TITHI BHOJAN IN SCHOOL : ਸਕੂਲਾਂ ਵਿੱਚ ਹੁਣ ਮਿਲੇਗਾ ਤਿਥੀ ਭੋਜਨ, ਸਕੂਲ ਮੁੱਖੀ ਲੱਭਣਗੇ ਦਾਨੀ ਸੱਜਣ - ਡੀਪੀਆਈ ਵੱਲੋਂ ਹਦਾਇਤਾਂ ਜਾਰੀ

ਚੰਡੀਗੜ੍ਹ 6 ਅਕਤੂਬਰ 2022

Tithi Bhojan ਦੇ ਸਨਮੁੱਖ ਵੱਖ-ਵੱਖ ਰਾਜਾਂ ਵਿੱਚ ਕੀਤੇ ਜਾ ਰਹੇ ਉਪਰਾਲਿਆ ਅਨੁਸਾਰ ਕੁਝ Activities ਨੂੰ ਸਕੂਲ ਪੱਧਰ ਤੇ ਕਰਨ ਲਈ ਡੀਪੀਆਈ ਐਲੀਮੈਂਟਰੀ ਵੱਲੋਂ ਸਮੂਹ ਸਕੂਲਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।



ਡੀਪੀਆਈ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ Tithi Bhojan  ਸਬੰਧੀ  ਸੰਭਾਵੀ ਦਾਨੀਆਂ ਨੂੰ ਲੱਭਿਆ ਜਾਵੇ,ਜੋ ਰੋਟੇਸ਼ਨ ਦੇ ਆਧਾਰ 'ਤੇ ਤਿਥੀ ਭੋਜਨ ਪ੍ਰਦਾਨ ਕਰ ਸਕਦਾ ਹੈ। ਅਤੇ ਇਹਨਾਂ ਦਾਨੀਆਂ ਨੂੰ ਉਤਸ਼ਾਹਿਤ ਕਰਨ ਲਈ, ਸਕੂਲ ਦੌਰਾਨ  ਸਨਮਾਨਿਤ ਕਰਨ ਲਈ ਲਿਖਿਆ ਗਿਆ ਹੈ। ਸਕੂਲ ਮੈਨੇਜਮੈਂਟ ਕਮੇਟੀ ਦੀਆਂ ਮੀਟਿੰਗਾਂ ਦੌਰਾਨ ਤਿਥੀ ਭੋਜਨ ਦੀ ਵਿਵਸਥਾ, ਦਾਨੀਆਂ ਦੀ ਪਛਾਣ, ਤਿਥੀ ਭੋਜਨ ਵੰਡਣ ਦੀ ਸਮਾਂ-ਸਾਰਣੀ ਬਾਰੇ ਚਰਚਾ ਕੀਤੀ ਜਾ ਜਾਵੇਗੀ।

SIKHYA SUDHAR TEAM VISIT:  2022-23 ਦੌਰਾਨ ਸਕੂਲਾਂ ਦੀ ਚੈਕਿੰਗ ਕਰਨਗੀਆਂ ਟੀਮਾਂ, ਦੇਖੋ ਸਕੂਲ ਵਾਇਜ਼ ਸ਼ਡਿਊਲ 


ਤਿਥੀ ਭੋਜਨ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਰਚਨਾਤਮਕ, ਕਿਤਾਬਚੇ, ਪੈਂਫਲੈਟ, ਪੋਸਟਰ, ਮੀਮਜ਼, ਛੋਟੇ ਵੀਡੀਓਜ਼ ਤਿਆਰ ਅਤੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਵੱਖ-ਵੱਖ ਅਧਿਕਾਰਤ ਮੀਡੀਆ ਪਲੇਟਫਾਰਮ ਜਿਵੇਂ ਕਿ ਵਿਭਾਗੀ ਵੈੱਬਸਾਈਟਾਂ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਜਿਵੇਂ ਕਿ ਟਵਿੱਟਰ ,ਫੇਸਬੁੱਕ ਅਤੇ ਵਟਸਐਪ ਆਦਿ ਦੀ ਜਾਗਰੂਕਤਾ ਪੈਦਾ ਕਰਨ ਅਤੇ ਪ੍ਰਚਾਰ ਲਈ  ਸਹੀ ਵਰਤੋਂ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ALSO READ : ਟੈਲੀਗਰਾਮ ਤੇ ਸਾਡੇ ਨਾਲ ਜੁੜਨ ਲਈ ਇਥੇ ਕਲਿੱਕ ਕਰੋ 





Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends