜੋਂ Registration return ਦੀ ਕਾਪੀ ਜਮ੍ਹਾ ਕਰਵਾਉਣ ਉਪਰੰਤ ਹੀ ਸੋਧ ਕੀਤੀ ਜਾਵੇਗੀ।