ਪੰਜਾਬ ਸਟੇਟ ਟੀਚਰ ਐਲੀਜੀਬੀਲਿਟੀ ਟੈਸਟ ਦਸੰਬਰ 2022: ਸੂਬੇ ਦੇ ਨੌਜਵਾਨਾਂ ਲਈ ਜਿਹੜੇ ਕਿ ਟੈਟ ਪ੍ਰੀਖਿਆ ਦਾ ਇੰਤਜ਼ਾਰ ਕਰ ਰਹੇ ਸਨ ਉਹਨਾਂ ਲਈ ਵੱਡੀ ਖੁਸ਼ਖਬਰੀ ਹੈ। ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਦਸੰਬਰ ਮਹੀਨੇ PSTET 2022 ਪ੍ਰੀਖਿਆ ਲਵੇਗਾ।
PSTET 2022, ਪੀਐਸਟੈਟ 2022 ਲਈ ਸਿੱਖਿਆ ਵਿਭਾਗ ਵੱਲੋਂ ਤਿਆਰੀਆਂ ਸ਼ੁਰੂ ਕਰ ਦਿਤੀਆਂ ਹਨ। ਪੰਜਾਬ ਸਟੇਟ ਟੀਚਰ ਐਲੀਜੀਬੀਲਿਟੀ ਟੈਸਟ ਪ੍ਰੀਖਿਆ ਐਸਸੀਈਆਰਟੀ ( SCERT) ਵੱਲੋਂ ਲਈ ਜਾਵੇਗੀ।
ਐਸਸੀਈਆਰਟੀ SCERT ਵੱਲੋਂ ਜਾਰੀ ਪੱਤਰ ਅਨੁਸਾਰ ਆਰਟ ਐਂਡ ਕਰਾਫਟ ਅਧਿਆਪਕਾਂ ਦੀ ਭਰਤੀ ਲਈ ਟੈਟ ਪ੍ਰੀਖਿਆ ( PSTET -2) ਦਸੰਬਰ ਮਹੀਨੇ ਲਈ ਜਾਣੀ ਹੈ। ਕਿਉਂਕਿ ਆਰਟ ਐਂਡ ਕਰਾਫਟ ਅਧਿਆਪਕਾਂ ਦੀ ਭਰਤੀ ਲਈ ਟੈਟ ਪ੍ਰੀਖਿਆ ਪਹਿਲੀ ਵਾਰ ਹੋਣ ਜਾ ਰਹੀ ਹੈ,ਇਸ ਲਈ SCERT ਵੱਲੋਂ TET ਪ੍ਰੀਖਿਆ ਲਈ ਸਿਲੇਬਸ ਵੀ ਤਿਆਰ ਕਰਵਾਇਆ ਜਾ ਰਿਹਾ ਹੈ, ਅਤੇ ਇਸ ਸਬੰਧੀ 8 ਅਧਿਆਪਕਾਂ ਦੀ ਡਿਊਟੀ ਲਗਾਈ ਗਈ ਹੈ।