ਸਰਕਾਰੀ ਸਕੂਲਾ ਦੇ ਵਿਦਿਆਰਥੀ ਮੁਕਾਬਲੇਬਾਜੀ ਦੇ ਦੌਰ ਵਿਚ ਬਣੇ ਸਮੇਂ ਦੇ ਹਾਣੀ-ਡਾ.ਪ੍ਰੀਤੀ ਯਾਦਵ
ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਅਗੰਮਪੁਰ ਦਾ ਅਚਨਚੇਤ ਦੌਰਾ
ਸ੍ਰੀ ਅਨੰਦਪੁਰ ਸਾਹਿਬ 24 ਨਵੰਬਰ (Pbjobsoftoday)
ਅੱਜ ਡਿਪਟੀ ਕਮਿਸ਼ਨਰ ਰੂਪਨਗਰ ਡਾ.ਪ੍ਰੀਤੀ ਯਾਦਵ ਆਈ.ਏ.ਐਸ ਆਪਣੇ ਅਗੰਮਪੁਰ ਦੌਰੇ ਦੌਰਾਨ ਅਚਨਚੇਤ ਸਰਕਾਰੀ ਐਲੀਮੈਂਟਰੀ ਸਕੂਲ ਪਹੁੰਚੇ ਅਤੇ ਵੱਖ ਵੱਖ ਕਲਾਸ ਰੂਮ ਵਿਚ ਜਾ ਕੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਸਿੱਖਿਆ ਜਿੰਦਗੀ ਦੀ ਸਫਲਤਾ ਦਾ ਸਭ ਤੋ ਸਰਲ ਮਾਧਿਅਮ ਹੈ, ਵਿੱਦਿਆ ਇੱਕ ਅਜਿਹਾ ਗੁਣ ਹੈ, ਜੋ ਸਦਾ ਇਨਸਾਨ ਦੇ ਨਾਲ ਰਹਿੰਦਾ ਹੈ। ਉਨ੍ਹਾਂ ਨੇ ਛੋਟੇ ਛੋਟੇ ਵਿਦਿਆਰਥੀਆਂ ਤੋਂ ਉਨ੍ਹਾਂ ਦੇ ਸਿਲੇਬਸ, ਪੜ੍ਹਾਂਈ ਅਤੇ ਹੋਰ ਜਾਣਕਾਰੀ ਹਾਸਲ ਕੀਤੀ।
ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਨੂੰ ਕਵਿਤਾਵਾ, ਸੁਣਾਈਆਂ ਅਤੇ ਆਪਣੇ ਪਾਠਕ੍ਰਮ ਤੇ ਪੁਸਤਕਾਂ ਬਾਰੇ ਜਾਣਕਾਰੀ ਦਿੱਤੀ। ਡਿਪਟੀ ਕਮਿਸ਼ਨਰ ਨੇ ਪ੍ਰੀ-ਪ੍ਰਾਇਮਰੀ ਵਿਦਿਆਰਥੀਆਂ ਨਾਲ ਵਿਸੇ਼ਸ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਅੱਜ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਮਾਡਲ ਸਕੂਲਾ ਦੇ ਵਿਦਿਆਰਥੀਆਂ ਦੇ ਮੁਕਾਬਲੇ ਵਿਚ ਕਿਸੇ ਪਾਸੇ ਤੋ ਵੀ ਪਿੱਛੇ ਨਹੀ ਹਨ। ਉਨ੍ਹਾਂ ਨੇ ਸਕੂਲ ਦੇ ਸਟਾਫ ਤੋਂ ਸਕੂਲ ਵਿਚ ਲੋੜੀਦੀ ਕਮੀਆਂ ਬਾਰੇ ਜਾਣਕਾਰੀ ਲਈ ਅਤੇ ਉਨ੍ਹਾਂ ਕਮੀਆਂ ਨੂੰ ਜਲਦੀ ਦੂਰ ਕਰਨ ਦਾ ਭਰੋਸਾ ਦਿੱਤਾ। ਇਸ ਮੋਕੇ ਉਨ੍ਹਾਂ ਦੇ ਨਾਲ ਐਸ.ਡੀ.ਐਮ ਮਨੀਸ਼ਾ ਰਾਣਾ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮਨਜੀਤ ਸਿੰਘ ਮਾਵੀ ਵੀ ਮੋਜੂਦ ਸਨ।