ਕੁੱਲ ਹਿੰਦ ਰਾਜ ਸਰਕਾਰੀ ਪੈਨਸ਼ਨਰਜ਼ ਫੈਡਰੇਸ਼ਨ ਦੇ ਸੱਦੇ 'ਤੇ ਮਨਾਇਆ ਮੰਗ ਦਿਵਸ

 *ਕੁੱਲ ਹਿੰਦ ਰਾਜ ਸਰਕਾਰੀ ਪੈਨਸ਼ਨਰਜ਼ ਫੈਡਰੇਸ਼ਨ ਦੇ ਸੱਦੇ 'ਤੇ ਮਨਾਇਆ ਮੰਗ ਦਿਵਸ*


*ਤਨਖਾਹ ਕਮਿਸ਼ਨ ਵਲੋਂ ਸੁਝਾਏ ਗੁਣਾਂਕ ਅਨੁਸਾਰ ਪੈਨਸ਼ਨਾਂ ਸੋਧਣ ਦੀ ਮੰਗ*


*16 ਨਵੰਬਰ ਨੂੰ ਲੁਧਿਆਣਾ ਜੋਨਲ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ*


ਨਵਾਂ ਸ਼ਹਿਰ 10 ਨਵੰਬਰ ( )  ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਕੁੱਲ ਹਿੰਦ ਰਾਜ ਸਰਕਾਰੀ ਪੈਨਸ਼ਨਰਜ਼ ਫੈਡਰੇਸ਼ਨ ਦੇ ਸੱਦੇ 'ਤੇ ਸੋਮ ਲਾਲ ਜੀ ਦੀ ਪ੍ਰਧਾਨਗੀ ਹੇਠ ਵਿਸ਼ਵਕਰਮਾ ਮੰਦਰ ਰਾਹੋਂ ਰੋਡ ਨਵਾਂ ਸ਼ਹਿਰ ਵਿਖੇ ਮੀਟਿੰਗ ਕਰਕੇ ਪੈਨਸ਼ਨਰਜ਼ ਮੰਗ ਦਿਵਸ ਮਨਾਇਆ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਦੌੜਕਾ, ਕਰਨੈਲ ਸਿੰਘ ਰਾਹੋਂ ਰਿਟਾਇਰਡ ਬੀਪੀਈਓ, ਜੀਤ ਲਾਲ ਗੋਹਲੜੋਂ, ਪ੍ਰਿੰ. ਇਕਬਾਲ ਸਿੰਘ, ਪ੍ਰਿੰ. ਅਸ਼ੋਕ ਕੁਮਾਰ, ਅਸ਼ੋਕ ਕੁਮਾਰ ਵਿੱਤ ਸਕੱਤਰ, ਸੁੱਚਾ ਰਾਮ ਸਾਬਕਾ ਬੀਪੀਈਓ, ਰੇਸ਼ਮ ਲਾਲ ਆਦਿ ਨੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਸਰਕਾਰ ਦੀ ਬਦਨੀਤੀ ਦੀ ਚਰਚਾ ਕੀਤੀ। ਬੁਲਾਰਿਆਂ ਨੇ ਪੁਰਾਣੀ ਪੈਨਸ਼ਨ ਹੂਬਹੂ ਬਹਾਲ ਕਰਨ, ਪੈਨਸ਼ਨਰਾਂ ਅਤੇ ਫੈਮਿਲੀ ਪੈਨਸ਼ਨਰਾਂ ਨੂੰ ਸਿਹਤ ਬੀਮੇ ਦੀ ਸਹੂਲਤ ਦੇਣ, 65 ਤੋਂ 70 ਸਾਲ ਦੀ ਉਮਰ ਵਿੱਚ 20% ਬੁਢਾਪਾ ਭੱਤਾ ਦੇਣ, ਮਹਿੰਗਾਈ ਭੱਤੇ ਦੀਆਂ ਹੁਣ ਤੱਕ ਦੀਆਂ ਕਿਸ਼ਤਾਂ ਅਤੇ ਉਨ੍ਹਾਂ ਦਾ ਬਕਾਇਆ ਯਕਮੁਸ਼ਤ ਦੇਣ, ਘੱਟੋ-ਘੱਟ ਪੈਨਸ਼ਨ 12000 ਰੁਪਏ ਕਰਨ, ਸੀਨੀਅਰ ਸਿਟੀਜ਼ਨ ਲਈ ਰੇਲਵੇ ਸਫਰ ਦੇ ਕਿਰਾਏ ਵਿੱਚ ਬੰਦ ਕੀਤੀ 40% ਰਿਆਇਤ ਬਹਾਲ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ।



      ਪੈਨਸ਼ਨਰਾਂ ਦੇ ਸਾਂਝੇ ਫਰੰਟ ਵਲੋਂ 16 ਨਵੰਬਰ ਨੂੰ ਲੁਧਿਆਣਾ ਸ਼ਹਿਰ ਵਿਖੇ ਕੀਤੀ ਜਾਣ ਵਾਲੀ ਜੋਨਲ ਰੋਸ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ। ਕੁਝ ਬੈਂਕਾਂ ਵਲੋਂ ਡੀ ਏ ਦੀ ਕਿਸ਼ਤ ਦਾ ਭੁਗਤਾਨ ਨਾ ਕਰਨ ਅਤੇ ਪੈਨਸ਼ਨਾਂ ਸਬੰਧੀ ਵੱਖ ਵੱਖ ਬੈਕਾਂ ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਚਰਚਾ ਕੀਤੀ ਗਈ ਜਿਸ ਦੇ ਹੱਲ ਲਈ ਬੈਂਕ ਅਧਿਕਾਰੀਆਂ ਨੂੰ ਵਫਦ ਦੇ ਰੂਪ ਵਿੱਚ ਮਿਲਣ ਦਾ ਫੈਸਲਾ ਕੀਤਾ ਗਿਆ।

             ਮੀਟਿੰਗ ਵਿੱਚ ਪੰਜਾਬ ਦੇ ਜਨਤਕ ਖੇਤਰ ਦੇ ਸਮੁੱਚੇ ਅਦਾਰਿਆਂ ਵਿੱਚ ਕੱਚੇ, ਠੇਕੇ ਤੇ, ਆਊਟ ਸੋਰਸ, ਮਾਣ ਭੱਤੇ ਤੇ ਕੰਮ ਕਰਦੇ ਮੁਲਾਜ਼ਮ ਜੋ ਲੋਕਾਂ ਨੂੰ ਸੇਵਾਵਾਂ ਦੇ ਰਹੇ ਹਨ, ਨੂੰ ਤੁਰੰਤ ਰੈਗੂਲਰ ਕਰਨ ਦੀ ਮੰਗ ਕੀਤੀ। ਪਿਛਲੀ ਸਰਕਾਰ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਕੀਤਾ ਧੋਖਾ ਰੱਦ ਕਰਕੇ ਜਨਵਰੀ 2016 ਨੂੰ 125% ਬਣਦੇ ਮਹਿੰਗਾਈ ਭੱਤੇ ਨਾਲ 2.72 ਦੇ ਗੁਣਾਂਕ ਨਾਲ ਪੈਨਸ਼ਨ ਦੁਹਰਾਈ ਕਰਨ, ਕੇਂਦਰੀ ਪੈਟਰਨ ਤੇ ਡੀਏ ਦੇ ਬਕਾਏ ਦੇਣ, 20 ਸਾਲ ਦੀ ਸੇਵਾ ਵਾਲੇ ਮੁਲਾਜ਼ਮਾਂ ਨੂੰ ਪੂਰੀ ਪੈਨਸ਼ਨ ਦਾ ਲਾਭ ਦੇਣ, ਕੈਸ਼ਲੈੱਸ ਹੈਲਥ ਸਕੀਮ ਸੋਧ ਕੇ ਲਾਗੂ ਕਰਨ ਦੀ ਮੰਗ ਕੀਤੀ।  

          ਮੀਟਿੰਗ ਵਿਚ ਧਰਮ ਪਾਲ, ਸਰੂਪ ਲਾਲ, ਜੋਗਿੰਦਰ ਪਾਲ, ਕੇਵਲ ਰਾਮ, ਹਰਭਜਨ ਸਿੰਘ, ਕ੍ਰਿਸ਼ਨ ਲਾਲ, ਰਾਮ ਲਾਲ, ਭੁਪਿੰਦਰ ਸਿੰਘ, ਜੋਗਾ ਸਿੰਘ, ਅਮਰਜੀਤ ਸਿੰਘ, ਮਹਿੰਗਾ ਰਾਮ, ਭਾਗ ਸਿੰਘ, ਰਾਮ ਸਿੰਘ, ਹਰਮੇਸ਼ ਲਾਲ, ਐਚ ਐਸ ਭਾਵੜਾ, ਜੋਗਿੰਦਰ ਪਾਲ, ਬਖਤਾਵਰ ਸਿੰਘ ਆਦਿ ਹਾਜ਼ਰ ਸਨ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends