ਈਟੀਟੀ ਅਧਿਆਪਕਾਂ ਦੀ ਭਰਤੀ ਤੋਂ ਇੱਕ ਦਿਨ ਪਹਿਲਾਂ ਹਾਈਕੋਰਟ ਵੱਲੋਂ PSTET ਵਿੱਚ ਨਤੀਜੇ ਵਿੱਚ ਸੋਧ
ਚੰਡੀਗੜ੍ਹ,10 ਨਵੰਬਰ 2022
ਈਟੀਟੀ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ ਤੋਂ ਇੱਕ ਦਿਨ ਪਹਿਲਾਂ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ( PUNJAB AND HARYANA HIGH COURT) ਨੇ ਅੱਜ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ (ਪੀਐਸਟੀਈਟੀ) -1 ਦਾ ਪੇਪਰ ਪੰਜਾਬੀ ਵਿੱਚ ਦੇਣ ਦੀ ਕੋਸ਼ਿਸ਼ ( ਅਟੈਂਪਟ) ਕਰਨ ਵਾਲੇ ਸਾਰੇ ਉਮੀਦਵਾਰਾਂ ਨੂੰ ਇੱਕ-ਇੱਕ ਅੰਕ ਦੇ ਕੇ ਨਤੀਜੇ ਵਿੱਚ ਸੋਧ ਕਰਨ ਦੇ ਨਿਰਦੇਸ਼ ਦਿੱਤੇ ਹਨ।
ਜਸਟਿਸ ਆਗਸਟੀਨ ਜਾਰਜ ਮਸੀਹ ਅਤੇ ਜਸਟਿਸ ਵਿਕਰਮ ਅਗਰਵਾਲ ਦੇ ਬੈਂਚ ਨੇ ਕਿਹਾ, "ਪੰਜਾਬੀ ਵਿੱਚ ਪੇਪਰ ਅਟੈਂਪਟ ਕਰਨ ਵਾਲੇ ਸਾਰੇ ਉਮੀਦਵਾਰਾਂ ਨੂੰ ਇੱਕ-ਇੱਕ ਅੰਕ ਦੇ ਕੇ ਪੀਐਸਟੀਈਟੀ-1 ਦੇ ਨਤੀਜੇ ਵਿੱਚ ਸੋਧ ਕਰਨ ਦੇ ਨਿਰਦੇਸ਼ ਦੇ ਕੇ ਮੌਜੂਦਾ ਅਪੀਲ ਡਿਸਪੋਜ ਕੀਤੀ ਗਈ।"
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇਹ ਹੁਕਮ ਸੁਰੇਸ਼ ਕੁਮਾਰ ਅਤੇ ਇਕ ਹੋਰ ਅਪੀਲਕਰਤਾ ਵੱਲੋਂ ਵਕੀਲ ਅਲਕਾ ਚਤਰਥ ਰਾਹੀਂ ਪੰਜਾਬ ਸਰਕਾਰ ਅਤੇ ਹੋਰ ਪ੍ਰਤੀਵਾਦੀਆਂ ਵਿਰੁੱਧ ਦਾਇਰ ਅਪੀਲ ਦੀ ਸੁਣਵਾਈ ਦੌਰਾਨ ਦਿੱਤੇ ਗਏ। ਅਪੀਲਕਰਤਾ , ਪੰਜਾਬ ਸਰਕਾਰ ਨੂੰ PSTET-I ਦੀ B-ਸੀਰੀਜ਼ ਪ੍ਰਸ਼ਨ ਪੁਸਤਿਕਾ ਵਿੱਚ ਦੋ ਪ੍ਰਸ਼ਨਾਂ ਲਈ ਗ੍ਰੇਸ ਅੰਕ ਦੇਣ ਲਈ ਨਿਰਦੇਸ਼ਾਂ ਦੀ ਮੰਗ ਕਰ ਰਹੇ ਸਨ।
ਸਾਰੇ ਉਮੀਦਵਾਰ, ਜਿਨ੍ਹਾਂ ਨੂੰ ਇੱਕ ਗ੍ਰੇਸ ਮਾਰਕ ਦਿੱਤਾ ਗਿਆ ਹੈ ETT 5994 ਅਸਾਮੀਆਂ ਲਈ ਫਾਰਮ ਭਰਨ ਦੇ ਯੋਗ ਬਣ ਗਏ ਹਨ, ਉਨ੍ਹਾਂ ਨੂੰ 10 ਨਵੰਬਰ ਨੂੰ ਜਾਂ ਇਸ ਤੋਂ ਪਹਿਲਾਂ ਆਨਲਾਈਨ ਅਪਲਾਈ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।"
READ PUNJAB AND HARYANA HIGH COURT ORDER HERE