5994 ETT SYLLABUS 2022: ਈਟੀਟੀ ਅਧਿਆਪਕਾਂ ਦੀ ਭਰਤੀ ਲਈ ਸਿਲੇਬਸ ਇਸ ਦਿਨ ਹੋਵੇਗਾ ਜਾਰੀ

5994 ETT SYLLABUS 2022: ਈਟੀਟੀ ਅਧਿਆਪਕਾਂ ਦੀ ਭਰਤੀ ਲਈ ਸਿਲੇਬਸ ਇਸ ਦਿਨ ਹੋਵੇਗਾ ਜਾਰੀ 

ਚੰਡੀਗੜ੍ਹ,17 ਨਵੰਬਰ 2022

ਈਟੀਟੀ ਅਧਿਆਪਕਾਂ ਦੀਆਂ 5994 ਦੀਆਂ ਅਸਾਮੀਆਂ ਲਈ ਸਿੱਖਿਆ ਵਿਭਾਗ ਨੇ 14 ਅਕਤੂਬਰ ਤੋਂ 10 ਨਵੰਬਰ ਤੱਕ ਅਪਲਾਈ ਕਰਨ ਦਾ ਸਮਾਂ ਤੈਅ ਕੀਤਾ ਸੀ। ਇਹਨਾਂ ਅਸਾਮੀਆਂ ਲਈ ਅਪਲਾਈ ਕਰ ਚੁੱਕੇ ਉਮੀਦਵਾਰ ਸਿਲੇਬਸ ਦੀ ਉਡੀਕ ਵਿੱਚ ਹਨ  ਪਰ ਹੈਰਾਨੀ ਦੀ ਗੱਲ ਇਹ ਹੈ ਕਿ ਆਖਰੀ ਤਰੀਕ ਦੇ 7 ਦਿਨ ਬੀਤ ਜਾਣ ਦੇ ਬਾਵਜੂਦ ਵਿਭਾਗ ਨੇ ਅਜੇ ਤੱਕ ਸਿਲੇਬਸ ਜਾਰੀ ਨਹੀਂ ਕੀਤਾ। ਇਸ ਕਾਰਨ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਤੋਂ ਬਾਅਦ ਉਮੀਦਵਾਰ ਭੰਬਲਭੂਸੇ ਵਿੱਚ ਹਨ ਕਿ ਉਨ੍ਹਾਂ ਨੂੰ ਕਿਸ ਪੈਟਰਨ ਦੀ ਪ੍ਰੀਖਿਆ ਦੀ ਤਿਆਰੀ ਕਰਨੀ ਚਾਹੀਦੀ ਹੈ। 



ਸਿਲੇਬਸ ਜਲਦ ਜਾਰੀ ਕੀਤਾ ਜਾਵੇਗਾ: ਹਰਵਿੰਦਰ ਕੌਰ 

ਸਿਲੇਬਸ ਦੇ ਜਾਰੀ ਹੋਣ ਵਿੱਚ ਹੋ ਰਹੀ ਦੇਰੀ ਬਾਰੇ ਸਿੱਖਿਆ ਵਿਭਾਗ ਡਾਇਰੈਕਟੋਰੇਟ ਪੰਜਾਬ ਦੀ ਸਹਾਇਕ ਡਾਇਰੈਕਟਰ ਹਰਵਿੰਦਰ ਕੌਰ ਨੇ ਕਿਹਾ ਕਿ ਸਿਲੇਬਸ ਜਲਦੀ ਹੀ ਜਾਰੀ ਕਰ ਦਿੱਤਾ ਜਾਵੇਗਾ ਤਾਂ ਜੋ ਉਮੀਦਵਾਰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਪ੍ਰੀਖਿਆ ਦੀ ਤਿਆਰੀ ਕਰ ਸਕਣ।


DOWNLOAD OLD ETT RECRUITMENT SYLLABUS HERE




Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends