ਆਮ ਆਦਮੀ ਪਾਰਟੀ ਸਰਕਾਰ ਚਲਾਉਣਾ ਨਹੀਂ ਜਾਣਦੀ: ਸੰਸਦ ਮੈਂਬਰ ਮਨੀਸ਼ ਤਿਵਾੜੀ

 ਆਮ ਆਦਮੀ ਪਾਰਟੀ ਸਰਕਾਰ ਚਲਾਉਣਾ ਨਹੀਂ ਜਾਣਦੀ: ਸੰਸਦ ਮੈਂਬਰ ਮਨੀਸ਼ ਤਿਵਾੜੀ

ਜੀਓਜੀ ਨਾਲ ਕੀਤੀ ਮੀਟਿੰਗ; ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿੱਚ ਮੁਫ਼ਤ ਕੇਸ ਲੜਨ ਦਾ ਭਰੋਸਾ ਦਿੱਤਾ

ਪ੍ਰਮੋਦ ਭਾਰਤੀ

ਰੋਪੜ, 22 ਸਤੰਬਰ : ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਆਮ ਆਦਮੀ ਪਾਰਟੀ 'ਤੇ ਚੁਟਕੀ ਲੈਂਦਿਆਂ ਕਿਹਾ ਹੈ ਕਿ ਇਨ੍ਹਾਂ ਨੂੰ ਸਰਕਾਰ ਚਲਾਉਣੀ ਨਹੀਂ ਆਉਂਦੀ ਹੈ ਅਤੇ ਇਸੇ ਲਈ ਹਰ ਰੋਜ਼ ਬੇਤੁਕੇ ਫੈਸਲੇ ਲਏ ਜਾ ਰਹੇ ਹਨ। ਸੰਸਦ ਮੈਂਬਰ ਤਿਵਾੜੀ ਗਾਰਡੀਅਨਜ਼ ਆਫ਼ ਗਵਰਨੈਂਸ (ਜੀ.ਓ.ਜੀ.) ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਇਸ ਦੌਰਾਨ ਉਨ੍ਹਾਂ ਜੀ.ਓ.ਜੀ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਉਨ੍ਹਾਂ ਦੇ ਹੱਲ ਲਈ ਲੋੜੀਂਦੇ ਕਦਮ ਚੁੱਕਣਗੇ ਅਤੇ ਜੇਕਰ ਲੋੜ ਪਈ ਤਾਂ ਉਹ ਹਾਈ ਕੋਰਟ ਅਤੇ ਸੁਪਰੀਮ ਕੋਰਟ ਤੱਕ ਕੇਸ ਮੁਫਤ ਲੜਨ ਦਾ ਭਰੋਸਾ ਦਿੱਤਾ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸੰਸਦ ਮੈਂਬਰ ਨੇ ਆਮ ਆਦਮੀ ਪਾਰਟੀ 'ਤੇ ਵਿਅੰਗ ਕੱਸਦਿਆਂ ਕਿਹਾ ਕਿ ਇਹਨਾਂ ਨੂੰ ਸ਼ਾਸਨ ਕਰਨਾ ਨਹੀਂ ਆਉਂਦਾ ਅਤੇ ਇਹੀ ਕਾਰਨ ਹੈ ਕਿ ਹਰ ਰੋਜ਼ ਬੇਤੁਕੇ ਫੈਸਲੇ ਲਏ ਜਾ ਰਹੇ ਹਨ।



ਇਸ ਦੌਰਾਨ ਜੀ.ਓ.ਜੀ ਨੇ ਐਮ.ਪੀ ਤਿਵਾੜੀ ਨੂੰ ਆਪਣੀਆਂ ਸਮੱਸਿਆਵਾਂ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਨਿਯੁਕਤੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਹੋਈ ਸੀ। ਉਨ੍ਹਾਂ ਦੀ ਨਿਯੁਕਤੀ ਦਾ ਮੁੱਖ ਮਕਸਦ ਪ੍ਰਸ਼ਾਸਨਿਕ ਖਾਮੀਆਂ 'ਤੇ ਨਜ਼ਰ ਰੱਖਣਾ ਸੀ, ਜਿਸ ਕਾਰਨ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਹੁੰਦਾ ਹੈ। ਪਰ ਮੌਜੂਦਾ ਸਰਕਾਰ ਨੇ ਉਨ੍ਹਾਂ ਨੂੰ ਬੋਝ ਕਹਿ ਕੇ ਅਹੁਦੇ ਤੋਂ ਹਟਾ ਦਿੱਤਾ। ਇਹ ਹੁਣ ਉਨ੍ਹਾਂ ਦੀ ਅਹਿਮ ਦੀ ਲੜਾਈ ਹੈ, ਕਿਉਂਕਿ ਫੌਜੀ ਪੈਸੇ ਲਈ ਨਹੀਂ, ਦੇਸ਼ ਲਈ ਕੰਮ ਕਰਦੇ ਹਨ। ਉਨ੍ਹਾਂ ਨੇ ਸਰਕਾਰ ਤੋਂ ਕੋਈ ਤਨਖਾਹ ਨਹੀਂ ਲਈ, ਸਗੋਂ ਮਾਣ ਭੱਤਾ ਹੀ ਲਿਆ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਰਣਧੀਰ ਸਿੰਘ ਝਾਹਲ, ਪ੍ਰੋ: ਮਨਜੀਤ ਸਿੰਘ, ਜ਼ਿਲ੍ਹਾ ਮੁਖੀ ਬ੍ਰਿਗੇਡੀਅਰ (ਰਿਟਾ.) ਮਨੋਹਰ ਸਿੰਘ, ਜ਼ਿਲ੍ਹਾ ਮੁਖੀ ਐਫ.ਐਸ.ਦੇਹਲ, ਕਰਨਲ (ਰਿਟਾ.) ਭਜਨ ਸਿੰਘ, ਕੈਪਟਨ (ਰਿਟਾ.) ਆਈ.ਐਲ.ਕੇਰ, ਕੈਪਟਨ (ਰਿਟਾ.) ਡਾ. ਬਲਬੀਰ ਸਿੰਘ ਸੇਖੋਂ, ਕੈਪਟਨ (ਰਿਟ) ਸਰਬਜੀਤ ਸਿੰਘ, ਕੈਪਟਨ (ਰਿਟ) ਭਗਤ ਸਿੰਘ, ਕੈਪਟਨ (ਰਿੱਟ) ਬਲਦੇਵ ਸਿੰਘ, ਕੈਪਟਨ (ਰਿੱਟ) ਹਰਭਜਨ ਸਿੰਘ ਜੱਸਲ, ਗੁਰਚੇਤ ਸਿੰਘ, ਜਰਨੈਲ ਸਿੰਘ ਆਦਿ ਹਾਜ਼ਰ ਸਨ।

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends