ਸਿੰਗਲ ਯੂਜ਼ ਪਲਾਸਟਿਕ ਮਿਲਣ ’ਤੇ ਹੁਣ ਲੱਗੇਗਾ ਭਾਰੀ ਭਰਕਮ ਜੁਰਮਾਨਾ ਪੰਜਾਬ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ
ਪੰਜਾਬ ਸਰਕਾਰ ਨੇ ਸਿੰਗਲ ਯੂਜ਼ ਪਲਾਸਟਿਕ 'ਤੇ ਪਾਬੰਦੀ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਜੁਰਮਾਨੇ ਸਬੰਧੀ ਨੋਟੀਫਿਕੇਸ਼ਨ ਜਾਰੀ ਤਹਿਤ ਸਿੰਗਲ ਯੂਜ਼ ਪਲਾਸਟਿਕ ਬਣਾਉਣ ਵਾਲੇ ਮੈਨੂਫੈਕਚਰ ਨੂੰ ਪਹਿਲੀ ਵਾਰ ਸਿੰਗਲ ਯੂਜ਼ ਪਲਾਸਟਿਕ ਫੜੇ ਜਾਣ 'ਤੇ 50 ਹਜ਼ਾਰ ਰੁਪਏ ਅਤੇ ਦੂਜੀ ਵਾਰ ਫੜੇ ਜਾਣ 'ਤੇ 1 ਲੱਖ ਰੁਪਏ ਜੁਰਮਾਨਾ ਹੋ ਸਕਦਾ ਹੈ।
ਇਸ ਨੋਟੀਫਿਕੇਸ਼ਨ ਅਨੁਸਾਰ ਕੋਈ ਵੀ ਵਿਅਕਤੀ, ਦੁਕਾਨਦਾਰ, ਰੇਹੜੀ, ਆਫਿਸ, ਹੋਟਲ, ਪੈਲਸ, ਫੰਕਸ਼ਨ ਆਦਿ ਵਿਚ ਬੰਦ ਕੀਤਾ ਸਿੰਗਲ ਪਲਾਸਟਿਕ ਦੀ ਵਰਤੋਂ ਕਰਦਾ ਪਾਇਆ ਜਾਵੇਗਾ ਤਾਂ 100 ਗ੍ਰਾਮ ਸਿੰਗਲ ਯੂਜ਼ ਪਲਾਸਿਟਕ ਮਿਲਣ 'ਤੇ 2000, 101-500 ਗ੍ਰਾਮ ਸਿੰਗਲ ਯੂਜ਼ ਪਲਾਸਟਿਕ 'ਤੇ 3000, 501-1 ਕਿਲੋਗ੍ਰਾਮ ਸਿੰਗਲ ਯੂਜ਼ ਪਲਾਸਟਿਕ ਮਿਲਣ 'ਤੇ 5000, 1 ਕਿਲੋ ਤੋਂ 6 ਕਿਲੋ ਤੱਕ ਮਿਲਣ 'ਤੇ 10,000 ਰੁਪਏ ਜਦ ਕਿ 5 ਕਿਲੋ ਤੋਂ ਵੱਧ ਮਿਲਣ 'ਤੇ 20 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ .