SST 9TH WORKBOOK SOLVED : ਪਾਠ-4 ਸ੍ਰੀ ਗੁਰੂ ਅਰਜਨ ਦੇਵ ਜੀ ,ਯੋਗਦਾਨ ਅਤੇ ਸ਼ਹੀਦੀ ਦਾ ਮਹੱਤਵ

 ਪਾਠ-4 ਸ੍ਰੀ ਗੁਰੂ ਅਰਜਨ ਦੇਵ ਜੀ: ਯੋਗਦਾਨ ਅਤੇ ਸ਼ਹੀਦੀ ਦਾ ਮਹੱਤਵ

ਬਹੁ ਵਿਕਲਪੀ ਪ੍ਰਸ਼ਨ:

1. ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ

  • (ੳ) ਅਕਬਰ ਦੇ ਸਮੇਂ 
  • (ਅ) ਜਹਾਂਗੀਰ ਦੇ ਸਮੇਂ
  • (ੲ) ਹੁਮਾਯੂੰ ਦੇ ਸਮੇਂ 
  • (ਸ) ਔਰੰਗਜ਼ੇਬ ਦੇ ਸਮੇਂ

ਉੱਤਰ :  (ਅ) ਜਹਾਂਗੀਰ ਦੇ ਸਮੇਂ

2. ਮੀਰੀ ਅਤੇ ਪੀਰੀ ਦੀਆਂ ਤਲਵਾਰਾਂ ਧਾਰਨ ਕੀਤੀਆਂ:

  • (ੳ) ਸ੍ਰੀ ਗੁਰੂ ਅਰਜਨ ਦੇਵ ਜੀ ਨੇ
  • (ਅ) ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ
  • (ੲ) ਸ੍ਰੀ ਗੁਰੂ ਹਰਿ ਰਾਏ ਜੀ ਨੇ
  • (ਸ) ਸ੍ਰੀ ਗੁਰੂ ਤੇਗ ਬਹਾਦਰ ਜੀ ਨੇ

ਉੱਤਰ :  (ਅ) ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ

3. ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਿਆਸ ਨਦੀ ਦੇ ਕੰਢੇ ਇਹ ਸ਼ਹਿਰ ਵਸਾਇਆ:

  • (ੳ) ਹਰਗੋਬਿੰਦਪੁਰ 
  • (ਅ) ਤਰਨਤਾਰਨ
  • (ੲ) ਕਰਤਾਰਪੁਰ
  • (ਸ) ਇਹਨਾਂ ਵਿੱਚੋਂ ਕੋਈ ਨਹੀਂ

ਉੱਤਰ :  (ੳ) ਹਰਗੋਬਿੰਦਪੁਰ 

4. ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤਰਨਤਾਰਨ ਨਾਂ ਦਾ ਸਰੋਵਰ ਬਣਵਾਇਆ:

  • (ੳ) 1588 ਈ: ਨੂੰ
  • (ਅ) 1589 ਈ: ਨੂੰ
  • (ੲ) 1590 ਈ: ਨੂੰ
  • (ਸ) 1591 ਈ: ਨੂੰ

ਉੱਤਰ :  (ੲ) 1590 ਈ: ਨੂੰ

ਖਾਲੀ ਥਾਵਾਂ ਭਰੋ:

1. ਸ਼੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਮੀਆਂ ਮੀਰ ਜੀ ਨੇ ਰੱਖਿਆ। 

2. ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਭਾਈ ਗੁਰਦਾਮ ਤੋਂ ਲਿਖਵਾਇਆ।

3. ਸ਼ੇਖ ਅਹਿਮਦ ਸਰਹਿੰਦੀ ਨਕਸ਼ਬੰਦੀ  ਲਹਿਰ ਦਾ ਨੇਤਾ ਸੀ।

4. ਸ਼੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਸਨ।

5. ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਾਤਾ ਜੀ ਦਾ ਨਾਂ ਬੀਬੀ ਭਾਨੀ ਸੀ।


ਸਹੀ ਮਿਲਾਨ ਕਰੋ:

    • 1. 1581 ਈ:  ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਦੀ ਪ੍ਰਾਪਤੀ (1)
    • 2. 1588 ਈ:  ਸ਼੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ (2)
    • 3. 1593 ਈ: ਕਰਤਾਰਪੁਰ ਦੀ ਸਥਾਪਨਾ(3)
    • 4. 1604 ਈ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਸੰਪੂਰਨ ਹੋਣਾ (4)
    • 5. 1606 ਈ: ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ(5)

ਗਤੀਵਿਧੀ (1):

ਹੇਠ ਲਿਖੀ ਜਾਣਕਾਰੀ ਦੀ ਸਹਇਤਾ ਨਾਲ ਅੱਗੇ ਦਿੱਤੇ ਖਾਕੇ ਵਿੱਚ ਇੱਕ ਮਾਈਂਡ ਮੈਪ ਤਿਆਰ ਕਰੋ:

 ਜਹਾਂਗੀਰ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵੱਧਦੇ ਪ੍ਰਭਾਵ ਤੋਂ ਰਾਜਨੀਤਿਕ ਖਤਰਾ ਮਹਿਸੂਸ ਹੋਣ ਲੱਗਾ। 

ਗੁਰਗੱਦੀ ਨਾ ਮਿਲਣ ਕਰਕੇ ਪ੍ਰਿਥੀ ਚੰਦ ਗੁਰੂ ਜੀ ਦਾ ਦੁਸ਼ਮਣ ਬਣ ਗਿਆ।

ਨਕਸ਼ਬੰਦੀ ਲਹਿਰ ਨਾਲ ਸਬੰਧਿਤ ਮੁਸਲਮਾਨਾਂ ਨੇ ਗੁਰੂ ਜੀ ਦੇ ਵਿਰੁੱਧ ਕਾਰਵਾਈ ਕਰਨ ਲਈ ਮੁਗਲ ਬਾਦਸ਼ਾਹ ਨੂੰ ਉਕਸਾਇਆ। 

 ਚੰਦੂ ਸ਼ਾਹ ਦੇ ਹੰਕਾਰ ਦੇ ਕਾਰਨ ਗੁਰੂ ਜੀ ਨੇ ਸਿੱਖ ਸੰਗਤ ਦੀ ਸਲਾਹ 'ਤੇ ਉਸਦੀ ਪੁੱਤਰੀ ਦਾ ਰਿਸ਼ਤਾ ਸ੍ਰੀ ਹਰਗੋਬਿੰਦ ਜੀ ਨਾਲ ਕਰਨ ਤੋਂ ਮਨ੍ਹਾ ਕਰ ਦਿੱਤਾ। 

ਮੁਗਲ ਬਾਦਸ਼ਾਹ ਜਹਾਂਗੀਰ ਇੱਕ ਕੱਟੜ ਮੁਸਲਮਾਨ ਸੀ। ਉਹ ਸਿੱਖ ਧਰਮ ਦੇ ਵਿਸਥਾਰ ਨੂੰ ਰੋਕਣਾ ਚਾਹੁੰਦਾ ਸੀ।

ਖੁਸਰੋ ਨੇ ਰਾਜਗੱਦੀ ਲਈ ਪਿਤਾ ਜਹਾਂਗੀਰ ਵਿਰੁੱਧ ਵਿਦਰੋਹ ਕਰ ਦਿੱਤਾ। 

 ਗੁਰੂ ਜੀ ਦੇ ਵਿਰੋਧੀਆਂ ਨੇ ਜਹਾਂਗੀਰ ਦੇ ਕੰਨ ਭਰ ਦਿੱਤੇ ਕਿ ਗੁਰੂ ਜੀ ਨੇ ਖੁਸਰੋ ਨੂੰ ਸ਼ਰਨ ਦਿੱਤੀ ਸੀ।


ਮਾਈਂਡ ਮੈਪ :ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਕਾਰਨ :-

    • ਜਹਾਂਗੀਰ ਨੂੰ ਗੁਰੂ ਜੀ ਤੋਂ ਰਾਜਨੀਤਿ ਖਤਰਾ ਮਹਿਸੂਸ ਹੋਣ ਲੱਗਾ
    • ਪ੍ਰਿਥੀ ਚੰਦ ਗੁਰੂ ਜੀ ਦਾ ਦੁਸ਼ਮਣ ਬਣ ਗਿਆ
    • ਨਕਸ਼ਬੰਦੀ ਲਹਿਰ ਨਾਲ ਸਬੰਧਿਤ ਮੁਗਲ ਬਾਦਸ਼ਾਹ ਨੂੰ ਉਕਸਾਇਆ। 
    • ਚੰਦੂ ਸ਼ਾਹ ਦੇ ਹੰਕਾਰ  ਨਾਲ ਦੁਸ਼ਮਣੀ 
    • ਲਹਿਰ ਨਾਲ ਸੰਬੰਧਤ ਮੁਗਲ ਬਾਦਸ਼ਾਹ ਨੂੰ ਉਸ ਦੀ
    • ਜਹਾਂਗੀਰ ਇੱਕ ਕੱਟੜ 'ਮੁਸਲਮਾਨ ਸੀ।  
    • ਸ਼ਹਿਜਾਦ ਖੁਸਰੋ ਨੂੰ ਸ਼ਰਨ 


Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends