ਵੱਡੀ ਖੱਬਰ: 26 ਅਕਤੂਬਰ ਤੱਕ ਸਰਕਾਰੀ ਦਫ਼ਤਰਾਂ ਵਿੱਚ ਨਹੀਂ ਹੋਣਗੇ ਕੰਮ, ਹੜਤਾਲ ਵਿੱਚ ਵਾਧਾ

 ਪੀ ਐਸ ਐਮ ਐਸ ਯੂ ਪੰਜਾਬ ਵਲੋਂ  ਪੈਨ ਡਾਉਨ  ਹੜਤਾਲ ਵਿਚ ਵਾਧਾ

 ਚੰਡੀਗੜ੍ਹ 19 ਅਕਤੂਬਰ 

ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮਾਂ ਦੀਆਂ  ਮੰਗਾਂ ਦੀ ਪੂਰਤੀ ਲਈ ਮੰਗ ਪੱਤਰ ਦਿੰਦੇ ਹੋਏ ਪੰਜਾਬ ਭਰ ਵਿੱਚ ਵੱਖਰੇ-ਵੱਖਰੇ ਐਕਸ਼ਨਾਂ ਅਨੁਸਾਰ ਪਹਿਲਾਂ ਮਨੀਸਟਰੀਅਲ ਕਾਮਿਆਂ ਵੱਲੋਂ ਮਿਤੀ 10.10.2022 ਤੋਂ ਮਿਤੀ 15.10.2022 ਤੱਕ ਮੁਕੰਮਲ ਹੜਤਾਲ ਕੀਤੀ ਗਈ ਸੀ । ਬਾਅਦ   ਵਿੱਚ ਇਸ ਹੜਤਾਲ ਵਿੱਚ ਮਿਤੀ 15.10.2022 ਤੋਂ ਮਿਤੀ 19.10.2022 ਤੱਕ ਵਾਧਾ ਕੀਤਾ ਗਿਆ ਸੀ।


ਪ੍ਰੰਤੂ ਹੱਲੇ ਤੱਕ ਵੀ ਸਰਕਾਰ ਵੱਲੋਂ ਜੱਥੇਬੰਦੀ ਨੂੰ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਗਿਆ । ਜਿਸ ਬਾਬਤ ਸਮੁੱਚੇ ਪੰਜਾਬ ਦੇ ਮਨਿਸਟੀਰੀਅਲ ਕੇਡਰ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਮੁਲਾਜ਼ਮਾਂ ਦੇ ਭਾਰੀ ਰੋਸ਼ ਨੂੰ ਦੇਖਦੇ ਹੋਏ  ਪੀ. ਐਸ.ਐਮ.ਐਸ. ਯੂ. ਸੂਬਾ ਕਮੇਂਟੀ ਵੱਲੋਂ ਲਏ ਗਏ ਫੈਸਲੇ ਅਨੁਸਾਰ ਮਿਤੀ 19.10.2022 ਤੋਂ ਮਿਤੀ 26.10.2022 ਤੱਕ ਕਲਮਛੋੜ / ਕੰਪਿਊਟਰ ਬੰਦ ਹੜਤਾਲ ਅਗੇ ਵਧਾਈ ਗਈ ਹੈ। 



Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends