SOCIAL SCIENCE 8TH CLASS CHAPTER 3 IMPORTANT QUESTION ANSWER(ਸਮਾਜਿਕ ਵਿਗਿਆਨ- ਅੱਠਵੀਂ ਕਿੱਥੇ, ਕਦੋਂ ਅਤੇ ਕਿਵੇਂ)

 ਸਮਾਜਿਕ ਵਿਗਿਆਨ- ਅੱਠਵੀਂ  Chapter 6 IMPORTANT QUESTION ANSWER 


ਕਿੱਥੇ, ਕਦੋਂ ਅਤੇ ਕਿਵੇਂ


ਪ੍ਰਸ਼ਨ: ਇਤਿਹਾਸਕਾਰਾਂ ਨੇ ਭਾਰਤੀ ਇਤਿਹਾਸ ਨੂੰ  ਕਿਨੇਂ ਕਾਲਾਂ ਵਿੱਚ ਵੰਡਿਆ ਹੈ ?

 ਉੱਤਰ- ਭਾਰਤੀ ਇਤਿਹਾਸ ਨੂੰ ਤਿੰਨ ਕਾਲਾਂ ਵਿੱਚ ਵੰਡਿਆ ਹੈ  । ਇਹ ਤਿੰਨ ਕਾਲ ਹਨ  ਪ੍ਰਾਚੀਨ, ਮੱਧਕਾਲੀਨ ਤੇ ਆਧੁਨਿਕ ਕਾਲ ।


ਪ੍ਰਸ਼ਨ:  ਭਾਰਤ ਵਿੱਚ ਆਧੁਨਿਕ ਕਾਲ ਦਾ ਆਰੰਭ ਕਿਹੜੀ ਸਦੀ ਵਿੱਚ ਹੋਇਆ ? 


ਉੱਤਰ- ਭਾਰਤ ਵਿੱਚ ਆਧੁਨਿਕ ਕਾਲ ਦਾ ਆਰੰਭ  ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੀ ਮੌਤ ਪਿੱਛੋਂ 18ਵੀਂ ਸਦੀ ਵਿੱਚ ਹੋਇਆ।

ਪ੍ਰਸ਼ਨ: ਅਵਧ ਰਾਜ ਨੂੰ ਸੁਤੰਤਰ ਰਾਜ (INDEPENDENCE STATE) ਕਦੋਂ ਅਤੇ ਕਿਸ ਨੇ ਘੋਸ਼ਿਤ ਕੀਤਾ?

ਉੱਤਰ : ਅਵਧ ਰਾਜ ਨੂੰ ਸੁਤੰਤਰ ਰਾਜ 1739 ਈਸਵੀ ਵਿੱਚ ਸੁਆਦਤ ਖਾਂ ਨੇ ਘੋਸ਼ਿਤ ਕੀਤਾ।

ਪ੍ਰਸ਼ਨ . ਆਧੁਨਿਕ ਕਾਲ (Modern Period) ਦੌਰਾਨ ਭਾਰਤ ਵਿੱਚ ਆਈਆਂ ਯੂਰਪੀਨ ਸ਼ਕਤੀਆਂ ( EUROPEAN POWERS) ਦੇ ਨਾਮ ਲਿਖੋ ।

ਉੱਤਰ- ਆਧੁਨਿਕ ਕਾਲ (Modern Period) ਦੌਰਾਨ ਭਾਰਤ ਵਿੱਚ ਆਈਆਂ ਯੂਰਪੀਨ ਸ਼ਕਤੀਆਂ  ਪੁਰਤਗਾਲੀ, ਡੱਚ, ਫਰਾਂਸੀਸੀ ਅਤੇ ਅੰਗਰੇਜ਼


ਪ੍ਰਸ਼ਨ਼: ਪੁਸਤਕਾਂ ਇਤਿਹਾਸਕ ਸ੍ਰੋਤ ( HISTORICAL SOURCES) ਦੇ ਰੂਪ ਵਿੱਚ ਸਾਡੀ ਕਿਵੇਂ ਸਹਾਇਤਾ ਕਰਦੀਆਂ ਹਨ?


ਉੱਤਰ- ਆਧੁਨਿਕ ਕਾਲ ਵਿਚ ਛਾਪੇਖਾਨੇ ਦੀ ਖੋਜ ਨਾਲ ਭਾਰਤੀ ਭਾਸ਼ਾਵਾਂ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਬਹੁਤ ਸਾਰੀਆਂ ਪੁਸਤਕਾਂ ਛਾਪੀਆਂ ਗਈਆਂ ਸਨ, ਜਿੰਨਾਂ ਦਾ ਅਧਿਐਨ ਕਰਨ ਨਾਲ ਸਾਨੂੰ ਸਾਹਿਤ ( Literature), ਕਲਾ(Arts) , ਵਿਗਿਆਨ( Science), ਇਤਿਹਾਸ( History)ਅਤੇ ਸੰਗੀਤ (music) ਆਦਿ ਖੇਤਰਾਂ ਵਿੱਚ ਕੀਤੀ ਤਰੱਕੀ ਬਾਰੇ ਜਾਣਕਾਰੀ ਮਿਲਦੀ


ਪ੍ਰਸ਼ਨ:  ਇਤਿਹਾਸਕ ਇਮਾਰਤਾਂ ਬਾਰੇ ਸੰਖੇਪ ਜਾਣਕਾਰੀ ਦਿਓ।

ਉੱਤਰ: ਇਤਿਹਾਸਕ ਇਮਾਰਤਾਂ ਜਿਵੇਂ ਕਿ ਇੰਡੀਆ ਗੇਟ( India Gate), ਕੇਂਦਰੀ ਸਕੱਤਰੇਤ , ਰਾਸ਼ਟਰਪਤੀ ਭਵਨ (President House) , ਸੰਸਦ ਭਵਨ, ਬਿਰਲਾ ਹਾਊਸ ਆਦਿ ਸਾਨੂੰ ਭਾਰਤ ਦੀ ਭਵਨ ਉਸਾਰੀ ਕਲਾ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੰਦੇ ਹਨ।

ਪ੍ਰਸ਼ਨ:. ਸਰਕਾਰੀ ਦਸਤਾਵੇਜ਼ਾਂ ਤੇ ਨੋਟ ਲਿਖੋ।


ਉੱਤਰ- ਸਰਕਾਰੀ ਦਸਤਾਵੇਜ਼ਾਂ (GOVT DOCUMENTS) ਦੀ ਸਟੱਡੀ ਕਰਨ ਨਾਲ ਸਾਨੂੰ ਵੱਖ-ਵੱਖ ਤਾਕਤਾਂ (ਭਾਰਤੀ ਅਤੇ ਵਿਦੇਸ਼ੀ) ਦੇ ਆਪਸੀ ਵਿਹਾਰ ਬਾਰੇ ਜਾਣਕਾਰੀ ਮਿਲਦੀ ਹੈ।  ਅੰਗਰੇਜ਼ੀ ਤਾਕਤਾਂ ਨੇ ਭਾਰਤੀ ਤਾਕਤਾਂ ਨੂੰੰ ਕਿਸ ਤਰ੍ਹਾਂ  ਆਪਣੇ ਅਧੀਨ ਕੀਤਾ, ਇਸ ਬਾਰੇ ਵੀ ਸਰਕਾਰੀ ਦਸਤਾਵੇਜ਼ਾਂ ਦੀ ਸਟੱਡੀ ਕਰਨ ਨਾਲ ਜਾਣਕਾਰੀ ਮਿਲਦੀ ਹੈ।

ਪ੍ਰਸ਼ਨ: , ਅਖਬਾਰਾਂ, ਮੈਗਜ਼ੀਨ ਅਤੇ ਰਸਾਲੇ ਇਤਿਹਾਸ ਲਿਖਣ ਲਈ ਕਿਵੇਂ ਸਹਾਇਤਾ ਕਰਦੇ ਹਨ?

ਉੱਤਰ- ਅਲਗ ਅਲਗ ਭਾਸ਼ਾਵਾਂ ਵਿੱਚ ਛਾਪੇ ਗਏ ਮੈਗਜ਼ੀਨਾਂ , ਅਖ਼ਬਾਰਾਂ,  ਅਤੇ ਰਸਾਲਿਆਂ ਆਦਿ ਤੋਂ ਵੀ ਸਾਨੂੰ ਭਾਰਤ ਦੇ ਆਧੁਨਿਕ ਕਾਲ ਬਾਰੇ ਜਾਣਕਾਰੀ ਮਿਲਦੀ ਹੈ। ਉਨ੍ਹਾਂ ਵਿਚੋਂ ਕੁਝ ਅਖਬਾਰ  ਜਿਵੇ ਕਿ ‘ਦੀ ਟ੍ਰਿਬਿਊਨ', ‘ਦੀ ਟਾਈਮਜ਼ ਆਫ ਇੰਡੀਆ'  ਆਦਿ ਅੱਜ ਵੀ ਛਾਪੇ ਜਾਂਦੇ ਹਨ।




Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends