ਘਰ ਵਿੱਚ ਬੇਕਾਰ ਪਈਆਂ ਵਸਤੂਆਂ ਨਾਲ ਵਿਗਿਆਨ ਨੂੰ ਸਮਝਣ ਲਈ ਮਾਡਲ ਅਤੇ ਸਜਾਵਟੀ ਵਸਤੂਆਂ ਬਣਾਉਣ ਨਾਲ ਵਿਦਿਆਰਥੀਆਂ ਦਾ ਬੌਧਿਕ ਵਿਕਾਸ ਹੁੰਦਾ ਹੈ - ਡਾਇਰੈਕਟਰ ਐੱਸਸੀਈਆਰਟੀ ਪੰਜਾਬ

 ਘਰ ਵਿੱਚ ਬੇਕਾਰ ਪਈਆਂ ਵਸਤੂਆਂ ਨਾਲ ਵਿਗਿਆਨ ਨੂੰ ਸਮਝਣ ਲਈ ਮਾਡਲ ਅਤੇ ਸਜਾਵਟੀ ਵਸਤੂਆਂ ਬਣਾਉਣ ਨਾਲ ਵਿਦਿਆਰਥੀਆਂ ਦਾ ਬੌਧਿਕ ਵਿਕਾਸ ਹੁੰਦਾ ਹੈ - ਡਾਇਰੈਕਟਰ ਐੱਸਸੀਈਆਰਟੀ ਪੰਜਾਬ 


ਅਮੈਰੀਕਨ ਇੰਡੀਆ ਫਾਊਂਡੇਸ਼ਨ ਟਰਸਟ ਵੱਲੋਂ ਵਿਸ਼ੇਸ਼ ਰੀਸਾਇਕਲਿੰਗ ਪ੍ਰੋਗਰਾਮ ਤਹਿਤ ਬੈਸਟ ਆਉਟ ਆਫ ਵੇਸਟ ਦੇ ਮੁਕਾਬਲੇ ਕਰਵਾਏ ਗਏ 


ਪਹਿਲੇ ਸਥਾਨ ਤੇ ਸੱਤਵੀਂ ਦੀ ਸ਼ੀਤਲ ਅਤੇ ਰਿਸ਼ਮਾ ਦਾ ਵੈਕਿਉਮ ਕਲੀਨਰ ਰਿਹਾ


ਐੱਸ ਏ ਐੱਸ ਨਗਰ 15 ਨਵੰਬਰ (ਚਾਨੀ)


ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਬੌਧਿਕ ਅਤੇ ਸਿਰਜਣਾਤਮਕ ਵਿਕਾਸ ਲਈ ਉਪਰਾਲੇ ਕੀਤੇ ਜਾ ਰਹੇ ਹਨ। ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਡਾ ਮਨਿੰਦਰ ਸਿੰਘ ਸਰਕਾਰੀਆ ਨੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ 3 ਬੀ 1 ਵਿਖੇ ਅਮੈਰੀਕਨ ਇੰਡੀਆ ਫਾਊਂਡੇਸ਼ਨ ਟਰਸਟ ਵੱਲੋਂ ਛੇਵੀਂ ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਰਾਹੀਂ ਬੈਸਟ ਆਉਟ ਆਫ ਵੇਸਟ ਦੇ ਕਰਵਾਏ ਗਏ ਮੁਕਾਬਲਿਆਂ ਵਿੱਚ ਸ਼ਮੂਲੀਅਤ ਕੀਤੀ।



ਇਸ ਮੌਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਘਰਾਂ ਅਤੇ ਦਫਤਰਾਂ ਵਿੱਚ ਬੇਕਾਰ ਸਮਝਦੀਆਂ ਜਾਣ ਵਾਲੀਆਂ ਕੁਝ ਵਸਤੂਆਂ ਵਿੱਚੋਂ ਕੁਝ ਹਿੱਸੇ ਵਰਤੋਂਯੋਗ ਹੁੰਦੇ ਹਨ। ਅਧਿਆਪਕਾਂ ਦੀ ਪ੍ਰੇਰਨਾ ਸਦਕਾ ਬੱਚੇ ਇਹਨਾਂ ਵਸਤਾਂ ਨੂੰ ਬਿਨਾਂ ਕਿਸੇ ਵਿੱਤੀ ਖਰਚੇ ਜਾਂ ਨਾ-ਮਾਤਰ ਖਰਚੇ ਨਾਲ ਵਿਗਿਆਨ ਦੀਆਂ ਧਾਰਨਾਵਾਂ ਨੂੰ ਸਮਝਦਿਆਂ ਵਰਤੋਂਯੋਗ ਵਸਤੂਆਂ ਤਿਆਰ ਕਰ ਸਕਦੇ ਹਨ। ਉਹਨਾਂ ਕਿਹਾ ਕਿ ਇਸਦੀ ਸਫਲ ਉਦਾਹਰਣ ਇਸ ਪ੍ਰਦਰਸ਼ਨੀ ਵਿੱਚ ਦੇਖਣ ਨੂੰ ਮਿਲੀ ਹੈ। ਇਸ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਸੱਤਵੀਂ ਦੀ ਸ਼ੀਤਲ ਅਤੇ ਰਿਸ਼ਮਾ ਦਾ ਵੈਕਿਉਮ ਕਲੀਨਰ ਰਿਹਾ। ਦੂਜੇ ਸਥਾਨ ਤੇ ਨੌਵੀਂ ਦੇ ਗੁਰਦਿੱਤਾ ਸਿੰਘ ਅਤੇ ਕ੍ਰਿਸ਼ਨਾ ਦੇ ਨਾਲ ਸਾਂਝੇ ਤੌਰ ਤੇ ਛੇਵੀਂ ਦੇ ਆਸ਼ੂ ਅਤੇ ਸੂਰਜ ਦੀ ਪੌਣ ਚੱਕੀ ਰਹੀ। ਤੀਜੇ ਸਥਾਨ ਤੇ ਛੇਵੀਂ ਦੇ ਲਾਇਕ ਅਤੇ ਧਰੁਵ ਦੇ ਬਰਸਾਤੀ ਪਾਣੀ ਦੀ ਵਰਤੋਂ ਲਈ ਮਾਡਲ ਦੇ ਨਾਲ ਸਾਂਝੇ ਤੌਰ ਤੇ ਸੱਤਵੀਂ ਦੇ ਯਸ਼ਪ੍ਰੀਤ ਦਾ ਪਾਣੀ ਸਾਫ ਕਰਨ ਵਾਲੇ ਯੰਤਰ ਦਾ ਮਾਡਲ ਰਿਹਾ।

ਇਸ ਮੌਕੇ ਅਮੈਰੀਕਨ ਇੰਡੀਆ ਫਾਊਂਡੇਸ਼ਨ ਟਰਸਟ ਦੇ ਜ਼ਿਲ੍ਹਾ ਕੋਆਰਡੀਨੇਟਰ ਮਨੀਸ਼ ਸ਼ਰਮਾ ਅਤੇ ਲਵਪ੍ਰੀਤ ਕੌਰ ਨੇ ਕਿਹਾ ਕਿ ਆਈਏਐੱਫ ਟਰਸਟ ਦੇ ਰੀਜਨਲ ਮੈਨੇਜਰ ਪ੍ਰਹਾਰਸ਼ ਪ੍ਰਤੀਕ ਦੀ ਅਗਵਾਈ ਵਿੱਚ 300 ਸਕੂਲਾਂ ਵਿੱਚ ਆਈਏਐੱਫ ਟਰਸਟ ਦੇ ਵੱਲੋਂ ਮਿਸ਼ਨ ਰੀਸਾਇਕਲਿੰਗ ਤਹਿਤ ਕਾਰਜ ਕੀਤਾ ਜਾ ਰਿਹਾ ਹੈ ਤਾਂ ਜੋ ਬੱਚਿਆਂ ਦੀ ਸਿਰਜਣਾਤਮਕ ਰੁਚੀਆਂ ਦਾ ਵਿਕਾਸ ਕਰਕੇ ਮਾਨਸਿਕ ਅਤੇ ਬੌਧਿਕ ਰੂਪ ਵਿੱਚ ਮਜਬੂਤ ਕੀਤਾ ਜਾਵੇ। ਇਸ ਮੌਕੇ ਬੈਸਟ ਆਉਟ ਆਫ ਵੈਸਟ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਪ੍ਰਮਾਣ-ਪੱਤਰ ਦੇ ਕੇ ਉਤਸ਼ਾਹਿਤ ਕੀਤਾ ਗਿਆ।

ਇਸ ਮੌਕੇ ਪ੍ਰਿੰਸੀਪਲ ਸਲਿੰਦਰ ਸਿੰਘ, ਸੁਨੀਲ ਕੁਮਾਰ ਸਟੇਟ ਕੋਆਰਡੀਨੇਟਰ, ਰਾਜਿੰਦਰ ਸਿੰਘ ਚਾਨੀ ਸਟੇਟ ਮੀਡੀਆ ਕੋਆਰਡੀਨੇਟਰ, ਅਰਚਨਾ ਸੈਣੀ, ਅਸ਼ੋਕ ਕੁਮਾਰ, ਪਰਮਿੰਦਰ ਕੌਰ, ਦਮਨਜੀਤ ਕੌਰ, ਰਸ਼ਮੀ ਰਾਣੀ, ਬਲਵਿੰਦਰ ਸਿੰਘ, ਅਤੇ ਹੋਰ ਵੀ ਮੌਜੂਦ ਸਨ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends