PROPERTY ON SALE: ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਪ੍ਰਮੁੱਖ ਜਾਇਦਾਦਾਂ ਖਰੀਦਣ ਦਾ ਮੌਕਾ, ਜਾਇਦਾਦਾਂ ਦੀ ਈ-ਨਿਲਾਮੀ

 ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਪ੍ਰਮੁੱਖ ਜਾਇਦਾਦਾਂ ਖਰੀਦਣ ਦਾ ਮੌਕਾ

ਅੰਮਿ੍ਰਤਸਰ ਅਤੇ ਜਲੰਧਰ ਵਿਕਾਸ ਅਥਾਰਟੀਆਂ ਵੱਲੋਂ ਕੀਤੀ ਜਾ ਰਹੀ ਹੈ ਜਾਇਦਾਦਾਂ ਦੀ ਈ-ਨਿਲਾਮੀ

ਚੰਡੀਗੜ, 7 ਅਕਤੂਬਰ:

ਜਲੰਧਰ ਵਿਕਾਸ ਅਥਾਰਟੀ ਅਤੇ ਅੰਮਿ੍ਰਤਸਰ ਵਿਕਾਸ ਅਥਾਰਟੀ ਵੱਲੋਂ ਸੂਬੇ ਦੇ ਸ਼ਹਿਰਾਂ ਅੰਮਿ੍ਰਤਸਰ, ਗੁਰਦਾਸਪੁਰ, ਬਟਾਲਾ, ਜਲੰਧਰ, ਫਗਵਾੜਾ, ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਵਿੱਚ ਪ੍ਰਮੁੱਖ ਜਾਇਦਾਦਾਂ ਦੀ ਈ-ਨਿਲਾਮੀ ਕੀਤੀ ਜਾ ਰਹੀ ਹੈ।


ਇਸ ਬਾਰੇ ਜਾਣਕਾਰੀ ਦਿੰਦਿਆਂ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਅੰਮਿ੍ਰਤਸਰ ਵਿਕਾਸ ਅਥਾਰਟੀ ਵੱਲੋਂ 13 ਐਸ.ਸੀ.ਓਜ., 99 ਰਿਹਾਇਸ਼ੀ ਪਲਾਟ, ਗੁਰਦਾਸਪੁਰ ਵਿੱਚ 3.58 ਕਰੋੜ ਰੁਪਏ ਦੀ ਕੀਮਤ ਵਾਲੀ ਇੱਕ ਸਕੂਲ ਸਾਈਟ ਅਤੇ ਬਟਾਲਾ ਵਿੱਚ 5.25 ਕਰੋੜ ਰੁਪਏ ਦੀ ਕੀਮਤ ਵਾਲੀ ਇੱਕ ਹੋਰ ਸਕੂਲ ਸਾਈਟ, ਗੁਰਦਾਸਪੁਰ ਵਿੱਚ 6.10 ਕਰੋੜ ਰੁਪਏ ਦੀ ਕੀਮਤ ਵਾਲੀ ਇੱਕ ਬਹੁ-ਮੰਤਵੀ ਸਾਈਟ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਇਨਾਂ ਜਾਇਦਾਦਾਂ ਦੀ ਈ-ਨਿਲਾਮੀ 20 ਅਕਤੂਬਰ, 2022 ਤੋਂ 31 ਅਕਤੂਬਰ, 2022 ਤੱਕ ਹੋਵੇਗੀ।

ਜਲੰਧਰ ਵਿਕਾਸ ਅਥਾਰਟੀ ਵੱਲੋਂ 105 ਵਪਾਰਕ ਸਾਈਟਾਂ ਦੀ ਈ-ਨਿਲਾਮੀ ਕਰਵਾਈ ਜਾ ਰਹੀ ਹੈ, ਜਿਨਾਂ ਵਿੱਚ ਐਸ.ਸੀ.ਓ., ਐਸ.ਸੀ.ਐਸ., ਐਸ.ਸੀ.ਐਫ., ਕਨਵੀਨੀਐਂਟ ਬੂਥ, ਕਨਵੀਨੀਐਂਟ ਦੁਕਾਨਾਂ ਸ਼ਾਮਲ ਹਨ। 41 ਰਿਹਾਇਸ਼ੀ ਪਲਾਟ ਵੀ ਨਿਲਾਮੀ ਲਈ ਉਪਲਬਧ ਹਨ। ਇਨਾਂ ਤੋਂ ਇਲਾਵਾ ਸੁਲਤਾਨਪੁਰ ਲੋਧੀ ਵਿੱਚ 2.20 ਕਰੋੜ ਰੁਪਏ ਦੀ ਰਾਖਵੀਂ ਕੀਮਤ ਵਾਲੀ ਸਕੂਲ ਸਾਈਟ ਅਤੇ ਜਲੰਧਰ ਵਿੱਚ 6.36 ਕਰੋੜ ਰੁਪਏ, 11.73 ਕਰੋੜ ਰੁਪਏ ਅਤੇ 26.89 ਕਰੋੜ ਰੁਪਏ ਦੀ ਕੀਮਤ ਵਾਲੀਆਂ ਤਿੰਨ ਚੰਕ ਸਾਈਟਾਂ ਬੋਲੀ ਲਈ ਉਪਲਬਧ ਹਨ। ਇਨਾਂ ਜਾਇਦਾਦਾਂ ਦੀ ਈ-ਨਿਲਾਮੀ 17 ਅਕਤੂਬਰ, 2022 ਤੱਕ ਹੋਵੇਗੀ।

  ਬੁਲਾਰੇ ਨੇ ਕਿਹਾ ਕਿ ਜਾਇਦਾਦਾਂ ਦੀ ਰਾਖਵੀਂ ਕੀਮਤ, ਆਲਾ-ਦੁਆਲਾ, ਸਥਾਨ ਸਬੰਧੀ ਯੋਜਨਾਵਾਂ, ਭੁਗਤਾਨ ਅਤੇ ਹੋਰ ਨਿਯਮ ਤੇ ਸ਼ਰਤਾਂ ਸਮੇਤ ਹੋਰ ਵੇਰਵੇ ਪੋਰਟਲ ..-. ‘ਤੇ ਉਪਲਬਧ ਹਨ। ਨਿਲਾਮੀ ਵਾਲੀਆਂ ਜਾਇਦਾਦਾਂ ਦਾ ਕਬਜ਼ਾ ਅਲਾਟਮੈਂਟ ਪੱਤਰ ਜਾਰੀ ਹੋਣ ਤੋਂ 90 ਦਿਨਾਂ ਦੇ ਅੰਦਰ ਸਫਲ ਬੋਲੀਕਾਰਾਂ ਨੂੰ ਸੌਂਪ ਦਿੱਤਾ ਜਾਵੇਗਾ। ਸਾਈਟਾਂ ਦਾ ਕਬਜ਼ਾ ਜਲਦ ਸੌਂਪਣ ਨਾਲ ਅਲਾਟੀਆਂ ਨੂੰ ਜਲਦ ਉਸਾਰੀ ਸ਼ੁਰੂ ਕਰਨ ਅਤੇ ਬਾਅਦ ਵਿੱਚ ਸਾਈਟ (ਰਿਹਾਇਸ਼ੀ ਜਾਂ ਵਪਾਰਕ) ਦੀ ਢੁਕਵੀਂ ਵਰਤੋਂ ਕਰਨ ਵਿੱਚ ਮਦਦ ਮਿਲੇਗੀ।

ਉਨਾਂ ਅੱਗੇ ਦੱਸਿਆ ਕਿ ਈ-ਨਿਲਾਮੀ ਵਿੱਚ ਹਿੱਸਾ ਲੈਣ ਲਈ ਇੱਛੁਕ ਬੋਲੀਕਾਰਾਂ ਨੂੰ ਨਿਲਾਮੀ ਪੋਰਟਲ ‘ਤੇ ਸਾਈਨਅੱਪ ਕਰਕੇ ਉਪਭੋਗਤਾ ਆਈ.ਡੀ. ਅਤੇ ਪਾਸਵਰਡ ਪ੍ਰਾਪਤ ਕਰਨਾ ਹੋਵੇਗਾ। ਇਸ ਉਪਰੰਤ ਬੋਲੀਕਾਰਾਂ ਨੂੰ ਨੈੱਟ ਬੈਂਕਿੰਗ/ਡੈਬਿਟ ਕਾਰਡ/ਕ੍ਰੈਡਿਟ ਕਾਰਡ/ ਆਰ.ਟੀ.ਜੀ.ਐਸ./ ਐਨ.ਈ.ਐਫ.ਟੀ. ਰਾਹੀਂ ਰਿਫੰਡੇਬਲ/ਅਡਜੱਸਟੇਬਲ ਯੋਗਤਾ ਫੀਸ ਜਮਾਂ ਕਰਵਾਉਣੀ ਪਵੇਗੀ।

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends