ONLINE TRANSFER: ਸਰਹੱਦੀ ਖੇਤਰਾਂ ਵਿੱਚ ਬਦਲੀ ਨੂੰ ਲੈਕੇ ਸਿੱਖਿਆ ਮੰਤਰੀ ਦਾ ਵੱਡਾ ਬਿਆਨ

ਚੰਡੀਗੜ੍ਹ 15 ਅਕਤੂਬਰ 2022

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਕੂਲੀ ਸਿੱਖਿਆ ਅਤੇ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਇੱਕ ਹਿੰਦੀ ਅਖ਼ਵਾਰ ਨੂੰ ਇੰਟਰਵਿਊ ਦਿੱਤਾ। ਜਿਸ ਵਿੱਚ ਉਹਨਾਂ ਨੇ ਕਈ ਅਹਿਮ ਪਹਿਲੂਆਂ ਤੇ ਆਪਣੀ ਗੱਲ ਰੱਖੀ।


ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਪੁੱਛਿਆ ਗਿਆ ਸਰਹੱਦੀ ਖੇਤਰ ਵਿੱਚ ਅਧਿਆਪਕਾਂ ਦੀ ਬਦਲੀ ਨੂੰ ਲੈ ਕੇ ਵਿਵਾਦ ਹੈ। ਕੀ ਤੁਸੀਂ ਕੁਝ ਬਦਲਾਅ ਕਰੋਗੇ?

ਇਸਦੇ ਜਵਾਬ ਵਿੱਚ ਸਿਖਿਆ ਮੰਤਰੀ ਨੇ ਕਿਹਾ  " ਜੇਕਰ ਅਧਿਆਪਕਾਂ ਦੀ ਬਦਲੀ ਸਰਹੱਦੀ ਖੇਤਰ ਵਿੱਚ ਹੁੰਦੀ ਹੈ ਤਾਂ ਉਨ੍ਹਾਂ ਨੂੰ ਤਿੰਨ ਸਾਲ ਸਬੰਧਤ ਖੇਤਰ ਵਿੱਚ ਬਿਤਾਉਣੇ ਪੈਣਗੇ, ਇਸ। ਵਿੱਚ  ਰਿਆਇਤ ਨਹੀਂ ਦਿੱਤੀ ਜਾਵੇਗੀ। ਇਸ ਨਿਯਮ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ ਤਾਂ ਜੋ ਸਰਹੱਦੀ ਖੇਤਰ ਵਿੱਚ ਵੀ ਸਿੱਖਿਆ ਦੇ ਪੱਧਰ ਵਿੱਚ ਸੁਧਾਰ ਕੀਤਾ ਜਾ ਸਕੇ। ਸਰਕਾਰ ਇਹ ਨਹੀਂ ਕਹਿ ਰਹੀ ਕਿ ਅਧਿਆਪਕਾਂ ਨੂੰ ਉਮਰ ਭਰ ਇੱਕੋ ਥਾਂ ’ਤੇ ਸੇਵਾ ਕਰਨੀ ਚਾਹੀਦੀ ਹੈ, ਪਰ ਉਨ੍ਹਾਂ ਨੂੰ ਉੱਥੇ ਇੱਕ ਨਿਸ਼ਚਿਤ ਸਮੇਂ ਤੱਕ ਸੇਵਾ ਕਰਨੀ ਪਵੇਗੀ, ਇਸ ਨਿਯਮ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ ਅਤੇ ਇਸ ਨਾਲ ਉਸ ਖੇਤਰ ਵਿੱਚ ਸਿੱਖਿਆ ਦਾ ਪੱਧਰ ਉੱਚਾ ਹੋਵੇਗਾ। ਇਨ੍ਹਾਂ ਤਬਾਦਲਿਆਂ ਵਿੱਚ ਕੋਈ ਸਿਆਸੀ ਦਖਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।




ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਰੈਗੂਲਰ ਲਈ ਪ੍ਰਦਰਸ਼ਨ ਕਰ ਰਿਹਾ ਹੈ, ਉਨ੍ਹਾਂ ਲਈ ਕੀ ਯੋਜਨਾ ਹੈ?

ਇਸ ਸੁਆਲ ਦੇ ਜੁਆਬ ਵਿੱਚ ਸਿੱਖਿਆ ਮੰਤਰੀ ਨੇ ਕਿਹਾ "ਅਸੀਂ ਸਿੱਖਿਆ ਵਿੱਚ ਸੁਧਾਰ ਲਈ ਲਗਾਤਾਰ ਯਤਨਸ਼ੀਲ ਹਾਂ। ਇਸ ਲਈ ਸਕੂਲਾਂ ਵਿੱਚ ਦੋ ਸ਼ਿਫਟਾਂ ਵਿੱਚ ਪੜ੍ਹਾਈ ਸ਼ੁਰੂ ਕੀਤੀ ਗਈ ਹੈ। ਇਸ ਦੇ ਨਾਲ ਹੀ, ਅਸੀਂ ਸਿੱਖਿਆ ਵਿਭਾਗ ਵਿੱਚ 9000 ਕਰਮਚਾਰੀਆਂ ਨੂੰ ਪੱਕਾ ਕਰਨ  ਲਈ  ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਿਨ੍ਹਾਂ ਮੁਲਾਜ਼ਮਾਂ ਦੀ ਤਨਖਾਹ 8 ਜਾਂ 9 ਹਜ਼ਾਰ ਰੁਪਏ ਹੈ, ਉਨ੍ਹਾਂ ਦੀ ਤਨਖਾਹ ਦੁੱਗਣੀ ਤੋਂ ਵੀ ਜ਼ਿਆਦਾ ਹੋਵੇਗੀ।


PRINCIPAL PROMOTION: ਪ੍ਰਿੰਸੀਪਲਾਂ ਦੀ ਪਦ ਉੱਨਤੀਆਂ ਤੇ ਹਾਈਕੋਰਟ ਵਿੱਚ ਕੇਸ ਦਰਜ, ਪੜ੍ਹੋ ਕੀ ਮਿਲੇ ਹੁਕਮ 


PSTET DECEMBER 2022: ਦਸੰਬਰ ਵਿੱਚ ਹੋਵੇਗੀ ਪੀਐਸਟੀਈਟੀ ਪ੍ਰੀਖਿਆ 



 ਅਧਿਆਪਕਾਂ ਵਿੱਚ ਇਸ ਗੱਲੋਂ ਨਾਰਾਜ਼ਗੀ ਹੈ ਕਿ ਪੜ੍ਹਾਉਣ ਤੋਂ ਇਲਾਵਾ ਉਹਨਾਂ ਨੂੰ ਹੋਰ ਕੰਮਾਂ ਉਲਝਾਇਆ ਜਾਂਦਾ ਹੈ‌ ।  ਇਸ ਸੁਆਲ ਦੇ ਜੁਆਬ ਵਿੱਚ ਸਿੱਖਿਆ ਮੰਤਰੀ ਨੇ ਕਿਹਾ ਸਾਡੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਅਧਿਆਪਕਾਂ ਨੂੰ ਪੜ੍ਹਾਉਣ ਤੋਂ ਇਲਾਵਾ ਕਿਸੇ ਹੋਰ ਕੰਮ ਲਈ ਨਹੀਂ ਲਿਆ ਜਾਵੇਗਾ। ਜੇਕਰ ਸਰਕਾਰ ਨੂੰ ਹੋਰ ਕੰਮਾਂ ਲਈ ਸਟਾਫ ਦੀ ਲੋੜ ਹੈ ਤਾਂ ਉਹ ਉਸ ਲਈ ਬਦਲ ਲੱਭੇਗੀ। ਅਧਿਆਪਕਾਂ ਦਾ ਜੋ ਮੁੱਢਲਾ ਕੰਮ ਹੈ, ਉਹੀ ਕੰਮ ਉਨ੍ਹਾਂ ਤੋਂ ਲਿਆ ਜਾਵੇਗਾ।




Featured post

Punjab Board Class 8th, 10th, and 12th Guess Paper 2025: Your Key to Exam Success!

PUNJAB BOARD GUESS PAPER 2025 Punjab Board Class 8th, 10th, and 12th Guess Paper 2025: Your Key to Exam Success! The ...

RECENT UPDATES

Trends