ਚੰਡੀਗੜ੍ਹ, 7 ਅਕਤੂਬਰ:
ਪੰਜਾਬ ਸਰਕਾਰ ਵੱਲੋਂ ਬਾਹਰੀ ਸੂਬਿਆਂ ਦੇ ਨੌਜਵਾਨਾਂ ਨੂੰ ਸਰਕਾਰੀ ਪੰਜਾਬ ਵਿੱਚ ਨੌਕਰੀਆਂ ਹਾਸਲ ਕਰਨ ਤੋਂ ਰੋਕਣ ਲਈ ਰਾਖਵਾਂਕਰਨ ਲਾਲੂ ਕਰੇਗੀ। ਇਸ ਰਾਖਵੇਂਕਰਨ ਅਨੁਸਾਰ ਪੰਜਾਬ ਦੇ ਸੂਬੇ ਦੇ ਨੌਜਵਾਨਾਂ ਨੂੰ ਸਰਕਾਰੀ ਵਿਭਾਗਾਂ ਵਿੱਚ 80% ਨੌਕਰੀਆਂ ਰਾਖਵੀਆਂ ਹੋਣਗੀਆਂ , ਅਤੇ ਕਿਸੇ ਵੀ ਵਿਭਾਗ ਵਿੱਚ 80% ਤੋਂ ਘੱਟ ਪੰਜਾਬੀ ਨੌਜਵਾਨਾਂ ਦੀ ਭਰਤੀ ਨਹੀਂ ਕੀਤੀ ਜਾਵੇਗੀ।
ਬਾਹਰੀ ਸੂਬਿਆਂ ਦੇ ਨੌਜਵਾਨਾਂ ਨੂੰ ਪੰਜਾਬ ਵਿੱਚ ਨੌਕਰੀਆਂ ਲਈ ਪਾਸ ਕਰਨਾ ਹੋਵੇਗਾ ਟੈਸਟ
NOTIFICATION REGARDING REGULARISATION OF CONTRACT TEACHERS: ਅੱਜ ਮਿਲੇਗੀ ਕੱਚੇ ਅਧਿਆਪਕਾਂ ਨੂੰ ਖੁਸ਼ਖਬਰੀ,
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ 6 ਅਕਤੂਬਰ ਨੂੰ ਮੀਟਿੰਗਾਂ ਕੀਤੀਆਂ ਅਤੇ ਇਹ ਭਰੋਸਾ ਦਿੱਤਾ ਕਿ ਜਿਹੜੇ ਨੌਜਵਾਨ ਬਾਹਰੀ ਸੂਬਿਆਂ ਤੋਂ ਆ ਕੇ ਪੰਜਾਬ ਵਿੱਚ ਨੌਕਰੀ ਲੈਣ ਦੀ ਕੋਸ਼ਿਸ਼ ਕਰਨਗੇ, ਉਨ੍ਹਾਂ ਨੌਜਵਾਨਾਂ ਨੂੰ 20 ਫੀਸਦੀ ਰਾਖਵਾਂਕਰਨ ਦੇ ਨਾਲ ਹੀ 10ਵੀਂ ਤੱਕ ਪੰਜਾਬੀ ਦੀ ਪੜ੍ਹਾਈ ਦਾ ਸਰਟੀਫਿਕੇਟ ਦੇਣ ਤੋਂ ਇਲਾਵਾ ਪੰਜਾਬ ਵਿੱਚ ਟੈਸਟ ਵੀ ਦੇਣਾ ਪਵੇਗਾ।
ਟੈਸਟ ਪਾਸ ਨਹੀਂ ਕਰਨ ਵਾਲੇ ਨੌਜਵਾਨਾਂ ਨੂੰ ਨਹੀਂ ਮਿਲੇਗੀ ਨੌਕਰੀ:-
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਬਾਹਰੀ ਸੂਬਿਆਂ ਦੇ ਨੌਜਵਾਨ ਇਸ ਪੰਜਾਬੀ ਦੇ ਟੈਸਟ ਨੂੰ ਦੇਣ ਵਿਚ ਅਸਫ਼ਲ ਸਾਬਤ ਹੋਏ ਤਾਂ ਉਨ੍ਹਾਂ ਨੂੰ ਸਰਕਾਰੀ ਨੌਕਰੀ ਨਹੀਂ ਮਿਲਗੀ ।