PRINCIPAL PROMOTION : ਸੀਨੀਆਰਤਾ ਸੂਚੀ ਜਾਰੀ, ਲੈਕਚਰਾਰ, ਹੈਡਮਾਸਟਰ ਅਤੇ ਵੋਕੇਸ਼ਨਲ ਮਾਸਟਰ/ ਲੈਕਚਰਾਰਾਂ ਨੂੰ ਏਸੀਆਰ ਅਪਲੋਡ ਕਰਨ ਦੀਆਂ ਹਦਾਇਤਾਂ

 ਲੈਕਚਰਾਰ, ਹੈਡਮਾਸਟਰ ਅਤੇ ਵੋਕੇਸ਼ਨਲ ਮਾਸਟਰ/ ਲੈਕਚਰਾਰ ਦੀ ਪੰਜ ਸਾਲ ਏ.ਸੀ.ਆਰ ਆਨਲਾਈਨ ਪੋਰਟਲ ਤੇ ਅੱਪ ਲੋਡ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। 



ਡੀਪੀਆਈ ਵੱਲੋਂ ਪ੍ਰਿੰਸੀਪਲਾਂ ਦੀ ਭਰਤੀ ਲਈ  ਲੈਕਚਰਾਰਾਂ ਦੀ ਸੀਨੀਆਰਤਾ ਨੰ. 4600 ਤੱਕ, ਹੈਡਮਾਸਟਰਾਂ ਦੀ ਸੀਨੀਆਰਤਾ ਨੰ. 2400 ਤੱਕ ਅਤੇ ਵੋਕੇਸ਼ਨਲ ਮਾਸਟਰ/ ਲੈਕਚਰਾਰ ਦੀ ਸੀਨੀਆਰਤਾ ਨੰ. 700 ਤੱਕ ਦੀ ਬਤੌਰ ਪੀ.ਈ.ਐਸ. ਗਰੁੱਪ-ਏ ਦੀ ਤਰੱਕੀ ਸਬੰਧੀ ਡੀ.ਪੀ.ਸੀ ਲਈ ਸਬੰਧਤਾਂ ਦੀਆਂ ਪਿਛਲੇ ਪੰਜ ਸਾਲਾਂ ਦੀਆਂ ਏ.ਸੀ.ਆਰਜ ਮਿਤੀ 20.10.2022 ਤੱਕ ਆਨਲਾਈਨ ਪੋਰਟਲ ਤੇ ਕਰਮਚਾਰੀਆਂ ਦੀ ਈ-ਪੰਜਾਬ ਆਈ.ਡੀ ਤੇ ਹਰ ਹਾਲਤ ਵਿੱਚ ਅਪਲੋਡ ਕਰਨਾ ਯਕੀਨੀ ਬਣਾਉਣ ਲਈ ਲਿਖਿਆ ਗਿਆ ਹੈ।




 ਜੇਕਰ ਕਿਸੇ ਕਰਮਚਾਰੀ ਦੀ ਕਿਸੇ ਸਾਲ ਦੀ ਏ.ਸੀ.ਆਰ ਉਪਲਬਧ ਨਹੀਂ ਹੈ ਤਾਂ ਇਸ ਸਬੰਧੀ NRC ( No Report Certificate) ਜਾਰੀ ਕਰਕੇ ਅੱਪ-ਲੋਡ ਕੀਤਾ ਜਾਵੇ ਅਤੇ ਉਸ ਤੋਂ ਪਿਛਲੇ ਸਾਲ ਦੀ ਏ.ਸੀ.ਆਰ ਵੀ ਅਪਲੋਡ ਕਰਨੀ ਯਕੀਨੀ ਬਣਾਈ ਜਾਵੇ। ਉਕਤ ਅਨੁਸਾਰ ਏ.ਸੀ.ਆਰ ਅਪਲੋਡ ਕਰਨ ਸਬੰਧੀ ਕਨਸੋਲੀਡੇਟ ਸਰਟੀਫਿਕੇਟ ਸਬੰਧਤ ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਵੱਲੋਂ ਨਿਸ਼ਚਿਤ ਮਿਤੀ ਤੱਕ ਭੇਜਣਾ ਯਕੀਨੀ ਬਣਾਇਆ ਜਾਵੇ। READ OFFICIAL LETTER HERE 

DOWNLOAD LECTURER SENIORITY LIST UPTO 2015 CLICK HERE 





Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends