ਡੈਮੋਕਰੇਟੀਕ ਜੰਗਲਾਤ ਮੁਲਾਜਮ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਰਸ਼ਪਾਲ ਸਿੰਘ ਯੋਧਾ ਨਗਰੀ ਦੀ ਅਗਵਾਈ ਵਿੱਚ ਹੋਈ। ਜਿਸ ਵਿਚ ਵੱਖ ਵੱਖ ਮੰਡਲਾਂ ਦੇ ਆਗੂਆਂ ਵੱਲੋਂ ਇਹ ਵਿਚਾਰ ਕੀਤਾ ਗਿਆ ਕਿ ਦੂਸਰੀਆਂ ਸਰਕਾਰਾਂ ਵਾਂਗ ਆਪ ਸਰਕਾਰ ਵੀ ਪਿਛਲੇ ਅੱਠ ਨੋਂ ਮਹੀਨੇਆਂ ਤੋਂ ਜੰਗਲਾਤ ਵਿਭਾਗ ਦੇ ਕੱਚੇ ਮੁਲਾਜਮਾ ਨਾਲ ਮਤਰਈ ਮਾਂ ਵਾਲਾ ਸਲੂਕ ਲਗਾਤਾਰ ਕਰਦੀ ਆ ਰਹੀ ਆ। ਪਿਛਲੇ ਵੀਹ ਪੰਜੀ ਸਾਲਾਂ ਤੋਂ ਵਿਭਾਗ ਵਿਚ ਕੰਮ ਕਰਦੇ ਵਰਕਰਾਂ ਨੂੰ ਨਾ ਤਾ ਪੱਕੇ ਕੀਤਾ ਉਲਟਾ ਨਿਗੂਣੀਆ ਤਨਖਾਹਾਂ ਉਹ ਵੀ ਬੇਵਕਤੀਆਂ ਦੇ ਕੇ ਵਰਕਰਾਂ ਨੂੰ ਮਾਣਸਿਕ ਤੋਰ ਤੇ ਮਰੀਜ ਬਣਾਇਆ ਜਾ ਰਿਹਾ ਹੈੈ।
ਯੂਨੀਅਨ ਵੱਲੋਂ ਕਈ ਵਾਰ ਆਪਣੀਆਂ ਮੁਸ਼ਕਲਾਂ ਵਣ ਮੰਤਰੀ ਲਾਲ ਚੰਦ ਕਟਾਰੂ ਚੱਕ ਜੀ ਦੇ ਧਿਆਨ ਵਿੱਚ ਲਿਆਂਦੀਆਂ ਗਈਆਂ ਪਰ ਅਫਸੋਸ ਵਣ ਮੰਤਰੀ ਵੀ ਸਾਡੀਆਂ ਹੱਕੀ ਤੇ ਜਾਇਜ ਮੰਗਾਂ ਨੂੰ ਵੀ ਅਣਗੋਲਿਆਂ ਕਰਕੇ ਟਾਈਮ ਟੱਪਾ ਰਹੇ ਹਨ ਜਿਸ ਤੋਂ ਤੰਗ ਆ ਕੇ ਯੂਨੀਅਨ ਵੱਲੋਂ ਪੰਜਾਬ ਸਰਕਾਰ ਦੇ ਵਿਰੁੱਧ ਵਣ ਮੰਤਰੀ ਦੀ ਰਿਹਾਇਸ਼ ਦੇ ਮੂਹਰੇ ਮਿਤੀ ਦਸ ਦਸੰਬਰ ਨੂੰ ਵਿਸਾ਼ਲ ਧਰਨਾ ਦਿੱਤਾ ਜਾਵੇਗਾ
ਜਿਸ ਵਿਚ ਪੰਜਾਬ ਦੇ ਸਮੂਹ ਮੰਡਲਾਂ ਵਿਚੋਂ ਵਰਕਰ ਵੱਡੀ ਗਿਣਤੀ ਵਿੱਚ ਸਾ਼ਮਲ ਹੋਣਗੇ ਇਸ ਧਰਣੇ ਦੀ ਜੁੰਮੇਵਾਰੀ ਪੰਜਾਬ ਸਰਕਾਰ ਦੀ ਆਪਣੀ ਹੋਵੇਗੀ ਵੱਲੋਂ ਸੂਬਾ ਪ੍ਰਧਾਨ ਰਛਪਾਲ ਸਿੰਘ ਯੋਧਾ ਨਗਰੀ ਹਰਿੰਦਰ ਕੁਮਾਰ ਐਮਾਂ ਅਤੇ ਸਮੂਹ ਸੂਬਾ ਕਮੇਟੀ ਪੰਜਾਬ