SST WORKBOOK SOLVED : ਪਾਠ-3 ਸਿੱਖ ਧਰਮ ਦਾ ਵਿਕਾਸ (1539 ਈ:-1581 ਈ:)

 ਪਾਠ-3 ਸਿੱਖ ਧਰਮ ਦਾ ਵਿਕਾਸ (1539 ਈ:-1581 ਈ:)


ਬਹੁ ਵਿਕਲਪੀ ਪ੍ਰਸ਼ਨ:

1. ਕਿਸ ਗੁਰੂ ਸਹਿਬਾਨ ਜੀ ਦਾ ਪਹਿਲਾ ਨਾਂ ਭਾਈ ਜੇਠਾ ਜੀ ਸੀ:

  • (ੳ) ਸ੍ਰੀ ਗੁਰੂ ਅੰਗਦ ਦੇਵ ਜੀ ਦਾ
  • (ਅ) ਸ੍ਰੀ ਗੁਰੂ ਅਮਰਦਾਸ ਜੀ ਦਾ
  • (ੲ) ਸ੍ਰੀ ਗੁਰੂ ਰਾਮਦਾਸ ਜੀ ਦਾ
  • (ਸ) ਸ੍ਰੀ ਗੁਰੂ ਅਰਜਨ ਦੇਵ ਜੀ ਦਾ

ਉੱਤਰ : (ੲ) ਸ੍ਰੀ ਗੁਰੂ ਰਾਮਦਾਸ ਜੀ ਦਾ

2. ਗੋਇੰਦਵਾਲ ਵਿੱਚ ਬਾਉਲੀ ਦਾ ਨਿਰਮਾਣ ਕਰਵਾਇਆ


  • (ੳ) ਸ੍ਰੀ ਗੁਰੂ ਅੰਗਦ ਦੇਵ ਜੀ
  • (ਅ) ਸ੍ਰੀ ਗੁਰੂ ਅਮਰਦਾਸ ਜੀ
  • (ੲ) ਸ੍ਰੀ ਗੁਰੂ ਰਾਮਦਾਸ ਜੀ
  • (ਸ) ਸ੍ਰੀ ਗੁਰੂ ਨਾਨਕ ਦੇਵ ਜੀ

ਉੱਤਰ :  (ਅ) ਸ੍ਰੀ ਗੁਰੂ ਅਮਰਦਾਸ ਜੀ

3. ‘ਲਾਵਾਂ' ਬਾਣੀ ਦੀ ਰਚਨਾ ਕੀਤੀ

  • (ੳ) ਸ੍ਰੀ ਗੁਰੂ ਨਾਨਕ ਦੇਵ ਜੀ
  • (ਅ) ਸ੍ਰੀ ਗੁਰੂ ਅਮਰਦਾਸ ਜੀ
  • (ੲ) ਸ੍ਰੀ ਗੁਰੂ ਰਾਮਦਾਸ ਜੀ
  • (ਸ) ਸ੍ਰੀ ਗੁਰੂ ਅਰਜਨ ਦੇਵ ਜੀ

ਉੱਤਰ : (ੲ) ਸ੍ਰੀ ਗੁਰੂ ਰਾਮਦਾਸ ਜੀ

4. ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਦੀ ਪ੍ਰਾਪਤੀ ਹੋਈ

  • (ੳ) 1539 ਈ:
  • (ਅ) 1540 ਈ:
  • (ੲ) 1545 ਈ:
  • (ਸ) 1552 ਈ:

ਉੱਤਰ : (ੳ) 1539 ਈ:

5. ਬਾਬਾ ਬੁੱਢਾ ਜੀ ਦੀ ਨਿਗਰਾਨੀ ਹੇਠ ਅੰਮ੍ਰਿਤ ਸਰੋਵਰ ਦੀ ਖੁਦਾਈ ਦਾ ਕੰਮ ਸ਼ੁਰੂ ਕਰਵਾਇਆ :

  • (ੳ) 1575 ਈ: ਨੂੰ
  • (ਅ) 1577 ਈ: ਨੂੰ
  • (ੲ) 1578 ਈ: ਨੂੰ 
  • (ਸ) 1579 ਈ: ਨੂੰ

ਉੱਤਰ : (ਅ) 1577 ਈ: ਨੂੰ

ਖਾਲੀ ਥਾਵਾਂ ਭਰੋ:

1. ਅੰਮ੍ਰਿਤਸਰ ਦਾ ਪੁਰਾਣਾ ਨਾਂ ਰਾਮਦਾਸਪੁਰ ਸੀ।

2. ਮੰਜੀਦਾਰਾਂ ਦੀ ਕੁੱਲ ਸੰਖਿਆ  22 ਸੀ।

3. ਮਸੰਦ ਪ੍ਰਥਾ ਦੀ ਸਥਾਪਨਾ ਗੁਰੂ ਅਮਰਦਾਸ ਜੀ ਨੇ ਕੀਤੀ।

4. ਮੁਗਲ ਬਾਦਸ਼ਾਹ ਅਕਬਰ 1567 ਨੂੰ ਮਿਲਣ ਗੋਇੰਦਵਾਲ ਵਿਖੇ ਆਇਆ।

5. ਗੁਰੂ ਸਾਹਿਬਾਨਾਂ ਦੇ ਮੁੱਖ ਵਿੱਚੋਂ ਨਿਕਲਣ ਵਾਲੀ ਲਿਪੀ ਨੂੰ ਗੁਰਮੁੱਖੀ ਲਿਪੀ ਕਿਹਾ ਗਿਆ।


ਸਹੀ ਮਿਲਾਨ ਕਰੋ: ( SOLVED )


1. ਮਸੰਦ : ਗੁਰੂ ਘਰ ਦੇ ਪ੍ਰਤੀਨਿਧੀ(1)

2. ਚੂਨਾ ਮੰਡੀ : ਲਾਹੌਰ (2)

3. ਬਾਲ ਬੋਧ : ਗੁਰਮੁੱਖੀ ਲਿਪੀ (3)

4. ਮੱਤੇ ਦੀ ਸਰਾਏ : ਸ਼੍ਰੀ ਮੁਕਤਸਰ ਸਾਹਿਬ(4)

5. ਮੱਲ ਅਖਾੜਾ :  ਖਡੂਰ ਸਾਹਿਬ(5)

ਗਤੀਵਿਧੀ (1):

ਪੜ੍ਹੋ ਅਤੇ ਦੱਸੋ:

• ਸ੍ਰੀ ਗੁਰੂ ਅੰਗਦ ਦੇਵ ਜੀ ਨੇ ਇਸ ਲਿਪੀ ਨੂੰ ਮਿਆਰੀ ਰੂਪ ਪ੍ਰਦਾਨ ਕੀਤਾ। ਜਿਸ ਕਰਕੇ ਇਹ ਲਿਪੀ ਆਮ ਲੋਕਾਂ ਵਿੱਚ ਹਰਮਨ ਪਿਆਰੀ ਬਣ ਗਈ।

• ਗੁਰੂ ਜੀ ਨੇ ਇਸ ਲਿਪੀ ਨੂੰ ਗੁਰੂਆਂ ਦੇ ਮੁੱਖ ਵਿੱਚੋਂ ਨਿਕਲਣ ਵਾਲੀ ਬੋਲੀ ਦਾ ਨਾਂ ਦਿੱਤਾ।

• ਗੁਰੂ ਜੀ ਨੇ ਇਸ ਲਿਪੀ ਵਿੱਚ ‘ਬਾਲਬੋਧ’ ਵੀ ਲਿਖਿਆ।

* ਗੁਰੂ ਜੀ ਨੇ ਆਪਣੀ ਬਾਣੀ ਦੀ ਰਚਨਾ ਵੀ ਇਸੇ ਲਿਪੀ ਵਿੱਚ ਕੀਤੀ।

ਦੱਸੋ ਇਸ ਲਿਪੀ ਦਾ ਨਾਂ ਕੀ ਹੈ?   :  ਗੁਰਮੁੱਖੀ 

ਗਤੀਵਿਧੀ (2):

ਪੜ੍ਹੋ ਅਤੇ ਦੱਸੋ:

ਸ੍ਰੀ ਗੁਰੂ ਅਮਰਦਾਸ ਜੀ ਨੇ ਇਸ ਪ੍ਰਥਾ ਦਾ ਆਰੰਭ ਕੀਤਾ।

ਇਸ ਪ੍ਰਥਾ ਵਿੱਚ ਪ੍ਰਮੁੱਖ ਨੂੰ ਮੰਜੀਦਾਰ ਕਿਹਾ ਜਾਂਦਾ ਸੀ।

ਸੰਗਤਾਂ ਦੀਆਂ ਭੇਟਾਵਾਂ ਮੰਜੀਦਾਰ ਰਾਹੀਂ ਗੁਰੂ ਸਾਹਿਬ ਤੱਕ ਪਹੁੰਚਾਈਆਂ ਜਾਂਦੀਆਂ।

ਸਿੱਖ ਧਰਮ ਦੇ ਵਿਕਾਸ ਵਿੱਚ ਇਸ ਪ੍ਰਥਾ ਨੇ ਮਹੱਤਵਪੂਰਨ ਯੋਗਦਾਨ ਦਿੱਤਾ।

ਇਸ ਪ੍ਰਥਾ ਦਾ ਨਾਂ ਦੱਸੋ ..ਮੰਜੀ ਅਥਾ


ਗਤੀਵਿਧੀ (3):


ਹੇਠ ਲਿਖੀ ਜਾਣਕਾਰੀ ਦੀ ਸਹਾਇਤਾ ਨਾਲ ਅੱਗੇ ਦਿੱਤੇ ਹੋਏ ਖਾਕੇ ਵਿੱਚ ਇੱਕ ਮਾਈਂਡ ਮੈਪ ਤਿਆਰ ਕਰੋ:


ਸ੍ਰੀ ਗੁਰੂ ਅਮਰਦਾਸ ਜੀ ਨੇ ਜਾਤੀ ਭੇਦ-ਭਾਵ ਅਤੇ ਛੂਤ ਛਾਤ ਦੀ ਨਿੰਦਿਆ ਕੀਤੀ।

ਗੁਰੂ ਜੀ ਨੇ ਸਤੀ ਪ੍ਰਥਾ ਦਾ ਵਿਰੋਧ ਕੀਤਾ।

ਗੁਰੂ ਜੀ ਨੇ ਪਰਦਾ ਪ੍ਰਥਾ ਦਾ ਵਿਰੋਧ ਕੀਤਾ ਅਤੇ ਇਸਤਰੀਆਂ ਨੂੰ ਪਰਦਾ ਨਾ ਕਰਨ ਦਾ ਆਦੇਸ਼ ਦਿੱਤਾ।

ਗੁਰੂ ਜੀ ਨੇ ਸਿੱਖਾਂ ਨੂੰ ਸ਼ਰਾਬ ਤੰਬਾਕੂ ਅਤੇ ਹੋਰ ਨਸ਼ੀਲੀਆਂ ਵਸਤੂਆਂ ਤੋਂ ਦੂਰ ਰਹਿਣ ਦਾ ਉਪਦੇਸ਼ ਦਿੱਤਾ।

ਗੁਰੂ ਜੀ ਨੇ ਗੋਇੰਦਵਾਲ ਵਿਖੇ ਬਾਉਲੀ ਦਾ ਨਿਰਮਾਣ ਕੀਤਾ ਜਿਸ ਨਾਲ ਉਸ ਖੇਤਰ ਵਿੱਚ ਜਲ ਦੀ ਪੂਰਤੀ ਆਸਾਨ ਹੋ ਗਈ।


ਗਤੀਵਿਧੀ (4):

ਹੇਠ ਲਿਖੀ ਜਾਣਕਾਰੀ ਦੀ ਸਹਾਇਤਾ ਨਾਲ ਇੱਕ ਮਾਈਂਡ ਮੈਪ ਤਿਆਰ ਕਰੋ:


 ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਵਿਖੇ ਬਾਉਲੀ ਸਾਹਿਬ ਦਾ ਨਿਰਮਾਣ ਕਰਵਾਇਆ। 

'ਸ੍ਰੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਨਗਰ ਦੀ ਸਥਾਪਨਾ ਕੀਤੀ ਅਤੇ ਜਲਦੀ ਹੀ ਇਹ ਨਗਰ ਸਿੱਖਾਂ ਦਾ ਇੱਕ ਪ੍ਰਸਿੱਧ ਧਾਰਮਿਕ ਸਥਾਨ ਬਣ ਗਿਆ।

ਸ੍ਰੀ ਗੁਰੂ ਰਾਮਦਾਸ ਜੀ ਨੇ ਮਸੰਦ ਪ੍ਰਥਾ ਦਾ ਆਰੰਭ ਕੀਤਾ। ਮਸੰਦ ਗੁਰੂ ਘਰ ਦੇ ਪ੍ਰਤੀਨਿਧ ਸਨ।

ਇਹ ਸੰਗਤ ਦੇ ਸਮੂਹਿਕ ਮਾਮਲਿਆਂ ਨੂੰ ਹੱਲ ਕਰਨ ਅਤੇ ਉਹਨਾਂ ਨੂੰ ਗੁਰੂ ਘਰ ਨਾਲ ਜੋੜਨ ਦਾ ਕੰਮ ਕਰਦੇ ਸਨ।

 ਗੁਰੂ ਜੀ ਨੇ 30 ਰਾਗਾਂ ਵਿੱਚ ਬਾਣੀ ਦੀ ਰਚਨਾ ਕੀਤੀ।

 8 ਵਾਰਾਂ ਅਤੇ ਘੋੜੀਆਂ ਦੇ ਨਾਲ ਨਾਲ 'ਆਨੰਦ ਕਾਰਜ' ਦੇ ਮੌਕੇ 'ਤੇ ਪੜ੍ਹੀ ਜਾਣ ਵਾਲੀ ਬਾਣੀ 'ਲਾਵਾਂ' ਦੀ ਰਚਨਾ ਕੀਤੀ।

1581 ਈ: ਵਿੱਚ ਗੁਰੂ ਜੀ ਨੇ ਆਪਣੇ ਪੁੱਤਰ ਸ੍ਰੀ ਅਰਜਨ ਦੇਵ ਜੀ ਨੂੰ ਗੁਰਗੱਦੀ ਦਾ ਉਤੱਰਾਧਿਕਾਰੀ ਨਿਯੁਕਤ ਕੀਤਾ।

ਮਾਈਂਡ ਮੈਪ: 

ਸ਼੍ਰੀ ਗੁਰੂ ਰਾਮਦਾਸ ਜੀ ਦਾ ਸਿੱਖ ਧਰਮ ਦੇ ਵਿਕਾਸ ਲਈ ਯੋਗਦਾਨ :  

1)   ਗੋਇੰਦਵਾਲ ਵਿਖੇ ਬਾਉਲੀ ਸਾਹਿਬ ਦਾ ਨਿਰਮਾਣ

2)  ਅੰਮ੍ਰਿਤਸਰ ਨਗਰ ਦੀ ਸਥਾਪਨਾ 

3)  ਮਸੰਦ ਪ੍ਰਥਾ ਦਾ ਆਰੰਭ

4) ਸੰਗਤ ਦੇ ਸਮੂਹਿਕ ਮਾਮਲਿਆਂ ਨੂੰ ਹੱਲ ਕਰਨਾ 

5) 30 ਰਾਗਾਂ ਵਿੱਚ ਬਾਣੀ ਦੀ ਰਚਨਾ

6) 'ਲਾਵਾਂ' ਦੀ ਰਚਨਾ

7) ਸ੍ਰੀ ਅਰਜਨ ਦੇਵ ਜੀ ਨੂੰ ਗੁਰਗੱਦੀ ਦਾ ਉਤੱਰਾਧਿਕਾਰੀ ਨਿਯੁਕਤ ਕੀਤਾ 



Featured post

PSEB 8th Result 2024: 8 ਵੀਂ ਜਮਾਤ ਦਾ ਨਤੀਜਾ ਇਸ ਦਿਨ ਇਥੇ ਕਰੋ ਡਾਊਨਲੋਡ

PSEB 8th Result 2024 : DIRECT LINK Punjab Board Class 8th result 2024  :   ਆਨਲਾਈਨ ਵੈਬਸਾਈਟਾਂ ਨਿਊਜ਼ ਚੈਨਲਾਂ ਵੱਲੋਂ ਅੱਠਵੀਂ ਜਮਾਤ ਦਾ ਨਤੀਜਾ  27 ਅਪ੍...

RECENT UPDATES

Trends