ਆਈ.ਟੀ.ਆਈਜ਼ ਦੇ ਦਾਖਲੇ ਦਾ ਨੋਟਿਸ ਦਾਖਲਾ ਸਾਲ 2022
(ਖੁੱਲ੍ਹੇ ਦਾਖਲੇ ਲਈ ਆਖਰੀ ਮੌਕਾ) On the Spot ITI Admission
ਪੰਜਾਬ ਰਾਜ ਦੀਆਂ ਸਾਰੀਆਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਅਤੇ ਪ੍ਰਾਈਵੇਟ | ਐਫੀਲਿਏਟਿਡ ਉਦਯੋਗਿਕ ਸਿਖਲਾਈ ਸੰਸਥਾਵਾਂ ਵਿਚ ਖਾਲੀ ਰਹਿ ਗਈਆਂ ਸੀਟਾਂ ਵਿਰੁੱਧ, ਡੀ.ਜੀ.ਟੀ. ਭਾਰਤ ਸਰਕਾਰ ਨਵੀਂ ਦਿੱਲੀ ਵੱਲੋਂ ਦਾਖਲਾ ਮਿਤੀਆਂ ਦੇ ਕੀਤੇ ਵਾਧੇ ਦੇ ਸਨਮੁਖ, ਦਾਖਲਾ ਮਿਤੀਆਂ ਵਿਚ ਹੇਠ ਦਰਸਾਏ ਅਨੁਸਾਰ ਵਾਧਾ ਕੀਤਾ ਜਾਂਦਾ ਹੈ:
ITI admission 2022 | important dates |
---|---|
Online registration and uploading of documents | 30 October 2022 till 12:30 PM |
submit document verification processing fees | 30 October 2022 till 01:00 PM |
Reporting by Candidates at institute | 30 October 2022 till 0:00 PM |
ਨਿਊ ਵੋਕੇਸ਼ਨਲ ਵੈਲਫੇਅਰ ਟਰੇਨਿੰਗ ਸਕੀਮ ਤਹਿਤ ਕੇਵਲ ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਦੇ ਦਾਖਲੇ ਲਈ ਰਾਜ ਅਧੀਨ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਨੂੰ ਇਸ ਸਕੀਮ ਤਹਿਤ ਅਲਾਟ ਹੋਈਆਂ ਟਰੇਡਾਂ ਵਿਚ ਖਾਲੀ ਰਹਿ ਗਈਆਂ ਸੀਟਾਂ ਵਿਰੁੱਧ, ਦਾਖਲੇ ਲਈ ਚਾਹਵਾਨ ਉਮੀਦਵਾਰ, ਆਖਰੀ ਮਿਤੀ 29.102022 ਨੂੰ ਸ਼ਾਮ 05.00 ਵਜੇ ਤੱਕ ਅਰਜ਼ੀਆਂ ਦੇ ਸਕਦੇ ਹਨ। ਮਿਤੀ 30.102022 ਨੂੰ ਦੁਪਹਿਰ 12:30 ਵਜੇ ਤੱਕ ਵੈੱਬਸਾਈਟ www.itipunjab.nic.in ਤੇ ਆਨਲਾਈਨ ਰਜਿਸਟਰੇਸ਼ਨ ਲਾਜ਼ਮੀ ਕਰਵਾਈ ਜਾਵੇ ਅਤੇ ਮਿਤੀ 30.10.2003 ਨੂੰ ਦੁਪਹਿਰ 01.00 ਵਜੇ ਤੱਕ ਡਾਕੂਮੈਂਟ ਵੈਰੀਫਾਈ ਕਰਵਾਏ ਜਾਣ। ਉਪਰੰਤ ਮਿਤੀ 30.10.2022 ਨੂੰ ਦੁਪਹਿਰ 02:00 ਵਜੇ ਤੋਂ ਮੈਰਿਟ ਦੇ ਆਧਾਰ 'ਤੇ ਦਾਖਲਾ ਹੋਵੇਗਾ।
ਦਾਖਲ ਲਈ ਚਾਹਵਾਨ ਬਿਨੈਕਾਰ ਵੈੱਬਸਾਈਟ www.itipunjab.nic.in 'ਤੇ ਆਨਲਾਈਨ ਰਜਿਸਟਰੇਸ਼ਨ ਕਰ ਸਕਦੇ ਹਨ। ਹੋਰ ਵਧੇਰੇ ਜਾਣਕਾਰੀ ਲਈ ਦਾਖਲੇ ਸਬੰਧੀ ਵਿਸਥਾਰਪੂਰਵਕ ਹਦਾਇਤਾਂ ਅਤੇ ਗਾਈਡ ਲਾਈਨਜ਼ ਵੈੱਬਸਾਈਟ www.itipunjab.nic.in 'ਤੇ ਉਪਲਬੱਧ ਹਨ, ਨੂੰ ਪੜ੍ਹ ਲਿਆ ਜਾਵੇ। ਦਾਖਲੇ ਦੇ ਸਬੰਧ ਵਿਚ ਪਹਿਲਾਂ ਤੋਂ ਜਾਰੀ ਦਿਸ਼ਾ-ਨਿਰਦੇਸ਼ ਲਾਗੂ ਰਹਿਣਗੇ। ਉਪਰੋਕਤ ਮਿਤੀਆਂ ਦੌਰਾਨ ਦਾਖਲ ਸਿਖਿਆਰਥੀਆਂ ਦੀਆਂ ਰੈਗੂਲਰ ਕਲਾਸਾਂ ਮਿਤੀ 31.10.2022 ਤੋਂ ਲੱਗਣੀਆਂ