ਸਰਕਾਰ ਨੇ ਸਕੂਲੀ ਸਿੱਖਿਆ ਨੂੰ ਸੁਧਾਰਨ ਲਈ ਕੀਤਾ ਸਖਤ ਕਾਰਵਾਈ ਕਰਨ ਦਾ ਫੈਸਲਾ ਕੀਤਾ
ਬਿਨਾਂ ਦੱਸੇ ਗੈਰਹਾਜ਼ਰ ਰਹਿਣ 'ਤੇ ਅਧਿਆਪਕ ਨੂੰ ਨਹੀਂ ਮਿਲੇਗੀ ਇੰਕਰੀਮੈਂਟ, ਤਰੱਕੀ,
ਚੰਡੀਗੜ੍ਹ 22 ਸਤੰਬਰ
ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਸੁਧਾਰਨ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਖ਼ਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਸਭ ਤੋਂ ਵੱਡਾ ਫੈਸਲਾ ਜੋ ਕੀਤਾ ਹੈ ਉਸ ਅਨੁਸਾਰ ਸਕੂਲਾਂ ਤੋਂ ਬਿਨਾਂ ਦੱਸੇ ਜਾਂ ਮਨਜ਼ੂਰੀ ਲਏ ਬਿਨਾਂ ਡਿਊਟੀ ਤੋਂ ਗੈਰਹਾਜ਼ਰ ਰਹਿਣ ਵਾਲੇ ਅਧਿਆਪਕਾਂ ਅਤੇ ਨਾਨ-ਟੀਚਿੰਗ ਸਟਾਫ ਦੀ ਇੰਕਰੀਮੇਂਟ( INCREMENT) ਰੋਕਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਡਿਊਟੀ ਤੋਂ ਗੈਰਹਾਜ਼ਰ ਰਹਿਣ ਵਾਲੇ ਅਧਿਆਪਕਾਂ ਅਤੇ ਨਾਨ-ਟੀਚਿੰਗ ਸਟਾਫ ਦੀ ਤਰੱਕੀ (PROMOTION) ਵੀ ਤੁਰੰਤ ਪ੍ਰਭਾਵ ਨਾਲ ਰੋਕ ਦਿੱਤੀ ਜਾਵੇਗੀ।
30 ਦਿਨਾਂ ਤੱਕ ਗੈਰਹਾਜਰ ਰਹਿਣ ਵਾਲੇ ਅਧਿਆਪਕ ਅਤੇ ਨਾਨ-ਟੀਚਿੰਗ ਸਟਾਫ ਕੀਤੇ ਜਾਣਗੇ ਬਰਖਾਸਤ
ਨਵੀਂ ਸਿੱਖਿਆ ਨੀਤੀ ਅਨੁਸਾਰ ਜਿਹੜੇ ਅਧਿਆਪਕ ਅਤੇ ਨਾਨ-ਟੀਚਿੰਗ ਸਟਾਫ 30 ਦਿਨਾਂ ਤੋਂ ਵੱਧ ਸਮੇਂ ਤੋਂ ਬਿਨਾਂ ਦੱਸੇ ਗੈਰਹਾਜ਼ਰ ਰਹਿੰਦਾ ਹੈ, ਉਨ੍ਹਾਂ ਨੂੰ ਸਿੱਧੇ ਤੌਰ 'ਤੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਨੋਟਿਸ ਭੇਜਿਆ ਜਾਵੇਗਾ ਅਤੇ ਕੋਈ ਵੀ ਜਵਾਬ ਦੇਣ 'ਤੇ ਜ਼ਿਲ੍ਹਾ ਪੱਧਰੀ ਸਿੱਖਿਆ ਅਧਿਕਾਰੀ ਵੱਲੋਂ ਜਾਂਚ ਕੀਤੀ ਜਾਵੇਗੀ।
Also Read :
ਈਟੀਟੀ ਅਤੇ ਟੀਜੀਟੀ ਅਧਿਆਪਕਾਂ ਦੀ ਭਰਤੀ, ਇੰਜ ਕਰੋ ਅਪਲਾਈ
ਸਤੰਬਰ ਪ੍ਰੀਖਿਆਵਾਂ : ਸਿਲੇਬਸ, ਡੇਟ ਸੀਟ , ਪ੍ਰਸ਼ਨ ਪੱਤਰ ਡਾਉਨਲੋਡ ਕਰੋ ਇੱਥੇ
ਦੈਨਿਕ ਭਾਸਕਰ ਨਿਊਜ ਪੇਪਰ ਵਿਚ ਛਪੀ ਰਿਪੋਰਟ ਅਨੁਸਾਰ ਇਸ ਸਾਲ ਜੁਲਾਈ ਤੱਕ ਸਿੱਖਿਆ ਵਿਭਾਗ ਦੇ 700 ਤੋਂ ਵੱਧ ਅਧਿਆਪਕ ਅਤੇ ਨਾਨ-ਟੀਚਿੰਗ ਸਟਾਫ਼ ਬਿਨਾਂ ਦੱਸੇ ਡਿਊਟੀ ਤੋਂ ਹਾਜ਼ਰ ਪਾਏ ਗਏ ਹਨ । ਇਨ੍ਹਾਂ ਵਿੱਚੋਂ ਕਈ ਤਾਂ 2 ਤੋਂ 7 ਦਿਨਾਂ ਤੱਕ ਗੈਰ-ਹਾਜ਼ਰ ਰਹੇ, ਜਦੋਂ ਕਿ 200 ਤੋਂ ਵੱਧ ਲੰਬੇ ਸਮੇਂ ਤੋਂ ਡਿਊਟੀ ਤੋਂ ਗਾਇਬ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਕੈਨੇਡਾ ਆਦਿ ਦੇਸ਼ਾਂ ਵਿੱਚ ਜਾ ਕੇ ਵਸ ਚੁਕੇ ਹਨ। ਸਰਕਾਰ ਹੁਣ ਉਨ੍ਹਾਂ ਨੂੰ ਨੋਟਿਸ ਭੇਜ ਕੇ ਸਥਿਤੀ ਸਪੱਸ਼ਟ ਕਰਨ ਦਾ ਮੌਕਾ ਦੇ ਸਕਦੀ ਹੈ। ਜੇਕਰ ਕੋਈ ਜਵਾਬ ਨਹੀਂ ਮਿਲਦਾ, ਤਾਂ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ ਅਤੇ ਹੋਰ ਸੇਵਾ ਲਾਭ ਵੀ ਜ਼ਬਤ ਕਰ ਲਏ ਜਾਣਗੇ।
ਕੀ ਕਹਿਣਾ ਹੈ ਸਿੱਖਿਆ ਮੰਤਰੀ ਦਾ ?
ਹਿੰਦੀ ਨਿਊਜ ਪੇਪਰ ਅਨੁਸਾਰ ਸਿੱਖਿਆ ਮੰਤਰੀ ਨੇ ਕਿਹਾ
"ਅਸੀਂ ਬੱਚਿਆਂ ਨੂੰ ਉਦੋਂ ਤੱਕ ਬਿਹਤਰ ਸਿੱਖਿਆ ਪ੍ਰਦਾਨ ਨਹੀਂ ਕਰ ਸਕਦੇ ਜਦੋਂ ਤੱਕ ਅਸੀਂ ਸਕੂਲਾਂ ਵਿੱਚ ਅਧਿਆਪਕਾਂ ਦੀ ਮੌਜੂਦਗੀ ਨੂੰ ਯਕੀਨੀ ਨਹੀਂ ਬਣਾਉਂਦੇ। ਡਿਊਟੀ ਤੋਂ ਗੈਰਹਾਜ਼ਰ ਰਹਿਣ ਵਾਲਿਆਂ ਦੀ ਜਵਾਬਦੇਹ ਬਣਾਉਣਾ ਜ਼ਰੂਰੀ ਹੈ। ਅਸੀਂ ਅਧਿਆਪਕਾਂ ਦੀ ਨਵੀਂ ਭਰਤੀ ਵੱਲ ਵੀ ਵਧ ਰਹੇ ਹਾਂ।"