Wednesday, 21 September 2022

ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਦਾ ਆਗਾਜ਼ *

 *ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਦਾ ਆਗਾਜ਼ **ਬਟਾਲਾ 21 ਸਤੰਬਰ (ਗਗਨਦੀਪ ਸਿੰਘ) ** ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਅਮਰਜੀਤ ਸਿੰਘ ਭਾਟੀਆ ਦੀ ਅਗਵਾਈ ਵਿੱਚ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਬਲਬੀਰ ਸਿੰਘ ਦੇ ਸਹਿਯੋਗ ਨਾਲ ਸੁਰਜੀਤ-ਕਮਲਜੀਤ ਖੇਡ ਕੰਪਲੈਕਸ  ਕੋਟਲ਼ਾ ਸ਼ਾਹੀਆਂ ਵਿਖੇ ਬਲਾਕ ਬਟਾਲਾ 2 ਦੀਆਂ ਬਲਾਕ ਪੱਧਰੀ ਖੇਡਾਂ ਦਾ ਆਗਾਜ਼ ਹੋਇਆ ਜਿਸ ਵਿੱਚ  ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਟਾਲਾ 1 ਜਸਵਿੰਦਰ ਸਿੰਘ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਟਾਲਾ 2  ਵੱਲੋਂ ਵਿਸ਼ੇਸ਼ ਤੌਰਾਂ ਤੇ ਸ਼ਿਰਕਤ ਕਰਕੇ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਹੋਸਲਾ ਅਫ਼ਜਾਈ ਕੀਤੀ। ਇਸ ਮੌਕੇ ਬੋਲਦਿਆਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਸਵਿੰਦਰ ਸਿੰਘ ਨੇ ਕਿਹਾ ਕਿ ਖੇਡਾਂ ਮਨੁੱਖ ਦਾ ਅਨਿੱਖੜਵਾਂ ਅੰਗ ਹਨ ਅਤੇ ਸਰੀਰ ਨੂੰ ਤੰਦਰੁਸਤ ਤੇ ਨਿਰੋਗ ਰੱਖਣ ਲਈ ਹਰ ਮਨੁੱਖ ਨੂੰ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ। ਇਸ ਦੌਰਾਨ ਬੀ.ਪੀ.ਈ.ਓ. ਬਟਾਲਾ 2 ਕੁਲਬੀਰ ਕੌਰ  ਨੇ ਖੇਡਾਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਸ਼ੁਭਇੱਛਾਵਾਂ ਦਿੱਤੀਆਂ। ਉਨ੍ਹਾਂ ਜਾਣਕਾਰੀ ਦਿੱਤੀ ਕਿ ਇਹ ਖੇਡਾਂ 2 ਦਿਨ ਚੱਲਣਗੀਆਂ ਤੇ ਬਲਾਕ ਪੱਧਰ ਤੇ ਜੇਤੂ ਰਹਿਣ ਵਾਲੇ ਵਿਦਿਆਰਥੀ ਜ਼ਿਲ੍ਹਾ ਪੱਧਰੀ ਹੋਣ ਵਾਲੇ ਖੇਡ ਮੁਕਾਬਲਿਆਂ ਵਿੱਚ ਭਾਗ ਲੈਣਗੇ। ਇਸ ਮੌਕੇ  ਮੀਡੀਆ ਕੋਆਰਡੀਨੇਟਰ ਗਗਨਦੀਪ ਸਿੰਘ , ਬੀ.ਐਮ. ਨਵਦੀਪ ਸਿੰਘ , ਹਰਪ੍ਰੀਤ ਸਿੰਘ ਮਾਨ , ਗਗਨਦੀਪ ਸਿੰਘ ਪੀ.ਏ., ਜ਼ਿਲ੍ਹਾ ਕੋਆਰਡੀਨੇਟਰ ਲਖਵਿੰਦਰ ਸਿੰਘ ਸੇਖੋਂ , ਸਹਾਇਕ ਕੋਆਰਡੀਨੇਟਰ ਵਿਕਾਸ ਸ਼ਰਮਾ , ਬਲਾਕ ਸਪੋਰਟਸ ਅਫ਼ਸਰ ਬਟਾਲਾ 1 ਨਵਜੋਤ ਕੌਰ , ਬਲਾਕ ਸਪੋਰਟਸ ਅਫ਼ਸਰ ਬਟਾਲਾ 2 ਦਲਜੀਤ ਸਿੰਘ ਧੰਦਲ , ਸੈਂਟਰ ਮੁੱਖ ਅਧਿਆਪਕ ਨਰੋਤਮਪਾਲ ਕੌਰ , ਸੈਂਟਰ ਮੁੱਖ ਅਧਿਆਪਕ ਜਗਜੀਤ ਸਿੰਘ , ਸੈਂਟਰ ਮੁੱਖ ਅਧਿਆਪਕ ਪਰਮਜੀਤ ਸਿੰਘ , ਸੈਂਟਰ ਮੁੱਖ ਅਧਿਆਪਕ ਦੀਪਕ ਭਾਰਦਵਾਜ ,ਸੈਂਟਰ ਮੁੱਖ ਅਧਿਆਪਕ ਰਮਨਜੋਤ ਸਿੰਘ  , ਮਲਕੀਤ ਸਿੰਘ , ਬਲਜਿੰਦਰ ਸਿੰਘ ਬੱਲ, ਬਲਦੀਪ ਸਿੰਘ ਵਾਹਲਾਂ , ਕਮਲਦੀਪ ਡੱਬ , ਸਰਬਜੀਤ ਸਿੰਘ , ਬੀ.ਐਮ.ਟੀ. ਮਨਦੀਪ ਸਿੰਘ , ਤੇਜਿੰਦਰਪਾਲ ਸਿੰਘ ਮੱਲੀ , ਵਰਿੰਦਰ ਕੁਮਾਰ , ਸੁਖਦੀਪ ਸਿੰਘ ਜੌਲੀ , ਪਵਨ ਕੁਮਾਰ , ਮਨਵਿੰਦਰ ਕੌਰ , ਰਾਜਨੀਤ ਕੌਰ , ਦਵਿੰਦਰ ਕੌਰ , ਕੀਮਤੀ ਲਾਲ , ਸਤਿੰਦਰ ਸਿੰਘ , ਆਦਿ ਹਾਜ਼ਰ ਸਨ। ਸਟੇਜ ਦੀ ਭੂਮਿਕਾ ਮੈਡਮ ਰਜਿੰਦਰਪਾਲ ਕੌਰ ਸਟੇਟ ਐਵਾਰਡੀ ਵੱਲੋਂ ਬਾਖੂਬੀ ਨਿਭਾਈ ਗਈ। *

RECENT UPDATES

School holiday

SCHOOL HOLIDAY IN OCTOBER: ਅਕਤੂਬਰ ਮਹੀਨੇ ਦੀਆਂ ਛੁੱਟੀਆਂ ਦੀ ਸੂਚੀ, 13 ਦਿਨ ਬੰਦ ਰਹਿਣਗੇ ਸਕੂਲ

SCHOOL HOLIDAYS IN  OCTOBER 2022: ਅਕਤੂਬਰ   ਮਹੀਨੇ ਬੱਚਿਆਂ ਨੂੰ ਛੁਟੀਆਂ ਹੀ ਛੁਟੀਆਂ  ਪਿਆਰੇ ਵਿਦਿਆਰਥੀਓ, ਤਿਓਹਾਰਾਂ ਦੇ ਮਹੀਨੇ ਸ਼ੁਰੂ ਹੋ ਗਏ ਹਨ , ਅਤੇ ਇਹਨਾਂ ਮ...

Today's Highlight