ਸਫੇੜਾ ਵਿਖੇ ਸਾ਼ਨੋ ਸ਼ੌਕਤ ਨਾਲ ਹੋਈਆਂ ਕਲੱਸਟਰ ਭੱਟੀਆਂ ਦੀਆਂ ਖੇਡਾਂ
ਪਟਿਆਲਾ, 9 ਸਤੰਬਰ
ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਇੱਕ ਰੋਜ਼ਾ ਕਲੱਸਟਰ ਪੱਧਰੀ ਖੇਡਾਂ ਬਲਾਕ ਭੁੱਨਰਹੇੜੀ-2 ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀ. ਐਚ. ਟੀ. ਨਿਸ਼ਾ ਗਰੋਵਰ ਜੀ ਦੀ ਰਹਿਨੁਮਾਈ ਹੇਠ ਗਰਾਮ ਪੰਚਾਇਤ ਸਫੇੜਾ ਦੇ ਸਹਿਯੋਗ ਨਾਲ ਪਿੰਡ ਸਫੇੜਾ ਵਿਖੇ ਕਰਵਾਈਆਂ ਗਈਆਂ। ਖੇਡਾਂ ਬਹੁਤ ਸ਼ਾਨਦਾਰ ਤਰੀਕੇ ਨਾਲ ਸ਼ੁਰੂ ਹੋ ਕੇ ਬਿਹਤਰੀਨ ਅੰਦਾਜ਼ ਵਿੱਚ ਸਮਾਪਤ ਹੋਈਆਂ। ਸਮੂਹ ਅਧਿਆਪਕਾਂ, ਗਰਾਮ ਪੰਚਾਇਤ ਵੱਲੋਂ ਹੋਂਸਲਾ ਅਫ਼ਜਾਈ ਕਰਦੇ ਹੋਏ ਜੇਤੂ ਖਿਡਾਰੀਆਂ ਨੂੰ ਟਰਾਫੀਆਂ, ਕੱਪ, ਮੈਡਲ ਦਿੱਤੇ ਗਏ। ਖਿਡਾਰੀਆਂ ਲਈ ਵਧੀਆ ਰਿਫਰੈਸ਼ਮੈਂਟ ਦਾ ਪੑਬੰਧ ਕੀਤਾ ਗਿਆ ।
ਖੇਡਾਂ ਵਿੱਚ ਅਕਾਲਗੜ੍ਹ, ਮੰਝਾਲ ਕਲਾਂ, ਮੰਝਾਲ ਖੁਰਦ, ਭੱਟੀਆਂ, ਸਫੇੜਾ, ਬਸਤੀ ਬਾਜੀਗਰ, ਬਿਲਾਸਪੁਰ, ਮਹਾਦੀਪੁਰ ਕੁੱਲ ਅੱਠ ਸਕੂਲਾਂ ਦੇ ਬੱਚਿਆਂ ਨੇ ਭਾਗ ਲੈ ਕੇ ਸ਼ਾਨਦਾਰ ਪੑਦਰਸ਼ਨ ਕੀਤਾ। ਖੇਡਾਂ ਵਿੱਚ ਪਿੰਡ ਵਾਸੀਆਂ ਵੱਲੋਂ ਭਰਵੀਂ ਸ਼ਮੂਲੀਅਤ ਕਰਕੇ ਬੱਚਿਆਂ ਦੇ ਜੌਹਰ ਵੇਖੇ ਗਏ। ਖੇਡਾਂ ਨੂੰ ਵਧੀਆ ਢੰਗ ਨਾਲ ਨੇਪਰੇ ਚੜਾੵਉਣ ਵਿੱਚ ਸ਼੍ਰੀਮਤੀ ਨਿਸ਼ਾ ਗਰੋਵਰ, ਨਰਿੰਦਰ ਸਿੰਘ ਸਫੇੜਾ, ਮੈਡਮ ਅਮਨਿੰਦਰ ਕੌਰ, ਸੑ. ਹਰਦੀਪ ਸਿੰਘ, ਬਲਜਿੰਦਰ ਸਿੰਘ, ਗੁਰਜੰਟ ਸਿੰਘ, ਮੈਡਮ ਅਨੂ, ਬਲਜੀਤ ਕੌਰ, ਮਨਦੀਪ ਕੌਰ, ਕੁਲਦੀਪ ਕੌਰ, ਮੈਡਮ ਨਿਸ਼ੀ ਸਾਰੇ ਅਧਿਆਪਕਾਂ ਨੇ ਤਨਦੇਹੀ ਨਾਲ ਯੋਗਦਾਨ ਪਾਇਆ।
ਮੈਡੀਕਲ ਕਾਉਂਟਰ ਡਾ. ਅਤੁਲ ਗਰਗ, ਮਾਲਵਿੰਦਰ ਕੌਰ, ਸੰਦੀਪ ਕੌਰ ਵੱਲੋਂ ਲਗਾਇਆ ਗਿਆ। ਆਂਗਣਵਾੜੀ ਵਰਕਰਾਂ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ।ਇਸ ਮੌਕੇ ਸਰਪੰਚ ਸ਼ੀੑਮਤੀ ਸੁਮਨਜੀਤ ਕੌਰ , ਸ. ਨਰਿੰਦਰ ਸਿੰਘ, ਮੈਂਬਰ ਦਲਵੀਰ ਸਿੰਘ, ਮੈਂਬਰ ਕੁਲਵਿੰਦਰ ਸਿੰਘ, ਮੈਂਬਰ ਲਖਵਿੰਦਰ ਸਿੰਘ, ਮੈਂਬਰ ਬੇਅੰਤ ਕੌਰ, ਸੁਖਵਿੰਦਰ ਸਿੰਘ, ਦਵਿੰਦਰ ਸਿੰਘ, ਚਰਨਜੀਤ ਸਿੰਘ, ਸਮੂਹ ਨਗਰ ਨਿਵਾਸੀ ਹਾਜ਼ਰ ਸਨ। ਪਿੰਡ ਵਾਸੀਆਂ ਨੇ ਅਧਿਆਪਕਾਂ ਦੁਆਰਾ ਕੀਤੇ ਖੇਡਾਂ ਨੂੰ ਪ੍ਰਫੁੱਲਿਤ ਕਰਨ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।