PSEB SCHOOL TO SCHOOL MIGRATION: ਸਿੱਖਿਆ ਬੋਰਡ ਸਕੂਲ ਤੋਂ ਸਕੂਲ ਮਾਈਗਰੇਸ਼ਨ ਲਈ ਜਾਰੀ ਕੀਤੀਆਂ ਹਦਾਇਤਾਂ, ਕਿਸੇ ਵੀ ਵਿਦਿਆਰਥੀ ਜਾਂ ਮਾਪਿਆਂ ਨੂੰ ਮੋਹਾਲੀ ਨਾ ਭੇਜਿਆ ਜਾਵੇ- PSEB

PSEB SCHOOL TO SCHOOL MIGRATION PROCESS 

PSEB SCHOOL TO SCHOOL MIGRATION FEES  

 HOW DO I APPLY FOR PSEB  MIGRATION? 




ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਪੰਜਾਬ ਰਾਜ ਦੇ ਸਮੂਹ ਸਕੂਲ ਮੁੱਖੀਆਂ ਨੂੰ ਸੂਚਿਤ ਕੀਤਾ ਗਿਆ  ਹੈ ਕਿ ਸੈਸ਼ਨ 2022-23 ਲਈ ਪੰਜਵੀਂ ਅਤੇ ਅੱਠਵੀਂ, ਨੌਵੀਂ ਤੋਂ ਬਾਰ੍ਹਵੀਂ ਸ਼੍ਰੇਣੀ ਵਿੱਚ ਰਜਿਸਟਰੇਸ਼ਨ/ ਕੰਟੀਨਿਊਸ਼ਨ ਕਰਨ ਲਈ ਜਾਰੀ ਹਦਾਇਤਾਂ ਵਿੱਚ ਵਿਦਿਆਰਥੀਆਂ ਦੀ ਸਕੂਲ ਤੋਂ ਸਕੂਲ ਮਾਈਗਰੇਸ਼ਨ ਕਰਨ ਲਈ ਸਕੂਲ ਪੱਧਰ ਤੋਂ ਹੀ ਸੁਵਿਧਾ ਦਿੱਤੀ ਗਈ ਹੈ। 

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਿਹਾ ਗਿਆ ਹੈ ਕਿ  ਸਕੂਲ ਤੋਂ ਸਕੂਲ ਮਾਈਗਰੇਸ਼ਨ ਕਰਵਾਉਣ ਲਈ ਕਿਸੇ ਵੀ ਵਿਦਿਆਰਥੀ ਜਾਂ ਮਾਪਿਆਂ ਨੂੰ ਮੁੱਖ ਦਫਤਰ, ਮੋਹਾਲੀ ਨਾ ਭੇਜਿਆ ਜਾਵੇ। ਸਕੂਲਾਂ ਦੀ ਸੁਵਿਧਾ ਲਈ ਆਨ-ਲਾਈਨ ਸਕੂਲ ਤੋਂ ਸਕੂਲ ਮਾਈਗਰੇਸ਼ਨ ਕਰਨ ਦੀ ਵਿਧੀ ਹੇਠ ਲਿਖੇ ਅਨੁਸਾਰ ਹੈ :

New School Process:

1.ਵਿਦਿਆਰਥੀ ਨੇ Migrate ਹੋ ਕੇ ਜਿਸ ਨਵੇਂ ਸਕੂਲ ਵਿੱਚ ਜਾਣਾ ਹੈ, ਉਹ ਉਸ ਨਵੇਂ ਸਕੂਲ ਨੂੰ ਇੱਕ application ਦੇਵੇਗਾ। 

2 ਨਵਾਂ ਸਕੂਲ ਆਪਣਾ ਸਕੂਲ login ਕਰਨ ਉਪਰੰਤ School Migration menu ਵਿੱਚ 'Apply for Migration' link ਤੇ click ਕਰੇਗਾ।

3 ਇਸ ਲਿੰਕ ਵਿੱਚ Student Unique Id Reg. No, Aadhar No Mobile No ਆਦਿ ਵਿੱਚੋਂ ਕੋਈ ਇਕ option select ਕਰਕੇ ਉਸ ਨੂੰ ਭਰਕੇ Search button ਤੇ click ਕਰੇਗਾ। 

4 ਇਸ ਉਪਰੰਤ ਵਿਦਿਆਰਥੀ ਦੀ ਸਾਰੀ detail screen ਤੇ show ਹੋ ਜਾਵੇਗੀ ਅਤੇ ਉਸ ਦੀ ਰਜਿਸਟਰੇਸ਼ਨ ਫੀਸ ਦਾ status ਨਵੇਂ ਸਕੂਲ ਵੱਲੋਂ check ਕਰਨ ਉਪਰੰਤ Choose action option ਵਿੱਚ Migrate button ਤੇ click ਕੀਤਾ ਜਾਵੇ।(ਜੇਕਰ ਰਜਿਸਟਰੇਸ਼ਨ ਫੀਸ status paid ਹੈ ਤਾਂ ਹੀ Migration ਦੀ option ਖੁਲੇਗੀ। ਰਜਿਸਟਰੇਸ਼ਨ ਫੀਸ pending/unpaid ਹੋਣ ਦੀ ਸੂਰਤ ਵਿੱਚ ਵਿਦਿਆਰਥੀ ਦੀ Migration ਨਹੀਂ ਹੋ ਸਕੇਗੀ।)

5 Migration button ਤੇ click ਕਰਨ ਉਪਰੰਤ ‘Upload Candidate Application' ਦੀ option ਵਿੱਚ ਵਿਦਿਆਰਥੀ ਦੀ application attach ਕੀਤੀ ਜਾਵੇ ਅਤੇ ਨਾਲ ਹੀ ‘Reason of Migration' option ਵਿੱਚ reason ਭਰਨ ਉਪਰੰਤ ‘Apply Migration' ਤੇ click ਕੀਤਾ ਜਾਵੇ।


6 School Migration menu ਵਿੱਚ ਸਕੂਲ ਵੱਲੋਂ migration ਵਾਸਤੇ apply ਕੀਤੇ ਵਿਦਿਆਰਥੀਆਂ ਦੀ ਸੂਚੀ ' Applied List' option ਵਿੱਚ ਵੇਖੀ ਜਾ ਸਕਦੀ ਹੈ। (ਜੇਕਰ ਕਿਸੇ ਸਕੂਲ ਵੱਲੋਂ ਗਲਤ Migration apply ਹੋ ਗਿਆ ਹੈ, ਤਾਂ ਉਹ ਪਿਛਲੇ ਸਕੂਲ ਦੇ accept ਕਰਨ ਤੋਂ ਪਹਿਲਾਂ Applied List ਅਧੀਨ Choose Action ਦੀ option ਵਿੱਚ Cancel application ਦੀ option ਵਿੱਚ ਜਾਕੇ Migration cancel ਕਰ ਸਕਦੇ ਹਨ।


Previous School Process:

1 ਪਿਛਲਾ ਸਕੂਲ ਆਪਣਾ Login ਕਰਨ ਉਪਰੰਤ School Migration menu ਵਿੱਚ ‘Received List ਤੇ click ਕਰਕੇ migration ਲਈ apply ਕੀਤੇ ਵਿਦਿਆਰਥੀਆਂ ਦੀ ਸੂਚੀ ਵੇਖ ਸਕਦੇ ਹਨ।

2 ਇਸ ਉਪਰੰਤ ਪਿਛਲੇ ਸਕੂਲ ਕੋਲ ‘Accept/Reject by School' ਦੀ option ਆਵੇਗੀ ਤੇ ਜੇਕਰ ਪਿਛਲਾ ਸਕੂਲ migration ਵਾਸਤੇ ਸਹਿਮਤ ਹੈ ਤਾਂ ਉਹ Accept ਤੇ click ਕਰਕੇ migration ਲਈ ਸਹਿਮਤੀ ਦੇਵੇਗਾ,ਨਹੀਂ ਤਾਂ ਸਕੂਲ ਵੱਲੋਂ Reject ਦੀ option ਵੀ select ਕੀਤੀ ਜਾ ਸਕਦੀ ਹੈ। 

4. Accept/Reject ਦੀ option ਤੇ click ਕਰਨ ਉਪਰੰਤ ‘Select your response' ਦੀ option ਵਿੱਚ Accept/Reject select ਕਰਕੇ Remarks enter ਕਰਨ ਉਪਰੰਤ Submit button ਤੇ click ਕੀਤਾ ਜਾਵੇ।


Fee Payment and Print:


ਪਿਛਲੇ ਸਕੂਲ ਵੱਲੋਂ Accept ਕਰਨ ਤੋਂ ਬਾਅਦ ਨਵੇਂ ਸਕੂਲ ਦੇ Login ਅਧੀਨ School Migration menu ਦੀ Applied List option ਵਿੱਚ ‘Pay Fee' ਦੀ option ਖੁੱਲ੍ਹ ਜਾਵੇਗੀ। ਇਸ option ਤੇ click ਕਰਕੇ ਸਕੂਲ ਵੱਲੋਂ ਮਾਈਗਰੇਸ਼ਨ ਦੀ ਬਣਦੀ ਫੀਸ ਦੀ online payment ਕੀਤੀ ਜਾਵੇ।

Online payment successful ਹੋਣ ਤੋਂ ਬਾਅਦ ਵਿਦਿਆਰਥੀ ਨਵੇਂ ਸਕੂਲ ਵਿੱਚ Migrate ਹੋ ਜਾਵੇਗਾ ਅਤੇ ਇਸ ਮਾਈਗਰੇਸ਼ਨ ਸਰਟੀਫਿਕੇਟ ਦਾ print ਨਵੇਂ ਸਕੂਲ ਅਧੀਨ Applied List ਵਿੱਚੋਂ ਅਤੇ ਪਿਛਲੇ ਸਕੂਲ ਅਧੀਨ Received List ਵਿੱਚੋਂ ‘Print' option ਤੇ click ਕਰਕੇ Print ਕੀਤਾ ਜਾ ਸਕਦਾ ਹੈ। ਵਿਦਿਆਰਥੀ ਨਵੇਂ ਸਕੂਲ ਵਿੱਚ Shift ਹੋ ਜਾਵੇਗਾ ਅਤੇ ਉਸਦੇ ਵੇਰਵੇ ਸੰਬੰਧਤ ਫਾਰਮ ਅਧੀਨ View Inserted Records ਦੀ option ਵਿੱਚ ਚੈੱਕ ਕੀਤੇ ਜਾ ਸਕਦੇ ਹਨ।

 ਨੋਟ:

1. ਸਧਾਰਣ ਕੇਸਾਂ ਵਿੱਚ ਸਕੂਲ ਤੋਂ ਸਕੂਲ ਮਾਈਗਰੇਸ਼ਨ ਲਈ Online Fee Payment ਤੱਕ ਦਾ ਸਾਰਾ Process 31 ਦਸੰਬਰ ਤੱਕ ਪੂਰਾ ਕਰਨਾ ਲਾਜ਼ਮੀ ਹੈ। ਇਸ ਉਪਰੰਤ ਸਾਰੇ Apply ਕੀਤੇ ਮਾਈਗਰੇਸ਼ਨ ਰੱਦ ਸਮਝੇ ਜਾਣਗੇ।

2. 31 ਦਸੰਬਰ ਤੋਂ ਬਾਅਦ ਸਿਰਫ ਵਿਰਲੇ ਕੇਸਾਂ ਜਿਵੇਂ ਮਾਤਾ। ਪਿਤਾ/ ਗਾਰਡੀਅਨ ਦੀ ਬਦਲੀ ਜਾਂ ਅਚਾਨਕ ਮੌਤ ਹੋਣ ਦੀ ਸੂਰਤ ਵਿੱਚ ਹੀ ਚੇਅਰਮੈਨ ਸਾਹਿਬ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਸਲਾਨਾ ਪ੍ਰੀਖਿਆਵਾਂ ਸ਼ੁਰੂ ਹੋਣ ਤੋਂ 45 ਦਿਨ ਪਹਿਲਾਂ ਤੱਕ ਸਕੂਲ ਤੋਂ ਸਕੂਲ ਮਾਈਗਰੇਸ਼ਨ ਦੀ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ। ਅਜਿਹੇ ਕੇਸਾਂ ਵਿੱਚ ਸਕੂਲ ਤੋਂ ਸਕੂਲ ਮਾਈਗਰੇਸ਼ਨ apply ਕਰਦੇ ਸਮੇਂ ਨਵੇਂ ਸਕੂਲ ਵੱਲੋਂ ਸਕੂਲ ਦਾ ਲੈਟਰ ਹੈਡ ਅਤੇ ਸਬੂਤ ਵਜੋਂ ਦਸਤਾਵੇਜ਼ ਸਕੈਨ ਕਰਕੇ upload ਕੀਤੇ ਜਾਣ। ਪਿਛਲੇ ਸਕੂਲ ਵੱਲੋਂ ਮਾਈਗਰੇਸ਼ਨ Request Accept ਕਰਨ ਤੋਂ ਬਾਅਦ case ਰਜਿਸਟਰੇਸ਼ਨ ਸ਼ਾਖਾ ਨੂੰ forward ਹੋ ਜਾਵੇਗਾ। ਚੇਅਰਮੈਨ ਸਾਹਿਬ ਜੀ ਦੀ ਪ੍ਰਵਾਨਗੀ/ਅਪ੍ਰਵਾਨਗੀ ਦੇ ਅਧਾਰ ਤੇ ਰਜਿਸਟਰੇਸ਼ਨ ਸ਼ਾਖਾ ਵੱਲੋਂ ਸਕੂਲ ਦੀ ਮਾਈਗਰੇਸ਼ਨ Request accept ਜਾਂ Reject ਕੀਤੀ ਜਾਵੇਗੀ। Accept ਕਰਨ ਦੀ ਸੂਰਤ ਵਿੱਚ ਨਵੇਂ ਸਕੂਲ ਨੂੰ Pay Fee ਦੀ option ਖੁੱਲ ਜਾਵੇਗੀ, ਨਿਰਧਾਰਤ ਫੀਸ ਆਨ-ਲਾਈਨ ਜਮ੍ਹਾਂ ਕਰਵਾਉਣ ਉਪਰੰਤ ਸਕੂਲ ਪੱਧਰ ਤੇ ਹੀ ਮਾਈਗਰੇਸ਼ਨ ਦਾ Process ਮੁਕੰਮਲ ਹੋ ਜਾਵੇਗਾ।

3. ਬੋਰਡ ਵੱਲੋਂ ਮਾਈਗਰੇਸ਼ਨ ਸਰਟੀਫਿਕੇਟ ਜਾਰੀ ਹੋਣ ਤੋਂ ਬਾਅਦ ਹੀ ਪਿਛਲੇ ਸਕੂਲ ਵੱਲੋਂ ਵਿਦਿਆਰਥੀ ਦਾ ਨਾਮ ਕੱਟਿਆ ਜਾਵੇ ਅਤੇ ਨਵੇਂ ਸਕੂਲ ਵੱਲੋਂ ਦਾਖਲਾ ਵੀ ਵਿਦਿਆਰਥੀ ਦਾ ਮਾਈਗਰੇਸ਼ਨ ਸਰਟੀਫਿਕੇਟ ਪ੍ਰਾਪਤ ਹੋਣ ਉਪਰੰਤ ਹੀ ਦਿੱਤਾ ਜਾਵੇ।


4. ਸਕੂਲ ਟੂ ਸਕੂਲ ਮਾਈਗਰੇਸ਼ਨ 31 ਦਸੰਬਰ ਤੱਕ 1,000/- ਰੁ: ਪ੍ਰਤੀ ਵਿਦਿਆਰਥੀ ਫੀਸ ਅਤੇ ਇਸ ਉਪਰੰਤ 1,500/- ਰੁ: ਪ੍ਰਤੀ ਵਿਦਿਆਰਥੀ ਫੀਸ ਨਾਲ ਹੋਵੇਗੀ । READ OFFICIAL LETTER/ INSTRUCTIONS HERE

Page navigatio

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends