ਸਿੱਖਿਆ ਵਿਭਾਗ ਵੱਲੋਂ ਕਰਵਾਏ ਗਏ ਲੋਕ ਨਾਚ ਅਤੇ ਰੋਲ ਪਲੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਕਿਸ਼ੋਰ ਵਿਦਿਆਰਥੀਆਂ ਨੇ ਸਮਾਂ ਬੰਨ੍ਹਿਆ
ਲੋਕ ਨਾਚ ਵਿੱਚ ਲੁਧਿਆਣਾ ਦੀ ਟੀਮ ਨੇ ਅਤੇ ਰੋਲ ਪਲੇਅ ਵਿੱਚ ਜ਼ਿਲ੍ਹਾ ਪਟਿਆਲਾ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ
ਜੇਤੂ ਟੀਮਾਂ ਨੂੰ ਸਿੱਖਿਆ ਵਿਭਾਗ ਵੱਲੋਂ ਨਗਦ ਇਨਾਮ ਅਤੇ ਪ੍ਰਮਾਣ-ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ
ਰਾਸ਼ਟਰੀ ਜਨਸੰਖਿਆ ਸਿੱਖਿਆ ਪ੍ਰੋਗਰਾਮ ਤਹਿਤ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਅਤੇ ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ, ਗੁਰੂਸਰ ਸੁਧਾਰ ਵਿਖੇ ਕਰਵਾਏ ਗਏ ਰਾਜ ਪੱਧਰੀ ਮੁਕਾਬਲੇ ਸਫ਼ਲਤਾ ਪੂਰਵਕ ਸੰਪਨ
ਲੁਧਿਆਣਾ/ਐੱਸ.ਏ.ਐੱਸ. ਨਗਰ 11 ਅਕਤੂਬਰ ( )
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ, ਪ੍ਰਦੀਪ ਕੁਮਾਰ ਅਗਰਵਾਲ ਆਈ.ਏ.ਐੱਸ. ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਦੀ ਅਗਵਾਈ ਅਤੇ ਡਾ. ਮਨਿੰਦਰ ਸਿੰਘ ਸਰਕਾਰੀਆ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਸਰਕਾਰੀ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਬੱਚਿਆਂ ਦੇ ਲੋਕ ਨਾਚ ਅਤੇ ਰੋਲ ਪਲੇ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਲੁਧਿਆਣਾ ਜਸਵਿੰਦਰ ਕੌਰ ਗਰੇਵਾਲ ਦੀ ਦੇਖ-ਰੇਖ ਹੇਠ ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ, ਗੁਰੂਸਰ ਸੁਧਾਰ ਅਤੇ ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ, ਗੁਰੂਸਰ ਸੁਧਾਰ ਵਿਖੇ ਕਰਵਾਏ ਗਏ।
ਮੁਕਾਬਲਿਆਂ ਦੀ ਸ਼ੁਰੂਆਤ ਕਰਵਾਉਣ ਸਮੇਂ ਸੁਸ਼ੀਲ ਭਾਰਦਵਾਜ ਸਟੇਟ ਨੋਡਲ ਅਫ਼ਸਰ ਰਾਸ਼ਟਰੀ ਜਨਸੰਖਿਆ ਸਿੱਖਿਆ ਪ੍ਰੋਗਰਾਮ ਪੰਜਾਬ ਡਾ. ਪਰਗਟ ਸਿੰਘ ਗਰਚਾ ਪ੍ਰਿੰਸੀਪਲ ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ, ਡਾ. ਹਰਪ੍ਰੀਤ ਸਿੰਘ ਪ੍ਰਿੰਸੀਪਲ ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਨੇ ਬੱਚਿਆਂ ਨੂੰ ਮੁਕਾਬਲਿਆਂ ਵਿੱਚ ਵਧੀਆ ਕਾਰਗੁਜ਼ਾਰੀ ਲਈ ਪ੍ਰੇਰਿਤ ਕੀਤਾ। ਪ੍ਰਦੀਪ ਛਾਬੜਾ ਸਹਾਇਕ ਨੋਡਲ ਅਫ਼ਸਰ ਨੇ ਸਮੂਹ ਭਾਗ ਲੈਣ ਵਾਲੀਆਂ ਟੀਮਾਂ ਨੂੰ ਜੀ ਆਇਆਂ ਕਿਹਾ ਅਤੇ ਕਿਸ਼ੋਰ ਅਵਸਥਾ ਮੌਕੇ ਬੱਚਿਆਂ ਨੂੰ ਜਾਗਰੂਕ ਕਰਨ ਲਈ ਸਕੂਲਾਂ ਅਤੇ ਘਰਾਂ ਵਿੱਚ ਧਿਆਨ ਦੇਣ ਯੋਗ ਗੱਲਾਂ ਬਾਰੇ ਵਿਸਥਾਰ ਵਿੱਚ ਚਾਨਣਾ ਪਾਇਆ।
ਲੋਕ ਨਾਚ ਵਿੱਚ ਭਾਗ ਲੈਣ ਵਾਲੀਆਂ 19 ਜ਼ਿਲ੍ਹਿਆਂ ਦੀਆਂ ਟੀਮਾਂ ਵਿੱਚੋਂ ਲੁਧਿਆਣਾ ਦੀ ਟੀਮ ਨੇ ਪਹਿਲਾ ਸਥਾਨ, ਪਟਿਆਲਾ ਨੇ ਦੂਜਾ ਸਥਾਨ ਅਤੇ ਹੁਸ਼ਿਆਰਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਰੋਲ ਪਲੇਅ ਵਿੱਚ ਭਾਗ ਲੈਣ ਵਾਲੀਆਂ 19 ਜ਼ਿਲ੍ਹਿਆਂ ਦੀਆਂ ਟੀਮਾਂ ਵਿੱਚੋਂ ਪਟਿਆਲਾ ਦੀ ਟੀਮ ਨੇ ਪਹਿਲਾ ਸਥਾਨ, ਫਾਜ਼ਿਲਕਾ ਨੇ ਦੂਜਾ ਸਥਾਨ ਅਤੇ ਪਠਾਨਕੋਟ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂ ਟੀਮਾਂ ਨੂੰ ਸਿੱਖਿਆ ਵਿਭਾਗ ਵੱਲੋਂ ਨਗਦ ਇਨਾਮ ਅਤੇ ਪ੍ਰਮਾਣ-ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਲੋਕ ਨਾਚ ਅਤੇ ਰੋਲ ਪਲੇ ਮੁਕਾਬਲਿਆਂ ਵਿੱਚ ਕਿਸ਼ੋਰ ਬੱਚਿਆਂ ਅਤੇ ਬੱਚੀਆਂ ਨੇ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਤੇਜ ਕਰਨ ਦੇ ਉਪਰਾਲਿਆਂ, ਬਾਲ ਯੋਨ ਸ਼ੋਸ਼ਣ ਦੀ ਨਿਖੇਧੀ ਲਈ ਖੁੱਲ੍ਹ ਕੇ ਸਾਹਮਣੇ ਆਉਣ, ਵਧ ਰਹੀ ਜਨਸੰਖਿਆ ਤੇ ਕਾਬੂ ਪਾਉਣ ਲਈ ਸਿੱਖਿਆ ਦੇ ਮਹੱਤਵਪੂਰਨ ਯੋਗਦਾਨ, ਅਨਪੜ੍ਹਤਾ ਨੂੰ ਮੁੱਢੋਂ ਖਤਮ ਕਰਨ ਲਈ ਸਕੂਲੀ ਸਿੱਖਿਆ ਦੀ ਲੋੜ ਤੇ ਜੋਰ ਦੇਣ, ਘਰ ਵਿੱਚ ਮੁੰਡੇ ਅਤੇ ਕੁੜੀ ਨੂੰ ਬਰਾਬਰ ਸਮਝਦਿਆਂ ਅੱਗੇ ਵਧਣ ਲਈ ਬਿਨਾ ਭੇਦ ਭਾਵ ਕੀਤਿਆਂ ਮੌਕੇ ਦੇਣ ਦੇ ਵਿਸ਼ਿਆਂ ਨੂੰ ਆਪਣੀਆਂ ਪੇਸ਼ਕਾਰੀਆਂ ਰਾਹੀਂ ਬਾਖੂਬੀ ਪ੍ਰਚਾਰਿਆ।
ਡਾ. ਐੱਸ.ਐੱਸ. ਥਿੰਦ ਸਕੱਤਰ ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ, ਗੁਰੂਸਰ ਸੁਧਾਰ ਅਤੇ ਪ੍ਰਧਾਨ ਮਨਜੀਤ ਸਿੰਘ ਗਿੱਲ ਪ੍ਰਧਾਨ ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ, ਗੁਰੂਸਰ ਸੁਧਾਰ ਨੇ ਇਨਾਮ ਵੰਡ ਸਮਾਰੋਹ ਦੌਰਾਨ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਦੀ ਸਰਾਹਨਾ ਕੀਤੀ।
ਜਿਕਰਯੋਗ ਹੈ ਕਿ ਰਾਸ਼ਟਰੀ ਵਿੱਦਿਅਕ ਖੋਜ ਅਤੇ ਸਿਖਲਾਈ ਕੌਂਸਲ ਨਵੀਂ ਦਿੱਲੀ ਵੱਲੋਂ ਰਾਸ਼ਟਰੀ ਜਨਸੰਖਿਆ ਸਿੱਖਿਆ ਪ੍ਰੋਗਰਾਮ ਤਹਿਤ ਲੋਕ ਨਾਚ ਅਤੇ ਰੋਲ ਪਲੇਅ ਮੁਕਾਬਲੇ ਬਲਾਕ, ਜ਼ਿਲ੍ਹਾ ਅਤੇ ਰਾਜ ਪੱਧਰ ‘ਤੇ ਆਯੋਜਿਤ ਕਰਵਾਏ ਗਏ ਅਤੇ ਇਹਨਾਂ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀਆਂ ਟੀਮਾਂ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਸ਼ਮੂਲੀਅਤ ਕਰਨਗੀਆਂ।
ਜੇਤੂ ਟੀਮਾਂ ਨੂੰ ਸਨਮਾਨਿਤ ਕਰਨ ਤੋਂ ਇਲਾਵਾ ਸਮੂਹ ਭਾਗ ਲੈਣ ਵਾਲੀਆਂ ਟੀਮਾਂ ਦੇ ਵਿਦਿਆਰਥੀਆਂ, ਗਾਇਡ ਅਧਿਆਪਕਾਂ ਅਤੇ ਪ੍ਰੋਗਰਾਮ ਦਾ ਆਯੋਜਨ ਕਰਨ ਵਿੱਚ ਸਹਿਯੋਗ ਦੇਣ ਵਾਲੇ ਅਧਿਆਪਕਾਂ ਅਤੇ ਕਰਮਚਾਰੀਆਂ ਦਫ਼ਤਰ ਡਾਇਰੈਕਟਰ ਐੱਸ.ਸੀ.ਈ.ਆਰ.ਟੀ. ਪੰਜਾਬ ਵੱਲੋਂ ਪ੍ਰਮਾਣ ਪੱਤਰ ਦੇ ਕੇ ਨਿਵਾਜਿਆ ਗਿਆ।
ਲੋਕ ਨਾਚ ਮੁਕਾਬਲੇ ਲਈ ਕਰਮਜੀਤ ਸਿੰਘ ਗਰੇਵਾਲ ਨੈਸ਼ਨਲ ਅਵਾਰਡੀ, ਪ੍ਰਿੰਸੀਪਲ ਜਸਪ੍ਰੀਤ ਕੌਰ ਅਤੇ ਸਰਬਜੀਤ ਕੌਰ ਮਿਊਜ਼ਿਕ ਟੀਚਰ ਨੇ ਜਜਮੈਂਟ ਲਈ ਡਿਊਟੀ ਨਿਭਾਈ।
ਰੋਲ ਪਲੇ ਮੁਕਾਬਲਿਆਂ ਲਈ ਪ੍ਰਿੰਸੀਪਲ ਗੁਰਜੀਤ ਕੌਰ, ਲੈਕਚਰਾਰ ਸੰਰਚਨਾ ਪੰਧੇਰ ਅਤੇ ਅਧਿਆਪਕ ਕਲਾਕਾਰ ਰੰਗ ਹਰਜਿੰਦਰ ਨੇ ਜੱਜਮੈਂਟ ਦੀ ਡਿਊਟੀ ਨਿਭਾਈ।
ਇਸ ਮੌਕੇ ਪ੍ਰਿੰਸੀਪਲ ਵਿਸ਼ਕਿਰਤ ਪ੍ਰਬੰਧਨ ਇੰਚਾਰਜ,ਰਾਜਿੰਦਰ ਸਿੰਘ ਚਾਨੀ ਸਟੇਟ ਮੀਡੀਆ ਕੋਆਰਡੀਨੇਟਰ, ਵਿਸ਼ਾਲ ਡੂਮਾ ਦਫ਼ਤਰ ਐੱਸਸੀਈਆਰਟੀ, ਜਸਵੀਰ ਸਿੰਘ ਜ਼ਿਲ੍ਹਾ ਮੈਂਟਰ ਸਾਇੰਸ ਲੁਧਿਆਣਾ, ਸਾਇੰਸ ਕਰਮਜੀਤ ਸਿੰਘ ਨੈਸ਼ਨਲ ਅਵਾਰਡੀ ਲੁਧਿਆਣਾ, ਕਿਰਨਦੀਪ ਸਿੰਘ ਨੈਸ਼ਨਲ ਅਵਾਰਡੀ, ਰੰਗ ਹਰਜਿੰਦਰ, ਮੇਜਰ ਸਿੰਘ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਪਟਿਆਲਾ, ਸਮਰਜੀਤ ਸਿੰਘ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਹੁਸ਼ਿਆਰਪੁਰ, ਯੋਗੇਸ਼ਵਰ ਸਲਾਰੀਆ ਹੁਸ਼ਿਆਰਪੁਰ, ਧਰਮਿੰਦਰ ਸ਼ਾਹਿਦ ਬਲਾਕ ਮੈਂਟਰ ਸਾਇੰਸ, ਜਗਜੀਤ ਸਿੰਘ ਲੋਕ ਸੰਪਰਕ ਇੰਚਾਜ ਗੁਰੂ ਹਰਿਗੋਬਿੰਦ ਸਿੰਘ ਖ਼ਾਲਸਾ ਕਾਲਜ, ਗੁਰੂਸਰ ਸੁਧਾਰ, ਅਸ਼ੋਕ ਕਮਾਰ, ਮਨਪ੍ਰੀਤ ਸਿੰਘ ਅਤੇ ਵਿਭਾਗ ਦੇ ਹੋਰ ਅਧਿਆਪਕ ਅਤੇ ਕਰਮਚਾਰੀ ਮੌਜੂਦ ਸਨ।