ਮੁੱਖ ਅਧਿਆਪਕ ਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੀ ਸਿੱਖਿਆ ਮੰਤਰੀ ਪੰਜਾਬ ਨਾਲ ਹੋਈ ਮੀਟਿੰਗ।
ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਹੋਣਗੀਆਂ ਜਲਦੀ
:ਅਮਨਦੀਪ ਸ਼ਰਮਾ।
ਸੈਂਟਰ ਹੈੱਡ ਟੀਚਰ ਤੋਂ ਬਲਾਕ ਸਿੱਖਿਆ ਅਫ਼ਸਰ ਸੀਨੀਅਰਤਾ ਸੂਚੀ ਜ਼ਿਲ੍ਹਾ ਪੱਧਰ ਸਬੰਧੀ ਹੋਈ ਗੱਲਬਾਤ: ਦਿਲਬਾਗ ਸਿੰਘ ਤਰਨਤਾਰਨ।
ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੀ ਅਹਿਮ ਮੀਟਿੰਗ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਨਾਲ ਹੋਈ । ਜਥੇਬੰਦੀ ਵੱਲੋਂ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆ ਦੀ ਮੰਗ ਰੱਖਦਿਆਂ ਮੰਗ ਕੀਤੀ ਕਿ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੇ ਵੱਖ -ਵੱਖ ਵਿਸ਼ਿਆਂ ਦੀਆਂ ਤਰੱਕੀਆਂ ਤੁਰੰਤ ਕੀਤੀਆਂ ਜਾਣ ਤਾਂ ਉਨ੍ਹਾਂ ਕਿਹਾ ਕਿ ਇਹ ਤਰੱਕੀਆਂ ਜਲਦੀ ਹੀ ਕੀਤੀਆਂ ਜਾ ਰਹੀਆਂ ਹਨ।2018 ਤੋਂ ਬਾਅਦ ਭਰਤੀ ਜਾਂ ਪ੍ਰਮੋਟ ਅਧਿਆਪਕਾਂ ਤੇ ਵਿਭਾਗੀ ਪੇਪਰ, ਕੰਪਿਊਟਰ ਪੇਪਰ ਦੇ ਮਸਲੇ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਮਸਲੇ ਦਾ ਹੱਲ ਕੱਢਿਆ ਜਾਵੇਗਾ। ਜਥੇਬੰਦੀ ਵੱਲੋਂ ਹਰੇਕ ਪ੍ਰਾਇਮਰੀ ਸਕੂਲ ਵਿੱਚ ਪਾਰਟ ਟਾਇਮ ਸਵੀਪਰ,ਪ੍ਰੀ ਪ੍ਰਾਇਮਰੀ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ, ਪ੍ਰਾਇਮਰੀ ਅਧਿਆਪਕਾਂ ਦੀਆਂ ਬਦਲੀਆਂ ਆਦਿ ਮਸਲਿਆਂ ਦੀ ਗੱਲ ਰੱਖੀ ਗਈ ਉਨ੍ਹਾਂ ਕਿਹਾ ਕਿ ਬਦਲੀਆਂ ਸਬੰਧੀ ਪਾਲਿਸੀ ਕੱਲ੍ਹ ਅਖ਼ਬਾਰ ਵਿੱਚ ਜਾਰੀ ਹੋ ਜਾਵੇਗੀ ਅਤੇ 6635 ਅਧਿਆਪਕਾਂ ਦੀਆਂ ਬਦਲੀਆਂ ਇੱਕੋ ਕੈਟਾਗਿਰੀ ਵਿੱਚ ਅਤੇ ਵਿਸ਼ੇਸ਼ ਕੈਟਾਗਿਰੀ ਵਿਚ ਕੀਤੀਆਂ ਜਾਣਗੀਆਂ। ਬਲਾਕ ਸਿੱਖਿਆ ਅਫ਼ਸਰਾਂ ਦੀਆਂ ਸੀਨੀਅਰਤਾ ਸੂਚੀਆਂ ਜ਼ਿਲ੍ਹਾ ਪੱਧਰ ਤੇ ਤਿਆਰ ਕਰਨ ਸਬੰਧੀ ਵੀ ਵਿਸਥਾਰਪੂਰਵਕ ਗੱਲਬਾਤ ਕੀਤੀ ਗਈ ਜਿਸ ਦੇ ਮਸਲੇ ਦੇ ਹੱਲ ਲਈ ਉਨ੍ਹਾਂ ਤੁਰੰਤ ਮੰਗ ਪੱਤਰ ਤੇ ਇਹ ਨੋਟ ਕੀਤਾ ਗਿਆ।ਇਸ ਸਮੇਂ ਦਿਲਬਾਗ ਸਿੰਘ ਸੈਂਟਰ ਹੈਡ ਟੀਚਰ ਪੰਜਵੜ ਤਰਨਤਾਰਨ , ਰਾਜਨ ਕੁਮਾਰ ਸੈਂਟਰ ਹੈਡ ਟੀਚਰ ਘਰਿਆਲਾ ਜ਼ਿਲ੍ਹਾ ਤਰਨਤਾਰਨ, ਭਾਰਤ ਭੂਸ਼ਨ ਮਾਨਸਾ, ਹਰਵੀਰ ਸਿੰਘ ਮੁਹਾਲੀ,ਮਨਜਿੰਦਰ ਸਿੰਘ ਮੰਡ ਤਰਨਤਾਰਨ,ਵੀਨੂ ਸੇਖੜੀ ਆਦਿ ਹਾਜਰ ਸਨ।