ਰੱਬੀ ਦੀ ਤੀਜੀ ਕਿਤਾਬ ਸਰਕਾਰੀ ਛੁੱਟੀਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤੀ ਰਲੀਜ਼
ਸ੍ਰੀ ਅਨੰਦਪੁਰ ਸਾਹਿਬ 05 ਅਕਤੂਬਰ (ਅੰਜੂ ਸੂਦ)
ਸਾਹਿਤਕਾਰ ਅਤੇ ਅਧਿਆਪਕ ਰਾਬਿੰਦਰ ਸਿੰਘ ਰੱਬੀ ਦੀ ਤੀਜੀ ਕਿਤਾਬ ਸਰਕਾਰੀ ਛੁੱਟੀਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਬੱਢਲ ਲੋਅਰ ਵਿਖੇ ਰਲੀਜ਼ ਕੀਤੀ। ਬੱਢਲ ਲੋਅਰ ਵਿਖੇ ਸੰਤ ਬਾਬਾ ਪ੍ਰੀਤਮ ਸਿੰਘ ਜੀ ਯੂਥ ਵੈੱਲਫੇਅਰ ਕਲੱਬ ਵੱਲੋਂ ਛਿੰਝ ਦਾ ਆਯੋਜਨ ਕੀਤਾ ਗਿਆ ਸੀ । ਇਸ ਕਿਤਾਬ ਵਿੱਚ ਸਰਕਾਰੀ ਛੁੱਟੀਆਂ ਬਾਰੇ ਮੂਲ ਜਾਣਕਾਰੀ ਦਿੱਤੀ ਗਈ ਹੈ ਜਿਵੇਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂੁ ਤੇਗ਼ ਬਹਾਦਰ ਜੀ, ਗਣਤੰਤਰ ਦਿਵਸ, ਸੁਤੰਤਰਤਾ ਦਿਵਸ, ਰਾਮ ਨੌਂਮੀਂ, ਵਿਸ਼ਵਕਰਮਾ ਦਿਵਸ, ਸੰਤ ਨਾਭਾ ਦਾਸ ਜੀ, ਭਗਤ ਰਵਿਦਾਸ ਜੀ, ਭਗਤ ਕਬੀਰ ਜੀ, ਮਹਾਂ ਸ਼ਿਵਰਾਤਰੀ, ਵਾਲਮੀਕਿ ਦਿਵਸ, ਭਗਵਾਨ ਮਹਾਂਵੀਰ, ਗੁੱਡ ਫਰਾਈਡੇ, ਡਾ. ਭੀਮ ਰਾਓ ਅੰਬੇਦਕਰ, ਗੁੱਡ ਫਰਾਈਡੇ, ਈਦ ਉਲ ਫਿਤਰ, ਪਰਸੂ ਰਾਮ ਜੈਅੰਤੀ, ਈਦ ਉਲ ਜੁਹਾ, ਜਨਮ ਅਸ਼ਟਮੀ, ਮਹਾਰਾਜਾ ਅਗਰਸੈਨ ਜੈਅੰਤੀ, ਕ੍ਰਿਸਮਸ, ਦਿਵਾਲ਼ੀ, ਹੋਲੀ ਅਤੇ ਦਸਹਿਰਾ ਬਾਰੇ ।
ਇਸ ਮੌਕੇ ਸ੍ਰੀ ਰੱਬੀ (ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ) ਨੇ ਦੱਸਿਆ ਕਿ ਮੇਰੀਆਂ ਪਹਿਲੀਆਂ ਦੋ ਕਿਤਾਬਾਂ ਜ਼ਿੰਦਗੀ ਦੀ ਵਰਨਮਾਲ਼ਾ ਅਤੇ ਸਾਡੇ ਇਤਿਹਾਸ ਦੇ ਪੰਨੇ ਨੂੰ ਵੀ ਪੰਜਾਬੀ ਪਾਠਕਾਂ ਨੇ ਭਰਵਾਂ ਹੁੰਘਾਰਾ ਦਿੱਤਾ ਹੈ ਅਤੇ ਉਨ੍ਹਾਂ ਦੇ ਦੂਜੇ ਐਡੀਸ਼ਨ ਛਪ ਰਹੇ ਹਨ, ਇਸੇ ਤਰ੍ਹਾਂ ਪੰਜਾਬੀ ਪਾਠਕ ਇਸ ਕਿਤਾਬ ਨੂੰ ਵੀ ਮਣਾਂ ਮੂੰਹੀਂ ਪਿਆਰ ਦੇਣਗੇ । ਇਸ ਮੌਕੇ ਯੂਥ ਪ੍ਰਧਾਨ ਕਮਿੱਕਰ ਸਿੰਘ ਡਾਢੀ, ਸਰਬਜੀਤ ਸਿੰਘ ਭਟੋਲੀ,ਵਪਾਰ ਮੰਡਲ ਪ੍ਰਧਾਨ ਜਸਵੀਰ ਸਿੰਘ ਅਰੋੜਾ,ਸੋਹਣ ਸਿੰਘ ਨਿੱਕੂਵਾਲ,ਸਰੂਪ ਸਿੰਘ ,ਸਾਬਕਾ ਸਰਪੰਚ ਜਰਨੈਲ ਸਿੰਘ,ਹੁਕਮ ਚੰਦ ਸੈਣੀ,ਹਰਜੋਤ ਸਿੰਘ ਜੋਤੀ,ਕੇਸਰ ਸਿੰਘ ਸੰਧੂ,ਦੇਵ ਰਾਜ,ਗੁਰਬਚਨ ਸਿੰਘ,ਸੋਨੂੰ ਪੰਡਿਤ,ਤਰਸੇਮ ਲਾਲ,ਗੁਰਪਾਲ ਸਿੰਘ ਕਾਕੂ ਸਰਪੰਚ,ਦਵਿੰਦਰ ਸਿੰਘ ਸਿੰਦੂ ਜਰਨੈਲ ਸਿੰਘ ਨਿੱਕੂਵਾਲ, ਭੁਪਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ ।