ਅਜੀਤ ਪਾਲ ਸਿੰਘ ਡੀਐਮ ( ਖੇਡਾਂ) ਨੇ ਦੱਸਿਆ ਕਿ ਖੇਡਾਂ ਦਾ ਸਮੁੱਚਾ ਪ੍ਰਬੰਧ ਜਗਦੀਪ ਸਿੰਘ ਜੌਹਲ ਅਤੇ ਬਲਜੀਤ ਕੌਰ ਵੱਲੋਂ ਵਿਦਿਆਰਥੀਆਂ ਦੀ ਹਰੇਕ ਸਹੂਲਤ ਨੂੰ ਦੇਖਦੇ ਹੋਏ ਕੀਤਾ ਗਿਆ। ਜਿਲ੍ਹੇ ਦੇ ਸਮੂਹ ਬਲਾੱਕ ਸਿੱਖਿਆ ਅਫਸਰਾਂ , ਆਸ਼ਾ ਰਾਣੀ, ਇੰਦੂ ਸੂਦ, ਰਮਨਜੀਤ ਸਿੰਘ, ਅਵਤਾਰ ਸਿੰਘ ਅਤੇ ਪਰਮਜੀਤ ਸਿੰਘ ਨੇ ਜ਼ਿਲ੍ਹਾ ਪੱਧਰੀ ਖੇਡਾਂ ਆਪਣੀ ਨਿਗਰਾਨੀ ਹੇਠ ਕਰਵਾਈਆਂ। ਅੱਜ ਹੋਏ ਮੁਕਾਬਲਿਆਂ ਵਿੱਚ ਵੱਖ ਵੱਖ ਬਲਾਕਾਂ ਦੇ ਜੇਤੂ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਬੜੇ ਜੋਸ਼ ਨਾਲ ਹਿਸਾ ਲਿਆ।
ਮੁੱਖ ਮਹਿਮਾਨ ਜਸਵਿੰਦਰ ਸਿੰਘ ( ਉੱਪ ਜ਼ਿਲਾ ਸਿੱਖਿਆ ਅਫਸਰ ) ਬੱਚਿਆਂ ਦੀ ਹੋਸਲਾ ਅਫਜ਼ਾਈ ਕੀਤੀ ਅਤੇ ਕਿਹਾ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਜਰੂਰੀ ਹਨ, ਹਰੇਕ ਬੱਚੇ ਨੂੰ ਕਿਸੇ ਨ ਕਿਸੇ ਖ਼ੇਡ ਵਿਚ ਜਰੂਰ ਭਾਗ ਲੈਣਾ ਚਾਹੀਦਾ ਹੈ। ਇਸ ਮੌਕੇ ਤੇ ਗੁਰਮੀਤ ਸਿੰਘ ( ਮੀਡੀਆ ), ਦੇਵਰਾਜ ਸੀਐਚਟੀ , ਸਮੂਹ ਸਟਾਫ ਸਰਕਾਰੀ ਪ੍ਰਾਇਮਰੀ ਸਕੂਲ ਦੁਲੇਅ , ਹੈਡ ਟੀਚਰ ਸੁਸ਼ਮਾ , ਜਸਵਿੰਦਰ ਕੌਰ, ਮਨਜੀਤ ਕੌਰ, ਰੀਤਿੰਦਰ ਕੌਰ , ਹਰਕੋਮਲ ਸਿੰਘ , ਨਵਜੀਤ ਸਿੰਘ ,ਮਹਿੰਦਰ ਪਾਲ ਸਿੰਘ , ਨਛੱਤਰ ਸਿੰਘ ਆਦਿ ਨੇ ਇਹਨਾਂ ਖੇਡਾਂ ਲਈ ਪੂਰਨ ਸਹਿਯੋਗ ਕੀਤਾ।