ਅਧਿਆਪਕਾਂ ਦੀਆਂ ਬਦਲੀਆਂ ਲਈ ਪੋਰਟਲ ਤਰੁੰਤ ਖੋਲਣ ਦੀ ਮੰਗ:
ਅਮਨਦੀਪ ਸਰਮਾ ਸੂਬਾ ਪ੍ਰਧਾਨ ਪੰਜਾਬ।
ਆਪਸੀ ਬਦਲੀਆ ਲਈ 6635 ਅਧਿਆਪਕਾਂ ਨੂੰ ਵੀ ਮਿਲੇ ਬਦਲੀਆ ਦਾ ਹੱਕ ਹੈ ਰਗਵਿੰਦਰ ਧੂਲਕਾ।
ਦੂਰ ਦਰਾਡੇ ਬੈਠੇ ਅਧਿਆਪਕਾਂ ਨੂੰ ਆਪਣੇ ਜਿਲ੍ਹੇ ਵਿੱਚ ਆਉਣ ਦਾ ਮਿਲੇ ਹੱਕ:ਰਾਕੇਸ ਕੁਮਾਰ ਬਰੇਟਾ।
ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸਰਮਾ ਸੂਬਾ ਜਨਰਲ ਸਕੱਤਰ ਸਤਿੰਦਰ ਦੁਆਬਿਆ,ਵਿੱਤ ਸਕੱਤਰ ਲਵਨੀਸ ਗੋਇਲ, ਪ੍ਰੈਸ ਸਕੱਤਰ ਜਸਵੀਰ ਹੁਸਿਆਰਪੁਰ ਆਦਿ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਧਿਆਪਕਾਂ ਦੀਆਂ ਬਦਲੀਆਂ ਲਈ ਪੋਰਟਲ ਤਰੁੰਤ ਖੋਲਿਆ ਜਾਵੇ ਤੇ ਅਧਿਆਪਕਾਂ ਦੀਆਂ ਬਦਲੀਆਂ ਜਥੇਬੰਦੀਆਂ ਦੇ ਸੁਝਾਵਾਂ ਅਨੁਸਾਰ ਤਰੁੰਤ ਕੀਤੀਆਂ ਜਾਣ ਕਿਉਂ ਕਿ ਤੇ ਪਹਿਲਾਂ ਕੀਤੀਆਂ ਬਦਲੀਆਂ ਪਹਿਲ ਦੇ ਅਧਾਰ ਤੇ ਲਾਗੂ ਕੀਤੀਆਂ ਜਾਣ। ਇਸ ਸਮੇਂ ਆਗੂਆਂ ਨੇ ਮੰਗ ਕੀਤੀ ਕਿ ਬੱਚਿਆਂ ਦੇ ਅਨੁਪਾਤ ਮੁਤਾਬਕ ਖਤਮ ਕੀਤੀਆਂ ਪੋਸਟਾਂ ਬਹਾਲ ਕੀਤੀਆਂ ਜਾਣ। ਉਹਨਾਂ ਕਿਹਾ ਕੀ ਬਦਲੀਆਂ ਦਾ ਪੋਰਟਲ ਬਹੁਤ ਵਾਰ ਖੋਲਿਆ ਗਿਆ ਪਰ ਮੈਰਿਟ ਲਿਸਟ ਜਾਰੀ ਨਹੀਂ ਕੀਤੀ ਗਈ।ਉਹਨਾਂ ਮੰਗ ਕੀਤੀ ਕੇ ਬਦਲੀਆ ਸਮੇਂ ਅਧਿਆਪਕ ਦੇ ਮੈਰਿਟ ਅੰਕ ਵੀ ਦੱਸੇ ਜਾਣ।
ਇਸ ਸਮੇਂ ਉਪ ਪ੍ਰਧਾਨ ਰਗਵਿੰਦਰ ਸਿੰਘ ਧੂਲਕਾ ਨੇ ਕਿਹਾ ਕਿ ਨਵ ਨਿਯੁੱਕਤ 6635 ਅਧਿਆਪਕਾਂ ਨੂੰ ਪਿੱਤਰੀ ਜਿਲਿਆਂ ਵਿੱਚ ਨਿਯੁਕਤ ਕਰਨ ਲਈ ਆਪਸੀ ਬਦਲੀਆਂ ਦਾ ਮੌਕਾ ਦਿੱਤਾ ਜਾਵੇ।ਉਨ੍ਹਾਂ ਕਿਹਾ ਹੈ ਕਿ ਕੋਠਾਰੀ ਕਮਿਸ਼ਨ ਅਨੁਸਾਰ ਅਧਿਆਪਕ ਆਪਣੇ ਘਰ ਦੇ ਨਜ਼ਦੀਕ ਹੋਵੇ ਤਾਂ ਹੀ ਉਹ ਮਨ ਲਗਾ ਕੇ ਪੜ੍ਹਾਈ ਕਰਵਾ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕੀ ਬਦਲੀਆਂ ਵਿੱਚ ਠਹਿਰ ਦੀ ਸ਼ਰਤ ਦੀ ਥਾਂ ਤੇ ਕਿਲੋਮੀਟਰ ਵਾਲੀ ਸ਼ਰਤ ਨੂੰ ਲਾਗੂ ਕੀਤਾ ਜਾਵੇ ਅਤੇ ਬਦਲੀਆਂ ਕਰਨ ਸਮੇਂ ਕੁਆਰੀਆਂ ਲੜਕੀਆਂ, ਵਿਧਵਾਵਾਂ, ਬਿਮਾਰੀ ਤੋਂ ਪੀੜਿਤ ਤੇ ਜਿਹਨਾਂ ਦੇ ਬੱਚੇ ਗੰਭੀਰ ਬਿਮਾਰੀਆਂ ਨਾਲ ਪੀੜਤ ਹਨ ਨੂੰ ਬਿਨਾਂ ਕਿਸੇ ਸ਼ਰਤ ਪਹਿਲ ਦੇ ਅਧਾਰ ਤੇ ਵਿਚਾਰਿਆ ਜਾਵੇ ਤੇ ਬਦਲੀਆਂ ਕਰਵਾ ਚੁੱਕੇ ਅਧਿਆਪਕ ਜਿਹੜੇ ਬਦਲੀਆਂ ਰੱਦ ਕਰਾਉਣਾ ਚਾਹੁੰਦੇ ਹਨ ਨੂੰ ਵੀ ਹਮਦਰਦੀ ਨਾਲ ਵਿਚਾਰਿਆ ਜਾਵੇ।
ਇਸ ਸਮੇਂ ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਗੁਰਦਾਸਪੁਰ,ਜਸਨਦੀਪ ਕੁਲਾਣਾ,ਭਗਵੰਤ ਭਟੇਜਾ,ਗੁਰਜੰਟ ਸਿੰਘ ਬੱਚੋਆਣਾ,ਬਲਵਿੰਦਰ ਹਾਕਮਵਾਲਾ,ਪਰਮਜੀਤ ਤੂਰ,ਦਿਲਬਾਗ ਸਿੰਘ ,ਅਸਵਨੀ ਕੁਮਾਰ,ਦਲੀਪ ਸਿੰਘ ,ਯਸਪਾਲ ਨਵਾਂ ਸਹਿਰ ਆਦਿ ਆਗੂਆਂ ਨੇ ਪੋਰਟਲ ਤੁਰੰਤ ਖੋਲਣ ਦੀ ਮੰਗ ਕੀਤੀ।