ਗੋਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ
ਗੋਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦਾ ਇੱਕ ਵਫਦ ਪ੍ਰਧਾਨ ਸੰਜੀਵ ਕੁਮਾਰ ਫਤਿਹਗੜ੍ਹ ਸਾਹਿਬ ਅਤੇ ਸੀ.ਮੀਤ ਪ੍ਰਧਾਨ ਅਮਨ ਸ਼ਰਮਾ ਅੰਮ੍ਰਿਤਸਰ ਦੀ ਅਗਵਾਈ ਵਿੱਚ ਸਿੱਖਿਆ ਮੰਤਰੀ ਸ੍ਰ ਹਰਜੋਤ ਸਿੰਘ ਬੈਂਸ ਨੂੰ ਮਿਲਿਆ ਜਿਸ ਵਿੱਚ ਆਗੂਆਂ ਨੇ ਵਿਭਾਗੀ ਪ੍ਰੀਖਿਆ ਨੂੰ ਰੱਦ ਕਰਨ ,ਪ੍ਰਿੰਸੀਪਲ ਅਤੇ ਲੈਕਚਰਾਰ ਪੱਦਉਨਤੀ ਤੁਰੰਤ ਕਰਨ ਅਤੇ ਅਧਿਆਪਕ ਮਾਰੂ 2018 ਸਰਵਿਸ ਨਿਯਮਾਂ ਨੂੰ ਰੱਦ ਕਰਨ ਲਈ ਦਲੀਲਾਂ ਨਾਲ ਆਪਣੀ ਮੰਗਾਂ ਰੱਖੀਆਂ ।ਇਸ ਮੌਕੇ ਬਲਰਾਜ ਸਿੰਘ ਬਾਜਵਾ ਅਤੇ ਸੁਖਦੇਵ ਸਿੰਘ ਰਾਣਾ ਨੇ ਰਿਵਰਸ਼ਨ ਲੈਕਚਰਾਰ ਦੇ ਮੁੱਦੇ ਨੂੰ ਤੁਰੰਤਹੱਲ ਕਰਨ ਅਤੇ ਟਰਾਂਸਫਰ ਪਾਲਿਸੀ ਵਿੱਚ ਆਪਸੀ ਬਦਲੀ ਅਤੇ ਪੱਦਉਨਤ ਅਧਿਆਪਕਾਂ ਨੂੰ ਸਟੇਅ ਦੀ ਛੋਟ ਦੇਣ ਅਤੇ ਪਿੱਛਲੀ ਸਰਕਾਰ ਵੱਲੋ ਕੱਚੇ ਅਧਿਆਪਕਾਂ ਨੂੰ ਪੱਕੇ ਕਰਵਾਉਣ ਲਈ ਵਿੱਢੇ ਸੰਘਰਸ਼ ਦੋਰਾਨ ਅਧਿਆਪਕ ਆਗੂਆਂ ਦੀ ਵਿਕਮੇਟਾਈਜੇਸ਼ਨ ਰੱਦ ਕਰਨ ਦੀ ਮੰਗ ਕੀਤੀ ।ਇਸ ਮੌਕੇ ਆਗੂਆਂ ਨੇ ਡੀ.ਏ, ਪੇਂਡੂ ਭੱਤਾ, ਬਾਰਡਰ ਹਾਊਸ ਰੈਂਟ ਭੱਤੇ ਅਤੇ ਪੇ ਕਮਿਸ਼ਨ ਬਕਾਇਆ ਬਾਰੇ ਵੀ ਵਿੱਤ ਮੰਤਰੀ ਦੇ ਨਾਮ ਮੰਗ ਪੱਤਰ ਸੋਪਿਆ।ਇਸ ਮੌਕੇ ਗੁਰਪ੍ਰੀਤ ਸਿੰਘ ਬਠਿੰਡਾ,ਹਰਜੀਤ ਸਿੰਘ ਬਲਾੜੀ,ਰਣਬੀਰ ਸਿੰਘ ਮੋਹਾਲੀ,ਅਵਤਾਰ ਸਿੰਘ ਰੂਪਨਗਰ ਅਤੇ ਜਤਿੰਦਰ ਸਿੰਘ ਗੁਰਦਾਸਪੁਰ ਅਮਰਜੀਤ ਸਿੰਘ ਵਾਲੀਆ ਹਾਜਰ ਸਨ।