ETT TO HT PROMOTION 2022
ਈਟੀਟੀ ਅਧਿਆਪਕਾਂ ਤੋਂ ਐਚਟੀ ਦੀਆਂ ਪਦਉੱਨਤੀਆਂ ਲਈ ਡੀਪੀਆਈ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ। ਇਹਨਾਂ ਜਾਰੀ ਹਦਾਇਤਾਂ ਅਨੁਸਾਰ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਸਟੇਟ ਐਲੀਮੈਂਟਰੀ ਐਜੂਕੇਸ਼ਨ ਗਰੁੱਪ ਸੀ ਸਰਵਿਸ ਰੂਲਜ਼ 2018 ਅਤੇ ਸੋਧੇ ਰੂਲਾਂ ਅਨੁਸਾਰ ਪ੍ਰਮੋਸ਼ਨਾਂ ਕਰਨ ਲਈ ਕਿਹਾ ਗਿਆ ਹੈ।
ਡੀਪੀਆਈ ਵੱਲੋਂ ਜਾਰੀ ਹਦਾਇਤਾਂ ਅਨੁਸਾਰ," ਪ੍ਰਮੋਸ਼ਨ ਕੋਟੇ ਤਹਿਤ ਐਚ.ਟੀ. ਅਤੇ ਸੀ.ਐਚ.ਟੀ. ਦੀਆਂ ਜਿਲ੍ਹਾਵਾਈਜ ਬਣਦੀਆਂ ਅਸਾਮੀਆਂ ਤੇ ਹੀ ਤਰੱਕੀਆਂ ਕੀਤੀਆਂ ਜਾਣ ਅਤੇ ਜਿਲ੍ਹੇ ਵਿੱਚ ਈਟੀਟੀ ਤੋਂ ਐਚ.ਟੀ. ਅਤੇ ਐਚ.ਟੀ. ਤੋਂ ਸੀ.ਐਚ.ਟੀ. ਦੀਆਂ ਤਰੱਕੀਆਂ ਸਬੰਧੀ ਕਿਸੇ ਵੀ ਕੋਰਟ ਕੇਸ ਵਿੱਚ ਮਾਣਯੋਗ ਕੋਰਟ ਵੱਲੋਂ ਪ੍ਰਮੋਸਨਾਂ ਸਬੰਧੀ ਸਟੇਅ ਨਾ ਲਗਾਈ ਗਈ ਹੋਵੇ"। ਇਨ੍ਹਾਂ ਕਾਡਰਾਂ ਦੇ ਤਰੱਕੀ ਸਬੰਧੀ ਰੋਸਟਰ ਰਜਿਸਟਰ ਨਿਯਮਾਂ/ਹਦਾਇਤਾਂ ਅਨੁਸਾਰ ਤਿਆਰ ਕੀਤਾ ਹੋਵੇ ਅਤੇ ਰਾਖਵੇਂ ਨੁਕਤਿਆਂ ਸਬੰਧੀ ਬਣਦਾ ਬੈਕਲਾਗ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਅਤੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਤੋਂ ਚੈੱਕ ਕਰਵਾਉਣ ਉਪਰੰਤ ਹੀ ਤਰੱਕੀਆਂ ਕੀਤੀਆਂ ਜਾਣ।
ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਤੇ ਇਸ ਵਿਭਾਗ ਵੱਲੋਂ ਸਮੇਂ ਸਮੇਂ ਤੇ ਜਾਰੀ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਇਹ ਤਰਕੀਆਂ ਕੀਤੀਆਂ ਜਾਣ।
ਤਰੱਕੀਆਂ ਕਰਦੇ ਸਮੇਂ ਜਿਲ੍ਹੇ ਵੱਲੋਂ ਰੂਲਾਂ ਅਨੁਸਾਰ ਤਿਆਰ ਕੀਤੀਆਂ ਲਿਸਟਾਂ ਅਤੇ ਵਿਧੀ ਅਨੁਸਾਰ ਤਿਆਰ ਕੀਤੀਆਂ ਲਿਸਟਾਂ ਅਤੇ ਵਿਧੀ ਅਪਣਾਉਂਦੇ ਹੋਏ ਸੀਨੀਆਰਤਾ ਸੂਚੀਆਂ ਦੀ ਪਾਤਰਤਾ ਸਬੰਧੀ ਸਬੰਧਤ ਜਿ:ਸਿ:ਅ: (ਐਸ) ਨਿੱਜੀ ਤੌਰ ਤੇ ਜਿੰਮੇਵਾਰ ਹੋਣਗੇ। ਈ.ਟੀ.ਟੀ. ਤੋਂ ਐਚ.ਟੀ. ਅਤੇ ਐਚ.ਟੀ. ਤੋਂ ਸੀ.ਐਚ.ਟੀ. ਦੀਆਂ ਪ੍ਰਮੋਸ਼ਨਾਂ ਪੰਜਾਬ ਸਟੇਟ ਐਲੀਮੈਂਟਰੀ ਐਜੂਕੇਸ਼ਨ ਗਰੁੱਪ ਸੀ ਸਰਵਿਸ ਰੂਲਜ਼ 2018 ਅਤੇ ਸੋਧੇ ਰੂਲਾਂ ਅਨੁਸਾਰ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਹਨਾਂ ਰੂਲਾਂ ਅਨੁਸਾਰ ਜਿਹੜੇ ਐਚਟੀ ਸਿੱਧੀ ਭਰਤੀ ਰਾਹੀਂ ਜਾਂ ਪ੍ਰਮੋਸ਼ਨ ਰਾਹੀਂ ਭਰਤੀ ਹੋਏ ਹਨ ਉਨ੍ਹਾਂ ਨੂੰ ਵਿਭਾਗੀ ਪ੍ਰੀਖਿਆ ਪਾਸ ਕਰਨੀ ਜ਼ਰੂਰੀ ਹੈ। ਜੇਕਰ 2 ਸਾਲਾਂ ਦੇ ਅੰਦਰ ਇਹ ਟੈਸਟ ਪਾਸ ਨਹੀਂ ਕੀਤਾ ਗਿਆ ਤਾਂ ਅਧਿਆਪਕਾਂ ਦੀ ਇੰਕਰੀਮੈਂਟ ਨਹੀਂ ਲਗੇਗੀ।
ਈ ਟੀ ਟੀ ਤੋਂ ਐਚ ਟੀ ਅਤੇ ਐਚ ਟੀ ਤੋਂ ਸੀ ਐਚ ਟੀ ਦੀਆਂ ਪ੍ਰਮੋਨਾਂ ਗਠਿਤ ਕੀਤੀ ਗਈ ਕਮੇਟੀ ਦੀ ਪ੍ਰਵਾਨਗੀ ਉਪਰੰਤ ਹੀ ਕੀਤੀਆਂ ਜਾਣ।
ਸਿੰਗਲ ਟੀਚਰ ਸਕੂਲ ਜਿਸ ਵਿੱਚ ਕੇਵਲ ਇੱਕ ਈ ਟੀ ਟੀ ਕੰਮ ਕਰ ਰਿਹਾ ਹੈ, ਦੀ ਪ੍ਰਮੋਸ਼ਨ ਦੀ ਸੂਰਤ ਵਿੱਚ ਉਸ ਦੀ ਜਗ੍ਹਾ ਤੇ ਆਰਜੀ ਪ੍ਰਬੰਧ ਕਰਦੇ ਹੋਏ ਤਜਵੀਜ ਪ੍ਰਵਾਨਗੀ ਲਈ ਇਸ ਦਫਤਰ ਨੂੰ ਭੇਜੀ ਜਾਵੇ।
ਨੈਸ਼ਨਲ ਕਮਿਸ਼ਨ ਫਾਰ ਐਸ-ਸੀ, ਨਵੀਂ ਦਿੱਲੀ ਵਿੱਚ ਚਲਦੇ ਕੇਸਾਂ ਦੇ ਸਬੰਧ ਵਿੱਚ ਕਮਿਸ਼ਨ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਹੀ ਕਾਰਵਾਈ ਕੀਤੀ ਜਾਵੇ।